Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਾਕਯੋਂਗ ਹਵਾਈ ਅੱਡੇ ਦਾ ਉਦਘਾਟਨ ਕੀਤਾ, ਏਅਰ ਕਨੈਕਟੀਵਿਟੀ ਸਿੱਕਮ ਪਹੁੰਚੀ

ਪ੍ਰਧਾਨ ਮੰਤਰੀ ਨੇ ਪਾਕਯੋਂਗ  ਹਵਾਈ ਅੱਡੇ ਦਾ ਉਦਘਾਟਨ ਕੀਤਾ, ਏਅਰ ਕਨੈਕਟੀਵਿਟੀ ਸਿੱਕਮ ਪਹੁੰਚੀ

ਪ੍ਰਧਾਨ ਮੰਤਰੀ ਨੇ ਪਾਕਯੋਂਗ  ਹਵਾਈ ਅੱਡੇ ਦਾ ਉਦਘਾਟਨ ਕੀਤਾ, ਏਅਰ ਕਨੈਕਟੀਵਿਟੀ ਸਿੱਕਮ ਪਹੁੰਚੀ

ਪ੍ਰਧਾਨ ਮੰਤਰੀ ਨੇ ਪਾਕਯੋਂਗ  ਹਵਾਈ ਅੱਡੇ ਦਾ ਉਦਘਾਟਨ ਕੀਤਾ, ਏਅਰ ਕਨੈਕਟੀਵਿਟੀ ਸਿੱਕਮ ਪਹੁੰਚੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿੱਕਮ ਵਿੱਚ ਪਾਕਯੋਂਗ (Pakyong) ਹਵਾਈ ਅੱਡੇ ਦਾ ਉਦਘਾਟਨ ਕੀਤਾ। ਇਹ ਹਿਮਾਲਿਆਈ ਸਟੇਟ ਦਾ ਪਹਿਲਾ ਅਤੇ ਦੇਸ਼ ਦਾ 100ਵਾਂ ਹਵਾਈ ਅੱਡਾ ਹੈ।

ਇਸ ਮੌਕੇ ‘ਤੇ ਇੱਕ ਵਿਸ਼ਾਲ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਇਸ ਦਿਨ  ਨੂੰ ਸਿੱਕਮ ਵਾਸਤੇ ਇਤਿਹਾਸਕ ਅਤੇ ਭਾਰਤ ਵਾਸਤੇ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਪਾਕਯੋਂਗ ਹਵਾਈ ਅੱਡੇ ਨਾਲ ਦੇਸ਼ ਨੇ ਹਵਾਈ ਅੱਡਿਆਂ ਦੀ ਸੈਂਚਰੀ ਬਣਾਈ ਹੈ। ਪ੍ਰਧਾਨ ਮੰਤਰੀ ਨੇ ਸਿੱਕਮ ਤੋਂ ਯੁਵਾ ਕ੍ਰਿਕਟਰ ਨਿਲੇਸ਼ ਲਮੀਚਾਨੇ (Nilesh Lamichanay) ਦਾ ਵੀ ਜ਼ਿਕਰ ਕੀਤਾ ਜੋ ਵਿਜੈ ਹਜ਼ਾਰੇ ਟਰਾਫੀ ਵਿੱਚ ਸੈਂਚਰੀ ਬਣਾਉਣ ਵਾਲੇ, ਰਾਜ ਦੇ ਪਹਿਲੇ ਕ੍ਰਿਕਟਰ ਬਣੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਯੋਂਗ ਹਵਾਈ ਅੱਡਾ ਸਿੱਕਮ ਨਾਲ ਕਨੈਕਟੀਵਿਟੀ ਬਹੁਤ ਅਸਾਨ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ, ਕਿ ਇਹ ਜਨ ਸਧਾਰਨ ਲਈ ਉਪਯੋਗੀ ਹੈ, ਇਹ ਹਵਾਈ ਅੱਡਾ ਉਡਾਨ ਯੋਜਨਾ ਦਾ ਹਿੱਸਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਉੱਤਰ ਪੂਰਬੀ ਖੇਤਰ ਵਿੱਚ, ਤੇਜ਼ ਦਰ ਨਾਲ ਬੁਨਿਆਦੀ ਢਾਂਚੇ ਅਤੇ ਭਾਵਨਾਤਮਕ ਕਨੈਕਟੀਵਿਟੀ, ਦੋਹਾਂ ਨੂੰ ਵਧਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੀ ਸਮੀਖਿਆ ਲਈ, ਉਨ੍ਹਾਂ ਨੇ ਖ਼ੁਦ ਕਈ ਵਾਰ ਉੱਤਰ ਪੂਰਬੀ ਰਾਜਾਂ ਦਾ ਦੌਰਾ ਕੀਤਾ ਹੈ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ  ਵੀ ਨਿਯਮਤ ਰੂਪ ਵਿੱਚ ਇਸ ਇਲਾਕੇ ਦਾ ਦੌਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਜ਼ਮੀਨ ‘ਤੇ ਦਿਸਦੇ ਹਨ। ਉਨ੍ਹਾਂ ਨੇ ਵਧੀ ਹੋਈ ਏਅਰ ਅਤੇ ਰੇਲ ਕਨੈਕਟੀਵਿਟੀ, ਬਿਹਤਰ ਸੜਕਾਂ, ਵੱਡੇ ਪੁਲਾਂ ਆਦਿ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਮੌਜੂਦਾ 100 ਹਵਾਈ ਅੱਡਿਆਂ ‘ਚੋਂ, 35 ਪਿਛਲੇ ਚਾਰ ਸਾਲਾਂ ਵਿੱਚ ਸੰਚਾਲਿਤ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਨੇ ਜੈਵਿਕ ਖੇਤੀ ਵਿੱਚ ਸਿੱਕਮ ਦੀ ਪ੍ਰਗਤੀ ਦਾ ਜ਼ਿਕਰ ਕੀਤਾ। ਉਨ੍ਹਾਂ ਜ਼ਿਕਰ ਕੀਤਾ ਕਿ ਕੇਂਦਰ ਸਰਕਾਰ ਨੇ ‘ਉੱਤਰ ਪੂਰਬੀ ਖੇਤਰ ਲਈ ਮਿਸ਼ਨ ਜੈਵਿਕ ਕੀਮਤ ਵਿਕਾਸ’ (“Mission Organic Value Development for North Eastern Region.”) ਸ਼ੁਰੂ ਕੀਤਾ ਹੈ।

 

***

ਏਕੇਟੀ/ਐੱਸਐੱਚ/ਐੱਸਕੇ