Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਪੀਐੱਮ ਗਤੀ ਸ਼ਕਤੀ’ ਯੋਜਨਾ ਦੀ ਸ਼ੁਰੂਆਤ ਕੀਤੀ

ਪ੍ਰਧਾਨ ਮੰਤਰੀ ਨੇ ‘ਪੀਐੱਮ ਗਤੀ ਸ਼ਕਤੀ’ ਯੋਜਨਾ ਦੀ ਸ਼ੁਰੂਆਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਥੇ ਪੀਐੱਮ ਗਤੀ ਸ਼ਕਤੀ ਮਲਟੀਮੋਡਲ ਕਨੈਕਟੀਵਿਟੀ ਲਈ ਰਾਸ਼ਟਰੀ ਮਾਸਟਰ ਪਲੈਨਦੀ ਸ਼ੁਰੂਆਤ ਕੀਤੀ। ਉਨ੍ਹਾਂ ਪ੍ਰਗਤੀ ਮੈਦਾਨ ਚ ਨਵੇਂ ਪ੍ਰਦਰਸ਼ਨੀ ਕੰਪਲੈਕਸ ਦਾ ਉਦਘਾਟਨ ਵੀ ਕੀਤੀ। ਇਸ ਮੌਕੇ ਕੇਂਦਰੀ ਮੰਤਰੀਆਂ ਸ਼੍ਰੀ ਨਿਤਿਨ ਗਡਕਰੀ, ਸ਼੍ਰੀ ਪੀਯੂਸ਼ ਗੋਇਲ, ਸ਼੍ਰੀ ਹਰਦੀਪ ਸਿੰਘ ਪੁਰੀ, ਸ਼੍ਰੀ ਸਰਬਨੋੰਦ ਸੋਨੋਵਾਲ, ਸ਼੍ਰੀ ਜਿਓਤਿਰਾਦਿੱਤਿਆ ਸਿੰਧੀਆ ਅਤੇ ਸ਼੍ਰੀ ਅਸ਼ਵਨੀ ਵੈਸ਼ਨਵ, ਸ਼੍ਰੀ ਆਰ.ਕੇ. ਸਿੰਘ, ਰਾਜਾਂ ਦੇ ਮੁੱਖ ਮੰਤਰੀ, ਲੈਫ਼ਟੀਨੈਂਟ ਗਵਰਨਰਜ਼, ਮੰਤਰੀ, ਉੱਘੇ ਉਦਯੋਗਪਤੀ ਮੌਜੂਦ ਸਨ। ਉਦਯੋਗ ਵੱਲੋਂ ਆਦਿੱਤਿਆ ਬਿਰਲਾ ਗਰੁੱਪ ਦੇ ਚੇਅਰਮੈਨ ਸ਼੍ਰੀ ਕੁਮਾਰ ਮੰਗਲਮ ਬਿਰਲਾ; ਟ੍ਰੈਕਟਰਸ ਐਂਡ ਫ਼ਾਰਮ ਇਕੁਇਪਮੈਂਟਸ ਦੇ ਸੀਐੱਮਡੀ ਸੁਸ਼੍ਰੀ ਮਲਿਕਾ ਸ੍ਰੀਨਿਵਾਸਨ; ਟਾਟਾ ਸਟੀਲ ਦੇ ਸੀਈਓ, ਐੱਮਡੀ ਅਤੇ ਸੀਆਈਆਈ ਦੇ ਪ੍ਰਧਾਨ ਸ਼੍ਰੀ ਟੀਵੀ ਨਰੇਂਦਰਨ ਅਤੇ ਰਿਵਿਗੋ ਦੇ ਸਹਿਬਾਨੀ ਸ਼੍ਰੀ ਦੀਪਕ ਗਰਕ ਨੇ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸ਼ਕਤੀ ਪੂਜਾ ਦੇ ਦਿਨ ਅਸ਼ਟਮੀ ਦੇ ਸ਼ੁਭ ਦਿਵਸ ਮੌਕੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸ਼ੁਭ ਮੌਕੇ ਤੇ ਦੇਸ਼ ਦੀ ਪ੍ਰਗਤੀ ਦੀ ਰਫ਼ਤਾਰ ਵੀ ਨਵੀਂ ਸ਼ਕਤੀ ਫੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਤਮਨਿਰਭਰ ਭਾਰਤਦੇ ਸੰਕਲਪ ਨਾਲ ਅੱਜ ਅਗਲੇ 25 ਸਾਲਾਂ ਲਈ ਭਾਰਤ ਦੀ ਨੀਂਹ ਰੱਖੀ ਜਾ ਰਹੀ ਹੈ। ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲੈਨਭਾਰਤ ਦੇ ਆਤਮਵਿਸ਼ਵਾਸ ਨੂੰ ਆਤਮਨਿਰਭਰਤਾ ਦੇ ਸੰਕਲਪ ਵੱਲ ਲੈ ਜਾਵੇਗੀ। ਪ੍ਰਧਾਨ ਮੰਤਰੀ ਨੇ ਕਿਹਾ,’ਇਹ ਮਾਸਟਰ ਪਲੈਨ 21ਵੀਂ ਸਦੀ ਦੇ ਭਾਰਤ ਨੂੰ ਗਤੀ ਸ਼ਕਤੀਪ੍ਰਦਾਨ ਕਰੇਗਾ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਭਾਰਤ ਦੀ ਜਨਤਾ, ਭਾਰਤੀ ਉਦਯੋਗ, ਭਾਰਤੀ ਵਪਾਰ, ਭਾਰਤੀ ਨਿਰਮਾਤਾ, ਭਾਰਤੀ ਕਿਸਾਨ ਗਤੀ ਸ਼ਕਤੀਦੀ ਇਸ ਮਹਾਨ ਮੁਹਿੰਮ ਦੇ ਕੇਂਦਰ ਚ ਹਨ। ਇਹ 21ਵੀਂ ਸਦੀ ਦੇ ਭਾਰਤ ਦੇ ਨਿਰਮਾਣ ਲਈ ਭਾਰਤ ਦੀਆਂ ਮੌਜੂਦਾ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਨਵੀਂ ਊਰਜਾ ਦੇਵੇਗੀ ਤੇ ਉਨ੍ਹਾਂ ਦੇ ਰਾਹ ਵਿਚਲੇ ਅੜਿੱਕੇ ਦੂਰ ਕਰੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਕਾਰਜ ਪ੍ਰਗਤੀ ਅਧੀਨਦੇ ਬੋਰਡ ਭਰੋਸੇ ਦੀ ਕਮੀ ਦੇ ਪ੍ਰਤੀਕ ਬਣ ਗਏ ਸਨ। ਉਨ੍ਹਾਂ ਕਿਹਾ ਕਿ ਪ੍ਰਗਤੀ ਨੂੰ ਰਫ਼ਤਾਰ, ਉਤਸੁਕਤਾ ਅਤੇ ਸਮੂਹਿਕ ਕੋਸ਼ਿਸ਼ਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਦਾ 21ਵੀਂ ਸਦੀ ਦਾ ਭਾਰਤ ਪੁਰਾਣੀਆਂ ਪ੍ਰਣਾਲੀਆਂ ਤੇ ਅਭਿਆਸ ਪਿੱਛੇ ਛੱਡਦਾ ਜਾ ਰਿਹਾ ਹੈ।

ਅੱਜ ਦਾ ਮੰਤਰ ਹੈ

ਪ੍ਰਗਤੀ ਦੇ ਲਈ ਕਾਰਜ

ਪ੍ਰਗਤੀ ਦੇ ਲਈ ਸੰਪਤੀ

ਪ੍ਰਗਤੀ ਦੇ ਲਈ ਯੋਜਨਾ

ਪ੍ਰਗਤੀ ਦੇ ਲਈ ਪ੍ਰਾਥਮਿਕਤਾ

ਉਨ੍ਹਾਂ ਇਹ ਵੀ ਕਿਹਾ,’ਅਸੀਂ ਨਾ ਕੇਵਲ ਨਿਸ਼ਚਤ ਸਮਾਂਸੀਮਾ ਅੰਦਰ ਪ੍ਰੋਜੈਕਟ ਮੁਕੰਮਲ ਕਰਨ ਦਾ ਕੰਮ ਸੱਭਿਆਚਾਰ ਵਿਕਸਿਤ ਕੀਤਾ ਹੈ, ਬਲਕਿ ਹੁਣ ਪ੍ਰੋਜੈਕਟਾਂ ਨੂੰ ਸਮੇਂ ਤੋਂ ਪਹਿਲਾਂ ਮੁਕੰਮਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਇਸ ਤੱਥ ਉੱਤੇ ਅਫ਼ਸੋਸ ਪ੍ਰਗਟਾਇਆ ਕਿ ਸਾਡੇ ਦੇਸ਼ ਵਿੱਚ ਬੁਨਿਆਦੀ ਢਾਂਚੇ ਦਾ ਵਿਸ਼ਾ ਜ਼ਿਆਦਾਤਰ ਸਿਆਸੀ ਪਾਰਟੀਆਂ ਲਈ ਕੋਈ ਪ੍ਰਾਥਮਿਕਤਾ ਨਹੀਂ ਰਿਹਾ। ਇਹ ਉਨ੍ਹਾਂ ਦੇ ਮੈਨੀਫ਼ੈਸਟੋ ਵਿੱਚ ਵੀ ਕਿਤੇ ਨਹੀਂ ਦਿਖਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਥਿਤੀ ਇਹ ਹੋ ਗਈ ਹੈ ਕਿ ਕੁਝ ਸਿਆਸੀ ਪਾਰਟੀਆਂ ਨੇ ਦੇਸ਼ ਲਈ ਜ਼ਰੂਰੀ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਬਾਵਜੂਦ ਕਿ ਸਮੁੱਚੇ ਵਿਸ਼ਵ ਚ ਇਸ ਤੱਥ ਨੂੰ ਮਾਨਤਾ ਪ੍ਰਾਪਤ ਹੈ ਕਿ ਟਿਕਾਊ ਵਿਕਾਸ ਲਈ ਮਿਆਰੀ ਬੁਨਿਆਦੀ ਢਾਂਚਾ ਇੱਕ ਪ੍ਰਮਾਣਿਤ ਤਰੀਕਾ ਹੈ, ਜੋ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਚ ਵਾਧਾ ਕਰਦਾ ਹੈ ਤੇ ਵੱਡੇ ਪੱਧਰ ਉੱਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੂਹਿਕ ਯੋਜਨਾਬੰਦੀ ਅਤੇ ਤਾਲਮੇਲ ਦੀ ਘਾਟ, ਅਗਾਊਂ ਜਾਣਕਾਰੀ ਦੀ ਘਾਟ, ਵਿਅਕਤੀਗਤ ਤਰੀਕੇ ਨਾਲ ਸੋਚਣ ਤੇ ਕੰਮ ਕਰਨ ਕਾਰਣ ਸੂਖਮ ਲਾਗੂਕਰਣ ਦੀਆਂ ਸਮੱਸਿਆਵਾਂ ਵਿਚਲੇ ਵੱਡੇ ਅੰਤਰ ਕਰਕੇ ਨਿਰਮਾਣ ਦੇ ਰਾਹ ਵਿੱਚ ਰੁਕਾਵਟਾਂ ਪੈਂਦੀਆਂ ਹਨ ਤੇ ਫ਼ਾਲਤੂ ਖ਼ਰਚੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਕਈ ਗੁਣਾ ਵਾਧੇ ਦੀ ਥਾਂ ਸ਼ਕਤੀਵੰਡੀ ਹੋਈ ਹੈ। ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲੈਨਮਾਸਟਰ ਪਲੈਨ ਦੇ ਅਧਾਰ ਉੱਤੇ ਕੰਮ ਕਰਦਿਆਂ ਇਹੋ ਕਰੇਗੀ ਤੇ ਜਿਸ ਨਾਲ ਸਰੋਤਾਂ ਦੀ ਵਧੀਆ ਤਰੀਕੇ ਉਪਯੋਗਤਾ ਹੋ ਸਕੇਗੀ।

ਉਨ੍ਹਾਂ ਸਾਲ 2014 ਨੂੰ ਚੇਤੇ ਕੀਤਾ, ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤੇ ਉਨ੍ਹਾਂ ਅਜਿਹੇ ਫਸੇ ਪਏ ਸੈਂਕੜੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਸੀ ਤੇ ਉਹ ਸਾਰੇ ਪ੍ਰੋਜੈਕਟ ਇੱਕੋ ਮੰਚ ਉੱਤੇ ਰੱਖੇ ਸਨ ਤੇ ਅੜਿੱਕੇ ਹਟਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਹੁਣ ਤਾਲਮੇਲ ਦੀ ਘਾਟ ਕਾਰਣ ਹੋਣ ਵਾਲੀਆਂ ਦੇਰੀਆਂ ਤੋਂ ਬਚਾਅ ਉੱਤੇ ਧਿਆਨ ਕੇਂਦ੍ਰਿਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਮੁੱਚੀ ਸਰਕਾਰ ਦੀ ਪਹੁੰਚ ਨਾਲ ਯੋਜਨਾਵਾਂ ਨੂੰ ਨੇਪਰੇ ਚਾੜ੍ਹਨ ਲਈ ਸਰਕਾਰ ਦੀ ਸਮੂਹਿਕ ਸ਼ਕਤੀ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਣ ਪਿਛਲੇ ਕਈ ਦਹਾਕਿਆਂ ਤੋਂ ਅਧੂਰੇ ਪਏ ਬਹੁਤ ਸਾਰੇ ਪ੍ਰੋਜੈਕਟ ਮੁਕੰਮਲ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਗਤੀ ਸ਼ਕਤੀ ਮਾਸਟਰ ਪਲੈਨਨਾ ਕੇਵਲ ਸਰਕਾਰੀ ਪ੍ਰਕਿਰਿਆ ਤੇ ਇਸ ਦੀਆਂ ਵਿਭਿੰਨ ਸਬੰਧਿਤ ਧਿਰਾਂ ਨੂੰ ਇਕੱਠਾ ਕਰ ਦਿੰਦੀ ਹੈ, ਬਲਕਿ ਆਵਾਜਾਈ ਦੀਆਂ ਵਿਭਿੰਨ ਵਿਧੀਆਂ ਨੂੰ ਸੰਗਠਤ ਕਰਨ ਵਿੱਚ ਵੀ ਮਦਦ ਕਰਦੀ ਹੈ। ਉਨ੍ਹਾਂ ਕਿਹਾ,’ਇਹ ਸਮੁੱਚੇ ਸ਼ਾਸਨ ਦਾ ਇੱਕ ਵਿਸਤਾਰ ਹੈ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਗਤੀ ਵਧਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਪਹਿਲੀ ਅੰਤਰਰਾਜੀ ਕੁਦਰਤੀ ਗੈਸ ਪਾਈਪਲਾਈਨ 1987 ਵਿੱਚ ਚਾਲੂ ਕੀਤੀ ਗਈ ਸੀ। ਇਸ ਤੋਂ ਬਾਅਦ, 2014 ਤੱਕ, ਭਾਵ 27 ਸਾਲਾਂ ਵਿੱਚ, 15,000 ਕਿਲੋਮੀਟਰ ਲੰਬੀ ਕੁਦਰਤੀ ਗੈਸ ਪਾਈਪਲਾਈਨ ਬਣਾਈ ਗਈ ਸੀ। ਅੱਜ, ਦੇਸ਼ ਭਰ ਵਿੱਚ 16,000 ਕਿਲੋਮੀਟਰ ਤੋਂ ਵੱਧ ਲੰਮੀ ਗੈਸ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਅਗਲੇ 5-6 ਸਾਲਾਂ ਵਿੱਚ ਪੂਰਾ ਕਰਨ ਦਾ ਟੀਚਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ 5 ਸਾਲਾਂ ਵਿੱਚ, ਸਿਰਫ਼ 1900 ਕਿਲੋਮੀਟਰ ਰੇਲਵੇ ਲਾਈਨਾਂ ਨੂੰ ਦੋਹਰਾ ਕੀਤਾ ਗਿਆ ਸੀ। ਪਿਛਲੇ 7 ਸਾਲਾਂ ਵਿੱਚ, 9 ਹਜ਼ਾਰ ਕਿਲੋਮੀਟਰ ਤੋਂ ਵੱਧ ਰੇਲਵੇ ਲਾਈਨਾਂ ਨੂੰ ਦੋਹਰਾ ਕੀਤਾ ਗਿਆ ਹੈ। 2014 ਤੋਂ ਪਹਿਲਾਂ 5 ਸਾਲਾਂ ਵਿੱਚ, ਸਿਰਫ਼ 3,000 ਕਿਲੋਮੀਟਰ ਰੇਲ ਪਟੜੀਆਂ ਦਾ ਬਿਜਲੀਕਰਣ ਕੀਤਾ ਗਿਆ ਸੀ। ਸ਼੍ਰੀ ਮੋਦੀ ਨੇ ਦੱਸਿਆ ਕਿ ਪਿਛਲੇ 7 ਸਾਲਾਂ ਵਿੱਚ, 24,000 ਕਿਲੋਮੀਟਰ ਤੋਂ ਵੱਧ ਰੇਲਵੇ ਟ੍ਰੈਕਾਂ ਦਾ ਬਿਜਲੀਕਰਣ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਮੈਟਰੋ ਰੇਲ ਸਿਰਫ਼ 250 ਕਿਲੋਮੀਟਰ ਟ੍ਰੈਕ ਤੇ ਚੱਲ ਰਹੀ ਸੀ। ਅੱਜ ਮੈਟਰੋ ਦਾ ਵਿਸਤਾਰ 700 ਕਿਲੋਮੀਟਰ ਤੱਕ ਕੀਤਾ ਗਿਆ ਹੈ ਅਤੇ 1000 ਕਿਲੋਮੀਟਰ ਨਵੇਂ ਮੈਟਰੋ ਰੂਟ ਤੇ ਕੰਮ ਚੱਲ ਰਿਹਾ ਹੈ। 2014 ਤੋਂ ਪਹਿਲਾਂ ਦੇ ਪੰਜ ਸਾਲਾਂ ਵਿੱਚ, ਸਿਰਫ਼ 60 ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਜਾ ਸਕਦਾ ਸੀ। ਪਿਛਲੇ 7 ਸਾਲਾਂ ਵਿੱਚ, ਅਸੀਂ 1.5 ਲੱਖ ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਆਪਟੀਕਲ ਫਾਈਬਰ ਨਾਲ ਜੋੜਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਅਤੇ ਮਛੇਰਿਆਂ ਦੀ ਆਮਦਨ ਵਧਾਉਣ ਲਈ, ਪ੍ਰੋਸੈੱਸਿੰਗ ਨਾਲ ਜੁੜੇ ਬੁਨਿਆਦੀ ਢਾਂਚੇ ਦਾ ਵੀ ਤੇਜ਼ੀ ਨਾਲ ਵਿਸਤਾਰ ਕੀਤਾ ਜਾ ਰਿਹਾ ਹੈ। 2014 ਵਿੱਚ, ਦੇਸ਼ ਵਿੱਚ ਸਿਰਫ਼ 2 ਮੈਗਾ ਫੂਡ ਪਾਰਕ ਸਨ। ਅੱਜ ਦੇਸ਼ ਵਿੱਚ 19 ਮੈਗਾ ਫੂਡ ਪਾਰਕ ਕੰਮ ਕਰ ਰਹੇ ਹਨ। ਹੁਣ ਉਨ੍ਹਾਂ ਦੀ ਸੰਖਿਆ ਨੂੰ 40 ਤੋਂ ਜ਼ਿਆਦਾ ਤੱਕ ਲੈ ਜਾਣ ਦਾ ਟੀਚਾ ਹੈ। 2014 ਵਿੱਚ ਸਿਰਫ਼ 5 ਜਲਮਾਰਗ ਸਨ, ਅੱਜ ਭਾਰਤ ਵਿੱਚ 13 ਚਾਲੂ ਜਲਮਾਰਗ ਹਨ। ਬੰਦਰਗਾਹਾਂ ਤੇ ਸਮੁੰਦਰੀ ਜਹਾਜ਼ਾਂ ਦੀ ਵਾਪਸੀ ਦਾ ਸਮਾਂ 2014 ਦੇ 41 ਘੰਟਿਆਂ ਤੋਂ ਘੱਟ ਕੇ 27 ਘੰਟਿਆਂ ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਇਕ ਰਾਸ਼ਟਰ ਇਕ ਗ੍ਰਿੱਡ ਦੇ ਵਾਅਦੇ ਨੂੰ ਪੂਰਾ ਕਰ ਲਿਆ ਹੈ। ਅੱਜ ਭਾਰਤ ਵਿੱਚ 2014 ਵਿੱਚ 3 ਲੱਖ ਸਰਕਟ ਕਿਲੋਮੀਟਰ ਦੇ ਮੁਕਾਬਲੇ 4.25 ਲੱਖ ਸਰਕਟ ਕਿਲੋਮੀਟਰ ਬਿਜਲੀ ਸੰਚਾਰ ਲਾਈਨਾਂ ਹਨ।

ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਭਾਰਤ ਵਪਾਰਕ ਰਾਜਧਾਨੀ ਬਣਨ ਦੇ ਸੁਪਨੇ ਨੂੰ ਸਾਕਾਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਟੀਚੇ ਅਸਾਧਾਰਣ ਹਨ ਅਤੇ ਅਸਾਧਾਰਣ ਪ੍ਰਯਤਨਾਂ ਦੀ ਜ਼ਰੂਰਤ ਹੋਏਗੀ। ਇਨ੍ਹਾਂ ਟੀਚਿਆਂ ਨੂੰ ਸਾਕਾਰ ਕਰਨ ਵਿੱਚ, ਪੀਐੱਮ ਗਤੀ ਸ਼ਕਤੀ ਸਭ ਤੋਂ ਮਦਦਗਾਰ ਕਾਰਕ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਤਰ੍ਹਾਂ JAM (ਜਨ ਧਨ, ਅਧਾਰ, ਮੋਬਾਈਲ) ਦੀ ਤਿਕੜੀ ਨੇ ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਦੀ ਪਹੁੰਚ ਵਿੱਚ ਕ੍ਰਾਂਤੀ ਲਿਆਂਦੀ ਹੈ, ਉਸੇ ਤਰ੍ਹਾਂ ਪੀਐੱਮ ਗਤੀ ਸ਼ਕਤੀ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਵੀ ਅਜਿਹਾ ਕਰੇਗੀ।

 

https://twitter.com/PMOIndia/status/1448173300459339783

https://twitter.com/PMOIndia/status/1448173689569038346

https://twitter.com/PMOIndia/status/1448174968391430145

https://twitter.com/PMOIndia/status/1448176276880039941

https://twitter.com/PMOIndia/status/1448176274472505347

https://twitter.com/PMOIndia/status/1448176865571598339

https://twitter.com/PMOIndia/status/1448177410206146565

https://twitter.com/PMOIndia/status/1448179039944921088

https://twitter.com/PMOIndia/status/1448179284187627527

https://twitter.com/PMOIndia/status/1448179281545203714

https://twitter.com/PMOIndia/status/1448179556821594112

https://twitter.com/PMOIndia/status/1448179554028122117

https://twitter.com/PMOIndia/status/1448180745944518657

 

https://youtu.be/gin-vlgb1Hk

 

***

 

ਡੀਐੱਸ/ਏਕੇ