Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਿੰਗਲੀ ਵੈਂਕਈਆ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਿੰਗਲੀ ਵੈਂਕਈਆ (Pingali Venkayya) ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ)  ਤੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਅਤੇ ਰਾਸ਼ਟਰ ਨੂੰ ਤਿਰੰਗਾ (Tricolour) ਦੇਣ ਵਿੱਚ ਉਨ੍ਹਾਂ ਦੇ ਪ੍ਰਯਾਸਾਂ ਨੂੰ ਯਾਦ ਕੀਤਾ। ਸ਼੍ਰੀ ਮੋਦੀ ਨੇ ਨਾਗਰਿਕਾਂ ਨੂੰ  9 ਤੋਂ 15 ਅਗਸਤ ਦੇ ਦਰਮਿਆਨ ਤਿਰੰਗਾ ਫਹਿਰਾ ਕੇ ਹਰ ਘਰ ਤਿਰੰਗਾ (Har Ghar Tiranga) ਅੰਦੋਲਨ ਦਾ ਸਮਰਥਨ ਕਰਨ ਅਤੇ harghartiranga.com ਤੇ ਆਪਣੀਆਂ ਸੈਲਫੀਜ਼ ਸਾਂਝੀਆਂ ਕਰਨ ਦੀ ਭੀ ਤਾਕੀਦ ਕੀਤੀ।

 ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 ਪਿੰਗਲੀ ਵੈਂਕਈਆ ਜੀ (Pingali Venkayya Ji) ਨੂੰ ਉਨ੍ਹਾਂ ਦੀ ਜਯੰਤੀ (ਜਨਮ ਵਰ੍ਹੇਗੰਢ) ਤੇ ਯਾਦ ਕਰ ਰਿਹਾ ਹਾਂ। ਸਾਨੂੰ ਤਿਰੰਗਾ ਦੇਣ ਦੇ ਉਨ੍ਹਾਂ ਦੇ ਪ੍ਰਯਾਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

 ਹਰ ਘਰ ਤਿਰੰਗਾ (Har Ghar Tiranga) ਅੰਦੋਲਨ ਦਾ ਸਮਰਥਨ ਕਰੋ ਅਤੇ 9 ਤੋਂ 15 ਅਗਸਤ ਦੇ ਦਰਮਿਆਨ ਤਿਰੰਗਾ ਫਹਿਰਾਓharghartiranga.com ਤੇ ਆਪਣੀ ਸੈਲਫੀ ਸਾਂਝਾ ਕਰਨਾ ਨਾ ਭੁੱਲਿਓ।

************

ਡੀਐੱਸ/ਟੀਐੱਸ