Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੌਇਡਾ ਅਤੇ ਦਿੱਲੀ ਦਰਮਿਆਨ ਨਵੇਂ ਮੈਟਰੋ ਲਿੰਕ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨੌਇਡਾ ਅਤੇ ਦਿੱਲੀ ਦਰਮਿਆਨ ਇਕ ਨਵੇਂ ਮੈਟਰੋ ਲਿੰਕ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਬੋਟੈਨੀਕਲ ਗਾਰਡਨ ਮੈਟਰੋ ਸਟੇਸ਼ਨ ਵਿਖੇ ਇਕ ਪੱਟੀ ਤੋਂ ਪਰਦਾ ਹਟਾ ਕੇ ਦਿੱਲੀ ਮੈਟਰੋ ਲਾਈਨ ਦੇ ਮਜੈਂਟਾ ਲਾਈਨ ਦੇ ਕੁਝ ਹਿੱਸੇ ਦਾ ਉਦਘਾਟਨ ਕੀਤਾ। ਇਸ ਨਾਲ ਨੌਇਡਾ ਦੇ ਬੋਟੈਨੀਕਲ ਗਾਰਡਨ ਦਾ ਸੰਪਰਕ ਦੱਖਣੀ ਦਿੱਲੀ ਵਿਚ ਕਾਲਕਾਜੀ ਮੰਦਰ ਨਾਲ ਕਾਇਮ ਹੋ ਜਾਵੇਗਾ। ਪ੍ਰਧਾਨ ਮੰਤਰੀ ਮੈਟਰੋ ਗੱਡੀ ਵਿਚ ਥੋੜ੍ਹੇ ਜਿਹੇ ਸਮੇਂ ਲਈ ਸਫ਼ਰ ਕਰ ਕੇ ਆਪਣੀ ਜਨਤਕ ਮੀਟਿੰਗ ਵਾਲੀ ਜਗ੍ਹਾ ਉੱਤੇ ਪਹੁੰਚੇ।

ਇਸ ਮੌਕੇ ਉਤੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਦਿਨ ਦੋ ਭਾਰਤ ਰਤਨਾਂ—ਪੰਡਿਤ ਮਦਨ ਮੋਹਨ ਮਾਲਵੀਆ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਦਾ ਜਨਮ ਦਿਨ ਹੈ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਕਰ ਕੇ ਹੀ ਦੇਸ਼ ਨੂੰ ਇਕ ਮਜ਼ਬੂਤ ਅਤੇ ਸਥਿਰ ਸਰਕਾਰ ਮਿਲੀ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਹੀ ਉੱਤਰ ਪ੍ਰਦੇਸ਼ ਦੇ ਲੋਕਾਂ, ਉਨ੍ਹਾਂ ਦੇ ਪਿਆਰ ਲਈ ਰਿਣੀ ਰਹਿਣਗੇ।

ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਿਸ ਵਿਚ ਕੁਨੈਕਟਿਵਟੀ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਜਿਸ ਮੈਟਰੋ ਦਾ ਉਦਘਾਟਨ ਕੀਤਾ ਹੈ ਉਹ ਸਿਰਫ ਮੌਜੂਦਾ ਸਮੇਂ ਵਿਚ ਹੀ ਸੇਵਾ ਨਹੀਂ ਕਰੇਗੀ ਸਗੋਂ ਭਵਿੱਖ ਦੀਆਂ ਪੀੜ੍ਹੀਆਂ ਦੀ ਸੇਵਾ ਵਿਚ ਵੀ ਰਹੇਗੀ। ਉਨ੍ਹਾਂ ਕਿਹਾ 2022 ਤੱਕ , ਜਦੋਂ ਕਿ ਭਾਰਤ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਆ ਰਹੀ ਹੈ, ਉਨ੍ਹਾਂ ਦਾ ਸੁਪਨਾ ਹੈ ਕਿ ਅਸੀਂ ਅਜਿਹੇ ਭਾਰਤ ਵਿਚ ਰਹੀਏ ਜਿਸ ਵਿੱਚ ਸਾਡੀ ਪੈਟਰੋਲ ਦੀ ਦਰਾਮਦ ਘਟੇ। ਇਸ ਟੀਚੇ ਦੀ ਪ੍ਰਾਪਤੀ ਲਈ ਸਟੇਟ ਆਵ੍ ਦੀ ਆਰਟ ਟਰਾਂਜ਼ਿਟ ਸਿਸਟਮ ਲਾਗੂ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪੇਈ ਨੇ ਦਸੰਬਰ 2002 ਵਿਚ ਦਿੱਲੀ ਮੈਟਰੋ ਵਿਚ ਸਫ਼ਰ ਕੀਤਾ ਸੀ। ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਦੋਂ ਤੋਂ ਲੈ ਕੇ ਰਾਸ਼ਟਰੀ ਰਾਜਧਾਨੀ ਵਿਚ ਮੈਟਰੋ ਢਾਂਚਾ ਕਾਫੀ ਫੈਲਿਆ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਪ੍ਰਬੰਧਨ ਤਦ ਤੱਕ ਠੀਕ ਨਹੀਂ ਨਹੀਂ ਹੋ ਸਕਦਾ ਜਦ ਤੱਕ ਕਿ ਪ੍ਰਮੁੱਖ ਵਿਚਾਰ ਅਮਲ ‘ਮੇਰਾ ਕਿਆ’ ਨਾਲ ਸ਼ੁਰੂ ਅਤੇ ‘ਮੁਝੇ ਕਿਆ’ ਨਾਲ ਖਤਮ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਵਿਚਾਰਧਾਰਾ ਹੁਣ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰਾਸ਼ਟਰੀ ਹਿਤਾਂ ਨੂੰ ਧਿਆਨ ਵਿਚ ਰੱਖ ਕੇ ਫ਼ੈਸਲੇ ਲੈਂਦੀ ਹੈ ਨਾ ਕਿ ਸਿਆਸੀ ਹਿਤਾਂ ਨੂੰ ਸਾਹਮਣੇ ਰੱਖ ਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨਵੇਂ ਕਾਨੂੰਨ ਬਣਾਉਣ ਵਿਚ ਮਾਣ ਮਹਿਸਸੂਸ ਕਰਦੀਆਂ ਸਨ ਪਰ ਮੌਜੂਦਾ ਸਰਕਾਰ ਅਜਿਹੀ ਸਰਕਾਰ ਬਣਨ ਦੀ ਇੱਛੁਕ ਹੈ ਜੋ ਪੁਰਾਣੇ ਪੈ ਚੁੱਕੇ ਕਾਨੂੰਨ ਖਤਮ ਕਰੇ। ਚੰਗਾ ਪ੍ਰਬੰਧਨ ਤਦ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਪੁਰਾਣੇ ਕਾਨੂੰਨ ਫ਼ੈਸਲਾ ਲੈਣ ਦੇ ਕੰਮ ਵਿਚ ਰੁਕਾਵਟ ਬਣਦੇ ਰਹਿਣਗੇ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦਾ ਚੰਗੇ ਪ੍ਰਬੰਧਨ ਵੱਲ ਜੋ ਧਿਆਨ ਹੈ ਉਸ ਨਾਲ ਰਾਜ ਨਵੀਆਂ ਉਚਾਈਆਂ ਵੱਲ ਪਹੁੰਚ ਰਿਹਾ ਹੈ। ਉਨ੍ਹਾਂ ਨੇ ਇਸ ਸ਼ਹਿਰ ਵਿੱਚ ਆ ਕੇ ਨੌਇਡਾ ਸਬੰਧੀ ਫੈਲੇ ਵਹਿਮ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇ ਕੋਈ ਇਹ ਸੋਚਦਾ ਹੈ ਕਿ ਜੇ ਕੋਈ ਮੁੱਖ ਮੰਤਰੀ ਆਪਣੇ ਸਮੇਂ ਦੌਰਾਨ ਕਿਸੇ ਥਾਂ ਉੱਤੇ ਨਹੀਂ ਜਾਂਦਾ ਤਾਂ ਉਸ ਦੀ ਮੁੱਖ ਮੰਤਰੀ ਵਜੋਂ ਮਿਆਦ ਵਧਦੀ ਹੈ ਅਤੇ ਜੇ ਉਹ ਉਸ ਥਾਂ ਤੇ ਚਲਾ ਜਾਵੇ ਤਾਂ ਮੁੱਖ ਮੰਤਰੀ ਵਜੋਂ ਉਸ ਦੀ ਮਿਆਦ ਘਟਦੀ ਹੈ, ਤਾਂ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਬਣਨ ਦਾ ਕੋਈ ਅਧਿਕਾਰ ਨਹੀਂ।

ਪ੍ਰਧਾਨ ਮੰਤਰੀ ਨੇ ਰੇਲਵੇ ਢਾਂਚੇ ਵਿੱਚ ਹੋ ਰਹੇ ਕਾਰਜਾਂ, ਸੜਕਾਂ ਦੇ ਢਾਂਚੇ ਦਾ ਵਿਸਥਾਰ ਕਰਨ ਅਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਪੁਲਾਂਘਾਂ ਪੁੱਟਣ ਦੇ ਵਿਸ਼ਿਆਂ ਨੂੰ ਵੀ ਛੋਹਿਆ। ਉਨ੍ਹਾਂ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ‘ਭਾਰਤ ਮਾਰਗ ਵਿਧਾਤਾ’ ਕਰਾਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਸਾਨੂੰ ਵਿਕਾਸ ਦਾ ਰਾਹ ਦਿਖਾਇਆ।

ਇਸ ਤੋਂ ਪਹਿਲਾਂ ਆਪਣੇ ਭਾਸ਼ਣ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਨੂੰ ਸਿਆਸਤ ਦਾ ਇੱਕ ਨਵਾਂ ਅਰਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਹਮੇਸ਼ਾ ਕਹਿੰਦੇ ਹਨ ਕਿ ਅਸੀਂ ਵਿਕਾਸ ਦੇ ਰਾਹ ਉੱਤੇ ਅੱਗੇ ਵਧਦੇ ਜਾਣਾ ਹੈ।

*****

ਏਕੇਟੀ/ਐੱਸਐੱਚ