ਪ੍ਰਧਾਨ ਮੰਤਰੀ ਨੇ ਪਾਵਾਗੜ੍ਹ ਪਹਾੜੀ ਵਿਖੇ ਸ਼੍ਰੀ ਕਾਲਿਕਾ ਮਾਤਾ ਦੇ ਪੁਨਰ-ਨਿਰਮਿਤ ਮੰਦਿਰ ਦਾ ਉਦਘਾਟਨ ਕੀਤਾ। ਇਹ ਖੇਤਰ ਦੇ ਸਭ ਤੋਂ ਪੁਰਾਣੇ ਮੰਦਰਾਂ ਵਿੱਚੋਂ ਇੱਕ ਹੈ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦਾ ਹੈ। ਮੰਦਿਰ ਦਾ ਪੁਨਰ ਨਿਰਮਾਣ 2 ਪੜਾਵਾਂ ਵਿੱਚ ਕੀਤਾ ਗਿਆ ਹੈ। ਪੁਨਰ ਨਿਰਮਾਣ ਦੇ ਪਹਿਲੇ ਪੜਾਅ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੇ ਸ਼ੁਰੂ ਵਿੱਚ ਅਪ੍ਰੈਲ ਵਿੱਚ ਕੀਤਾ ਸੀ। ਅੱਜ ਦੇ ਪ੍ਰੋਗਰਾਮ ਵਿੱਚ ਉਦਘਾਟਨ ਕੀਤੇ ਗਏ ਦੂਸਰੇ ਪੜਾਅ ਦੇ ਪੁਨਰ ਨਿਰਮਾਣ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 2017 ਵਿੱਚ ਰੱਖਿਆ ਸੀ। ਇਸ ਵਿੱਚ ਮੰਦਿਰ ਦੇ ਅਧਾਰ ਅਤੇ ‘ਪਰਿਸਰ’ ਦਾ ਤਿੰਨ ਪੱਧਰਾਂ ‘ਤੇ ਵਿਸਤਾਰ, ਅਤੇ ਸਟਰੀਟ ਲਾਈਟਾਂ, ਸੀਸੀਟੀਵੀ ਸਿਸਟਮ ਆਦਿ ਜਿਹੀਆਂ ਸੁਵਿਧਾਵਾਂ ਦੀ ਸਥਾਪਨਾ ਸ਼ਾਮਲ ਹੈ।
ਪ੍ਰਧਾਨ ਮੰਤਰੀ ਨੇ ਮੰਦਿਰ ਵਿੱਚ ਆਉਣ ‘ਤੇ ਆਪਣੇ ਚੰਗੇ ਭਾਗਾਂ ਲਈ ਸ਼ੁਕਰਾਨੇ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਅੱਜ ਦੇ ਉਸ ਪਲ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਜਦੋਂ 5 ਸਦੀਆਂ ਬਾਅਦ ਅਤੇ ਇਥੋਂ ਤੱਕ ਕਿ ਆਜ਼ਾਦੀ ਦੇ 75 ਵਰ੍ਹਿਆਂ ਬਾਅਦ ਮੰਦਿਰ ‘ਤੇ ‘ਧਵਜ’ – ਇੱਕ ਪਵਿੱਤਰ ਝੰਡਾ, ਲਹਿਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਸਦੀਆਂ ਬਾਅਦ ਪਾਵਾਗੜ੍ਹ ਮੰਦਿਰ ਦੀ ਸਿਖਰ ‘ਤੇ ਇੱਕ ਵਾਰ ਫਿਰ ਝੰਡਾ ਲਹਿਰਾਇਆ ਗਿਆ ਹੈ। ਇਹ ‘ਸ਼ਿਖਰ ਧਵਜ’ ਝੰਡਾ ਨਾ ਸਿਰਫ਼ ਸਾਡੀ ਆਸਥਾ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਹੈ ਬਲਕਿ ਇਹ ਝੰਡਾ ਇਸ ਤੱਥ ਦਾ ਵੀ ਪ੍ਰਤੀਕ ਹੈ ਕਿ ਸਦੀਆਂ ਬਦਲਦੀਆਂ ਹਨ, ਯੁੱਗ ਬਦਲਦੇ ਹਨ, ਪਰ ਆਸਥਾ ਸਦੀਵੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਆਗਾਮੀ ‘ਗੁਪਤ ਨਵਰਾਤਰੀ’ ਤੋਂ ਠੀਕ ਪਹਿਲਾਂ ਇਹ ਪੁਨਰ ਨਿਰਮਾਣ ਇਸ ਗੱਲ ਦਾ ਸੰਕੇਤ ਹੈ ਕਿ ‘ਸ਼ਕਤੀ’ ਕਦੇ ਵੀ ਮੱਧਮ ਜਾਂ ਅਲੋਪ ਨਹੀਂ ਹੁੰਦੀ।
ਅਯੁੱਧਿਆ ਵਿੱਚ ਰਾਮ ਮੰਦਰ, ਕਾਸ਼ੀ ਵਿਸ਼ਵਨਾਥ ਧਾਮ ਅਤੇ ਕੇਦਾਰ ਧਾਮ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਰਤ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਸ਼ਾਨ ਬਹਾਲ ਹੋ ਰਹੀ ਹੈ। ਅੱਜ ਨਵਾਂ ਭਾਰਤ ਆਪਣੀਆਂ ਆਧੁਨਿਕ ਉਮੰਗਾ ਦੇ ਨਾਲ-ਨਾਲ ਆਪਣੀ ਪ੍ਰਾਚੀਨ ਪਛਾਣ ਨੂੰ ਮਾਣ ਨਾਲ ਜੀ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਥਾ ਦੇ ਕੇਂਦਰਾਂ ਦੇ ਨਾਲ-ਨਾਲ ਸਾਡੀ ਪ੍ਰਗਤੀ ਦੀਆਂ ਨਵੀਆਂ ਸੰਭਾਵਨਾਵਾਂ ਉਭਰ ਰਹੀਆਂ ਹਨ ਅਤੇ ਪਾਵਾਗੜ੍ਹ ਦਾ ਇਹ ਵਿਸ਼ਾਲ ਮੰਦਿਰ ਉਸ ਯਾਤਰਾ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਿਰ ਸਬਕਾ ਸਾਥ ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਵੀ ਪ੍ਰਤੀਕ ਹੈ।
ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਵੇਂ ਸਵਾਮੀ ਵਿਵੇਕਾਨੰਦ ਨੇ ਮਾਂ ਕਾਲੀ ਦੀਆਂ ਸਿੱਖਿਆਵਾਂ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਆਪ ਨੂੰ ਲੋਕ ਸੇਵਾ ਲਈ ਸਮਰਪਿਤ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੇ ਦੇਵੀ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਬਲ ਬਖਸ਼ਣ। ਸ਼੍ਰੀ ਮੋਦੀ ਨੇ ਪ੍ਰਾਰਥਨਾ ਕੀਤੀ, “ਮਾਂ, ਮੈਨੂੰ ਆਸ਼ੀਰਵਾਦ ਦਿਓ ਤਾਂ ਜੋ ਮੈਂ ਹੋਰ ਊਰਜਾ, ਬਲਿਦਾਨ ਅਤੇ ਸਮਰਪਣ ਨਾਲ ਲੋਕਾਂ ਦੇ ਸੇਵਕ ਵਜੋਂ ਦੇਸ਼ ਦੇ ਲੋਕਾਂ ਦੀ ਸੇਵਾ ਕਰਦਾ ਰਹਾਂ। ਮੇਰੇ ਕੋਲ ਜੋ ਵੀ ਸ਼ਕਤੀ ਹੈ, ਮੇਰੇ ਜੀਵਨ ਵਿੱਚ ਜੋ ਵੀ ਗੁਣ ਹਨ, ਮੈਂ ਉਹ ਸਭ ਦੇਸ਼ ਦੀਆਂ ਮਾਤਾਵਾਂ-ਭੈਣਾਂ ਦੀ ਭਲਾਈ ਲਈ ਸਮਰਪਿਤ ਕਰਦਾ ਰਹਾਂ।”
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਨੇ ਸੁਤੰਤਰਤਾ ਸੰਗਰਾਮ ਦੇ ਨਾਲ-ਨਾਲ ਰਾਸ਼ਟਰ ਦੀ ਵਿਕਾਸ ਯਾਤਰਾ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਗਰਵੀ ਗੁਜਰਾਤ (Garvi Gujarat) ਭਾਰਤ ਦੇ ਗੌਰਵ ਅਤੇ ਸ਼ਾਨ ਦਾ ਸਮਾਨਾਰਥੀ ਹੈ। ਉਨ੍ਹਾਂ ਕਿਹਾ ਕਿ ਸੋਮਨਾਥ ਮੰਦਰ ਦੀ ਸ਼ਾਨਦਾਰ ਪਰੰਪਰਾ ਵਿੱਚ; ਪੰਚਮਹਾਲ ਅਤੇ ਪਾਵਾਗੜ੍ਹ ਨੇ ਵੀ ਸਾਡੇ ਵਿਰਸੇ ਦੇ ਮਾਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮਾਂ ਕਾਲੀ ਨੇ ਆਪਣੇ ਸ਼ਰਧਾਲੂਆਂ ਨੂੰ ਪੁਨਰ-ਨਿਰਮਾਣ ਅਤੇ ਧਵਜ ਲਹਿਰਾ ਕੇ ਸਭ ਤੋਂ ਵੱਡੀ ਦਾਤ ਬਖਸ਼ੀ ਹੈ। ਉਨ੍ਹਾਂ ਕਿਹਾ ਕਿ ਬਹਾਲੀ ਵਿੱਚ, ਮੰਦਿਰ ਦੇ ਪ੍ਰਾਚੀਨ ਤੱਤ ਨੂੰ ਛੂਹਿਆ ਨਹੀਂ ਗਿਆ। ਪ੍ਰਧਾਨ ਮੰਤਰੀ ਨੇ ਮੰਦਿਰ ਤੱਕ ਪਹੁੰਚ ਵਿੱਚ ਅਸਾਨੀ ‘ਤੇ ਵੀ ਗੌਰ ਕੀਤਾ। ਉਨ੍ਹਾਂ ਕਿਹਾ “ਪਹਿਲਾਂ ਪਾਵਾਗੜ੍ਹ ਦੀ ਯਾਤਰਾ ਇੰਨੀ ਕਠਿਨ ਸੀ ਕਿ ਲੋਕ ਕਹਿੰਦੇ ਸਨ ਕਿ ਜੀਵਨ ਵਿੱਚ ਘੱਟੋ-ਘੱਟ ਇੱਕ ਵਾਰ ਮਾਂ ਦੇ ਦਰਸ਼ਨ ਜ਼ਰੂਰ ਕਰ ਲੈਣੇ ਚਾਹੀਦੇ ਹਨ। ਅੱਜ, ਇੱਥੇ ਵਧਦੀਆਂ ਸੁਵਿਧਾਵਾਂ ਨੇ ਦਰਸ਼ਨ ਦੀ ਪਹੁੰਚ ਨੂੰ ਅਸਾਨ ਬਣਾ ਦਿੱਤਾ ਹੈ।” ਉਨ੍ਹਾਂ ਸ਼ਰਧਾਲੂਆਂ ਨੂੰ ਅਨੁਸ਼ਾਸਨ ਬਣਾਈ ਰੱਖਣ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ “ਪਾਵਾਗੜ੍ਹ ਵਿੱਚ ਅਧਿਆਤਮਿਕਤਾ ਹੈ, ਇਤਿਹਾਸ, ਕੁਦਰਤ, ਕਲਾ ਅਤੇ ਸੱਭਿਆਚਾਰ ਵੀ ਹੈ। ਇੱਥੇ ਇੱਕ ਪਾਸੇ ਮਾਂ ਮਹਾਕਾਲੀ ਦਾ ਸ਼ਕਤੀਪੀਠ ਹੈ ਅਤੇ ਦੂਸਰੇ ਪਾਸੇ ਵਿਰਾਸਤੀ ਜੈਨ ਮੰਦਰ ਵੀ ਹੈ। ਭਾਵ, ਪਾਵਾਗੜ੍ਹ ਇੱਕ ਤਰ੍ਹਾਂ ਨਾਲ ਭਾਰਤ ਦੀ ਇਤਿਹਾਸਕ ਵਿਵਿਧਤਾ ਦੇ ਨਾਲ ਯੂਨੀਵਰਸਲ ਸਦਭਾਵਨਾ ਦਾ ਕੇਂਦਰ ਰਿਹਾ ਹੈ।” ਮਾਤਾ ਦੇ ਵਿਭਿੰਨ ਮੰਦਰਾਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਵਿੱਚ ਮਾਤਾ ਦੇ ਆਸ਼ੀਰਵਾਦ ਦੀ ਇੱਕ ਸੁਰੱਖਿਆ ਰਿੰਗ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਧਾਰਮਿਕ ਸਥਾਨਾਂ ਦੇ ਵਿਕਾਸ ਨਾਲ ਇਸ ਖੇਤਰ ਲਈ ਨਵੇਂ ਮੌਕੇ ਉੱਭਰ ਕੇ ਸਾਹਮਣੇ ਆਏ ਹਨ ਕਿਉਂਕਿ ਟੂਰਿਜ਼ਮ, ਰੋਜ਼ਗਾਰ ਅਤੇ ਖੇਤਰ ਦੀਆਂ ਕਲਾਵਾਂ ਅਤੇ ਸ਼ਿਲਪਕਾਰੀ ਬਾਰੇ ਜਾਗਰੂਕਤਾ ਵਧੀ ਹੈ। ਪੰਚਮਹਾਲ ਨੂੰ ਮਹਾਨ ਸੰਗੀਤਕਾਰ ਬੈਜੂ ਬਾਵਰਾ ਦੀ ਧਰਤੀ ਵਜੋਂ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਲਾ ਅਤੇ ਪ੍ਰਤਿਭਾ ਉੱਥੇ ਹੀ ਪ੍ਰਫੁੱਲਤ ਹੁੰਦੀ ਹੈ ਜਿੱਥੇ ਵਿਰਸੇ ਅਤੇ ਸੱਭਿਆਚਾਰ ਨੂੰ ਹੁਲਾਰਾ ਮਿਲਦਾ ਹੈ। ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ‘ਜਯੋਤਿਰਗ੍ਰਾਮ’ ਯੋਜਨਾ 2006 ਵਿੱਚ ਚੰਪਾਨੇਰ ਤੋਂ ਸ਼ੁਰੂ ਕੀਤੀ ਗਈ ਸੀ।
May Kalika Mata’s blessings be upon all of us. Addressing a programme at Pavagadh Hill. https://t.co/poLpvqwmy2
— Narendra Modi (@narendramodi) June 18, 2022
आज सदियों बाद पावागढ़ मंदिर में एक बार फिर से मंदिर के शिखर पर ध्वज फहरा रहा है।
ये शिखर ध्वज केवल हमारी आस्था और आध्यात्म का ही प्रतीक नहीं है!
ये शिखर ध्वज इस बात का भी प्रतीक है कि सदियाँ बदलती हैं, युग बदलते हैं, लेकिन आस्था का शिखर शाश्वत रहता है: PM @narendramodi
— PMO India (@PMOIndia) June 18, 2022
आज भारत के आध्यात्मिक और सांस्कृतिक गौरव पुनर्स्थापित हो रहे हैं।
आज नया भारत अपनी आधुनिक आकांक्षाओं के साथ साथ अपनी प्राचीन पहचान को भी जी रहा है, उन पर गर्व कर रहा है: PM @narendramodi
— PMO India (@PMOIndia) June 18, 2022
मां, मुझे भी आशीर्वाद दो कि मैं और अधिक ऊर्जा के साथ, और अधिक त्याग और समर्पण के साथ देश के जन-जन का सेवक बनकर उनकी सेवा करता रहूं।
मेरा जो भी सामर्थ्य है, मेरे जीवन में जो कुछ भी पुण्य हैं, वो मैं देश की माताओं-बहनों के कल्याण के लिए, देश के लिए समर्पित करता रहूं: PM
— PMO India (@PMOIndia) June 18, 2022
पहले पावागढ़ की यात्रा इतनी कठिन थी कि लोग कहते थे कि कम से कम जीवन में एक बार माता के दर्शन हो जाएँ।
आज यहां बढ़ रही सुविधाओं ने मुश्किल दर्शनों को सुलभ कर दिया है: PM @narendramodi
— PMO India (@PMOIndia) June 18, 2022
पावागढ़ में आध्यात्म भी है, इतिहास भी है, प्रकृति भी है, कला-संस्कृति भी है।
यहाँ एक ओर माँ महाकाली का शक्तिपीठ है, तो दूसरी ओर जैन मंदिर की धरोहर भी है।
यानी, पावागढ़ एक तरह से भारत की ऐतिहासिक विविधता के साथ सर्वधर्म समभाव का एक केंद्र रहा है: PM @narendramodi
— PMO India (@PMOIndia) June 18, 2022
********
ਡੀਐੱਸ
May Kalika Mata's blessings be upon all of us. Addressing a programme at Pavagadh Hill. https://t.co/poLpvqwmy2
— Narendra Modi (@narendramodi) June 18, 2022
आज सदियों बाद पावागढ़ मंदिर में एक बार फिर से मंदिर के शिखर पर ध्वज फहरा रहा है।
— PMO India (@PMOIndia) June 18, 2022
ये शिखर ध्वज केवल हमारी आस्था और आध्यात्म का ही प्रतीक नहीं है!
ये शिखर ध्वज इस बात का भी प्रतीक है कि सदियाँ बदलती हैं, युग बदलते हैं, लेकिन आस्था का शिखर शाश्वत रहता है: PM @narendramodi
आज भारत के आध्यात्मिक और सांस्कृतिक गौरव पुनर्स्थापित हो रहे हैं।
— PMO India (@PMOIndia) June 18, 2022
आज नया भारत अपनी आधुनिक आकांक्षाओं के साथ साथ अपनी प्राचीन पहचान को भी जी रहा है, उन पर गर्व कर रहा है: PM @narendramodi
मां काली का आशीर्वाद लेकर विवेकानंद जी जनसेवा से प्रभुसेवा में लीन हो गए थे: PM @narendramodi