Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਲਾਂਚ ਕੀਤੀ

ਪ੍ਰਧਾਨ ਮੰਤਰੀ ਨੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਲਾਂਚ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਨੈਸ਼ਨਲ ਲੌਜਿਸਟਿਕਸ ਪਾਲਿਸੀ (ਐੱਨਐੱਲਪੀ) ਲਾਂਚ ਕੀਤੀ।

ਇਸ ਮੌਕੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਸ਼ੁਰੂਆਤ ਨੂੰ ਭਾਰਤ ਦੇ ਇੱਕ ਵਿਕਸਿਤ ਦੇਸ਼ ਹੋਣ ਦੇ ‘ਪ੍ਰਾਣ’ ਨੂੰ ਪੂਰਾ ਕਰਨ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ। ਪ੍ਰਧਾਨ ਮੰਤਰੀ ਨੇ ਕਿਹਾ,”ਆਖਰੀ ਮੀਲ ਤੱਕ ਤੁਰੰਤ ਸਪੁਰਦਗੀ ਨੂੰ ਯਕੀਨੀ ਬਣਾਉਣ ਲਈ, ਟ੍ਰਾਂਸਪੋਰਟ ਨਾਲ ਸਬੰਧਿਤ ਚੁਣੌਤੀਆਂ ਨੂੰ ਖ਼ਤਮ ਕਰਨ, ਨਿਰਮਾਤਾਵਾਂ ਦੇ ਸਮੇਂ ਅਤੇ ਪੈਸੇ ਦੀ ਬੱਚਤ ਕਰਨ, ਖੇਤੀ ਉਤਪਾਦਾਂ ਦੀ ਬਰਬਾਦੀ ਨੂੰ ਰੋਕਣ ਲਈ, ਠੋਸ ਪ੍ਰਪ੍ਰਯਤਨ ਕੀਤੇ ਗਏ ਸਨ ਅਤੇ ਉਨ੍ਹਾਂ ਯਤਨਾਂ ਦਾ ਇੱਕ ਪ੍ਰਗਟਾਵਾ ਅੱਜ ਦੀ ਨੈਸ਼ਨਲ ਲੌਜਿਸਟਿਕਸ ਪਾਲਿਸੀ ਹੈ। ਤਾਲਮੇਲ ਵਿੱਚ ਨਤੀਜੇ ਵਜੋਂ ਸੁਧਾਰ ਸੈਕਟਰ ਵਿੱਚ ਲੋੜੀਂਦੀ ਗਤੀ ਵੱਲ ਅਗਵਾਈ ਕਰੇਗਾ।”

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਭਾਰਤ, ਜੋ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਵਿੱਚ ਚੀਜ਼ਾਂ ਤੇਜ਼ੀ ਨਾਲ ਬਦਲ ਰਹੀਆਂ ਹਨ। ਅੱਜ ਸਵੇਰੇ ਚੀਤੇ ਲਾਅ ਕੇ ਛੱਡਣ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਭੇਜਿਆ ਗਿਆ ਸਾਮਾਨ ਵੀ ਚੀਤੇ ਵਾਂਗ ਹੀ ਤੇਜ਼ੀ ਨਾਲ ਆਪਣੇ ਟਿਕਾਣੇ ’ਤੇ ਪਹੁੰਚਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਮੇਕ ਇਨ ਇੰਡੀਆ ਅਤੇ ਭਾਰਤ ਦੇ ਆਤਮਨਿਰਭਰ ਬਣਨ ਦੀ ਗੂੰਜ ਹਰ ਪਾਸੇ ਹੈ। ਭਾਰਤ ਵੱਡੇ ਬਰਾਮਦ ਲਕਸ਼ ਤੈਅ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਹਾਸਲ ਵੀ ਕਰ ਰਿਹਾ ਹੈ। ਭਾਰਤ ਇੱਕ ਮੈਨੂਫੈਕਚਰਿੰਗ ਹੱਬ ਵਜੋਂ ਉੱਭਰ ਰਿਹਾ ਹੈ, ਇਹ ਧਾਰਨਾ ਕਿ ਦੁਨੀਆ ਭਰ ਵਿੱਚ ਗਹਿਰੀ ਹੋ ਰਹੀ ਹੈ। ਜੇ ਅਸੀਂ ਪੀਐੱਲਆਈ ਸਕੀਮ ਦਾ ਅਧਿਐਨ ਕਰੀਏ, ਤਾਂ ਅਸੀਂ ਪਾਵਾਂਗੇ ਕਿ ਦੁਨੀਆ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਨੈਸ਼ਨਲ ਲੌਜਿਸਟਿਕਸ ਪਾਲਿਸੀ ਸਾਰੇ ਖੇਤਰਾਂ ਵਿੱਚ ਨਵੀਂ ਊਰਜਾ ਲਿਆਵੇਗੀ। ਉਨ੍ਹਾਂ ਨੇ ਕਿਹਾ ਕਿ ਨੀਤੀ ਇੱਕ ਸ਼ੁਰੂਆਤ ਹੈ ਅਤੇ ਨੀਤੀ ਜਮ੍ਹਾ ਕਾਰਗੁਜ਼ਾਰੀ ਤਰੱਕੀ ਦੇ ਬਰਾਬਰ ਹੁੰਦੀ ਹੈ।  ਉਨ੍ਹਾਂ ਖੁੱਲ੍ਹ ਕੇ ਦੱਸਿਆ ਕਿ ਜਦੋਂ ਪ੍ਰਦਰਸ਼ਨ ਲਈ ਮਾਪਦੰਡ, ਰੋਡਮੈਪ ਅਤੇ ਇੱਕ ਨਿਸ਼ਚਿਤ ਸਮਾਂ-ਸੀਮਾ ਇਕੱਠੇ ਹੋ ਜਾਂਦੇ ਹਨ ਤਾਂ ਨੀਤੀ ਅਤੇ ਪ੍ਰਗਤੀ ਦੇ ਬਰਾਬਰ ਕਾਰਗੁਜ਼ਾਰੀ ਸਾਹਮਣੇ ਆਉਂਦੀ ਹੈ। ਉਨ੍ਹਾਂ ਨੇ ਕਿਹਾ,“ਅੱਜ ਦਾ ਭਾਰਤ ਕੋਈ ਵੀ ਨੀਤੀ ਲਿਆਉਣ ਤੋਂ ਪਹਿਲਾਂ ਜ਼ਮੀਨ ਤਿਆਰ ਕਰਦਾ ਹੈ, ਤਦ ਹੀ ਨੀਤੀ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ। ਨੈਸ਼ਨਲ ਲੌਜਿਸਟਿਕਸ ਐਂਵੇਂ ਹੀ ਤਿਆਰ ਨਹੀਂ ਹੋ ਗਈ ਹੈ ਅਤੇ ਇਸ ਦੇ ਪਿੱਛੇ 8 ਸਾਲਾਂ ਦੀ ਸਖ਼ਤ ਮਿਹਨਤ ਹੈ। ਇੱਥੇ ਨੀਤੀਗਤ ਤਬਦੀਲੀਆਂ ਹਨ, ਵੱਡੇ ਫ਼ੈਸਲੇ ਹਨ, ਅਤੇ, ਜੇ ਮੈਂ ਆਪਣੇ ਬਾਰੇ ਗੱਲ ਕਰਾਂ, ਤਾਂ ਇਸ ਪਿੱਛੇ ਮੇਰਾ 22 ਸਾਲਾਂ ਦਾ ਸ਼ਾਸਨ ਦਾ ਅਨੁਭਵ ਹੈ।

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਸਾਗਰਮਾਲਾ, ਭਾਰਤਮਾਲਾ ਜਿਹੀਆਂ ਯੋਜਨਾਵਾਂ ਨੇ ਯੋਜਨਾਬੱਧ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲੌਜਿਸਟਿਕਸ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਸਮਰਪਿਤ ਮਾਲ ਕੌਰੀਡੋਰ ਦੇ ਕੰਮ ਨੂੰ ਤੇਜ਼ ਕੀਤਾ ਹੈ। ਸ਼੍ਰੀ ਮੋਦੀ ਨੇ ਨੁਕਤਾ ਉਠਾਇਆ ਕਿ ਭਾਰਤੀ ਬੰਦਰਗਾਹਾਂ ਦੀ ਕੁੱਲ ਸਮਰੱਥਾ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਕੰਟੇਨਰ ਜਹਾਜ਼ਾਂ ਦਾ ਔਸਤ ਵਾਰੀ-ਵਾਰੀ ਸਮਾਂ 44 ਘੰਟਿਆਂ ਤੋਂ ਘਟ ਕੇ 26 ਘੰਟੇ ਰਹਿ ਗਿਆ ਹੈ। ਬਰਾਮਦ ਨੂੰ ਉਤਸ਼ਾਹਿਤ ਕਰਨ ਲਈ 40 ਏਅਰ ਕਾਰਗੋ ਟਰਮੀਨਲ ਬਣਾਏ ਗਏ ਹਨ। 30 ਹਵਾਈ ਅੱਡਿਆਂ ਨੂੰ ਕੋਲਡ ਸਟੋਰੇਜ ਦੀ ਸੁਵਿਧਾ ਦਿੱਤੀ ਗਈ ਹੈ। ਦੇਸ਼ ਵਿੱਚ 35 ਮਲਟੀ–ਮੋਡਲ ਹੱਬ ਬਣ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਜਲ ਮਾਰਗਾਂ ਰਾਹੀਂ ਅਸੀਂ ਵਾਤਾਵਰਣ ਪੱਖੀ ਅਤੇ ਲਾਗਤ-ਪ੍ਰਭਾਵੀ ਆਵਾਜਾਈ ਕਰ ਸਕਦੇ ਹਾਂ, ਇਸ ਲਈ ਦੇਸ਼ ਵਿੱਚ ਕਈ ਨਵੇਂ ਜਲ ਮਾਰਗ ਵੀ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕੋਰੋਨਾ ਸਮੇਂ ਦੌਰਾਨ ਕਿਸਾਨ ਰੇਲ ਅਤੇ ਕਿਸਾਨ ਉਡਾਨ ਦੇ ਪ੍ਰਯੋਗਾਂ ਦਾ ਵੀ ਜ਼ਿਕਰ ਕੀਤਾ। ਅੱਜ 60 ਹਵਾਈ ਅੱਡਿਆਂ ‘ਤੇ ‘ਕ੍ਰਿਸ਼ੀ ਉਡਾਣ’ ਦੀ ਸੁਵਿਧਾ ਹੈ।

ਲੌਜਿਸਟਿਕ ਖੇਤਰ ਨੂੰ ਮਜ਼ਬੂਤ ਕਰਨ ਲਈ ਟੈਕਨੋਲੋਜੀ ਅਪਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਈ-ਸੰਚਿਤ ਰਾਹੀਂ ਪੇਪਰ ਰਹਿਤ ਐਗਜ਼ਿਮ (EXIM) ਵਪਾਰ ਪ੍ਰਕਿਰਿਆ, ਕਸਟਮ ਲਈ ਫੇਸਲੈੱਸ ਮੁੱਲਾਂਕਣ, ਈ-ਵੇਅ ਬਿਲਾਂ ਲਈ ਵਿਵਸਥਾਵਾਂ, ਫਾਸਟੈਗ ਆਦਿ ਜਿਹੀਆਂ ਪਹਿਲਾਂ ਵੱਲ ਕੰਮ ਕੀਤਾ ਹੈ। ਲੌਜਿਸਟਿਕ ਸੈਕਟਰ ਦੀ ਕੁਸ਼ਲਤਾ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਨੇ ਲੌਜਿਸਟਿਕ ਖੇਤਰ ਦੇ ਮੁੱਦਿਆਂ ਨੂੰ ਸੁਚਾਰੂ ਬਣਾਉਣ ਲਈ ਜੀਐੱਸਟੀ ਜਿਹੀ ਇਕਸਾਰ ਟੈਕਸ ਪ੍ਰਣਾਲੀ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਡ੍ਰੋਨ ਨੀਤੀ ਵਿੱਚ ਬਦਲਾਅ ਅਤੇ ਇਸ ਨੂੰ ਪੀਐੱਲਆਈ ਸਕੀਮ ਨਾਲ ਜੋੜਨਾ ਲੌਜਿਸਟਿਕ ਸੈਕਟਰ ਵਿੱਚ ਡਰੋਨ ਦੀ ਵਰਤੋਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਨ੍ਹਾਂ ਵਿਸਤਾਰਪੂਰਬਕ ਦੱਸਿਆ,“ਇੰਨਾ ਕੁਝ ਕਰਨ ਤੋਂ ਬਾਅਦ ਹੀ ਅਸੀਂ ਇੱਕ ਨੈਸ਼ਨਲ ਲੌਜਿਸਟਿਕਸ ਪਾਲਿਸੀ ਲੈ ਕੇ ਆਏ ਹਾਂ।” ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ, “13-14 ਪ੍ਰਤੀਸ਼ਤ ਲੌਜਿਸਟਿਕਸ ਲਾਗਤ ਤੋਂ, ਸਾਨੂੰ ਸਾਰਿਆਂ ਨੂੰ ਇਸ ਨੂੰ ਜਲਦੀ ਤੋਂ ਜਲਦੀ ਸਿੰਗਲ-ਡਿਜਿਟ ‘ਤੇ ਲਿਆਉਣ ਦਾ ਲਕਸ਼ ਰੱਖਣਾ ਚਾਹੀਦਾ ਹੈ। ਇਹ, ਇੱਕ ਤਰ੍ਹਾਂ ਨਾਲ, ਕਿਸੇ ਰੁੱਖ ’ਤੇ ਨੀਂਵਾਂ ਲਟਕਣ ਵਾਲਾ ਫਲ ਹੈ, ਜੇ ਸਾਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਬਣਨਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੂਨੀਫਾਈਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ ULIP ਟ੍ਰਾਂਸਪੋਰਟ ਸੈਕਟਰ ਨਾਲ ਸਬੰਧਿਤ ਸਾਰੀਆਂ ਡਿਜੀਟਲ ਸੇਵਾਵਾਂ ਨੂੰ ਇੱਕ ਸਿੰਗਲ ਪੋਰਟਲ ਵਿੱਚ ਲਿਆਏਗਾ, ਜਿਸ ਨਾਲ ਬਰਾਮਦਕਾਰਾਂ ਨੂੰ ਬਹੁਤ ਲੰਬੀਆਂ ਅਤੇ ਮੁਸ਼ਕਿਲ ਪ੍ਰਕਿਰਿਆਵਾਂ ਤੋਂ ਮੁਕਤ ਕੀਤਾ ਜਾਵੇਗਾ। ਇਸੇ ਤਰ੍ਹਾਂ, ਪਾਲਿਸੀ ਤਹਿਤ ਇੱਕ ਨਵਾਂ ਡਿਜੀਟਲ ਪਲੈਟਫਾਰਮ ਈਜ਼ ਆਵ੍ ਲੌਜਿਸਟਿਕਸ ਸਰਵਿਸਿਜ਼ -E-Logs ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, “ਇਸ ਪੋਰਟਲ ਰਾਹੀਂ ਉਦਯੋਗ ਸੰਘ ਅਜਿਹੇ ਕਿਸੇ ਵੀ ਮਾਮਲੇ ਨੂੰ ਸਿੱਧੇ ਤੌਰ ‘ਤੇ ਉਠਾ ਸਕਦੇ ਹਨ ਜੋ ਉਨ੍ਹਾਂ ਦੇ ਕੰਮਕਾਜ ਅਤੇ ਕਾਰਗੁਜ਼ਾਰੀ ਵਿੱਚ ਸਰਕਾਰੀ ਏਜੰਸੀਆਂ ਨਾਲ ਸਮੱਸਿਆਵਾਂ ਪੈਦਾ ਕਰ ਰਹੇ ਹਨ। ਅਜਿਹੇ ਮਾਮਲਿਆਂ ਦੇ ਜਲਦੀ ਹੱਲ ਲਈ ਇੱਕ ਪੂਰੀ ਪ੍ਰਣਾਲੀ ਵੀ ਸਥਾਪਿਤ ਕੀਤੀ ਗਈ ਹੈ।”

ਸ਼੍ਰੀ ਮੋਦੀ ਨੇ ਨੁਕਤਾ ਉਠਾਇਆ ਕਿ ਪ੍ਰਧਾਨ ਮੰਤਰੀ ਗਤੀ–ਸ਼ਕਤੀ ਰਾਸ਼ਟਰੀ ਮਾਸਟਰ–ਪਲਾਨ ਨੈਸ਼ਨਲ ਲੌਜਿਸਟਿਕਸ ਪਾਲਿਸੀ ਦਾ ਪੂਰੀ ਤਰ੍ਹਾਂ ਨਾਲ ਸਮਰਥਨ ਕਰੇਗੀ। ਪ੍ਰਧਾਨ ਮੰਤਰੀ ਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਦਾ ਜ਼ਿਕਰ ਕਰਦਿਆਂ ਖੁਸ਼ੀ ਵੀ ਪ੍ਰਗਟਾਉਂਦਿਆਂ ਕਿਹਾ ਕਿ ਲਗਭਗ ਸਾਰੇ ਵਿਭਾਗਾਂ ਨੇ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ,“ਰਾਜ ਸਰਕਾਰਾਂ ਦੇ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨਾਲ ਸਬੰਧਿਤ ਜਾਣਕਾਰੀ ਦਾ ਇੱਕ ਵੱਡਾ ਡਾਟਾ ਤਿਆਰ ਕੀਤਾ ਗਿਆ ਹੈ। ਅੱਜ, ਪ੍ਰਧਾਨ ਮੰਤਰੀ ਗਤੀਸ਼ਕਤੀ ਪੋਰਟਲ ‘ਤੇ ਲਗਭਗ 1500 ਪਰਤਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਅੰਕੜੇ ਆ ਰਹੇ ਹਨ।” ਉਨ੍ਹਾਂ ਅੱਗੇ ਕਿਹਾ,“ਗਤੀ–ਸ਼ਕਤੀ ਅਤੇ ਨੈਸ਼ਨਲ ਲੌਜਿਸਟਿਕਸ ਪਾਲਿਸੀ ਮਿਲ ਕੇ ਹੁਣ ਦੇਸ਼ ਨੂੰ ਇੱਕ ਨਵੇਂ ਕੰਮ–ਸੱਭਿਆਚਾਰ ਵੱਲ ਲਿਜਾ ਰਹੀ ਹੈ। ਹਾਲ ਹੀ ਵਿੱਚ ਪ੍ਰਵਾਨਿਤ ਗਤੀਸ਼ਕਤੀ ਯੂਨੀਵਰਸਿਟੀ ਵਿੱਚੋਂ ਆਉਣ ਵਾਲੀ ਪ੍ਰਤਿਭਾ ਵੀ ਇਸ ਦੀ ਬਹੁਤ ਮਦਦ ਕਰੇਗੀ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਭਾਰਤ ਨੂੰ ‘ਲੋਕਤਾਂਤਰਿਕ ਮਹਾ–ਸ਼ਕਤੀ’ ਵਜੋਂ ਦੇਖ ਰਹੀ ਹੈ। ਉਨ੍ਹਾਂ ਭਾਰਤ ਦੇ ‘ਅਸਾਧਾਰਣ ਪ੍ਰਤਿਭਾ ਈਕੋਸਿਸਟਮ’ ਨੂੰ ਉਜਾਗਰ ਕੀਤਾ, ਜਿਸ ਨੇ ਖੇਤਰ ਦੇ ਮਾਹਿਰਾਂ ਨੂੰ ਪ੍ਰਭਾਵਿਤ ਕੀਤਾ ਹੈ ਜੋ ਭਾਰਤ ਦੀ ‘ਦ੍ਰਿੜ੍ਹਤਾ’ ਅਤੇ ‘ਪ੍ਰਗਤੀ’ ਦੀ ਪ੍ਰਸ਼ੰਸਾ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ ਭਾਰਤ ਪ੍ਰਤੀ ਦੁਨੀਆ ਦਾ ਰਵੱਈਆ ਬਦਲ ਰਿਹਾ ਹੈ। ਅੱਜ ਦੁਨੀਆ ਭਾਰਤ ਦਾ ਬਹੁਤ ਸਕਾਰਾਤਮਕ ਮੁੱਲਾਂਕਣ ਕਰ ਰਹੀ ਹੈ, ਭਾਰਤ ਤੋਂ ਬਹੁਤ ਉਮੀਦਾਂ ਰੱਖ ਰਹੀ ਹੈ।”

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਵਿਸ਼ਵ ਸੰਕਟ ਦੇ ਚੱਲਦਿਆਂ ਭਾਰਤ ਤੇ ਭਾਰਤੀ ਅਰਥਵਿਵਸਥਾ ਵੱਲੋਂ ਦਿਖਾਈ ਗਈ ਲਚਕਤਾ ਨੇ ਦੁਨੀਆ ਨੂੰ ਨਵੇਂ ਵਿਸ਼ਵਾਸ ਨਾਲ ਭਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ,“ਭਾਰਤ ਨੇ ਪਿਛਲੇ ਸਾਲਾਂ ਵਿੱਚ ਜੋ ਸੁਧਾਰ ਕੀਤੇ ਹਨ, ਜੋ ਨੀਤੀਆਂ ਲਾਗੂ ਕੀਤੀਆਂ ਹਨ ਉਹ ਬੇਮਿਸਾਲ ਹਨ। ਇਸ ਲਈ ਸਾਡੇ ਵਿੱਚ ਵਿਸ਼ਵ ਦਾ ਵਿਸ਼ਵਾਸ ਵਧਿਆ ਹੈ।”, ਉਨ੍ਹਾਂ ਨੇ ਰਾਸ਼ਟਰ ਨੂੰ ਪੂਰੀ ਦੁਨੀਆ ਦੇ ਭਰੋਸੇ ‘ਤੇ ਖਰਾ ਉਤਰਨ ਦੀ ਅਪੀਲ ਕੀਤੀ। ਉਨ੍ਹਾਂ ਅੱਗੇ ਕਿਹਾ,“ਇਹ ਸਾਡੀ ਜ਼ਿੰਮੇਵਾਰੀ ਹੈ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਅੱਜ ਸ਼ੁਰੂ ਕੀਤੀ ਗਈ ਨੈਸ਼ਨਲ ਲੌਜਿਸਟਿਕਸ ਪਾਲਿਸੀ ਦੇਸ਼ ਨੂੰ ਇਸ ਵਿੱਚ ਬਹੁਤ ਮਦਦ ਕਰੇਗੀ।”

ਪ੍ਰਧਾਨ ਮੰਤਰੀ ਨੇ ਭਾਰਤੀਆਂ ਵਿੱਚ ਪ੍ਰਤੀਯੋਗੀ ਵਿਵਹਾਰ ਦੀ ਤਾਕੀਦ ਕੀਤੀ ਅਤੇ ਕਿਹਾ, “ਭਾਰਤ, ਜੋ ਕਿ ਵਿਕਸਿਤ ਹੋਣ ਲਈ ਦ੍ਰਿੜ੍ਹ ਹੈ, ਨੂੰ ਹੁਣ ਵਿਕਸਿਤ ਦੇਸ਼ਾਂ ਨਾਲ ਵਧੇਰੇ ਮੁਕਾਬਲਾ ਕਰਨਾ ਹੈ, ਇਸ ਲਈ ਹਰ ਚੀਜ਼ ਪ੍ਰਤੀਯੋਗੀ ਹੋਣੀ ਚਾਹੀਦੀ ਹੈ।” ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਭਾਵੇਂ ਇਹ ਸੇਵਾ ਖੇਤਰ ਹੋਵੇ, ਨਿਰਮਾਣ ਖੇਤਰ, ਆਟੋਮੋਬਾਈਲਸ, ਇਲੈਕਟ੍ਰੌਨਿਕਸ, ਅਸੀਂ ਹਰ ਖੇਤਰ ਵਿੱਚ ਵੱਡੇ ਲਕਸ਼ ਤੈਅ ਕਰਨੇ ਹਨ ਅਤੇ ਉਨ੍ਹਾਂ ਨੂੰ ਹਾਸਲ ਕਰਨਾ ਹੈ।” ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਬਣੇ ਉਤਪਾਦਾਂ ਪ੍ਰਤੀ ਵਿਸ਼ਵ ਦੇ ਵੱਧ ਰਹੇ ਖਿੱਚ ਵੱਲ ਵੀ ਇਸ਼ਾਰਾ ਕੀਤਾ। “ਭਾਰਤ ਦੇ ਖੇਤੀ ਉਤਪਾਦ ਹੋਣ, ਭਾਰਤ ਦੇ ਮੋਬਾਈਲ ਜਾਂ ਭਾਰਤ ਦੀ ਬ੍ਰਹਮੋਸ ਮਿਜ਼ਾਈਲ, ਅੱਜ ਦੁਨੀਆ ਵਿੱਚ ਇਨ੍ਹਾਂ ਦੀ ਚਰਚਾ ਹੁੰਦੀ ਹੈ।” ਪ੍ਰਧਾਨ ਮੰਤਰੀ ਨੇ ਮੇਡ ਇਨ ਇੰਡੀਆ ਕੋਵਿਡ ਵੈਕਸੀਨ ਅਤੇ ਦਵਾਈਆਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਲੱਖਾਂ ਜਾਨਾਂ ਬਚਾਉਣ ਵਿੱਚ ਮਦਦ ਕੀਤੀ।

ਪ੍ਰਧਾਨ ਮੰਤਰੀ ਨੇ ਇਹ ਨੁਕਤਾ ਵੀ ਉਜਾਗਰ ਕੀਤਾ ਕਿ ਭਾਰਤ ਵਿੱਚ ਤਿਆਰ ਹੋਏ ਉਤਪਾਦਾਂ ਦਾ ਵਿਸ਼ਵ ਬਜ਼ਾਰ ਵਿੱਚ ਦਬਦਬਾ ਬਣਾਉਣ ਲਈ ਇੱਕ ਮਜ਼ਬੂਤ ਸਮਰਥਨ ਪ੍ਰਣਾਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, “ਨੈਸ਼ਨਲ ਲੌਜਿਸਟਿਕਸ ਪਾਲਿਸੀ ਇਸ ਸਹਾਇਤਾ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿੱਚ ਸਾਡੀ ਬਹੁਤ ਮਦਦ ਕਰੇਗੀ।” ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਲੌਜਿਸਟਿਕਸ ਨਾਲ ਜੁੜੇ ਮੁੱਦੇ ਘਟ ਜਾਂਦੇ ਹਨ ਅਤੇ ਜਦੋਂ ਦੇਸ਼ ਦਾ ਨਿਰਯਾਤ ਵਧਦਾ ਹੈ ਤਾਂ ਛੋਟੇ ਉਦਯੋਗਾਂ ਅਤੇ ਉਨ੍ਹਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਲੌਜਿਸਟਿਕਸ ਖੇਤਰ ਨੂੰ ਮਜ਼ਬੂਤ ਕਰਨ ਨਾਲ ਨਾ ਸਿਰਫ਼ ਆਮ ਆਦਮੀ ਦਾ ਜੀਵਨ ਅਸਾਨ ਹੋਵੇਗਾ, ਬਲਕਿ ਕਿਰਤੀਆਂ ਅਤੇ ਕਾਮਿਆਂ ਦੇ ਸਨਮਾਨ ਨੂੰ ਵਧਾਉਣ ਵਿੱਚ ਵੀ ਮਦਦ ਮਿਲੇਗੀ।”

ਆਪਣੇ ਸੰਬੋਧਨ ਦੇ ਅੰਤ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ,“ਨੈਸ਼ਨਲ ਲੌਜਿਸਟਿਕਸ ਪਾਲਿਸੀ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ, ਕਾਰੋਬਾਰ ਦੇ ਵਿਸਤਾਰ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਦੀਆਂ ਅਥਾਹ ਸੰਭਾਵਨਾਵਾਂ ਹਨ। ਸਾਨੂੰ ਇਨ੍ਹਾਂ ਸੰਭਾਵਨਾਵਾਂ ਨੂੰ ਮਿਲ ਕੇ ਮਹਿਸੂਸ ਕਰਨਾ ਹੋਵੇਗਾ।”

ਲੌਜਿਸਟਿਕ ਸੈਕਟਰ ਦੇ ਪ੍ਰਤੀਨਿਧ, ਸ਼੍ਰੀ ਆਰ ਦਿਨੇਸ਼, ਮੈਨੇਜਿੰਗ ਡਾਇਰੈਕਟਰ, TVS ਸਪਲਾਈ ਚੇਨ ਸੌਲਿਊਸ਼ਨਸ; ਸ਼੍ਰੀ ਰਮੇਸ਼ ਅਗਰਵਾਲ, ਮੁੱਖ ਕਾਰਜਕਾਰੀ ਅਧਿਕਾਰੀ, ਅਗਰਵਾਲ ਪੈਕਰਸ ਐਂਡ ਮੂਵਰਜ਼; XpressBees Logistics ਦੇ ਬਾਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਅਮਿਤਾਭ ਸਾਹਾ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ।

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ, ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਸਿੰਧੀਆ, ਕੇਂਦਰੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲ–ਮਾਰਗ ਮੰਤਰੀ ਸ਼੍ਰੀ ਸਰਬਨੰਦ ਸੋਨੋਵਾਲ, ਕੇਂਦਰੀ ਸਿੱਖਿਆ ਮੰਤਰੀ, ਸ਼੍ਰੀ ਧਰਮੇਂਦਰ ਪ੍ਰਧਾਨ, ਅਤੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਇਸ ਮੌਕੇ ‘ਤੇ ਮੌਜੂਦ ਸਨ।

ਪਿਛੋਕੜ

ਇੱਕ ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਜ਼ਰੂਰਤ ਇਸ ਲਈ ਮਹਿਸੂਸ ਕੀਤੀ ਗਈ ਸੀ ਕਿਉਂਕਿ ਭਾਰਤ ਵਿੱਚ ਲੌਜਿਸਟਿਕਸ ਲਾਗਤ ਹੋਰ ਵਿਕਸਿਤ ਅਰਥਵਿਵਸਥਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ। ਘਰੇਲੂ ਅਤੇ ਨਿਰਯਾਤ ਬਜ਼ਾਰਾਂ ਵਿੱਚ ਭਾਰਤੀ ਵਸਤਾਂ ਦੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਲਈ ਭਾਰਤ ਵਿੱਚ ਲੌਜਿਸਟਿਕਸ ਲਾਗਤ ਨੂੰ ਘਟਾਉਣਾ ਲਾਜ਼ਮੀ ਹੈ। ਘਟੀ ਹੋਈ ਲੌਜਿਸਟਿਕਸ ਲਾਗਤ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਕੁਸ਼ਲਤਾ ਵਿੱਚ ਕਟੌਤੀ ਵਿੱਚ ਸੁਧਾਰ ਕਰਦੀ ਹੈ, ਮੁੱਲ ਜੋੜਨ ਅਤੇ ਉੱਦਮ ਨੂੰ ਉਤਸ਼ਾਹਿਤ ਕਰਦੀ ਹੈ।

2014 ਤੋਂ, ਸਰਕਾਰ ਨੇ ਕਾਰੋਬਾਰ ਕਰਨ ਦੀ ਸੌਖ ਅਤੇ ਰਹਿਣ-ਸਹਿਣ ਦੀ ਸੌਖ ਦੋਵਾਂ ਨੂੰ ਬਿਹਤਰ ਬਣਾਉਣ ‘ਤੇ ਮਹੱਤਵਪੂਰਨ ਜ਼ੋਰ ਦਿੱਤਾ ਹੈ। ਨੈਸ਼ਨਲ ਲੌਜਿਸਟਿਕਸ ਪਾਲਿਸੀ, ਸਮੁੱਚੇ ਲੌਜਿਸਟਿਕ ਈਕੋ–ਸਿਸਟਮ ਦੇ ਵਿਕਾਸ ਲਈ ਇੱਕ ਵਿਆਪਕ ਅੰਤਰ-ਅਨੁਸ਼ਾਸਨੀ, ਅੰਤਰ-ਖੇਤਰੀ ਅਤੇ ਬਹੁ-ਅਧਿਕਾਰਤ ਢਾਂਚੇ ਨੂੰ ਤਿਆਰ ਕਰਕੇ ਉੱਚ ਲਾਗਤ ਅਤੇ ਅਯੋਗਤਾ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਇੱਕ ਵਿਆਪਕ ਪ੍ਰਯਤਨ, ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ। ਇਹ ਨੀਤੀ ਭਾਰਤੀ ਵਸਤਾਂ ਦੀ ਮੁਕਾਬਲੇਬਾਜ਼ੀ ਨੂੰ ਬਿਹਤਰ ਬਣਾਉਣ, ਆਰਥਿਕ ਵਿਕਾਸ ਨੂੰ ਵਧਾਉਣ ਅਤੇ ਰੋਜ਼ਗਾਰ ਦੇ ਮੌਕੇ ਵਧਾਉਣ ਦਾ ਪ੍ਰਯਤਨ ਹੈ।

ਸੰਪੂਰਨ ਯੋਜਨਾਬੰਦੀ ਅਤੇ ਲਾਗੂ ਕਰਨ ਵਿੱਚ ਸਾਰੇ ਹਿਤਧਾਰਕਾਂ ਦੇ ਏਕੀਕਰਣ ਦੁਆਰਾ ਵਿਸ਼ਵ ਪੱਧਰੀ ਆਧੁਨਿਕ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਪ੍ਰਧਾਨ ਮੰਤਰੀ ਦਾ ਦ੍ਰਿਸ਼ਟੀਕੋਣ ਰਿਹਾ ਹੈ ਤਾਂ ਜੋ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਕੁਸ਼ਲਤਾ ਅਤੇ ਤਾਲਮੇਲ ਪ੍ਰਾਪਤ ਕੀਤਾ ਜਾ ਸਕੇ। ਪ੍ਰਧਾਨ ਮੰਤਰੀ ਗਤੀਸ਼ਕਤੀ – ਮਲਟੀ-ਮੋਡਲ ਕਨੈਕਟੀਵਿਟੀ ਲਈ ਰਾਸ਼ਟਰੀ ਮਾਸਟਰ ਪਲਾਨ – ਪ੍ਰਧਾਨ ਮੰਤਰੀ ਦੁਆਰਾ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ, ਇਸ ਦਿਸ਼ਾ ਵਿੱਚ ਇੱਕ ਮੋਹਰੀ ਕਦਮ ਸੀ। ਨੈਸ਼ਨਲ ਲੌਜਿਸਟਿਕਸ ਪਾਲਿਸੀ ਦੀ ਸ਼ੁਰੂਆਤ ਨਾਲ ਪ੍ਰਧਾਨ ਮੰਤਰੀ ਗਤੀ ਸ਼ਕਤੀ ਨੂੰ ਹੋਰ ਹੁਲਾਰਾ ਅਤੇ ਪੂਰਕਤਾ ਮਿਲੇਗੀ।

National Logistics Policy is a comprehensive effort to enhance efficiency of the logistics ecosystem in India. https://t.co/70ZlTMQILp

— Narendra Modi (@narendramodi) September 17, 2022

ऐसे में National Logistics Policy सभी sectors के लिए नई ऊर्जा लेकर आई है: PM @narendramodi

— PMO India (@PMOIndia) September 17, 2022

Make in India और आत्मनिर्भर होते भारत की गूंज हर तरफ है।

भारत export के बड़े लक्ष्य तय कर रहा है, उन्हें पूरे भी कर रहा है।

भारत manufacturing hub के रूप में उभर रहा है, वो दुनिया के मन में स्थिर हो रहा है: PM @narendramodi

— PMO India (@PMOIndia) September 17, 2022

आज भारतीय Ports की Total Capacity में काफी वृद्धि हुई है और container vessels का औसत टर्न-अराउंड टाइम 44 घंटे से अब 26 घंटे पर आ गया है।

वॉटरवेज के जरिए हम Eco-Friendly और Cost Effective ट्रांसपोर्टेशन कर पाएं, इसके लिए देश में अनेकों नए वॉटरवेज भी बनाए जा रहे हैं: PM

— PMO India (@PMOIndia) September 17, 2022

Logistic connectivity को सुधारने के लिए, systematic Infrastructure development के लिए हमने सागरमाला, भारतमाला जैसी योजनाएं शुरू कीं, Dedicated Freight Corridors के काम में अभूतपूर्व तेजी लाए: PM @narendramodi

— PMO India (@PMOIndia) September 17, 2022

सरकार ने technology की मदद से भी logistics sector को मजबूत करने का प्रयास किया है।

ई-संचित के माध्यम से paperless EXIM trade process हो,

Customs में faceless assessment हो,

e-way bills, FASTag का प्रावधान हो,

इन सभी ने logistics sector की efficiency बहुत ज्यादा बढ़ा दी है: PM

— PMO India (@PMOIndia) September 17, 2022

नेशनल लॉजिस्टिक्स पॉलिसी को सबसे ज्यादा सपोर्ट अगर किसी से मिलने वाला है, तो वो है पीएम गतिशक्ति नेशनल मास्टर प्लान।

मुझे खुशी है कि आज देश के सभी राज्य और केंद्र शासित इकाइयां इससे जुड़ चुके हैं और लगभग सभी विभाग एक साथ काम करना शुरु कर चुके हैं: PM @narendramodi

— PMO India (@PMOIndia) September 17, 2022

दुनिया के बड़े-बड़े एक्सपर्ट कह रहे हैं कि भारत आज ‘democratic superpower’ के तौर पर उभर रहा है।

एक्सपर्ट्स, भारत के ‘extraordinary talent ecosystem’ से बहुत प्रभावित हैं।

एक्सपर्ट्स, भारत की ‘determination’ और ‘progress’ की प्रशंसा कर रहे हैं: PM @narendramodi

— PMO India (@PMOIndia) September 17, 2022

भारत में बने प्रॉडक्ट्स दुनिया के बाजारों में छाएं, इसके लिए देश में Support System का मजबूत होना भी उतना ही जरूरी है।

नेशनल लॉजिस्टिक्स पॉलिसी हमें इस सपोर्ट सिस्टम को आधुनिक बनाने में बहुत मदद करेगी: PM @narendramodi

— PMO India (@PMOIndia) September 17, 2022

 

 

*****

 

ਡੀਐੱਸ/ਟੀਐੱਸ