Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਾਇਜੀਰੀਆ ਦੇ ਰਾਸ਼ਟਰਪਤੀ ਨਾਲ ਸਰਕਾਰੀ ਵਾਰਤਾ ਕੀਤੀ

ਪ੍ਰਧਾਨ ਮੰਤਰੀ ਨੇ ਨਾਇਜੀਰੀਆ ਦੇ ਰਾਸ਼ਟਰਪਤੀ ਨਾਲ ਸਰਕਾਰੀ ਵਾਰਤਾ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 17-18 ਨਵੰਬਰ 2024 ਤੱਕ ਨਾਇਜੀਰੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਉਨ੍ਹਾਂ ਨੇ ਅੱਜ ਅਬੁਜਾ ਵਿੱਚ ਨਾਇਜੀਰੀਆ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਬੋਲਾ ਅਹਿਮਦ ਟੀਨੂਬੂ ਦੇ ਨਾਲ ਸਰਕਾਰੀ ਵਾਰਤਾ ਕੀਤੀ। ਸਟੇਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ 21 ਤੋਪਾਂ ਦੀ ਸਲਾਮੀ ਨਾਲ ਰਸਮੀ ਸੁਆਗਤ ਕੀਤਾ ਗਿਆ।

ਦੋਹਾਂ ਲੀਡਰਾਂ ਦੇ ਦਰਮਿਆਨ ਇੱਕ ਸੀਮਿਤ ਬੈਠਕ ਹੋਈ, ਜਿਸ ਦੇ ਬਾਅਦ ਵਫ਼ਦ ਪੱਧਰੀ ਵਾਰਤਾ  ਦਾ ਆਯੋਜਨ ਹੋਇਆ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਜੀ-20 ਸਮਿਟ (G 20 Summit) ਵਿੱਚ ਰਾਸ਼ਟਰਪਤੀ ਟੀਨੂਬੂ ਦੇ ਨਾਲ ਆਪਣੀ ਗਰਮਜੋਸ਼ੀ ਭਰੀ ਬੈਠਕ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਮਿੱਤਰਤਾ ਦੇ ਵਿਸ਼ੇਸ਼ ਬੰਧਨ ਹਨ, ਜੋ ਸਾਂਝੇ ਅਤੀਤ, ਸਮਾਨ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਲੋਕਾਂ ਦੇ ਆਪਸੀ ਮਜ਼ਬੂਤ ਸਬੰਧਾਂ ਦੁਆਰਾ ਪਰਿਭਾਸ਼ਿਤ ਹੁੰਦੇ ਹਨ। ਪ੍ਰਧਾਨ ਮੰਤਰੀ  ਨੇ ਦੇਸ਼ ਵਿੱਚ ਹਾਲ ਹੀ ਵਿੱਚ ਹਾਏ ਹੜ੍ਹਾਂ ਨਾਲ ਹੋਏ ਵਿਨਾਸ਼ ਦੇ ਲਈ ਰਾਸ਼ਟਰਪਤੀ ਟੀਨੂਬੂ ਦੇ ਪ੍ਰਤੀ ਆਪਣੀਆਂ ਸੰਵੇਦਨਾਵਾਂ ਵਿਅਕਤ ਕੀਤੀਆਂ। ਰਾਸ਼ਟਰਪਤੀ ਟੀਨੂਬੂ ਨੇ ਰਾਹਤ ਸਮੱਗਰੀ ਅਤੇ ਦਵਾਈਆਂ ਦੇ ਨਾਲ ਭਾਰਤ ਦੁਆਰਾ ਸਮੇਂ ‘ਤੇ ਸਹਾਇਤਾ ਕਰਨ ਦੇ  ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।

ਦੋਹਾਂ ਲੀਡਰਾਂ ਨੇ ਮੌਜੂਦਾ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਭਾਰਤ-ਨਾਇਜੀਰੀਆ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ‘ਤੇ ਚਰਚਾ ਕੀਤੀ। ਆਪਸੀ ਸਬੰਧਾਂ ਦੀ ਪ੍ਰਗਤੀ ‘ਤੇ ਤਸੱਲੀ ਵਿਅਕਤ ਕਰਦੇ ਹੋਏ, ਉਹ ਇਸ ਬਾਤ ‘ਤੇ ਸਹਿਮਤ ਹੋਏ ਕਿ ਵਪਾਰ, ਨਿਵੇਸ਼, ਸਿੱਖਿਆ, ਊਰਜਾ, ਸਿਹਤ, ਸੱਭਿਆਚਾਰ ਅਤੇ ਲੋਕਾਂ ਦੇ ਪਰਸਪਰ ਸਬੰਧਾਂ ਦੇ ਖੇਤਰ ਵਿੱਚ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ਹਨ। ਪ੍ਰਧਾਨ ਮੰਤਰੀ ਨੇ ਨਾਇਜੀਰੀਆ ਨੂੰ ਖੇਤੀਬਾੜੀ, ਟ੍ਰਾਂਸਪੋਰਟੇਸ਼ਨ, ਕਿਫਾਇਤੀ ਦਵਾਈਆਂ, ਅਖੁੱਟ ਊਰਜਾ ਅਤੇ ਡਿਜੀਟਲ ਬਦਲਾਅ ਦੇ ਖੇਤਰ ਵਿੱਚ ਭਾਰਤ ਦੇ ਅਨੁਭਵ ਦੀ ਪੇਸ਼ਕਸ਼ ਕੀਤੀ। ਰਾਸ਼ਟਰਪਤੀ ਟੀਨੂਬੂ ਨੇ ਭਾਰਤ ਦੁਆਰਾ ਪੇਸ਼ ਵਿਕਾਸ ਸਹਿਯੋਗ ਸਾਂਝੇਦਾਰੀ ਅਤੇ ਸਥਾਨਕ ਸਮਰੱਥਾ, ਕੌਸ਼ਲ ਅਤੇ ਪੇਸ਼ੇਵਰ ਮੁਹਾਰਤ ਨਿਰਮਾਣ ਵਿੱਚ ਇਸ ਦੇ ਸਾਰਥਕ ਪ੍ਰਭਾਵ ਦੀ ਸ਼ਲਾਘਾ ਕੀਤੀ। ਦੋਹਾਂ ਲੀਡਰਾਂ ਨੇ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਵਧਾਉਣ ਤੇ ਭੀ ਚਰਚਾ ਕੀਤੀ। ਉਨ੍ਹਾਂ ਨੇ ਆਤੰਕਵਾਦਪਾਇਰੇਸੀ ਅਤੇ ਕੱਟੜਪੰਥੀ (terrorism, piracy and radicalisation) ਵਿਰੁੱਧ ਸਾਂਝੇ ਤੌਰ ਤੇ ਲੜਨ ਲਈ ਆਪਣੀ ਪ੍ਰਤੀਬੱਧਤਾ ਦੀ ਮੁੜ-ਪੁਸ਼ਟੀ ਕੀਤੀ।

ਦੋਹਾਂ ਲੀਡਰਾਂ ਨੇ ਆਲਮੀ ਅਤੇ ਖੇਤਰੀ ਮੁੱਦਿਆਂ ‘ਤੇ ਭੀ ਚਰਚਾ ਕੀਤੀ। ਰਾਸ਼ਟਰਪਤੀ ਟੀਨੂਬੂ ਨੇ ਵਾਇਸ ਆਵ੍ ਦ ਗਲੋਬਲ ਸਾਊਥ ਸਮਿਟ ਦੇ ਜ਼ਰੀਏ ਵਿਕਾਸਸ਼ੀਲ ਦੇਸ਼ਾਂ ਦੇ ਮੁੱਦਿਆਂ ‘ਤੇ ਜ਼ੋਰ ਦੇਣ ਸਬੰਧੀ ਭਾਰਤ ਦੇ ਪ੍ਰਯਾਸਾਂ ਨੂੰ ਸਵੀਕਾਰ ਕੀਤਾ। ਦੋਹਾਂ ਲੀਡਰਾਂ ਨੇ ਗਲੋਬਲ ਸਾਊਥ ਦੇ ਦੇਸ਼ਾਂ ਦੀਆਂ ਵਿਕਾਸ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤੀ ਜਤਾਈ। ਪ੍ਰਧਾਨ ਮੰਤਰੀ ਨੇ ਈਸੀਓਡਬਲਿਊਏਐੱਸ ਦੇ ਪ੍ਰਧਾਨ (Chair of ECOWAS) ਦੇ ਰੂਪ ਵਿੱਚ ਨਾਇਜੀਰੀਆ ਦੁਆਰਾ ਨਿਭਾਈ ਗਈ ਭੂਮਿਕਾ ਅਤੇ ਬਹੁਪੱਖੀ ਸੰਸਥਾਵਾਂ (multilateral and plurilateral bodies) ਵਿੱਚ ਇਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਇੰਟਰਨੈਸ਼ਨਲ ਬਿਗ ਕੈਟ ਅਲਾਇੰਸ ਵਿੱਚ ਨਾਇਜੀਰੀਆ ਦੀ ਮੈਂਬਰਸ਼ਿਪ ਦਾ ਉਲੇਖ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਟੀਨੂਬੂ ਨੂੰ ਭਾਰਤ ਦੁਆਰਾ ਸ਼ੁਰੂ ਕੀਤੀਆਂ ਗਈਆਂ ਪ੍ਰਿਥਵੀ-ਅਨੁਕੂਲ ਹੋਰ ਹਰਿਤ ਪਹਿਲਾਂ (other pro-planet green initiatives) ਵਿੱਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ।

 ਵਾਰਤਾ  ਦੇ ਬਾਅਦ, ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ, ਕਸਟਮਸ ਸਹਿਯੋਗ ਅਤੇ ਸਰਵੇਖਣ ਸਹਿਯੋਗ ਬਾਰੇ-ਤਿੰਨ ਸਹਿਮਤੀ ਪੱਤਰਾਂ (Memoranda of Understanding) ‘ਤੇ ਹਸਤਾਖਰ ਕੀਤੇ ਗਏ। ਇਸ ਦੇ ਬਾਅਦ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਰਾਸ਼ਟਰਪਤੀ ਦੁਆਰਾ ਇੱਕ ਸਰਕਾਰੀ ਭੋਜ (state banquet) ਦਾ ਆਯੋਜਨ ਕੀਤਾ ਗਿਆ।

***

ਐੱਮਜੇਪੀਐੱਸ/ਐੱਸਆਰ