Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਾਲੀ ਵਿੱਚ ਤਿਪਿਟਕ (Tipitaka) ਦੀ ਇੱਕ ਕਾਪੀ ਦੇਣ ਦੇ ਲਈ ਥਾਈਲੈਂਡ ਦੀ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਾਲੀ ਵਿੱਚ ਤਿਪਿਟਕ ਦੀ ਇੱਕ ਕਾਪੀ ਦੇਣ ਦੇ ਲਈ ਥਾਈਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਪੈਟੋਂਗਤਰਨ ਸ਼ਿਨਾਵਾਤ੍ਰਾ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਇੱਕ ਉਤਕ੍ਰਿਸ਼ਟ ਭਾਸ਼ਾ ਦੱਸਿਆ, ਜਿਸ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦਾ ਸਾਰ ਸਮਾਇਆ ਹੋਇਆ ਹੈ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

ਅਤਿਅਧਿਕ ਵਿਸ਼ੇਸ਼ ਭਾਵ!

ਮੈਨੂੰ ਪਾਲੀ ਵਿੱਚ ਤਿਪਿਟਕ ਦੀ ਇੱਕ ਕਾਪੀ ਦੇਣ ਦੇ ਲਈ ਮੈਂ ਪ੍ਰਧਾਨ ਮੰਤਰੀ ਪੈਟੋਂਗਤਰਨ ਸ਼ਿਨਾਵਾਤ੍ਰਾ ਦਾ ਆਭਾਰੀ ਹਾਂ। ਪਾਲੀ ਵਾਸਤਵ ਵਿੱਚ ਇੱਕ ਉਤਕ੍ਰਿਸ਼ਟ ਭਾਸ਼ਾ ਹੈ, ਜਿਸ ਵਿੱਚ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਦਾ ਸਾਰ ਸਮਾਇਆ ਹੋਇਆ ਹੈ। ਜਿਵੇਂ ਕਿ ਆਪ ਸਾਰੇ ਜਾਣਦੇ ਹੋ, ਸਾਡੀ ਸਰਕਾਰ ਨੇ ਪਿਛਲੇ ਸਾਲ ਪਾਲੀ ਨੂੰ ਸ਼ਾਸਤਰੀ ਭਾਸ਼ਾ ਦਾ ਦਰਜਾ ਦਿੱਤਾ ਸੀ। ਦੁਨੀਆ ਭਰ ਦੇ ਲੋਕਾਂ ਨੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਅਤੇ ਇਸ ਨੇ ਇਸ ਭਾਸ਼ਾ ‘ਤੇ ਖੋਜ ਦੇ ਨਾਲ-ਨਾਲ ਅਧਿਐਨ ਨੂੰ ਭੀ ਪ੍ਰੋਤਸਾਹਿਤ ਕੀਤਾ ਹੈ।

*****

ਐੱਮਜੇਪੀਐੱਸ/ਐੱਸਆਰ