Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਦੇ ਜੇਤੂਆਂ ਦੇ ਨਾਲ ਗੱਲਬਾਤ ਕੀਤੀ

ਪ੍ਰਧਾਨ ਮੰਤਰੀ ਨੇ ਪਹਿਲੇ ਨੈਸ਼ਨਲ ਕ੍ਰਿਏਟਰਸ ਅਵਾਰਡ (ਰਾਸ਼ਟਰੀ ਰਚਨਾਕਾਰ ਪੁਰਸਕਾਰ) ਦੇ ਜੇਤੂਆਂ ਦੇ ਨਾਲ ਗੱਲਬਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਪਹਿਲਾ ਨੈਸ਼ਨਲ ਕ੍ਰਿਏਟਰਸ ਅਵਾਰਡ ਪ੍ਰਦਾਨ ਕੀਤਾ। ਉਨ੍ਹਾਂ ਨੇ ਜੇਤੂਆਂ ਦੇ ਨਾਲ ਸੰਖੇਪ ਗੱਲਬਾਤ ਭੀ ਕੀਤੀ। ਸਕਾਰਾਤਮਕ ਬਦਲਾਅ ਲਿਆਉਣ ਵਾਸਤੇ ਰਚਨਾਤਮਕਤਾ ਦਾ ਉਪਯੋਗ ਕਰਨ ਦੇ ਲਈ ਇਸ ਅਵਾਰਡ (ਪੁਰਸਕਾਰ) ਦੀ ਕਲਪਨਾ ਇੱਕ ਲਾਂਚਪੈਡ ਦੇ ਰੂਪ ਵਿੱਚ ਕੀਤੀ ਗਈ ਹੈ।

  ‘ਨਿਊ ਇੰਡੀਆ ਚੈਂਪੀਅਨ’ (‘New India Champion’) ਸ਼੍ਰੇਣੀ ਦੇ ਲਈ ਅਭਿ ਅਤੇ ਨਿਊ (Abhi and New) ਨੂੰ ਅਵਾਰਡ ਦਿੱਤਾ ਗਿਆ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਰੁਖੇ ਤੱਖ ਪ੍ਰਸਤੁਤ ਕਰਦੇ ਸਮੇਂ ਆਪਣੇ ਦਰਸ਼ਕਾਂ ਦੀ ਰੁਚੀ ਕਿਵੇਂ ਬਣਾਈ ਰੱਖਦੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਪ੍ਰਸਤੁਤੀਕਰਣ ਦੇ ਤਰੀਕੇ ਦੀ ਤਰ੍ਹਾਂ ਜੇਕਰ ਤੱਥਾਂ ਨੂੰ ਊਰਜਾ ਦੇ ਨਾਲ ਪ੍ਰਸਤੁਤ ਕੀਤਾ ਜਾਵੇ, ਤਾਂ ਦਰਸ਼ਕ ਉਸ ਨੂੰ ਸਵੀਕਾਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਚੁਣੌਤੀਪੂਰਨ ਲੇਕਿਨ ਬੇਹੱਦ  ਮਹੱਤਵਪੂਰਨ ਖੇਤਰ ਨੂੰ ਅਪਣਾਉਣ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

 

ਬੈਸਟ ਸਟੋਰੀਟੈਲਰ ਅਵਾਰਡ ਕੀਰਤਿਕਾ ਗੋਵਿੰਦਸਾਮੀ (Keerthika Govindhasamy) ਨੂੰ ਮਿਲਿਆ, ਜਿਨ੍ਹਾਂ ਨੂੰ ਕੀਰਤੀ ਹਿਸਟਰੀ (Keerthi History) ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜਦੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਚਰਨ ਸਪਰਸ਼ ਕੀਤੇ ਤਾਂ, ਪ੍ਰਧਾਨ ਮੰਤਰੀ ਨੇ ਭੀ ਝੁਕਦੇ ਹੋਏ ਕਿਹਾ ਕਿ ਕਲਾ ਦੇ ਖੇਤਰ ਵਿੱਚ ਪੈਰ ਛੂਹਣਾ ਅਲੱਗ ਬਾਤ ਹੈ, ਲੇਕਿਨ ਨਿਜੀ ਤੌਰ ‘ਤੇ ਉਹ ਤਦ ਪਰੇਸ਼ਾਨ ਹੋ ਜਾਂਦੇ ਹਨ, ਖਾਸ ਕਰਕੇ ਜਦੋਂ ਕੋਈ ਬੇਟੀ ਉਨ੍ਹਾਂ ਦੇ ਪੈਰ ਛੂਹੰਦੀ ਹੈ। ਜਦੋਂ ਕੀਰਤਿਕਾ ਗੋਵਿੰਦਸਾਮੀ (Keerthika Govindhasamy) ਨੇ ਹਿੰਦੀ ਵਿੱਚ ਆਪਣੀਆਂ ਸੀਮਾਵਾਂ ਬਾਰੇ ਬਾਤ ਕੀਤੀ, ਤਾਂ ਪ੍ਰਧਾਨ ਮੰਤਰੀ ਨੇ ਕਿਸੇ ਭੀ ਪਸੰਦੀਦਾ ਭਾਸ਼ਾ ਵਿੱਚ ਬੋਲਣ ਦੇ ਲਈ ਕਿਹਾ, ਕਿਉਂਕਿ ‘ਇਹ ਇੱਕ ਵਿਸ਼ਾਲ ਦੇਸ਼ ਹੈ ਅਤੇ ਘੱਟ ਤੋਂ ਘੱਟ ਇਸ ਮਹਾਨ ਭੂਮੀ ਦੇ ਕਿਸੇ ਕੋਣੇ ਵਿੱਚ ਤੁਹਾਡੀ ਬਾਤ ਸੁਣੀ ਜਾਵੇਗੀ’। ਉਨ੍ਹਾਂ ਨੇ ਮਹਾਨ ਤਮਿਲ ਭਾਸ਼ਾ ਨੂੰ ਮਾਨ ਦੇਣ ਅਤੇ ਪ੍ਰੋਤਸਾਹਿਤ ਕਰਨ ਦੇ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਤਿਹਾਸ ਅਤੇ ਰਾਜਨੀਤੀ ਦੀ ਪਰਸਪਰ ਜੁੜੀ ਪ੍ਰਕ੍ਰਿਤੀ ਅਤੇ ਇਸ ਦੇ ਪਰਿਣਾਮਸਰੂਪ ਸੋਸ਼ਲ ਮੀਡੀਆ ‘ਤੇ ਸਮੇਂ-ਸਮੇਂ ‘ਤੇ ਹੋਣ ਵਾਲੀ ਪ੍ਰਤੀਕਿਰਿਆ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਜਦੋਂ ਇਸ ਸਬੰਧ ਵਿੱਚ ਜਿਗਿਆਸਾ ਵਿਅਕਤ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਦੇ ਕਿਸ਼ੋਰ ਦਰਸ਼ਕ ਭਾਰਤ ਦੀ ਮਹਾਨਤਾ ਬਾਰੇ ਜਾਣਨਾ ਉਹ ਸਿੱਖਣਾ ਪਸੰਦ ਕਰਦੇ ਹਨ।

 

ਡਿਸਰਪਟਰ ਆਵ੍ ਦ ਈਅਰ (Disruptor of the Year) ਦਾ ਅਵਾਰਡ ਰਣਵੀਰ ਇਲਾਹਾਬਾਦੀਆ (Ranveer Allahbadia) ਨੂੰ ਪ੍ਰਦਾਨ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਸੁਝਾਅ ਦਿੱਤਾ ਕਿ ਰਣਵੀਰ ਨੀਂਦ ਦੀ ਕਮੀ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਕੇਵਲ ਕੁਝ ਘੰਟਿਆ ਦੇ ਲਈ ਹੀ ਸੌਂਦੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਯੋਗ ਨਿਦ੍ਰਾ (Yog Nidra) ਦੇ ਲਾਭ ਬਾਰੇ ਭੀ ਦੱਸਿਆ। ਉਨ੍ਹਾਂ ਨੇ ਰਣਵੀਰ ਨੂੰ ਉਨ੍ਹਾਂ ਦੀ ਸਫ਼ਲਤਾ ਦੇ ਲਈ ਵਧਾਈਆਂ ਦਿੱਤੀਆਂ।

ਇਸਰੋ (ISRO) ਦੇ ਸਾਬਕਾ ਵਿਗਿਆਨੀ, ਅਹਿਮਦਾਬਾਦ ਦੀ ਸੁਸ਼੍ਰੀ ਪੰਕਤਿ ਪਾਂਡੇਯ (Ms Pankti Pandey) ਨੂੰ ਮਿਸ਼ਨ ਲਾਇਫ (Mission LiFE) ਦੇ ਸੰਦੇਸ਼ ਨੂੰ ਵਧਾਉਣ ਦੇ ਲਈ ਗ੍ਰੀਨ ਚੈਂਪੀਅਨ ਅਵਾਰਡ(ਪੁਰਸਕਾਰ) (Green Champion Award) ਮਿਲਿਆ। ਗੱਲਬਾਤ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਦੇ ਲੋਕਾਂ ਦੇ ਦਰਮਿਆਨ ਮਕਬੂਲ ਇੱਕ ਕਿੱਸਾ ਸੁਣਾਇਆ, ਜਿਸ ‘ਤੇ ਭੀੜ ਨੇ ਖੂਬ ਤਾਲੀਆਂ ਵਜਾਈਆਂ। ਸੁਸ਼੍ਰੀ ਪੰਕਤਿ ਨੇ ਲੋਕਾਂ ਨੂੰ ਜ਼ੀਰੋ ਅਪਸ਼ਿਸ਼ਟ ਬਣਾਉਣ ਦੇ ਪ੍ਰਯਾਸ ਵਿੱਚ ਆਪਣੇ ਕਚਰੇ ਦਾ ਵਿਸ਼ਲੇਸ਼ਣ ਕਰਨ ਅਤੇ ਘਰ ਤੋਂ ਫੈਂਕੇ ਜਾਣ ਵਾਲੇ ਕਚਰੇ ਦਾ ਅਪਸ਼ਿਸ਼ਟ ਆਡਿਟ ਕਰਨ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮਿਸ਼ਨ ਲਾਇਫ (Mission LiFE) ਬਾਰੇ ਵਿਸਤ੍ਰਿਤ ਅਧਿਐਨ ਕਰਨ ਨੂੰ ਕਿਹਾ ਅਤੇ ਲੋਕਾਂ ਦੇ ਜੀਵਨ ਨੂੰ ਵਾਤਾਵਰਣ ਅਨੁਕੂਲ ਬਣਾਉਣ ਦੇ ਆਪਣੇ ਸੱਦੇ  ਦੀ ਯਾਦ ਕਰਵਾਈ।

 

ਸਮਾਜਿਕ ਪਰਿਵਤਰਨ ਦੇ ਲਈ ਬੈਸਟ ਕ੍ਰਿਏਟਿਵ  ਫੌਰ ਸੋਸ਼ਲ ਚੇਂਜ ਅਵਾਰਡ (ਪੁਰਸਕਾਰ) ਆਧੁਨਿਕ ਸਮੇਂ ਦੀ ਮੀਰਾ ਕਹੀ ਜਾਣ ਵਾਲੀ ਜਯਾ ਕਿਸ਼ੋਰੀ (Jaya Kishori known as Meera of modern times) ਨੂੰ ਦਿੱਤਾ ਗਿਆ। ਉਹ ਭਗਵਦਗੀਤਾ ਅਤੇ ਰਾਮਾਇਣ ਦੀਆਂ ਕਹਾਣੀਆਂ ਅੰਦਰੂਨੀ ਦ੍ਰਿਸ਼ਟੀ ਦੇ ਨਾਲ ਸਾਂਝੀਆਂ ਕਰਦੀ ਹੈ। ਉਨ੍ਹਾਂ ਨੇ ‘ਕਥਾਕਾਰ’(‘Kathakaar’) ਦੇ ਰੂਪ ਵਿੱਚ  ਆਪਣੀ ਯਾਤਰਾ ਬਾਰੇ ਦੱਸਿਆ ਕਿ ਕਿਵੇਂ ਉਹ ਭਾਰਤੀ ਸੰਸਕ੍ਰਿਤੀ ਦੇ ਮਹਾਂਕਾਵਿ ਦੀ ਮਹਾਨ ਅੰਤਰਦ੍ਰਿਸ਼ਟੀ ਪੇਸ਼ ਕਰਕੇ ਨੌਜਵਾਨਾਂ ਦੇ ਦਰਮਿਆਨ ਰੁਚੀ ਪੈਦਾ ਕਰ ਰਹੇ ਹਨ। ਉਨ੍ਹਾਂ ਨੇ ਆਪਣੀਆਂ ਭੌਤਿਕ ਜ਼ਿੰਮੇਦਾਰੀਆਂ ਨੂੰ ਪੂਰਾ ਕਰਦੇ ਹੋਏ ਇੱਕ ਸਾਰਥਕ ਜੀਵਨ ਜੀਣ ਦੀ ਸੰਭਾਵਨਾ ਬਾਰੇ ਭੀ ਬਾਤ ਕੀਤੀ।

 

ਲਕਸ਼ਯ ਡਬਾਸ (Lakshya Dabas) ਨੂੰ ਮੋਸਟ ਇੰਪੈਕਟਫੁਲ ਐਗ੍ਰੀ ਕ੍ਰਿਏਟਰ (Most Impactful Agri Creator) ਅਵਾਰਡ ਪ੍ਰਦਾਨ ਕੀਤਾ ਗਿਆ। ਇਹ ਅਵਾਰਡ ਖੇਤੀ ਦੇ ਤੌਰ-ਤਰੀਕਿਆਂ ਵਿੱਚ ਸੁਧਾਰ ਕਰਨ ਦੇ ਲਈ ਦਿੱਤਾ ਗਿਆ। ਉਨ੍ਹਾਂ ਨੇ ਭਾਈ ਨੇ ਉਨ੍ਹਾਂ ਦੀ ਤਰਫ਼ੋਂ ਅਵਾਰਡ ਪ੍ਰਾਪਤ ਕੀਤਾ ਅਤੇ ਦੇਸ਼ ਵਿੱਚ ਪ੍ਰਾਕ੍ਰਿਤਿਕ ਖੇਤੀ ਦੀ ਜ਼ਰੂਰਤ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ 30 ਹਜ਼ਾਰ ਤੋਂ ਅਧਿਕ ਕਿਸਾਨਾਂ ਨੂੰ ਪ੍ਰਾਕ੍ਰਿਤਿਕ ਖੇਤੀ ਦੇ ਤਰੀਕਿਆਂ ਅਤੇ ਫਸਲਾਂ ਨੂੰ ਕੀੜੇ-ਮਕੌੜਿਆਂ ਤੋਂ ਬਚਾਉਣ ਬਾਰੇ ਟ੍ਰੇਨਿੰਗ ਦੇਣ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਵਰਤਮਾਨ ਸਮੇਂ ਵਿੱਚ ਉਨ੍ਹਾਂ ਦੀ ਵਿਚਾਰ ਪ੍ਰਕਿਰਿਆ ਦੀ ਸਰਾਹਨਾ ਕੀਤੀ ਅਤੇ ਉਨ੍ਹਾਂ ਨੂੰ ਪ੍ਰਾਕ੍ਰਿਤਿਕ ਖੇਤੀ ‘ਤੇ ਆਪਣੇ ਦ੍ਰਿਸ਼ਟੀਕੋਣ ‘ਤੇ ਚਰਚਾ ਕਰਨ ਦੇ ਲਈ ਗੁਜਰਾਤ ਦੇ ਰਾਜਪਾਲ, ਸ਼੍ਰੀ ਅਚਾਰੀਆ ਦੇਵਵ੍ਰਤ ਜੀ (Governor of Gujarat, Shri Acharya Devvrat ji) ਨੂੰ ਮਿਲਣ ਦਾ ਆਗਰਹਿ ਕੀਤਾ, ਜਿੱਥੇ ਉਨ੍ਹਾਂ ਨੇ ਤਿੰਨ ਲੱਖ ਤੋਂ ਅਧਿਕ ਕਿਸਾਨਾਂ ਨੂੰ ਪ੍ਰਾਕ੍ਰਿਤਿਕ ਖੇਤੀ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਨੇ ਸ਼੍ਰੀ ਲਕਸ਼ਯ ਨੂੰ ਸ਼੍ਰੀ ਦੇਵਵ੍ਰਤ ਦੀਆਂ ਯੂਟਿਊਬ ਵੀਡੀਓਜ਼ ਸੁਣਨ ਦਾ ਭੀ ਆਗਰਹਿ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਾਕ੍ਰਿਤਿਕ ਖੇਤੀ ਅਤੇ ਜੈਵਿਕ ਖੇਤੀ ਨਾਲ ਜੁੜੇ ਮਿਥਕਾਂ ਨੂੰ ਦੂਰ ਕਰਨ ਵਿੱਚ ਭੀ ਉਨ੍ਹਾਂ ਦੀ ਸਹਾਇਤਾ ਮੰਗੀ।

ਕਲਚਰਲ ਅੰਬੈਸਡਰ ਆਵ੍ ਦ ਈਅਰ ਦਾ ਅਵਾਰਡ(Cultural Ambassador of the Year Award) ਮੈਥਿਲੀ ਠਾਕੁਰ (Maithili Thakur) ਨੂੰ ਦਿੱਤਾ ਗਿਆ, ਜੋ ਕਈ ਭਾਰਤੀ ਭਾਸ਼ਾਵਾਂ ਵਿੱਚ ਮੂਲ ਗੀਤ ਤੇ ਪਰੰਪਰਾਗਤ ਲੋਕ ਸੰਗੀਤ ਪ੍ਰਸਤੁਤ ਕਰਦੇ ਹਨ। ਪ੍ਰਧਾਨ ਮੰਤਰੀ ਦੀ ਬੇਨਤੀ ‘ਤੇ ਉਨ੍ਹਾਂ ਨੇ ਮਹਾਸ਼ਿਵਰਾਤਰੀ(Mahashivratri) ਦੇ ਅਵਸਰ ‘ਤੇ ਭਗਵਾਨ ਸ਼ਿਵ(Bhagwan Shiv) ਦਾ ਇੱਕ ਭਜਨ ਪ੍ਰਸਤੁਤ ਕੀਤਾ। ਪ੍ਰਧਾਨ ਮੰਤਰੀ ਨੇ ਕੈਸੈਂਡਰਾ ਮਾਇ ਸਪਿੱਟਮੈਨ (Cassandra Mae Spittmann) ਨੂੰ ਯਾਦ ਕੀਤਾ ਜਿਨ੍ਹਾਂ ਦੀ ਚਰਚਾ ਪ੍ਰਧਾਨ ਮੰਤਰੀ ਨੇ ਆਪਣੇ ਮਨ ਕੀ ਬਾਤ ਕਾਰਜਕ੍ਰਮ ਵਿੱਚ ਕੀਤੀ ਸੀ। ਉਹ ਕਈ ਭਾਰਤੀ ਭਾਸ਼ਾਵਾਂ ਵਿੱਚ ਗੀਤ, ਵਿਸ਼ੇਸ਼ ਕਰਕੇ ਭਗਤੀ ਗੀਤ ਗਾਉਂਦੇ ਹਨ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੇ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਅੱਗੇ ਅਚਯੁਤਮ ਕੇਸ਼ਵਮ ਅਤੇ ਇੱਕ ਤਮਿਲ ਗੀਤ (Achyutam Keshavam and a Tamil song) ਪ੍ਰਸਤੁਤ ਕੀਤਾ ਸੀ।

ਬੈਸਟ ਇੰਟਰਨੈਸ਼ਨਲ ਕ੍ਰਿਏਟਰ ਅਵਾਰਡ (Best International Creator Award) ਵਿੱਚ ਤਿੰਨ ਕ੍ਰਿਏਟਰਸ (three creators) ਸ਼ਾਮਲ ਹਨ- ਤਨਜ਼ਾਨੀਆ ਤੋਂ ਕਿਰੀ ਪੌਲ, ਅਮਰੀਕਾ ਤੋਂ ਡ੍ਰਿਊ ਹਿਕਸ, ਜਮਰਨੀ ਤੋਂ ਕੈਸੈਂਡਰਾ ਮਾਇ ਸਪਿੱਟਮੈਨ (Kiri Paul from Tanzania, Drew Hicks from America, Cassandra Mae Spittmann from Germany)। ਡ੍ਰਿਊ ਹਿਕਸ ਨੂੰ ਪ੍ਰਧਾਨ ਮੰਤਰੀ ਦੇ ਹੱਥੋਂ ਅਵਾਰਡ ਪ੍ਰਾਪਤ ਹੋਇਆ। ਡ੍ਰਿਊ ਹਿਕਸ ਨੇ ਆਪਣੀ ਧਾਰਾਪ੍ਰਵਾਹ ਹਿੰਦੀ ਅਤੇ ਬਿਹਾਰੀ ਉਚਾਰਣ ਦੇ ਨਾਲ ਭਾਰਤ ਵਿੱਚ ਭਾਸ਼ਾਈ ਪ੍ਰਤਿਭਾ ਦੇ ਲਈ ਸੋਸ਼ਲ ਮੀਡਿਆ ‘ਤੇ ਮਕਬੂਲੀਅਤ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਅਵਾਰਡ ਦੇ ਲਈ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਡ੍ਰਿਊ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਲੋਕ ਖੁਸ਼ ਹੋਣ ਅਤੇ ਭਾਰਤ ਦਾ ਨਾਮ ਉੱਚਾ ਕਰਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਬਨਾਰਸ ਹਿੰਦੂ ਯੂਨੀਵਰਸਿਟੀ ਅਤੇ ਪਟਨਾ (BHU and Patna) ਨਾਲ ਜੁੜਾਅ ਦੇ ਕਾਰਨ ਭਾਰਤੀ ਸੰਸਕ੍ਰਿਤੀ ਵਿੱਚ ਉਨ੍ਹਾਂ ਦੀ ਰੁਚੀ ਵਧੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਦਾ ਹਰ ਵਾਕ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ।

‘ਕਰਲੀ ਟੇਲਸ’ ਦੀ ਕਾਮਿਯਾ ਜਾਨੀ (Kamiya Jani of Curly Tales) ਨੂੰ ਬੈਸਟ ਟ੍ਰੈਵਲ ਕ੍ਰਿਏਟਰ ਦਾ ਅਵਾਰਡ ਦਿੱਤਾ ਗਿਆ। ਉਹ ਭੋਜਨ, ਯਾਤਰਾ ਅਤੇ ਜੀਵਨ ਸ਼ੈਲੀ ‘ਤੇ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਆਪਣੀਆਂ ਵੀਡੀਓਜ਼ ਵਿੱਚ ਭਾਰਤ ਦੀ ਸੁੰਦਰਤਾ ਅਤੇ ਵਿਵਿਧਤਾ ਦਾ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਭਾਰਤ ਦੀ ਖੂਬਸੂਰਤੀ ਬਾਰੇ ਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਇਹ ਹੈ ਕਿ ਭਾਰਤ ਆਲਮੀ ਮਾਨਚਿਤਰ ‘ਤੇ ਪਹਿਲੇ ਨੰਬਰ ‘ਤੇ ਹੋਵੇ। ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਲਕਸ਼ਦ੍ਵੀਪ ਜਾਂ ਦਵਾਰਕਾ (Lakshadweep or Dwarka) ਜਾਣ ਨੂੰ ਲੈ ਕੇ ਅਸਮੰਜਸ ਵਿੱਚ ਹਨ ਤਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਵਾਰਕਾ ਦੇ ਲਈ ਉਨ੍ਹਾਂ ਨੂੰ ਦਰਸ਼ਕਾਂ ਦੇ ਦਰਮਿਆਨ ਹਾਸੇ-ਮਜ਼ਾਕ ਦੇ ਲਈ ਬਹੁਤ ਗਹਿਰਾਈ ਤੱਕ ਜਾਣਾ ਹੋਵੇਗਾ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਸ ਆਨੰਦ ਨੂੰ ਯਾਦ ਕੀਤਾ ਜੋ ਉਨ੍ਹਾਂ ਨੂੰ ਜਲਮਗਨ ਦਵਾਰਕਾ ਨਗਰ ਦੇ ਦਰਸ਼ਨ ਕਰਨ ‘ਤੇ ਮਹਿਸੂਸ ਹੋਇਆ  ਸੀ। ਪ੍ਰਧਾਨ ਮੰਤਰੀ ਨੇ ਆਦਿ ਕੈਲਾਸ਼ (Aadi Kailash) ਜਾਣ ਦਾ ਆਪਣਾ ਅਨੁਭਵ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਉਚਾਈ ਅਤੇ ਗਹਿਰਾਈ ਦੋਨਾਂ ਸਥਾਨਾਂ ਦਾ ਅਨੁਭਵ ਹੋਇਆ। ਉਨ੍ਹਾਂ ਨੇ ਕ੍ਰਿਏਟਰਸ ਨੂੰ ਕਿਹਾ ਕਿ ਉਹ ਸ਼ਰਧਾਲੂਆ ਨੂੰ ਇਸ ਤਰ੍ਹਾਂ ਪ੍ਰੇਰਿਤ ਕਰਨ ਕਿ ਉਹ ਤੀਰਥ ਸਥਾਨਾਂ ਨੂੰ ਕੇਵਲ ਦਰਸ਼ਨ ਦੇ ਲਈ ਨਹੀਂ ਬਲਕਿ ਉਨ੍ਹਾਂ ਨੂੰ ਪੂਰੀ ਸੰਪੂਰਨਤਾ ਦੇ ਨਾਲ ਆਤਮਸਾਤ ਕਰਨ। ਉਨ੍ਹਾਂ ਨੇ ਇਹ ਭੀ ਦੁਹਰਾਇਆ ਕਿ ਕੁੱਲ ਯਾਤਰਾ ਬਜਟ ਦਾ 5-10 ਪ੍ਰਤੀਸ਼ਤ ਸਥਾਨਕ ਉਤਪਾਦਾਂ ‘ਤੇ ਖਰਚ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਥਾਨਕ ਅਰਥਵਿਵਸਥਾ ਨੂੰ ਸਮਰਥਨ ਦੇਣ ਦੇ ਇਲਾਵਾ, ਇਹ ਏਕ ਭਾਰਤ ਸ਼੍ਰੇਸ਼ਠ ਭਾਰਤ(Ek Bharat Shreshtha Bharat) ਦੀ ਭਾਵਨਾ ‘ਤੇ ਭੀ ਜ਼ੋਰ ਦੇਣ ਵਿੱਚ ਮਦਦ ਕਰਦਾ ਹੈ। ਕਾਮਿਯਾ (Kamiya) ਨੇ ਦੇਸ਼ ਵਿੱਚ ਆਸਥਾ ਸਥਲਾਂ ਦਾ ਕਾਇਆਕਲਪ ਕਰਨ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

 

ਟੌਪ ਟੈੱਕ ਯੂਟਿਊਬਰ ‘ਟੈਕਨੀਕਲ ਗੁਰੂਜੀ’ ਗੌਰਵ ਚੌਧਰੀ (‘Technical Guruji’ Gaurav Chaudhary a top tech YouTuber) ਨੇ ਟੈੱਕ ਕ੍ਰਿਏਟਰ ਅਵਾਰਡ(Tech Creator Award) ਜਿੱਤਿਆ। ਉਨ੍ਹਾਂ ਨੇ ਆਪਣੇ ਚੈਨਲ ਵਿੱਚ  ਮਹੱਤਵਪੂਰਨ ਯੋਗਦਾਨ ਦੇਣ ਦੇ ਲਈ ਡਿਜੀਟਲ ਇੰਡੀਆ (Digital India) ਨੂੰ ਕ੍ਰੈਡਿਟ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ, ਉੱਜਵਲ ਭੱਵਿਖ ਦੇ ਲਈ ਸਾਨੂੰ ਟੈਕਨੋਲੋਜੀ ਦਾ ਲੋਕਤੰਤਰੀਕਰਣ ਕਰਨ ਦੀ ਜ਼ਰੂਰਤ ਹੈ। ਯੂਪੀਆਈ (UPI) ਇਸ ਦਾ ਇੱਕ ਬੜਾ ਪ੍ਰਤੀਕ ਹੈ ਕਿਉਂਕਿ ਇਹ ਹਰ ਕਿਸੇ ਦਾ ਹੈ। ਵਿਸ਼ਵ ਤਦੇ ਪ੍ਰਗਤੀ ਕਰੇਗਾ ਜਦੋਂ ਐਸਾ ਲੋਕਤੰਤੀਕਰਣ ਹੋਵੇਗਾ। ਗੌਰਵ ਨੇ ਪੈਰਿਸ ਵਿੱਚ ਯੂਪੀਆਈ (UPI) ਦਾ ਉਪਯੋਗ ਕਰਨ ਦਾ ਆਪਣਾ ਅਨੁਭਵ ਦੱਸਿਆ ਅਤੇ ਕਿਹਾ ਕਿ ਭਾਰਤ ਦੇ ਤਕਨੀਕੀ ਸਮਾਧਾਨ ਦੁਨੀਆ ਦੀ ਮਦਦ ਕਰ ਸਕਦੇ ਹਨ।

 

ਮਲਹਾਰ ਕਲਾਂਬੇ (Malhar Kalambe) ਨੂੰ 2017 ਤੋਂ ਸਫਾਈ ਅਭਿਯਾਨ ਦੀ ਅਗਵਾਈ ਕਰਨ ਦੇ ਲਈ ਸਵੱਛਤਾ ਅੰਬੈਸਡਰ ਅਵਾਰਡ (Swachhata Ambassador Award) ਮਿਲਿਆ। ਉਹ ਪਲਾਸਟਿਕ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਤਰਨ ‘ਤੇ ਭੀ ਜਾਗਰੂਕਤਾ ਵਧਾਉਂਦੇ ਹਨ। ਉਹ ‘ਬੀਚ ਪਲੀਜ਼’ (‘Beach Please’) ਦੇ ਸੰਸਥਾਪਕ ਹਨ। ਪ੍ਰਧਾਨ ਮੰਤਰੀ ਨੇ ਦੁਬਲੇ-ਪਤਲੇ ਮਲਹਾਰ ਨੂੰ ਮਜ਼ਾਕ ਕੀਤਾ ਅਤੇ ਉਨ੍ਹਾਂ ਨੂੰ ਕਿਹਾ ਕਿ ਇੱਥੇ ਕਈ ਕ੍ਰਿਏਟਰ ਭੋਜਨ ਅਤੇ ਪੋਸ਼ਣ ਬਾਰੇ ਬਾਤ ਕਰਦੇ ਹਨ। ਉਨ੍ਹਾਂ ਨੇ ਆਪਣੀ ਯਾਤਰਾ ਅਤੇ ਅਭਿਯਾਨਾਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ ਕਚਰਾ ਹਟਾਉਣ ਦੇ ਪ੍ਰਤੀ ਨਜ਼ਰੀਆ ਬਦਲਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਪ੍ਰਯਾਸਾਂ ਦੀ ਨਿਰੰਤਰਤਾ ਦੀ ਸ਼ਲਾਘਾ ਕੀਤੀ ਤੇ ਸਵੱਛਤਾ ਦੇ ਲਈ ਮਾਹੌਲ ਬਣਾਉਣ ਦੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

ਹੈਰੀਟੇਜ ਫੈਸ਼ਨ ਆਇਕਨ (Heritage Fashion Icon) ਅਵਾਰਡ (ਪੁਰਸਕਾਰ) 20 ਸਾਲਾਂ ਦੀ ਕੰਟੈਂਟ ਕ੍ਰਿਏਟਰ ਜਾਹਨਵੀ ਸਿੰਘ (Jahnvi Singh) ਨੂੰ ਦਿੱਤਾ ਗਿਆ, ਜੋ ਇੰਸਟਾਗ੍ਰਾਮ ‘ਤੇ ਭਾਰਤੀ ਫੈਸ਼ਨ (Indian Fashion) ਬਾਰੇ ਬੋਲਦੇ ਹਨ ਅਤੇ ਭਾਰਤੀ ਸਾੜੀਆਂ (Indian Sarees) ਨੂੰ ਹੁਲਾਰਾ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੱਪੜਾ ਬਜ਼ਾਰ ਫੈਸ਼ਨ ਦੇ ਨਾਲ ਚਲਦਾ ਹੈ ਅਤੇ ਭਾਰਤੀ ਬਸਤਰਾਂ (Indian textiles) ਨੂੰ ਹੁਲਾਰਾ ਦੇਣ ਦਾ ਪ੍ਰਯਾਸਾਂ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਭਾਰਤੀ ਵਿਸ਼ਿਆਂ ਨੂੰ ਸੰਸਕ੍ਰਿਤੀ, ਸ਼ਾਸਤਰ ਅਤੇ ਸਾੜੀ (Sanskriti, Shastra and Saree) ਦੇ ਨਾਲ ਅੱਗੇ ਲਿਜਾਣ ਦੇ ਲਈ ਆਪਣੇ ਆਦਰਸ਼ ਵਾਕ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਰੈਡੀਮੇਡ ਪਗੜੀ, ਧੋਤੀ ਅਤੇ ਬੰਨ੍ਹਣ  ਦੀ ਜ਼ਰੂਰਤ ਵਾਲੇ ਐਸੇ ਪਰਿਧਾਨਾਂ(ਕੱਪੜਿਆਂ) ਦੇ ਚਲਨ ਦੀ ਤਰਫ਼ ਇਸ਼ਾਰਾ ਕਰਦੇ ਹੋਏ ਐਸੀਆਂ ਚੀਜ਼ਾਂ ਨੂੰ ਹੁਲਾਰਾ ਦੇਣ ‘ਤੇ ਉਨ੍ਹਾਂ ਦੀ ਰਾਏ ਪੁੱਛੀ। ਉਨ੍ਹਾਂ ਨੇ ਭਾਰਤੀ ਬਸਤਰਾਂ ਦੀ ਸੁੰਦਰਤਾ ‘ਤੇ ਭੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਹਮੇਸ਼ਾ ਫੈਸ਼ਨ ਦੇ ਮਾਮਲੇ ਵਿੱਚ ਮੋਹਰੀ ਰਿਹਾ ਹੈ।

 

ਬੈਸਟ ਕ੍ਰਿਏਟਿਵ ਕ੍ਰਿਏਟਰ-ਫੀਮੇਲ (Best Creative Creator- female) ਦਾ ਅਵਾਰਡ ਸ਼ਰਧਾ (Shraddha) ਨੂੰ ਦਿੱਤਾ ਗਿਆ ਜੋ ਆਪਣੇ ਬਹੁਭਾਸ਼ੀ ਕਾਮੇਡੀ ਸੈੱਟ ਦੇ ਲਈ ਪ੍ਰਸਿੱਧ ਹਨ ਅਤੇ ਸਾਰੀਆਂ ਪੀੜ੍ਹੀਆਂ ਦੇ ਲਈ ਆਕਰਸ਼ਕ ਅਤੇ ਪ੍ਰਾਸੰਗਿਕ ਕੰਟੈਂਟ ਬਣਾਉਂਦੇ ਹਨ। ਆਪਣੇ ਟ੍ਰੇਡਮਾਰਕ ‘ਅਇਯੋ’(‘Aiyyo’)  ਦੇ ਨਾਲ ਉਨ੍ਹਾਂ ਦਾ ਸੁਆਗਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੂਸਰੀ ਵਾਰ ਹੈ ਜਦੋਂ ਉਹ ਸ਼ਰਧਾ(Shraddha)  ਨੂੰ ਮਿਲੇ ਹਨ। ਸ਼ਰਧਾ (Shraddha)  ਨੇ ਕਿਹਾ ਕਿ ਇਹ ਅਵਾਰਡ ਉਨ੍ਹਾਂ ਲੋਕਾਂ ਨੂੰ ਮਾਨਤਾ ਦਿੰਦਾ ਹੈ, ਜੋ ਆਪਣੇ ਘਰਾਂ ਤੋਂ ਕੰਟੈਂਟ ਬਣਾ ਰਹੇ ਹਨ। ਉਨ੍ਹਾਂ ਨੇ ਗੰਭੀਰ ਵਿਸ਼ਿਆਂ ਵਿੱਚ ਹਲਕਾ ਹਾਸਾ ਖੋਜਣ ਦੇ ਲਈ ਆਪਣੇ ਦ੍ਰਿਸ਼ਟੀਕੋਣ ਦਾ ਭੀ ਜ਼ਿਕਰ ਕੀਤਾ। ਸ਼ਰਧਾ (Shraddha)  ਨੇ ਕ੍ਰਿਏਟਰਸ ਦੇ ਨਾਲ ਗੱਲਬਾਤ ਵਿੱਚ ਸਹਿਜਤਾ ਦੇ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ।

 

ਰੇਡੀਓ-ਜੌਕੀ ਰੌਨਕ (RJ Raunaq) ਨੂੰ ਬੈਸਟ ਕ੍ਰਿਏਟਿਵ ਕ੍ਰਿਏਟਰ-ਮੇਲ(Best Creative Creator-male) ਦਾ ਅਵਾਰਡ (ਪੁਰਸਕਾਰ) ਮਿਲਿਆ। ਰੌਨਕ ਨੇ ਕਿਹਾ ਕਿ ਮਨ ਕੀ ਬਾਤ (Mann Ki Baat) ਦੇ ਨਾਲ ਪ੍ਰਧਾਨ ਮੰਤਰੀ ਰੇਡੀਓ ਇੰਡਸਟ੍ਰੀ ਦਾ ਭੀ ਇੱਕ ਮਹੱਤਵਪੂਰਨ ਰਿਕਾਰਡ ਤੋੜਨ ਵਾਲੀ ਸ਼ਖਸੀਅਤ ਹਨ। ਉਨ੍ਹਾਂ ਨੇ ਰੇਡੀਓ ਇੰਡਸਟ੍ਰੀ ਦੀ ਤਰਫ਼ੋਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਰੌਨਕ (Raunaq) ਨੇ ਭੀ ਆਪਣੇ ਟ੍ਰੇਡਮਾਰਕ ‘ਬਉਆ’ ਅੰਦਾਜ਼(‘Baua’ style) ਵਿੱਚ ਬਾਤ ਕੀਤੀ।

 

ਫੂਡ ਸ਼੍ਰੇਣੀ ਵਿੱਚ ਬੈਸਟ ਕ੍ਰਿਏਟਰ (Best Creator in Food Category) ਦਾ ਅਵਾਰਡ (ਪੁਰਸਕਾਰ)‘ਕਬਿਤਾਜ਼ ਕਿਚਨ’(Kabita’s Kitchen) ਨੂੰ ਦਿੱਤਾ ਗਿਆ। ਉਹ ਇੱਕ ਗ੍ਰਹਿਣੀ ਹਨ, ਜੋ ਆਪਣੇ ਵਿਅੰਜਨਾਂ ਅਤੇ ਟਿਊਟੋਰੀਅਲ ਦੇ ਨਾਲ ਇੱਕ ਡਿਜੀਟਲ ਉੱਦਮੀ ਬਣ ਗਏ। ਮਲਹਾਰ ਦੇ ਦੁਬਲੇ ਸਰੀਰ ਦੇ ਲਈ ਆਪਣੀ ਚਿੰਤਾ ਜਾਰੀ ਰੱਖਦੇ ਹੋਏ (Continuing with his concern for Malhar’s lean physique), ਪ੍ਰਧਾਨ ਮੰਤਰੀ ਨੇ ਮਜ਼ਾਕ ਵਿੱਚ ਕਬਿਤਾ(Kabita) ਨੂੰ ਉਸ ਦਾ ਖਿਆਲ ਰੱਖਣ ਦੇ ਲਈ ਕਿਹਾ। ਉਨ੍ਹਾਂ  ਨੇ ਇੱਕ  ਪ੍ਰਮੁੱਖ ਜੀਵਨ ਕੌਸ਼ਲ ਦੇ ਰੂਪ ਵਿੱਚ ਖਾਣਾ ਪਕਾਉਣ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਨੂੰ ਕ੍ਰਿਸ਼ੀ ਬਾਰੇ ਜਾਗਰੂਕ ਕਰਨਾ ਚਾਹੀਦਾ ਤਾਕਿ ਉਹ ਭੋਜਨ ਦੇ ਮਹੱਤਵ ਨੂੰ ਸਮਝਣ ਅਤੇ ਬਰਬਾਦੀ ਤੋਂ ਬਚਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਯਾਤਰਾ ਕਰਦੇ ਸਮੇਂ ਸਥਾਨਕ ਵਿਅੰਜਨਾਂ ਦਾ ਸੁਆਦ ਲੈਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਭੋਜਨ ਨਾਲ ਜੁੜੇ ਕ੍ਰਿਏਟਰਸ ਨੂੰ ਕਿਹਾ ਕਿ ਉਹ ਬਾਜਰਾ-ਸ਼੍ਰੀਅੰਨ ਨੂੰ ਹੁਲਾਰਾ ਦੇਣ ਅਤੇ ਪੋਸ਼ਣ ਮੁੱਲਾਂ ਬਾਰੇ ਜਾਗਰੂਕਤਾ ਨੂੰ ਭੀ ਹੁਲਾਰਾ ਦੇਣ। ਪ੍ਰਧਾਨ ਮੰਤਰੀ ਨੇ ਆਪਣੀ ਤਾਇਵਾਨ ਯਾਤਰਾ ਨੂੰ ਯਾਦ ਕੀਤਾ ਜਿੱਥੇ ਉਨ੍ਹਾਂ ਨੂੰ ਸ਼ਾਕਾਹਾਰੀ ਭੋਜਨ ਦੇ ਲਈ ਇੱਕ ਬੌਧ ਰੇਸਤਰਾਂ (Buddhist restaurant) ਦੀ ਸਿਫ਼ਾਰਸ਼ ਕੀਤੀ ਗਈ ਸੀ। ਜਦੋਂ ਉਨ੍ਹਾਂ ਨੇ ਉੱਥੇ ਮਾਸਾਹਾਰੀ ਦਿਖਣ ਵਾਲੇ ਵਿਅੰਜਨ ਦੇਖੇ ਅਤੇ ਪੁੱਛਤਾਛ ਕੀਤੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼ਾਕਾਹਾਰੀ ਵਿਅੰਜਨਾਂ ਨੂੰ ਚਿਕਨ ਮਟਨ ਅਤੇ ਉਸੀ ਤਰ੍ਹਾਂ ਦੇ ਵਿਅੰਜਨਾਂ ਦਾ ਆਕਾਰ ਦਿੱਤਾ ਗਿਆ ਸੀ ਤਾਕਿ ਸਥਾਨਕ ਲੋਕ ਐਸੇ ਭੋਜਨ ਦੀ ਤਰਫ਼ ਆਕਰਸ਼ਿਤ ਹੋਣ।

 

ਨਮਨ ਦੇਸ਼ਮੁਖ (Naman Deshmukh) ਨੂੰ ਸਿੱਖਿਆ ਸ਼੍ਰੇਣੀ ਵਿੱਚ  ਬੈਸਟ ਕ੍ਰਿਏਟਰ (Best Creator in Education Category) ਦਾ ਅਵਾਰਡ (ਪੁਰਸਕਾਰ)ਮਿਲਿਆ। ਉਹ ਟੈੱਕ ਅਤੇ ਗੈਜੇਟ ਖੇਤਰ ਵਿੱਚ ਇੱਕ ਇੰਸਟਾਗ੍ਰਾਮ ਇੰਫਲੁਐਂਸਰ ਅਤੇ ਕੰਟੈਂਟ ਕ੍ਰਿਏਟਰ ਹਨ। ਉਹ ਟੈਕਨੋਲੋਜੀ, ਗੈਜੇਟਸ, ਵਿੱਤ, ਸੋਸ਼ਲ ਮੀਡੀਆ ਮਾਰਕਟਿੰਗ ਨੂੰ ਕਵਰ ਕਰਦੇ ਹਨ ਅਤੇ ਦਰਸ਼ਕਾਂ ਨੂੰ ਏਆਈ ਅਤੇ ਕੋਡਿੰਗ (AI and coding) ਜਿਹੇ ਤਕਨੀਕ ਨਾਲ ਸਬੰਧਿਤ ਵਿਸ਼ਿਆਂ ‘ਤੇ ਸਿੱਖਿਅਤ ਕਰਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਵਿਭਿੰਨ ਔਨਲਾਇਨ ਘੁਟਾਲਿਆਂ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਅਤੇ ਸਰਕਾਰੀ ਯੋਜਨਾਵਾਂ ਤੋਂ ਲਾਭ ਉਠਾਉਣ ਦੇ ਤਰੀਕਿਆਂ ‘ਤੇ ਆਪਣੇ ਕੰਟੈਂਟ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਸੁਰੱਖਿਅਤ ਸਰਫਿੰਗ ਅਤੇ ਸੋਸ਼ਲ ਮੀਡੀਆ ਵਿਵਹਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨੇ ਕ੍ਰਿਏਟਰ ਨੂੰ ਅਟਲ ਟਿੰਕਰਿੰਗ ਲੈਬਸ (Atal Tinkering Labs) ‘ਤੇ ਕੰਟੈਂਟ ਬਣਾਉਣ ਦੇ ਲਈ ਕਿਹਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਬੱਚਿਆਂ ਨੂੰ ਵਿਗਿਆਨ ਅਪਣਾਉਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਚੰਦਰਯਾਨ(Chandrayaan) ਜਿਹੀਆਂ ਸਫ਼ਲਤਾਵਾਂ ਨੇ ਬੱਚਿਆਂ ਵਿੱਚ ਇੱਕ ਨਵਾਂ ਵਿਗਿਆਨਿਕ ਸੁਭਾਅ ਪੈਦਾ ਕੀਤਾ ਹੈ।

 

ਪ੍ਰਧਾਨ ਮੰਤਰੀ ਦੁਆਰਾ ਅੰਕਿਤ ਬੈਯਨਪੁਰੀਆ (Ankit Baiyanpuria) ਨੂੰ ਬੈਸਟ ਹੈਲਥ ਐਂਡ ਫਿਟਨਸ ਕ੍ਰਿਏਟਰ ਅਵਾਰਡ(Best Health and Fitness Creator Award) ਦਿੱਤਾ ਗਿਆ। ਅੰਕਿਤ ਇੱਕ ਫਿਟਨਸ ਇੰਫਲੁਐਂਸਰ ਹਨ ਅਤੇ ਆਪਣੀਆਂ 75 ਕਠਿਨ ਚੁਣੌਤੀਆਂ ਨੂੰ ਪੂਰਾ ਕਰਨ ਦੇ ਲਈ ਪ੍ਰਸਿੱਧ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਨਾਲ ਮਿਲ ਕੇ ਕੰਮ ਕੀਤਾ ਸੀ। ਅੰਕਿਤ ਨੇ ਦਰਸ਼ਕਾਂ ਨੂੰ ਕਿਹਾ ਕਿ ਉਹ ਨਿਯਮਿਤ ਤੌਰ ਤੇ ਵਰਕਆਊਟ ਕਰਨ ਅਤੇ ਸੰਤੁਲਿਤ ਜੀਵਨਸ਼ੈਲੀ ਅਪਣਾਉਣ।

 

 ‘ਟ੍ਰਿਗਰਡ ਇਨਸਾਨ’ ਨਿਸ਼ਚਯ (‘Triggered Insaan’ Nischay)  ਨੂੰ ਗੇਮਿੰਗ ਕ੍ਰਿਏਟਰ ਅਵਾਰਡ (Gaming Creator Award) ਦਿੱਤਾ ਗਿਆ। ਉਹ ਦਿੱਲੀ ਸਥਿਤ ਯੂਟਿਊਬਰ, ਲਾਈਵ-ਸਟ੍ਰੀਮਰ ਅਤੇ ਗੇਮਰ (Delhi-based YouTuber, Live-streamer and gamer) ਹਨ। ਉਨ੍ਹਾਂ ਨੇ ਗੇਮਿੰਗ ਸ਼੍ਰੇਣੀ(Gaming Category) ਨੂੰ ਮਾਨਤਾ ਦੇਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਅਰਿਦਮਨ (Aridaman) ਨੂੰ ਬੈਸਟ ਮਾਇਕ੍ਰੋ ਕ੍ਰਿਏਟਰ (Best Micro Creator) ਦਾ ਅਵਾਰਡ(ਪੁਰਸਕਾਰ) ਦਿੱਤਾ ਗਿਆ। ਉਹ ਵੈਦਿਕ ਖਗੋਲ ਵਿਗਿਆਨ ਅਤੇ ਪ੍ਰਾਚੀਨ ਭਾਰਤੀ ਗਿਆਨ  (vedic astronomy and ancient Indian wisdom) ਵਿੱਚ ਮਾਹਿਰ ਹਨ। ਉਹ ਜੋਤਿਸ਼ਅਧਿਆਤਮਿਕਤਾ ਅਤੇ ਵਿਅਕਤੀਗਤ ਵਿਕਾਸ ਦੀ ਪੜਤਾਲ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇੱਕ ਹਲਕਾ-ਫੁਲਕਾ ਕਿੱਸਾ ਸੁਣਾਇਆ ਕਿ ਕਿਵੇਂ ਟ੍ਰੇਨ ਦੇ ਅਨਰਿਜ਼ਰਵਡ ਡਿੱਬੇ ਵਿੱਚ ਹਸਤਰੇਖਾ ਪੜ੍ਹਨ ਦਾ ਨਾਟਕ ਕਰਨ ‘ਤੇ ਉਨ੍ਹਾਂ ਨੂੰ ਹਰ ਵਾਰ ਸੀਟ ਮਿਲ ਜਾਂਦੀ ਸੀ। ਅਰਿਦਮਨ ਨੇ ਕਿਹਾ ਕਿ ਉਹ ਧਰਮ ਸ਼ਾਸਤਰ(Dhram Shastra) ‘ਤੇ ਕੰਟੈਂਟ ਬਣਾਉਂਦੇ ਹਨ ਅਤੇ ਕਿਹਾ ਕਿ ਟ੍ਰਾਫੀ ਵਿੱਚ ਧਰਮ ਚੱਕਰ, ਵ੍ਰਿਸ਼ਭ ਅਤੇ ਸਿੰਹ (Dharm Chakra, Vrishabh and Simha) ਦੇ ਨਾਲ ਸ਼ਾਸਤਰਾਂ ਦੇ ਕਈ ਤੱਤ ਹਨ।  ਉਨ੍ਹਾਂ ਨੇ ਕਿਹਾ ਕਿ ਸਾਨੂੰ ਧਰਮ ਚੱਕਰ (Dharm Chakra) ਦੇ ਆਦਰਸ਼ਾਂ ‘ਤੇ ਚਲਨ ਦੀ ਜ਼ਰੂਰਤ ਹੈ। ਅਰਿਦਮਨ ਨੇ ਭਾਰਤੀ ਪੋਸ਼ਾਕ(Indian attire) ਨੂੰ ਅਪਣਾਉਣ ਦੀ ਜ਼ਰੂਰਤ ‘ਤੇ ਭੀ ਜ਼ੋਰ ਦਿੱਤਾ।

 

ਬੈਸਟ ਨੈਨੋ ਕ੍ਰਿਏਟਰ ਦਾ ਅਵਾਰਡ (ਪੁਰਸਕਾਰ) ਚਮੋਲੀ ਉੱਤਰਾਖੰਡ ਦੇ ਪੀਯੂਸ਼ ਪੁਰੋਹਿਤ ਨੂੰ ਦਿੱਤਾ ਗਿਆ, ਜਿਨ੍ਹਾਂ ਨੇ ਘੱਟ ਜਾਣੇ ਜਾਂਦੇ ਸਥਾਨਾਂ, ਲੋਕਾਂ ਅਤੇ ਖੇਤਰੀ ਤਿਉਹਾਰਾਂ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਵਿੱਚ  ਆਪਣੀ ਇੱਕ ਬੇਨਤੀ ਨੂੰ ਯਾਦ ਕੀਤਾ ਜਿੱਥੇ ਕੇਰਲ ਦੀਆਂ ਲੜਕੀਆਂ ਨੇ ਚਮੋਲੀ ਦਾ ਇੱਕ ਗੀਤ ਗਾਇਆ ਸੀ।

 

ਬੋਟ ਦੇ ਸੰਸਥਾਪਕ ਅਤੇ ਸੀਈਓ (Founder and CEO of boAT) ਅਤੇ ਸ਼ਾਰਕ ਟੈਂਕ ਇੰਡੀਆ (Shark Tank India) ਵਿੱਚ ਆਪਣੀ ਭਾਗੀਦਾਰੀ ਦੇ ਲਈ ਪ੍ਰਸਿੱਧ ਅਮਨ ਗੁਪਤਾ ਨੂੰ ਬੈਸਟ ਸੈਲਿਬ੍ਰਿਟੀ ਕ੍ਰਿਏਟਰ ਅਵਾਰਡ(ਪੁਰਸਕਾਰ) ( Best Celebrity Creator Award) ਦਿੱਤਾ ਗਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੰਪਨੀ ਤਦ ਸ਼ੁਰੂ ਕੀਤੀ ਸੀ ਜਦੋਂ 2016 ਵਿੱਚ ਸਟਾਰਟ ਅੱਪ ਅਤੇ ਸਟੈਂਡ-ਅੱਪ ਇੰਡੀਆ ਲਾਂਚ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਬਹੁਤ ਘੱਟ ਸਮੇਂ ਵਿੱਚ, ਉਹ ਦੁਨੀਆ ਦੇ ਸਭ ਤੋਂ ਬੜੇ ਆਡੀਓ ਬ੍ਰਾਂਡਾਂ ਵਿੱਚੋਂ ਇੱਕ ਹਨ।

***

ਡੀਐੱਸ/ਟੀਐੱਸ