Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਨਾਰਵੇ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰੀਓ ਡੀ ਜੇਨੇਰੀਓ (Rio de Janeiro) ਵਿੱਚ ਜੀ20 ਸਮਿਟ (G20 Summit) ਦੇ  ਦੌਰਾਨ ਨਾਰਵੇ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਜੋਨਾਸ ਗਹਰ ਸਟੋਰ ਨਾਲ ਮੁਲਾਕਾਤ ਕੀਤੀ।

ਦੋਹਾਂ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਵਿਭਿੰਨ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਇਸ ਬਾਤ ਨੂੰ ਰੇਖਾਂਕਿਤ ਕਰਦੇ ਹੋਏ ਕਿ ਭਾਰਤ-ਯੂਰੋਪੀਅਨ ਫਰੀ ਟ੍ਰੇਡ ਐਸੋਸੀਏਸ਼ਨ -ਵਪਾਰ ਅਤੇ ਆਰਥਿਕ ਭਾਗੀਦਾਰੀ ਸਮਝੌਤੇ (ਭਾਰਤ-ਈਐੱਫਟੀਏ-ਟੀਈਪੀਏ/ India-EFTA-TEPA) ‘ਤੇ ਹਸਤਾਖਰ ਦੁਵੱਲੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਸੀ, ਦੋਹਾਂ ਲੀਡਰਾਂ ਨੇ ਨਾਰਵੇ ਸਹਿਤ ਈਐੱਫਟੀਏ ਦੇਸ਼ਾਂ (EFTA countries) ਤੋਂ ਭਾਰਤ ਵਿੱਚ ਅਧਿਕ ਤੋਂ ਅਧਿਕ ਨਿਵੇਸ਼ ਆਕਰਸ਼ਿਤ ਕਰਨ ਦੇ ਲਈ ਇਸ ਦੇ ਮਹੱਤਵ ਦੀ ਪੁਸ਼ਟੀ ਕੀਤੀ।

ਦੁਵੱਲੀ ਗੱਲਬਾਤ ਵਿੱਚ ਨੀਲੀ ਅਰਥਵਿਵਸਥਾ, ਅਖੁੱਟ ਊਰਜਾ, ਗ੍ਰੀਨ ਹਾਈਡ੍ਰੋਜਨ, ਸੋਲਰ ਅਤੇ ਵਿੰਡ ਪ੍ਰੋਜੈਕਟਸ, ਜੀਓ-ਥਰਮਲ ਐਨਰਜੀ, ਗ੍ਰੀਨ ਸ਼ਿਪਿੰਗ, ਕਾਰਬਨ ਉਤਸਰਜਨ ਵਿੱਚ ਕਮੀ ਨਾਲ ਜੁੜੇ ਉਪਯੋਗ ਅਤੇ ਸਟੋਰੇਜ (ਸੀਸੀਯੂਐੱਸ- CCUS), ਮੱਛੀ ਪਾਲਣ, ਪੁਲਾੜ ਅਤੇ ਆਰਕਟਿਕ (Arctic) ਜਿਹੇ ਖੇਤਰਾਂ ਵਿੱਚ ਸਹਿਯੋਗ ਵਧਾਉਣ ‘ਤੇ ਭੀ ਧਿਆਨ ਕੇਂਦ੍ਰਿਤ ਕੀਤਾ ਗਿਆ।

ਲੀਡਰਾਂ ਨੇ ਆਪਸੀ ਹਿਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਭੀ ਚਰਚਾ ਕੀਤੀ।

***

ਐੱਮਜੇਪੀਐੱਸ/ਐੱਸਆਰ