Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੀਐੱਮ ਸਵਨਿਧੀ ਸਕੀਮ (PMSVANidhi Scheme) ਦੇ ਤਹਿਤ 50 ਲੱਖ ਲਾਭਾਰਥੀਆਂ ਦੇ ਅੰਕੜੇ ‘ਤੇ ਪਹੁੰਚਣ ਦੀ ਉਪਲਬਧੀ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪੀਐੱਮ ਸਵਨਿਧੀ ਸਕੀਮ (PMSVANidhi Scheme) ਦੇ ਤਹਿਤ 50 ਲੱਖ ਲਾਭਾਰਥੀਆਂ ਦੇ ਅੰਕੜੇ ‘ਤੇ ਪਹੁੰਚਣ ਦੀ ਉਪਲਬਧੀ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਪੀਐੱਮ ਸਵਨਿਧੀ (PMSVANidhi) ਨੇ ਨਾ ਕੇਵਲ ਰੇਹੜੀ-ਪਟੜੀ ਵਾਲਿਆਂ ਦਾ ਜੀਵਨ ਅਸਾਨ ਬਣਾਇਆ ਹੈ ਬਲਕਿ ਉਨ੍ਹਾਂ ਨੂੰ ਸਨਮਾਨ ਦੇ ਨਾਲ ਜੀਣ ਦਾ ਅਵਸਰ ਭੀ ਦਿੱਤਾ ਹੈ।

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੀ ਐਕਸ (X) ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏਪ੍ਰਧਾਨ ਮੰਤਰੀ ਨੇ ਕਿਹਾ;

“ਇਸ ਬੜੀ ਉਪਲਬਧੀ ਦੇ ਲਈ ਬਹੁਤ-ਬਹੁਤ ਵਧਾਈ! ਮੈਨੂੰ ਤਸੱਲੀ ਹੈ ਕਿ ਪੀਐੱਮ ਸਵਨਿਧੀ (PMSVANidhi) ਸਕੀਮ ਨਾਲ ਨਾ ਸਿਰਫ਼ ਦੇਸ਼ ਭਰ ਦੇ ਸਾਡੇ ਰੇਹੜੀ-ਪਟੜੀ ਵਾਲਿਆਂ ਦਾ ਜੀਵਨ ਅਸਾਨ ਹੋਇਆ ਹੈ, ਬਲਕਿ ਉਨ੍ਹਾਂ ਨੂੰ ਸਨਮਾਨ ਦੇ ਨਾਲ ਜੀਣ ਦਾ ਅਵਸਰ ਭੀ ਮਿਲਿਆ ਹੈ।”

 

 

 

***

 

ਡੀਐੱਸ/ਟੀਐੱਸ