ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਗਪੁਰ ਵਿੱਚ ਹਿੰਦੂ ਹਿਰਦੇ ਸਮਰਾਟ ਬਾਲਾਸਾਹੇਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਦੇ ਫੇਜ਼ – I ਦਾ ਉਦਘਾਟਨ ਕੀਤਾ। ਇਸ ਦੀ ਲੰਬਾਈ 520 ਕਿਲੋਮੀਟਰ ਹੈ ਅਤੇ ਇਹ ਮਹਾਮਾਰਗ ਨਾਗਪੁਰ ਅਤੇ ਸ਼ਿਰਡੀ ਨੂੰ ਜੋੜਦਾ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਅਸੀਂ ਉੱਚ ਗੁਣਵੱਤਾ ਵਾਲੇ ਬੁਨਿਆਦੀ ਢਾਂਚੇ ਨੂੰ ਪ੍ਰਦਾਨ ਕਰਨ ਲਈ ਪ੍ਰਤੀਬੱਧ ਹਾਂ ਅਤੇ ਨਾਗਪੁਰ ਅਤੇ ਸ਼ਿਰਡੀ ਦਰਮਿਆਨ ਮਹਾਮਾਰਗ ਇਸ ਕੋਸ਼ਿਸ਼ ਦੀ ਇੱਕ ਉਦਾਹਰਣ ਹੈ। ਇਸ ਆਧੁਨਿਕ ਸੜਕੀ ਪ੍ਰੋਜੈਕਟ ਦਾ ਉਦਘਾਟਨ ਕੀਤਾ ਅਤੇ ਮਹਾਮਾਰਗ ਦਾ ਦੌਰਾ ਵੀ ਕੀਤਾ। ਮੈਨੂੰ ਯਕੀਨ ਹੈ ਕਿ ਇਹ ਮਹਾਰਾਸ਼ਟਰ ਦੀ ਆਰਥਿਕ ਪ੍ਰਗਤੀ ਨੂੰ ਅੱਗੇ ਵਧਾਉਣ ਵਿੱਚ ਯੋਗਦਾਨ ਪਾਵੇਗਾ।”
We are committed to delivering on top quality infrastructure and the Mahamarg between Nagpur and Shirdi is an example of this effort. Inaugurated this modern road project and also drove on the Mahamarg. I am sure it will contribute to further economic progress of Maharashtra. pic.twitter.com/Conx6yBkmR
— Narendra Modi (@narendramodi) December 11, 2022
देशात उच्च दर्जाच्या पायाभूत सुविधा देण्यासाठी आम्ही कटिबद्ध आहोत,आणि नागपूर-शिर्डी महामार्ग याच प्रयत्नांचा भाग आहे. या अत्याधुनिक रस्ते प्रकल्पाचे उदघाटन केले आणि महामार्गावरुन प्रवासही केला. हा महामार्ग देशाच्या आर्थिक प्रगतीत मोठे योगदान देईल, अशी मला खात्री आहे. pic.twitter.com/adfPLPj3Ns
— Narendra Modi (@narendramodi) December 11, 2022
ਇੱਥੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ, ਸ਼੍ਰੀ ਏਕਨਾਥ ਸ਼ਿੰਦੇ, ਮਹਾਰਾਸ਼ਟਰ ਦੇ ਰਾਜਪਾਲ, ਸ਼੍ਰੀ ਭਗਤ ਸਿੰਘ ਕੋਸ਼ਯਾਰੀ, ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਵੀ ਮੌਜੂਦ ਸਨ।
ਪਿਛੋਕੜ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਾਗਪੁਰ ਅਤੇ ਸ਼ਿਰਡੀ ਨੂੰ ਜੋੜਨ ਵਾਲੇ 520 ਕਿਲੋਮੀਟਰ ਦੀ ਦੂਰੀ ਨੂੰ ਕਵਰ ਕਰਨ ਵਾਲੇ ਹਿੰਦੂ ਹਿਰਦੇ ਸਮਰਾਟ ਬਾਲਾਸਾਹੇਬ ਠਾਕਰੇ ਮਹਾਰਾਸ਼ਟਰ ਸਮ੍ਰਿੱਧੀ ਮਹਾਮਾਰਗ ਦੇ ਫੇਜ਼ – I ਦਾ ਉਦਘਾਟਨ ਕੀਤਾ।
ਸਮ੍ਰਿੱਧੀ ਮਹਾਮਾਰਗ ਜਾਂ ਨਾਗਪੁਰ-ਮੁੰਬਈ ਸੁਪਰ ਕਮਿਊਨੀਕੇਸ਼ਨ ਐਕਸਪ੍ਰੈੱਸਵੇਅ ਪ੍ਰੋਜੈਕਟ ਦੇਸ਼ ਭਰ ਵਿੱਚ ਬਿਹਤਰ ਕਨੈਕਟੀਵਿਟੀ ਅਤੇ ਬੁਨਿਆਦੀ ਢਾਂਚੇ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਵੱਲ ਇੱਕ ਵੱਡਾ ਕਦਮ ਹੈ। 701 ਕਿਲੋਮੀਟਰ ਐਕਸਪ੍ਰੈੱਸਵੇਅ – ਜੋ ਲਗਭਗ 55,000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ – ਭਾਰਤ ਦੇ ਸਭ ਤੋਂ ਲੰਬੇ ਐਕਸਪ੍ਰੈੱਸਵੇਅਜ਼ ਵਿੱਚੋਂ ਇੱਕ ਹੈ, ਜੋ ਮਹਾਰਾਸ਼ਟਰ ਦੇ 10 ਜ਼ਿਲ੍ਹਿਆਂ ਅਤੇ ਅਮਰਾਵਤੀ, ਔਰੰਗਾਬਾਦ ਅਤੇ ਨਾਸਿਕ ਦੇ ਪ੍ਰਮੁੱਖ ਸ਼ਹਿਰੀ ਖੇਤਰਾਂ ਵਿੱਚੋਂ ਲੰਘਦਾ ਹੈ। ਇਹ ਐਕਸਪ੍ਰੈੱਸਵੇਅ, ਨਾਲ ਲਗਦੇ 14 ਹੋਰ ਜ਼ਿਲ੍ਹਿਆਂ ਦੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਵਿੱਚ ਵੀ ਮਦਦ ਕਰੇਗਾ, ਇਸ ਤਰ੍ਹਾਂ ਵਿਦਰਭ, ਮਰਾਠਵਾੜਾ ਅਤੇ ਉੱਤਰੀ ਮਹਾਰਾਸ਼ਟਰ ਦੇ ਖੇਤਰਾਂ ਸਮੇਤ ਰਾਜ ਦੇ ਲਗਭਗ 24 ਜ਼ਿਲ੍ਹਿਆਂ ਦੇ ਵਿਕਾਸ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਅਧੀਨ ਬੁਨਿਆਦੀ ਢਾਂਚਾ ਕਨੈਕਟੀਵਿਟੀ ਪ੍ਰੋਜੈਕਟਾਂ ਦੀ ਇੰਟੀਗ੍ਰੇਟਿਡ ਯੋਜਨਾਬੰਦੀ ਅਤੇ ਤਾਲਮੇਲ ਨਾਲ ਲਾਗੂ ਕਰਨ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਦਾ ਸਮਰਥਨ ਕਰਦੇ ਹੋਏ, ਸਮ੍ਰਿੱਧੀ ਮਹਾਮਾਰਗ ਦਿੱਲੀ ਮੁੰਬਈ ਐਕਸਪ੍ਰੈੱਸਵੇਅ, ਜਵਾਹਰ ਲਾਲ ਨਹਿਰੂ ਪੋਰਟ ਟਰੱਸਟ ਅਤੇ ਅਜੰਤਾ ਏਲੋਰਾ ਗੁਫਾਵਾਂ, ਸ਼ਿਰਡੀ, ਵੇਰੂਲ, ਲੋਨਾਰ ਆਦਿ ਜਿਹੇ ਟੂਰਿਸਟ ਸਥਾਨਾਂ ਨੂੰ ਜੋੜੇਗਾ। ਸਮ੍ਰਿੱਧੀ ਮਹਾਮਾਰਗ ਮਹਾਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਪ੍ਰਦਾਨ ਕਰਨ ਲਈ ਇੱਕ ਗੇਮ-ਚੇਂਜਰ ਸਾਬਤ ਹੋਵੇਗਾ।
*********
ਡੀਐੱਸ/ਟੀਐੱਸ