Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਵਿੱਚ ਸ਼ਮੂਲੀਅਤ ਕੀਤੀ

ਪ੍ਰਧਾਨ ਮੰਤਰੀ ਨੇ ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਵਿੱਚ ਸ਼ਮੂਲੀਅਤ ਕੀਤੀ

ਪ੍ਰਧਾਨ ਮੰਤਰੀ ਨੇ ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਵਿੱਚ ਸ਼ਮੂਲੀਅਤ ਕੀਤੀ

ਪ੍ਰਧਾਨ ਮੰਤਰੀ ਨੇ ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਵਿੱਚ ਸ਼ਮੂਲੀਅਤ ਕੀਤੀ


ਪ੍ਰਧਾਨ ਮੰਤਰੀ,  ਸ਼੍ਰੀ ਨਰੇਂਦਰ ਮੋਦੀ ਅੱਜ ਨਵੀਂ ਦਿੱਲੀ ਦੇ ਪੂਸਾ ਵਿਖੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ(ਆਈਏਆਰਆਈ) ਵਿੱਚ ਨਾਨਾਜੀ ਦੇਸ਼ਮੁਖ ਦੇ ਜਨਮ ਸ਼ਤਾਬਦੀ ਸਮਾਰੋਹਾਂ ਦੇ ਉਦਘਾਟਨ ਵਿੱਚ ਸ਼ਾਮਲ ਹੋਏ।

 

ਪ੍ਰਧਾਨ ਮੰਤਰੀ ਇੱਕ ਪ੍ਰਦਰਸ਼ਨੀ ਵਿੱਚ ਗਏ ਜਿਸ ਦਾ ਵਿਸ਼ਾ ”ਟੈਕਨੋਲੋਜੀ ਅਤੇ ਦਿਹਾਤੀ ਜੀਵਨ” ਸੀ। ਇਸ ਪ੍ਰਦਰਸ਼ਨੀ ਵਿੱਚ ਚੰਗੀਆਂ ਪਿਰਤਾਂ ਅਤੇ ਉਨ੍ਹਾਂ ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਦਿਹਾਤੀ ਵਿਕਾਸ ਮੰਤਰਾਲਾ ਦੀਆਂ ਸਕੀਮਾਂ ਅਤੇ ਪਹਿਲਾਂ ਵੀ ਦਿਖਾਈਆਂ ਗਈਆਂ। ਪ੍ਰਧਾਨ ਮੰਤਰੀ ਨੇ ਕੁਝ ਲਾਭਕਾਰੀਆਂ ਅਤੇ ਖੋਜਕਾਰਾਂ/ਇਨੋਵੇਟਰਾਂ ਨਾਲ ਵੀ ਗੱਲਬਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਨਾਨਾਜੀ ਦੇਸ਼ਮੁਖ ਅਤੇ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਪੁਸ਼ਪਾਜਲੀ ਅਰਪਿਤ ਕੀਤੀ। ਉਨ੍ਹਾਂ ਨੇ ਨਾਨਾਜੀ ਦੇਸ਼ਮੁਖ ਬਾਰੇ ਇੱਕ ਡਾਕ ਟਿਕਟ ਵੀ ਜਾਰੀ ਕੀਤੀ।

 

ਪ੍ਰਧਾਨ ਮੰਤਰੀ ਨੇ ‘ਦਿਸ਼ਾ ਪੋਰਟਲ’ ਜਾਰੀ ਕੀਤਾ। ਇਹ ਇੱਕੋ ਪੋਰਟਲ ਇੱਕ ਸਮਾਰਟ ਪ੍ਰਸ਼ਾਸਕੀ ਯੰਤਰ ਹੈ ਜੋ ਕਿ ਸਾਂਸਦਾਂ ਅਤੇ ਵਿਧਾਇਕਾਂ ਵੱਲੋਂ ਵੱਖ ਵੱਖ ਮੰਤਰਾਲਿਆਂ ਦੇ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਆਪਣੇ ਹਲਕਿਆਂ ਵਿੱਚ ਲਾਗੂ ਹੋਣ ਉੱਤੇ ਨਜ਼ਰ ਰੱਖਣ ਲਈ ਜਾਰੀ ਕੀਤਾ ਗਿਆ। ਹੁਣ ਤੱਕ ਇਸ ਪੋਰਟਲ ਉੱਤੇ 20 ਮੰਤਰਾਲਿਆਂ ਦੇ 41 ਪ੍ਰੋਗਰਾਮਾਂ ਅਤੇ ਸਕੀਮਾਂ ਦੇ ਡਾਟਾਸੈੱਟ ਨੂੰ ਪਾ ਦਿੱਤਾ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਗ੍ਰਾਮ ਸੰਵਾਦ – ਨਾਮ ਇੱਕ ਮੋਬਾਈਲ ਐਪ ਵੀ ਜਾਰੀ ਕੀਤਾ ਜੋ ਕਿ ਲੋਕਾਂ ਉੱਤੇ ਕੇਂਦ੍ਰਿਤ ਹੈ ਜਿਸ ਨਾਲ ਕਿ ਦੇਸ਼ ਦੇ ਦਿਹਾਤੀ ਨਾਗਰਿਕਾਂ ਨੂੰ ਅਧਿਕਾਰ ਹਾਸਲ ਹੁੰਦਾ ਹੈ ਕਿ ਉਹ ਗ੍ਰਾਮ ਪੰਚਾਇਤ ਪੱਧਰ ਉੱਤੇ ਇਕਹਿਰੀ ਖਿੜਕੀ ਤੱਕ  ਪਹੁੰਚ ਕਰਕੇ ਵੱਖ ਵੱਖ ਦਿਹਾਤੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕਰ ਸਕਣ।

 

ਪ੍ਰਧਾਨ ਮੰਤਰੀ ਨੇ ਡਿਜੀਟਲ ਢੰਗ ਨਾਲ 11 ਦਿਹਾਤੀ ਸਵੈਰੋਜ਼ਗਾਰ ਟ੍ਰੇਨਿੰਗ ਸੰਸਥਾਨਾਂ (ਆਰ ਐਸ ਈ ਟੀ ਆਈ) ਇਮਾਰਤਾਂ ਅਤੇ ਇੱਕ ਪਲਾਂਟ ਫੈਨੋਮਿਕਸ ਫੈਸਿਲਿਟੀ ਦਾ ਵੀ ਆਈਏਆਰਆਈ ਵਿਖੇ ਉਦਘਾਟਨ ਕੀਤਾ।

 

ਪ੍ਰਧਾਨ ਮੰਤਰੀ ਨੇ 10,000 ਲੋਕਾਂ ਨੂੰ ਸੰਬੋਧਨ ਕੀਤਾ ਜੋ ਕਿ ਵੱਖ ਵੱਖ ਸਵੈ-ਸਹਾਇਤਾ ਗਰੁੱਪਾਂ, ਪੰਚਾਇਤਾਂ, ਪਾਣੀ ਸੰਭਾਲ ਖੋਜਕਾਰਾਂ/ਇਨੋਵੇਟਰਾਂ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਕਾਰੀਆਂ ਵਿੱਚੋਂ ਆਏ ਸਨ।

 

ਉਨ੍ਹਾਂ ਕਿਹਾ ਕਿ ਅੱਜ ਦੋ ਮਹਾਨ ਆਗੂਆਂ – ਨਾਨਾਜੀ ਦੇਸ਼ਮੁਖ ਅਤੇ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਕਿ ਆਪਣੀ ਸਾਰੀ ਜ਼ਿੰਦਗੀ ਲੋਕਾਂ ਦੇ ਜੀਵਨ ਸੁਧਾਰਨ ਲਈ ਲਗਾ ਦਿੱਤੀ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਨਾਇਕ ਜੈਪ੍ਰਕਾਸ਼ ਨਾਰਾਇਣ ਨੌਜਵਾਨਾਂ ਵਿੱਚ ਬਹੁਤ ਹਰਮਨਪਿਆਰੇ ਸਨ। ਮਹਾਤਮਾ ਗਾਂਧੀ ਦੇ ਸੱਦੇ ਉੱਤੇ ‘ਭਾਰਤ ਛੱਡੋ ਅੰਦੋਲਨ’ ਦੌਰਾਨ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਅਤੇ ਡਾ. ਲੋਹੀਆ ਕਾਫੀ ਸਰਗਰਮ ਰਹੇ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਨਾਇਕ ਜੈਪ੍ਰਕਾਸ਼ ਨਾਰਾਇਣ ਨੂੰ ਸੱਤਾ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਸੀ ਅਤੇ ਉਹ ਭ੍ਰਿਸ਼ਟਾਚਾਰ ਵਿਰੁੱਧ ਲੜੇ। ਉਨ੍ਹਾਂ ਕਿਹਾ ਕਿ ਨਾਨਾਜੀ ਦੇਸ਼ਮੁਖ ਨੇ ਆਪਣੇ ਆਪ ਨੂੰ ਦਿਹਾਤੀ ਵਿਕਾਸ ਵੱਲ ਲਗਾਉਣਾ ਬੇਹਤਰ ਸਮਝਿਆ ਅਤੇ ਪਿੰਡਾਂ ਨੂੰ ਸਵੈ-ਨਿਰਭਰ ਅਤੇ ਗਰੀਬੀ ਤੋਂ ਮੁਕਤ ਬਣਾਉਣ ਲਈ ਕੰਮ ਕੀਤਾ।

 

ਉਨ੍ਹਾਂ ਕਿਹਾ ਕਿ ਸਿਰਫ ਵਿਕਾਸ ਸਬੰਧੀ ਮਨ ਵਿੱਚ ਚੰਗੇ ਵਿਚਾਰ ਹੋਣਾ ਹੀ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਮੇਂ ਉੱਤੇ ਮੁਕੰਮਲ ਹੋਣੀਆਂ ਚਾਹੀਦੀਆਂ ਹਨ ਅਤੇ ਵਿਕਾਸ ਦੇ ਫਲ਼ ਲੋੜੀਂਦੇ ਲਾਭਕਾਰੀਆਂ ਤੱਕ ਪਹੁੰਚਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਯਤਨ ਹਨ ਉਹ ਵਿਸਤ੍ਰਿਤ ਅਤੇ ‘ਨਤੀਜਾ ਦੇਣ ਵਾਲੇ’ ਹੋਣੇ ਚਾਹੀਦੇ ਹਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਹਿਰਾਂ ਨਾਲ ਸਬੰਧਤ ਜੋ ਸਹੂਲਤਾਂ ਹਨ, ਉਹ ਪਿੰਡਾਂ ਵਿੱਚ ਵੀ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਅਸਲੀ ਮਤਲਬ ਜਨ ਭਾਗੀਦਾਰੀ ਅਤੇ ਲੋਕਾਂ ਨੂੰ ਸ਼ਹਿਰਾਂ ਅਤੇ ਪਿੰਡਾਂ ਵਿੱਚ ਵਿਕਾਸ ਦੀ ਯਾਤਰਾ ਲਈ ਸੰਗਠਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਨਾਲ ਲਗਾਤਾਰ ਚਰਚਾ ਜ਼ਰੂਰੀ ਹੈ।

 

ਇਹ ਮਹਿਸੂਸ ਕਰਦਿਆਂ ਕਿ ਸਫਾਈ ਦੀਆਂ ਸਹੂਲਤਾਂ ਨਾ ਹੋਣ ਕਾਰਨ ਪਿੰਡਾਂ ਵਿੱਚ ਵਿਕਾਸ ਦੀ ਯਾਤਰਾ ਉੱਤੇ ਪ੍ਰਭਾਵ ਪੈ ਰਿਹਾ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਂ ਹੀ ਸਰਕਾਰ ਦਿਹਾਤੀ ਖੇਤਰਾਂ ਵਿੱਚ ਪਖ਼ਾਨੇ ਬਣਾਉਣ ਲਈ ਕੰਮ ਕਰ ਰਹੀ ਹੈ।

 

AKT/SH