Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਸਥਾਪਨਾ ਦਿਵਸ ‘ਤੇ ਇਸ ਦੇ ਬਹਾਦਰ ਕਰਮਚਾਰੀਆਂ ਨੂੰ ਸਲਾਮ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੇ ਬਹਾਦਰ ਕਰਮਚਾਰੀਆਂ ਦੇ ਸਾਹਸ, ਸਮਰਪਣ ਅਤੇ ਨਿਰਸੁਆਰਥ ਸੇਵਾ ਦੀ ਸ਼ਲਾਘਾ ਕਰਦੇ ਹੋਏ ਅੱਜ ਫੋਰਸ ਦੇ ਸਥਾਪਨਾ ਦਿਵਸ ਦੇ ਅਵਸਰ ‘ਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਐਕਸ (X) ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

“ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਦੇ ਸਥਾਪਨਾ ਦਿਵਸ ਦੇ ਇਸ ਵਿਸ਼ੇਸ਼ ਅਵਸਰ ‘ਤੇ ਅਸੀਂ ਉਨ੍ਹਾਂ ਬਹਾਦਰ ਕਰਮਚਾਰੀਆਂ ਦੇ ਸਾਹਸ, ਸਮਰਪਣ ਅਤੇ ਨਿਰਸੁਆਰਥ ਸੇਵਾ ਨੂੰ ਸਲਾਮ ਕਰਦੇ ਹਾਂ, ਜੋ ਮੁਸੀਬਤ ਦੇ ਸਮੇਂ ਵਿੱਚ ਇੱਕ ਢਾਲ ਦੀ ਤਰ੍ਹਾਂ ਕੰਮ ਕਰਦੇ ਹਨ। ਜੀਵਨ ਬਚਾਉਣ, ਆਪਦਾਵਾਂ ਨਾਲ ਨਜਿੱਠਣ ਅਤੇ ਐਮਰਜੈਂਸੀ ਸਥਿਤੀਆਂ ਦੌਰਾਨ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਉਨ੍ਹਾਂ ਦੀ ਅਟੁੱਟ ਪ੍ਰਤੀਬੱਧਤਾ ਅਸਲ ਵਿੱਚ ਸ਼ਲਾਘਾਯੋਗ ਹੈ। ਐੱਨਡੀਆਰਐੱਫ ਨੇ ਡਿਜ਼ਾਸਟਰ ਰਿਸਪਾਂਸ ਅਤੇ ਮੈਨੇਜਮੈਂਟ ਵਿੱਚ ਗਲੋਬਲ ਸਟੈਂਡਰਡ ਵੀ ਸਥਾਪਿਤ ਕੀਤੇ ਹਨ।

@NDRFHQ”

 

***************

ਐੱਮਜੇਪੀਐੱਸ/ਐੱਸਆਰ