Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਪਰੀਕਸ਼ਾ ਪੇ ਚਰਚਾ 2023’ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ‘ਪਰੀਕਸ਼ਾ ਪੇ ਚਰਚਾ 2023’ ਨਾਲ  ਸਬੰਧਿਤ  ਰੋਚਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਵਿਦਿਆਰਥੀਆਂਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿਦਿਆਰਥੀਆਂ ਦੇ ਲਈ ਤਣਾਅ ਮੁਕਤ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਸਮੂਹਿਕ ਤੌਰ ’ਤੇ ਕੰਮ ਕਰਨ ਦੀ ਜ਼ਰੂਰਤ ਤੇ ਵਿਸ਼ੇਸ਼ ਬਲ ਦਿੱਤਾ।

ਸਿੱਖਿਆ ਮੰਤਰਾਲਾ ਦੇ ਇੱਕ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ;

 ‘ਮੈਂ ਪਰੀਕਸ਼ਾ ਪੇ ਚਰਚਾ 2023 ਨਾਲ  ਸਬੰਧਿਤ  ਇਨ੍ਹਾਂ ਰੋਚਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੇ ਲਈ ਸਾਰੇ ਐਗਜ਼ਾਮ ਵਾਰੀਅਰਸ, (ਪਰੀਖਿਆ ਜੋਧਿਆਂ)  ਉਨ੍ਹਾਂ ਦੇ ਅਭਿਭਾਵਕਾਂ ਅਤੇ ਅਧਿਆਪਕਾਂ ਨੂੰ ਸੱਦਾ ਦਿੰਦਾ ਹਾਂ। ਆਓ ਅਸੀਂ ਸਾਰੇ ਆਪਣੇ ਵਿਦਿਆਰਥੀਆਂ ਦੇ ਲਈ ਤਣਾਅ ਮੁਕਤ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਸਮੂਹਿਕ ਤੌਰ ’ਤੇ ਕੰਮ ਕਰੀਏ।  #PPC2023

 

*****

ਡੀਐੱਸ/ਟੀਐੱਸ