Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਸੀਮਾਵਰਤੀ ਪਿੰਡਾਂ ਵਿੱਚ ਜਾਣ ਦੀ ਤਾਕੀਦ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਭ ਨੂੰ, ਖਾਸ ਤੌਰ ’ਤੇ ਭਾਰਤ ਦੇ ਨੌਜਵਾਨਾਂ ਨੂੰ ਸੀਮਾਵਰਤੀ ਪਿੰਡਾਂ ਵਿੱਚ ਜਾਣ ਦੀ ਤਾਕੀਦ ਕੀਤੀ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਇਹ ਸਾਡੇ ਨੌਜਵਾਨਾਂ ਨੂੰ ਵਿਭਿੰਨ ਸੰਸਕ੍ਰਿਤੀਆਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਉੱਥੇ ਰਹਿਣ ਵਾਲਿਆਂ ਦੀ ਪ੍ਰਾਹੁਣਚਾਰੀ ਦਾ ਅਨੁਭਵ ਕਰਨ ਦਾ ਅਵਸਰ ਦੇਵੇਗਾ।

ਅੰਮ੍ਰਿਤ ਮਹੋਤਸਵ ਦੇ ਟਵਿੱਟਰ ਹੈਂਡਲ ਨੇ ਇੱਕ ਟਵੀਟ ਥ੍ਰੈਡ ਵਿੱਚ ਜਾਣਕਾਰੀ ਦਿੱਤੀ ਕਿ ਓਡੀਸ਼ਾ ਦੇ ਯੁਵਾ ਬਾਈਬ੍ਰੈਂਡ ਵਿਲੇਜ਼ ਪ੍ਰੋਗਰਾਮ ਦੇ ਤਹਿਤ ਕਿਬਿਥੂ ਅਤੇ ਤੂਤਿੰਗ ਪਿੰਡਾਂ ਦੇ ਦੌਰੇ ’ਤੇ ਹਨ।

ਵਾਈਬ੍ਰੈਂਟ ਵਿਲੇਜ਼ ਪ੍ਰੋਗਰਾਮ ਨੌਜਵਾਨਾਂ ਨੂੰ ਇਸ ਉੱਤਰ-ਪੂਰਬੀ ਖੇਤਰ ਦੀ ਜੀਵਨ ਸ਼ੈਲੀ, ਜਨਜਾਤੀਆਂ, ਲੋਕ ਸੰਗੀਤ ਅਤੇ ਹਸਤਸ਼ਿਲਪ ਬਾਰੇ ਸਿੱਖਣ ਅਤੇ ਇਸ ਦੇ ਸਥਾਨਕ ਸੁਆਦਾਂ ਅਤੇ ਕੁਦਰਤੀ ਸੁੰਦਰਤਾ ਵਿੱਚ ਖ਼ੁਦ ਨੂੰ ਲੀਨ ਕਰਨ ਦਾ ਅਵਸਰ ਦੇ ਰਿਹਾ ਹੈ।

ਅੰਮ੍ਰਿਤ ਮਹੋਤਸਵ ਦੇ ਟਵੀਟ ਥ੍ਰੈਡ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਇੱਕ ਯਾਦਗਾਰ ਅਨੁਭਵ ਰਿਹਾ ਹੋਵੇਗਾ। ਮੈਂ ਦੂਸਰਿਆਂ ਨੂੰ, ਖਾਸ ਤੌਰ ’ਤੇ ਭਾਰਤ ਦੇ ਨੌਜਵਾਨਾਂ ਨੂੰ ਸੀਮਾਵਰਤੀ ਪਿੰਡਾਂ ਦਾ ਦੌਰਾ ਕਰਨ ਦੀ ਤਾਕੀਦ ਕਰਾਂਗਾ। ਇਹ ਸਾਡੇ ਨੌਜਵਾਨਾਂ ਨੂੰ ਵਿਭਿੰਨ ਸੰਸਕ੍ਰਿਤੀਆਂ ਤੋਂ ਜਾਣੂ ਕਰਵਾਏਗਾ ਅਤੇ ਉਨ੍ਹਾਂ ਨੂੰ ਉੱਥੇ ਰਹਿਣ ਵਾਲਿਆਂ ਦੀ ਪ੍ਰਾਹੁਣਚਾਰੀ ਦਾ ਅਨੁਭਵ ਕਰਨ ਦਾ ਅਵਸਰ ਦੇਵੇਗਾ।

***

ਡੀਐੱਸ/ਐੱਸਟੀ