Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦਾ ਹਿੱਸਾ ਬਣਨ ਦੇ ਲਈ ਕੁਇਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੌਜਵਾਨਾਂ ਨੂੰ ਇਤਿਹਾਸਿਕ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ (Viksit Bharat Young Leaders Dialogue) ਦਾ ਹਿੱਸਾ ਬਣਨ ਦੇ ਲਈ ਕੁਇਜ਼ ਵਿੱਚ ਹਿੱਸਾ ਲੈਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਵਿਕਸਿਤ ਭਾਰਤ (Viksit Bharat) ਦੇ ਸਾਡੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਉਨ੍ਹਾਂ ਦਾ ਅਭੁੱਲ ਯੋਗਦਾਨ ਹੋਵੇਗਾ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਮੇਰੇ ਯੁਵਾ ਮਿੱਤਰੋ, (My young friends,)

ਇੱਕ ਰੋਚਕ ਕੁਇਜ਼ ਹੈ, ਜੋ ਇਹ ਸੁਨਿਸ਼ਚਿਤ ਕਰੇਗੀ ਕਿ ਆਪ (ਤੁਸੀਂ) 12 ਜਨਵਰੀ, 2025 ਨੂੰ ਇਤਿਹਾਸਿਕ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ ਦਾ ਹਿੱਸਾ ਬਣ ਸਕੋਂ। (There is an interesting Quiz, which will ensure you can be a part of the historic Viksit Bharat Young Leaders Dialogue on 12th Jan, 2025.)

mybharat.gov.in

ਇਹ ਤੁਹਾਡੇ ਨਵੀਨ ਵਿਚਾਰਾਂ (innovative ideas) ਨੂੰ ਸਰਕਾਰ ਦੇ ਸਿਖਰਲੇ ਪੱਧਰ ਤੱਕ ਪਹੁੰਚਾਉਣ ਦਾ ਇੱਕ ਵਿਸ਼ੇਸ਼ ਅਵਸਰ ਹੈ।

ਇਹ ਵਿਕਸਿਤ ਭਾਰਤ (Viksit Bharat) ਦੇ ਸਾਡੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਤੁਹਾਡਾ ਅਭੁੱਲ ਯੋਗਦਾਨ ਹੋਵੇਗਾ।

 

 

***

 ਐੱਮਜੇਪੀਐੱਸ/ਐੱਸਆਰ