Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੀਐੱਮ–ਕਿਸਾਨ ਦੀ 10ਵੀਂ ਕਿਸ਼ਤ ਜਾਰੀ ਕੀਤੀ

ਪ੍ਰਧਾਨ ਮੰਤਰੀ ਨੇ ਪੀਐੱਮ–ਕਿਸਾਨ ਦੀ 10ਵੀਂ ਕਿਸ਼ਤ ਜਾਰੀ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਬੁਨਿਆਦੀ ਪੱਧਰ ਦੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੀ ਪ੍ਰਤੀਬੱਧਤਾ ਤੇ ਸੰਕਲਪ ਨੂੰ ਜਾਰੀ ਰੱਖਦਿਆਂ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ (ਪੀਐੱਮਕਿਸਾਨ) ਯੋਜਨਾ ਦੇ ਤਹਿਤ ਵਿੱਤੀ ਲਾਭ ਦੀ 10ਵੀਂ ਕਿਸ਼ਤ ਜਾਰੀ ਕੀਤੀ। ਇਸ ਨਾਲ 10 ਕਰੋੜ ਤੋਂ ਵੱਧ ਲਾਭਾਰਥੀ ਕਿਸਾਨ ਪਰਿਵਾਰਾਂ ਨੂੰ 20,000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੇ ਜਾਣ ਦੇ ਯੋਗ ਹੋਈ। ਪ੍ਰਧਾਨ ਮੰਤਰੀ ਨੇ 351 ‘ਕਿਸਾਨ ਉਤਪਾਦਕ ਸੰਗਠਨਾਂ’ (ਐੱਫਪੀਓਜ਼ – FPOs) ਨੂੰ ਇਕੁਇਟੀ ਗ੍ਰਾਂਟ ਵੀ ਜਾਰੀ ਕੀਤੀਜਿਸ ਨਾਲ 1.24 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਪੁੱਜੇਗਾ। ਪ੍ਰਧਾਨ ਮੰਤਰੀ ਨੇ ਇਸ ਸਮਾਰੋਹ ਦੌਰਾਨ ਕਿਸਾਨ ਉਤਪਾਦਕ ਸੰਗਠਨਾਂ ਨਾਲ ਗੱਲਬਾਤ ਕੀਤੀ। ਇਸ ਸਮਾਰੋਹ ਨਾਲ ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਤੇ ਕਈ ਰਾਜਾਂ ਦੇ ਮੁੱਖ ਮੰਤਰੀਲੈਫ਼ਟੀਨੈਂਟ ਜਨਰਲਸਖੇਤੀਬਾੜੀ ਮੰਤਰੀ ਤੇ ਕਿਸਾਨ ਜੁੜੇ ਹੋਏ ਸਨ।

ਉੱਤਰਾਖੰਡ ਦੀ ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਤੋਂ ਔਰਗੈਨਿਕ ਖੇਤੀ ਦੇ ਵਿਕਲਪ ਅਤੇ ਔਰਗੈਨਿਕ ਉਤਪਾਦਾਂ ਦੀ ਪ੍ਰਮਾਣਿਕਤਾ ਦੇ ਤਰੀਕਿਆਂ ਬਾਰੇ ਪੁੱਛਿਆ। ਉਨ੍ਹਾਂ ਐੱਫਪੀਓ ਦੇ ਔਰਗੈਨਿਕ ਉਤਪਾਦਾਂ ਦੀ ਮਾਰਕਿਟਿੰਗ ਦੀ ਗੱਲ ਵੀ ਕੀਤੀ। ਐੱਫਪੀਓ ਨੇ ਵੀ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਔਰਗੈਨਿਕ ਖਾਤਾਂ ਦਾ ਇੰਤਜ਼ਾਮ ਕਿਵੇਂ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੀਆਂ ਇਹ ਕੋਸ਼ਿਸ਼ਾਂ ਰਹੀਆਂ ਹਨ ਕਿ ਕੁਦਰਤੀ ਤੇ ਔਰਗੈਨਿਕ ਖੇਤੀ ਨੂੰ ਵਿਆਪਕ ਪੱਧਰ ਤੇ ਉਤਸ਼ਾਹਿਤ ਕੀਤਾ ਜਾਂਦਾ ਹੈ ਕਿਉਂਕਿ ਇਹ ਰਸਾਇਣ ਖਾਦ ਉੱਤੇ ਨਿਰਭਰਤਾ ਨੂੰ ਘਟਾਉਂਦੀ ਹੈ ਤੇ ਕਿਸਾਨਾਂ ਦੀ ਆਮਦਨ ਚ ਸੁਧਾਰ ਲਿਆਉਂਦੀ ਹੈ।

ਪੰਜਾਬ ਦੀ ਐੱਫਪੀਓ ਨੇ ਪ੍ਰਧਾਨ ਮੰਤਰੀ ਨੂੰ ਬਿਨਾ ਸਾੜੇ ਪਰਾਲ਼ੀ ਨੂੰ ਟਿਕਾਣੇ ਲਾਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸੁਪਰਸੀਡਰ ਅਤੇ ਸਰਕਾਰੀ ਏਜੰਸੀਆਂ ਤੋਂ ਮਿਲਣ ਵਾਲੀ ਮਦਦ ਦੀ ਗੱਲ ਵੀ ਕੀਤੀ। ਪ੍ਰਧਾਨ ਮੰਤਰੀ ਨੇ ਇੱਛਾ ਪ੍ਰਗਟਾਈ ਕਿ ਪਰਾਲ਼ੀ ਨੂੰ ਟਿਕਾਣੇ ਲਾਉਣ ਦਾ ਉਨ੍ਹਾਂ ਦਾ ਤਜਰਬਾ ਹਰ ਥਾਂਈਂ ਲਾਗੂ ਹੋਣਾ ਚਾਹੀਦਾ ਹੈ।

ਰਾਜਸਥਾਨ ਦੀ ਐੱਫਪੀਓ ਨੇ ਸ਼ਹਿਦ ਦੇ ਉਤਪਾਦਨ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਐੱਫਪੀਓ ਦੀ ਧਾਰਨਾ ਨੈਫਡ (NAFED) ਦੀ ਮਦਦ ਨਾਲ ਬਹੁਤ ਲਾਹੇਵੰਦ ਰਹੀ ਹੈ।

ਉੱਤਰ ਪ੍ਰਦੇਸ਼ ਦੀ ਐੱਫਪੀਓ ਨੇ ਕਿਸਾਨਾਂ ਦੀ ਖੁਸ਼ਹਾਲੀ ਦੀ ਨੀਂਹ ਵਜੋਂ ਐੱਫਪੀਓ ਬਣਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਮੈਂਬਰਾਂ ਨੂੰ ਬੀਜਜੈਵਿਕ ਖਾਦਾਂਬਾਗ਼ਬਾਨੀ ਉਤਪਾਦਾਂ ਦੀਆਂ ਕਿਸਮਾਂ ਨਾਲ ਮਦਦ ਕਰਨ ਦੀ ਆਪਣੀ ਪ੍ਰਕਿਰਿਆ ਬਾਰੇ ਗੱਲ ਕੀਤੀ। ਉਨ੍ਹਾਂ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਵਿੱਚ ਮਦਦ ਕਰਨ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੂੰ ਈ-ਨਾਮ (e-Nam) ਦੀਆਂ ਸੁਵਿਧਾਵਾਂ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕਿਸਾਨ ਦਾ ਭਰੋਸਾ ਦੇਸ਼ ਦੀ ਮੁੱਖ ਤਾਕਤ ਹੈ।

ਤਮਿਲ ਨਾਡੂ ਦੇ ਐੱਫਪੀਓ ਨੇ ਦੱਸਿਆ ਕਿ ਨਾਬਾਰਡ (NABARD) ਦੇ ਸਹਿਯੋਗ ਨਾਲਉਨ੍ਹਾਂ ਨੇ ਬਿਹਤਰ ਕੀਮਤਾਂ ਪ੍ਰਾਪਤ ਕਰਨ ਲਈ ਐੱਫਪੀਓ ਦਾ ਗਠਨ ਕੀਤਾ ਅਤੇ ਐੱਫਪੀਓ ਪੂਰੀ ਤਰ੍ਹਾਂ ਮਹਿਲਾਵਾਂ ਦੀ ਮਲਕੀਅਤ ਹੈ ਅਤੇ ਪੂਰੀ ਤਰ੍ਹਾਂ ਉਨ੍ਹਾਂ ਵੱਲੋਂ ਹੀ ਚਲਾਈ ਜਾਂਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਇਲਾਕੇ ਦੇ ਮੌਸਮ ਦੇ ਮੱਦੇਨਜ਼ਰ ਸੋਰਘਮ ਦੀ ਪੈਦਾਵਾਰ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਰੀ ਸ਼ਕਤੀ ਦੀ ਸਫ਼ਲਤਾ ਉਨ੍ਹਾਂ ਦੀ ਅਦੁੱਤੀ ਇੱਛਾ ਸ਼ਕਤੀ ਦਾ ਸੰਕੇਤ ਹੈ। ਉਨ੍ਹਾਂ ਕਿਸਾਨਾਂ ਨੂੰ ਬਾਜਰੇ ਦੀ ਖੇਤੀ ਦਾ ਲਾਹਾ ਲੈਣ ਲਈ ਕਿਹਾ।

ਗੁਜਰਾਤ ਦੇ ਐੱਫਪੀਓ ਨੇ ਕੁਦਰਤੀ ਖੇਤੀ ਬਾਰੇ ਗੱਲ ਕੀਤੀ ਅਤੇ ਕਿਵੇਂ ਗਊ-ਅਧਾਰਿਤ ਖੇਤੀ ਖਰਚਿਆਂ ਅਤੇ ਮਿੱਟੀ ਤੇ ਤਣਾਅ ਨੂੰ ਘਟਾ ਸਕਦੀ ਹੈ। ਖੇਤਰ ਦੇ ਕਬਾਇਲੀ ਭਾਈਚਾਰੇ ਵੀ ਇਸ ਸੰਕਲਪ ਤੋਂ ਲਾਭ ਉਠਾ ਰਹੇ ਹਨ।

ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਮਾਤਾ ਵੈਸ਼ਣੋ ਦੇਵੀ ਤੀਰਥ ਸਥਾਨ ਤੇ ਭਗਦੜ ਦੇ ਪੀੜਤਾਂ ਲਈ ਸੰਵੇਦਨਾ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਜ਼ਖਮੀਆਂ ਦੇ ਪ੍ਰਬੰਧਾਂ ਦੇ ਸਬੰਧ ਵਿੱਚ ਲੈਫਟੀਨੈਂਟ ਜਨਰਲ ਸ਼੍ਰੀ ਮਨੋਜ ਸਿਨਹਾ ਨਾਲ ਗੱਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਜਦੋਂ ਅਸੀਂ ਨਵੇਂ ਸਾਲ ਵਿੱਚ ਪ੍ਰਵੇਸ਼ ਕਰ ਰਹੇ ਹਾਂਸਾਨੂੰ ਪਿਛਲੇ ਸਾਲਾਂ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਣਾ ਲੈ ਕੇ ਇੱਕ ਨਵੀਂ ਯਾਤਰਾ ਸ਼ੁਰੂ ਕਰਨ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਮਹਾਮਾਰੀ ਨਾਲ ਲੜਨਟੀਕਾਕਰਣ ਅਤੇ ਔਖੇ ਸਮੇਂ ਦੌਰਾਨ ਕਮਜ਼ੋਰ ਵਰਗਾਂ ਲਈ ਪ੍ਰਬੰਧ ਕਰਨ ਹਿਤ ਦੇਸ਼ ਦੇ ਯਤਨਾਂ ਨੂੰ ਯਾਦ ਕੀਤਾ। ਦੇਸ਼ ਕਮਜ਼ੋਰ ਵਰਗਾਂ ਨੂੰ ਰਾਸ਼ਨ ਉਪਲਬਧ ਕਰਵਾਉਣ ਤੇ ਲੱਖ 60 ਹਜ਼ਾਰ ਕਰੋੜ ਰੁਪਏ ਖਰਚ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਆਪਣੇ ਮੈਡੀਕਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਮੈਡੀਕਲ ਬੁਨਿਆਦੀ ਢਾਂਚੇ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਨਵੇਂ ਆਕਸੀਜਨ ਪਲਾਂਟਨਵੇਂ ਮੈਡੀਕਲ ਕਾਲਜਤੰਦਰੁਸਤੀ ਕੇਂਦਰਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਅਤੇ ਆਯੁਸ਼ਮਾਨ ਭਾਰਤ ਡਿਜੀਟਲ ਸਿਹਤ ਮਿਸ਼ਨ ਵਰਗੇ ਯਤਨਾਂ ਨੂੰ ਸੂਚੀਬੱਧ ਕੀਤਾ।

ਦੇਸ਼ ਸਬਕਾ ਸਾਥਸਬਕਾ ਵਿਕਾਸ ਅਤੇ ਸਬਕਾ ਪ੍ਰਯਾਸ’ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ। ਬਹੁਤ ਸਾਰੇ ਲੋਕ ਦੇਸ਼ ਲਈ ਆਪਣਾ ਜੀਵਨ ਲਗਾ ਰਹੇ ਹਨਉਹ ਦੇਸ਼ ਦਾ ਨਿਰਮਾਣ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਹਿਲਾਂ ਵੀ ਇਹ ਕੰਮ ਕਰਦੇ ਸਨਪਰ ਹੁਣ ਉੱਥੇ ਕੰਮ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ,“ਇਸ ਸਾਲ ਅਸੀਂ ਆਪਣੀ ਆਜ਼ਾਦੀ ਦੇ 75 ਸਾਲ ਪੂਰੇ ਕਰਾਂਗੇ। ਇਹ ਸਮਾਂ ਹੈ ਦੇਸ਼ ਦੇ ਸੰਕਲਪਾਂ ਦੀ ਇੱਕ ਨਵੀਂ ਜੀਵੰਤ ਯਾਤਰਾ ਸ਼ੁਰੂ ਕਰਨ ਦਾਨਵੇਂ ਜੋਸ਼ ਨਾਲ ਅੱਗੇ ਵਧਣ ਦਾ।” ਸਮੂਹਿਕ ਯਤਨਾਂ ਦੀ ਸ਼ਕਤੀ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ,”ਜਦੋਂ 130 ਕਰੋੜ ਭਾਰਤੀ ਇੱਕ ਕਦਮ ਵਧਾਉਂਦੇ ਹਨਤਾਂ ਇਹ ਸਿਰਫ਼ ਇੱਕ ਕਦਮ ਨਹੀਂ ਹੁੰਦਾਸਗੋਂ ਇਹ 130 ਕਰੋੜ ਕਦਮਾਂ ਦੇ ਬਰਾਬਰ ਹੁੰਦਾ ਹੈ।”

ਅਰਥਵਿਵਸਥਾ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਮਾਪਦੰਡਾਂ ਤੇਭਾਰਤੀ ਅਰਥਵਿਵਸਥਾ ਕੋਵਿਡ ਤੋਂ ਪਹਿਲਾਂ ਦੇ ਦਿਨਾਂ ਨਾਲੋਂ ਬਿਹਤਰ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੀ ਅਰਥਵਿਵਸਥਾ ਦੀ ਵਿਕਾਸ ਦਰ 8% ਤੋਂ ਵੱਧ ਹੈ। ਭਾਰਤ ਵਿੱਚ ਰਿਕਾਰਡ ਵਿਦੇਸ਼ੀ ਨਿਵੇਸ਼ ਆਇਆ ਹੈ। ਸਾਡੇ ਵਿਦੇਸ਼ੀ ਮੁਦਰਾ ਭੰਡਾਰ ਰਿਕਾਰਡ ਪੱਧਰ ਤੇ ਪਹੁੰਚ ਗਏ ਹਨ। ਜੀਐੱਸਟੀ ਕਲੈਕਸ਼ਨ ਵਿੱਚ ਪੁਰਾਣੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਹੈ। ਅਸੀਂ ਬਰਾਮਦ ਦੇ ਮਾਮਲੇ ਵਿੱਚਖਾਸ ਕਰਕੇ ਖੇਤੀਬਾੜੀ ਵਿੱਚਵੀ ਨਵੇਂ ਰਿਕਾਰਡ ਬਣਾਏ ਹਨ। ਉਨ੍ਹਾਂ ਕਿਹਾ ਕਿ 2021 ਵਿੱਚ ਯੂਪੀਆਈ ‘ਤੇ 70 ਲੱਖ ਕਰੋੜ ਰੁਪਏ ਤੋਂ ਵੱਧ ਦਾ ਲੈਣ-ਦੇਣ ਕੀਤਾ ਗਿਆ ਸੀ। ਪਿਛਲੇ ਛੇ ਮਹੀਨਿਆਂ ਦੌਰਾਨ ਇਨ੍ਹਾਂ 10 ਹਜ਼ਾਰਾਂ ਵਿੱਚੋਂ 50 ਹਜ਼ਾਰ ਤੋਂ ਵੱਧ ਸਟਾਰਟ-ਅੱਪ ਭਾਰਤ ਵਿੱਚ ਕੰਮ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2021 ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤ ਕਰਨ ਦਾ ਸਾਲ ਵੀ ਸੀ। ਕਾਸ਼ੀ ਵਿਸ਼ਵਨਾਥ ਧਾਮ ਅਤੇ ਕੇਦਾਰਨਾਥ ਧਾਮ ਦਾ ਸੁੰਦਰੀਕਰਨ ਅਤੇ ਵਿਕਾਸਆਦਿ ਸ਼ੰਕਰਾਚਾਰੀਆ ਦੀ ਸਮਾਧੀ ਦਾ ਨਵੀਨੀਕਰਣਦੇਵੀ ਅੰਨਪੂਰਨਾ ਦੀ ਚੋਰੀ ਹੋਈ ਮੂਰਤੀ ਦੀ ਬਹਾਲੀਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਅਤੇ ਧੌਲਾਵੀਰਾ ਅਤੇ ਦੁਰਗਾ ਪੂਜਾ ਤਿਉਹਾਰ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਮਿਲਣ ਜਿਹੀਆਂ ਪਹਿਲਾਂ ਭਾਰਤ ਦੀ ਟੂਰਿਜ਼ਮ ਅਤੇ ਤੀਰਥ ਯਾਤਰਾ ਦੀ ਸੰਭਾਵਨਾ ਨੂੰ ਮਜ਼ਬੂਤ ਕਰ ਰਹੇ ਹਨ।

ਸਾਲ 2021 ਮਾਤ੍ਰ-ਸ਼ਕਤੀ ਲਈ ਵੀ ਆਸ਼ਾਵਾਦੀ ਸਾਲ ਸੀ। ਨੈਸ਼ਨਲ ਡਿਫੈਂਸ ਅਕੈਡਮੀ ਦੇ ਦਰਵਾਜ਼ੇ ਦੇ ਨਾਲ-ਨਾਲ ਲੜਕੀਆਂ ਲਈ ਸੈਨਿਕ ਸਕੂਲ ਖੋਲ੍ਹੇ ਗਏ। ਹੁਣੇ-ਹੁਣੇ ਪਿਛਲੇ ਸਾਲਲੜਕੀਆਂ ਲਈ ਵਿਆਹ ਦੀ ਉਮਰ ਲੜਕਿਆਂ ਦੇ ਬਰਾਬਰ 21 ਸਾਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਸਨ। ਭਾਰਤੀ ਖਿਡਾਰੀਆਂ ਨੇ ਵੀ 2021 ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇਸ਼ ਦੇ ਖੇਡ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਨਿਵੇਸ਼ ਕਰ ਰਿਹਾ ਹੈ।

ਜਲਵਾਯੂ ਪਰਿਵਰਤਨ ਦੇ ਵਿਰੁੱਧ ਦੁਨੀਆ ਦੀ ਅਗਵਾਈ ਕਰਦਿਆਂ ਭਾਰਤ ਨੇ 2070 ਤੱਕ ਦੁਨੀਆ ਦੇ ਸਾਹਮਣੇ ਨੈੱਟ ਜ਼ੀਰੋ ਕਾਰਬਨ ਨਿਕਾਸੀ ਦਾ ਲਕਸ਼ ਵੀ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਖੁੱਟ ਊਰਜਾ ਦੇ ਬਹੁਤ ਸਾਰੇ ਰਿਕਾਰਡ ਸਮੇਂ ਤੋਂ ਪਹਿਲਾਂ ਭਾਰਤ ਦੁਆਰਾ ਪੂਰੇ ਕੀਤੇ ਜਾ ਰਹੇ ਹਨ। ਅੱਜ ਭਾਰਤ ਇਲੈਕਟ੍ਰਿਕ ਵਾਹਨਾਂ ਦੀ ਅਗਵਾਈ ਕਰਦਿਆਂ ਹਾਈਡ੍ਰੋਜਨ ਮਿਸ਼ਨ ਤੇ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਜਾਰੀ ਰੱਖਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇਸ਼ ਵਿੱਚ ਬੁਨਿਆਦੀ ਢਾਂਚੇ ਦੇ ਨਿਰਮਾਣ ਦੀ ਗਤੀ ਨੂੰ ਇੱਕ ਨਵੀਂ ਧਾਰ ਦੇਣ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ“ਮੇਕ ਇਨ ਇੰਡੀਆ ਨੂੰ ਨਵੇਂ ਮਾਪ ਦਿੰਦੇ ਹੋਏਦੇਸ਼ ਨੇ ਚਿੱਪ ਨਿਰਮਾਣਸੈਮੀਕੰਡਕਟਰ ਵਰਗੇ ਨਵੇਂ ਖੇਤਰਾਂ ਲਈ ਖ਼ਾਹਿਸ਼ੀ ਯੋਜਨਾਵਾਂ ਲਾਗੂ ਕੀਤੀਆਂ ਹਨ।”

ਪ੍ਰਧਾਨ ਮੰਤਰੀ ਨੇ ਅੱਜ ਦੇ ਭਾਰਤ ਦੇ ਰੌਂਅ ਦਾ ਸਾਰ ਦਿੰਦੇ ਹੋਏ ਕਿਹਾ, “’ਰਾਸ਼ਟਰ ਪ੍ਰਥਮ‘ ਦੀ ਭਾਵਨਾ ਨਾਲ ਦੇਸ਼ ਨੂੰ ਸਮਰਪਿਤ ਕਰਨਾ ਅੱਜ ਹਰ ਭਾਰਤੀ ਦੀ ਭਾਵਨਾ ਬਣ ਰਿਹਾ ਹੈ। ਅਤੇ ਇਸੇ ਲਈ ਅੱਜ ਸਾਡੇ ਯਤਨਾਂ ਅਤੇ ਸੰਕਲਪਾਂ ਵਿੱਚ ਏਕਤਾ ਹੈ। ਪ੍ਰਾਪਤੀ ਲਈ ਬੇਸਬਰੀ ਹੈ। ਅੱਜ ਸਾਡੀਆਂ ਨੀਤੀਆਂ ਵਿੱਚ ਇਕਸਾਰਤਾ ਹੈ ਅਤੇ ਸਾਡੇ ਫੈਸਲਿਆਂ ਵਿੱਚ ਦੂਰਅੰਦੇਸ਼ੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਭਾਰਤ ਦੇ ਕਿਸਾਨਾਂ ਲਈ ਇੱਕ ਵੱਡਾ ਸਹਾਰਾ ਹੈ। ਜੇਕਰ ਅਸੀਂ ਅੱਜ ਦੀ ਰਕਮ ਦੇ ਟ੍ਰਾਂਸਫਰ ਨੂੰ ਸ਼ਾਮਲ ਕਰੀਏਤਾਂ ਕਿਸਾਨਾਂ ਦੇ ਖਾਤਿਆਂ ਵਿੱਚ 1.80 ਲੱਖ ਕਰੋੜ ਰੁਪਏ ਤੋਂ ਵੱਧ ਸਿੱਧੇ ਟ੍ਰਾਂਸਫਰ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਫਪੀਓ ਰਾਹੀਂ ਛੋਟੇ ਕਿਸਾਨ ਸਮੂਹਿਕ ਤਾਕਤ ਦਾ ਅਹਿਸਾਸ ਕਰ ਰਹੇ ਹਨ। ਉਨ੍ਹਾਂ ਨੇ ਛੋਟੇ ਕਿਸਾਨਾਂ ਲਈ ਐੱਫ.ਪੀ.ਓਜ਼ ਦੇ ਪੰਜ ਲਾਭ ਦੱਸੇ। ਇਹ ਫਾਇਦੇ ਵਧੇ ਹੋਏ ਸੌਦੇਬਾਜ਼ੀ ਦੀ ਸ਼ਕਤੀਪੈਮਾਨੇਨਵੀਨਤਾਜੋਖਮ ਪ੍ਰਬੰਧਨ ਅਤੇ ਮਾਰਕੀਟ ਸਥਿਤੀਆਂ ਦੇ ਅਨੁਕੂਲ ਹਨ। FPO ਦੇ ਫਾਇਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਉਨ੍ਹਾਂ ਨੂੰ ਹਰ ਪੱਧਰ ਤੇ ਉਤਸ਼ਾਹਿਤ ਕਰ ਰਹੀ ਹੈ। ਇਨ੍ਹਾਂ ਐੱਫਪੀਓਜ਼ ਨੂੰ 15 ਲੱਖ ਰੁਪਏ ਤੱਕ ਦੀ ਮਦਦ ਮਿਲ ਰਹੀ ਹੈ। ਨਤੀਜੇ ਵਜੋਂਪੂਰੇ ਦੇਸ਼ ਵਿੱਚ ਔਰਗੈਨਿਕ ਐੱਫਪੀਓਤੇਲ ਬੀਜ ਐੱਫਪੀਓਬਾਂਸ ਕਲੱਸਟਰ ਅਤੇ ਹਨੀ ਐੱਫਪੀਓਜ਼ ਜਿਹੇ ਐੱਫਪੀਓ ਸਾਹਮਣੇ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ,“ਅੱਜ ਸਾਡੇ ਕਿਸਾਨ ਇਕ ਜ਼ਿਲ੍ਹਾ ਇੱਕ ਉਤਪਾਦ’ ਜਿਹੀਆਂ ਯੋਜਨਾਵਾਂ ਤੋਂ ਲਾਭ ਉਠਾ ਰਹੇ ਹਨ ਅਤੇ ਉਨ੍ਹਾਂ ਲਈ ਦੇਸ਼ ਅਤੇ ਵਿਸ਼ਵ-ਵਿਆਪੀ ਬਜ਼ਾਰ ਖੁੱਲ੍ਹ ਰਹੇ ਹਨ। ਉਨ੍ਹਾਂ ਕਿਹਾ ਕਿ 11 ਹਜ਼ਾਰ ਕਰੋੜ ਰੁਪਏ ਦੇ ਬਜਟ ਵਾਲੇ ਨੈਸ਼ਨਲ ਪਾਮ ਆਇਲ ਮਿਸ਼ਨ ਜਿਹੀਆਂ ਯੋਜਨਾਵਾਂ ਰਾਹੀਂ ਦਰਾਮਦ ਤੇ ਨਿਰਭਰਤਾ ਘਟਾਈ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਹਾਲੀਆ ਸਾਲਾਂ ਵਿੱਚ ਖੇਤੀਬਾੜੀ ਖੇਤਰ ਵਿੱਚ ਹਾਸਲ ਕੀਤੇ ਮੀਲ ਪੱਥਰਾਂ ਬਾਰੇ ਗੱਲ ਕੀਤੀ। ਅਨਾਜ ਉਤਪਾਦਨ 300 ਮਿਲੀਅਨ ਟਨ ਨੂੰ ਛੂਹ ਗਿਆਇਸੇ ਤਰ੍ਹਾਂ ਬਾਗ਼ਬਾਨੀ ਅਤੇ ਫਲੋਰੀਕਲਚਰ ਦਾ ਉਤਪਾਦਨ 330 ਮਿਲੀਅਨ ਟਨ ਤੱਕ ਪਹੁੰਚ ਗਿਆ। ਪਿਛਲੇ 6-7 ਸਾਲਾਂ ਵਿੱਚ ਦੁੱਧ ਦਾ ਉਤਪਾਦਨ ਵੀ ਲਗਭਗ 45 ਫੀਸਦੀ ਵਧਿਆ ਹੈ। ਲਗਭਗ 60 ਲੱਖ ਹੈਕਟੇਅਰ ਜ਼ਮੀਨ ਨੂੰ ਸੂਖਮ ਸਿੰਚਾਈ ਅਧੀਨ ਲਿਆਂਦਾ ਗਿਆਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਲੱਖ ਕਰੋੜ ਤੋਂ ਵੱਧ ਮੁਆਵਜ਼ੇ ਵਜੋਂ ਦਿੱਤੇ ਗਏ ਸਨਜਦੋਂ ਕਿ ਪ੍ਰੀਮੀਅਮ ਸਿਰਫ 21 ਹਜ਼ਾਰ ਕਰੋੜ ਰੁਪਏ ਸੀ। ਸਿਰਫ਼ ਸੱਤ ਸਾਲਾਂ ਵਿੱਚ ਈਥਾਨੌਲ ਦਾ ਉਤਪਾਦਨ 40 ਕਰੋੜ ਲਿਟਰ ਤੋਂ ਵਧ ਕੇ 340 ਕਰੋੜ ਲਿਟਰ ਹੋ ਗਿਆ। ਪ੍ਰਧਾਨ ਮੰਤਰੀ ਨੇ ਬਾਇਓ-ਗੈਸ ਨੂੰ ਉਤਸ਼ਾਹਿਤ ਕਰਨ ਲਈ ਗੋਬਰਧਨ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਗਾਂ ਦੇ ਗੋਹੇ ਦਾ ਮੁੱਲ ਹੋਵੇਗਾ ਤਾਂ ਦੁੱਧ ਨਾ ਦੇਣ ਵਾਲੇ ਪਸ਼ੂ ਕਿਸਾਨਾਂ ਤੇ ਬੋਝ ਨਹੀਂ ਬਣਨਗੇ। ਸਰਕਾਰ ਨੇ ਕਾਮਧੇਨੂ ਕਮਿਸ਼ਨ ਦੀ ਸਥਾਪਨਾ ਕੀਤੀ ਹੈ ਅਤੇ ਡੇਅਰੀ ਸੈਕਟਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਰਸਾਇਣ ਮੁਕਤ ਖੇਤੀ ਮਿੱਟੀ ਦੀ ਸਿਹਤ ਨੂੰ ਬਚਾਉਣ ਦਾ ਮੁੱਖ ਸਾਧਨ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਇਸ ਦਿਸ਼ਾ ਵਿੱਚ ਇੱਕ ਅਹਿਮ ਕਦਮ ਹੈ। ਉਨ੍ਹਾਂ ਹਰ ਕਿਸਾਨ ਨੂੰ ਕੁਦਰਤੀ ਖੇਤੀ ਦੀਆਂ ਪ੍ਰਕਿਰਿਆਵਾਂ ਅਤੇ ਫ਼ਾਇਦਿਆਂ ਤੋਂ ਜਾਣੂ ਕਰਵਾਉਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਖੇਤੀ ਵਿੱਚ ਨਵੀਨਤਾ ਕਰਦੇ ਰਹਿਣ ਅਤੇ ਸਵੱਛਤਾ ਜਿਹੇ ਅੰਦੋਲਨ ਦਾ ਸਮਰਥਨ ਕਰਨ ਦਾ ਸੱਦਾ ਦੇ ਕੇ ਸਮਾਪਤ ਕੀਤਾ।

https://twitter.com/PMOIndia/status/1477188294110695425

https://twitter.com/PMOIndia/status/1477188484557271042

https://twitter.com/PMOIndia/status/1477188481403154432

https://twitter.com/PMOIndia/status/1477189144786849792

https://twitter.com/PMOIndia/status/1477190100136067074

https://twitter.com/PMOIndia/status/1477190585291182081

https://twitter.com/PMOIndia/status/1477190777545519105

https://twitter.com/PMOIndia/status/1477191513113120772

https://twitter.com/PMOIndia/status/1477192113666199552

https://twitter.com/PMOIndia/status/1477192644543467520

https://twitter.com/PMOIndia/status/1477193480480776195

https://twitter.com/PMOIndia/status/1477194659071860736

https://twitter.com/PMOIndia/status/1477194653392781313

https://twitter.com/PMOIndia/status/1477194645071298561

https://twitter.com/PMOIndia/status/1477196206312812547

 

 

 **********

ਡੀਐੱਸ/ਏਕੇ