Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦੀ ਛੱਤ ’ਤੇ ਬਣੇ ਰਾਸ਼ਟਰੀ ਪ੍ਰਤੀਕ ਤੋਂ ਪਰਦਾ ਹਟਾਇਆ

ਪ੍ਰਧਾਨ ਮੰਤਰੀ ਨੇ ਨਵੇਂ ਸੰਸਦ ਭਵਨ ਦੀ ਛੱਤ ’ਤੇ ਬਣੇ ਰਾਸ਼ਟਰੀ ਪ੍ਰਤੀਕ ਤੋਂ ਪਰਦਾ ਹਟਾਇਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਵੇਰੇ ਨਵੇਂ ਸੰਸਦ ਭਵਨ ਦੀ ਛੱਤ ’ਤੇ ਬਣੇ ਰਾਸ਼ਟਰੀ ਪ੍ਰਤੀਕ ਤੋਂ ਪਰਦਾ ਹਟਾਇਆ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

“ਅੱਜ ਸਵੇਰੇ, ਮੈਨੂੰ ਨਵੀਂ ਸੰਸਦ ਦੀ ਛੱਤ ’ਤੇ ਬਣੇ ਰਾਸ਼ਟਰੀ ਪ੍ਰਤੀਕ ਤੋਂ ਪਰਦਾ ਹਟਾਉਣ ਦਾ ਸਨਮਾਨ ਮਿਲਿਆ।”

ਪ੍ਰਧਾਨ ਮੰਤਰੀ ਨੇ ਨਵੀਂ ਸੰਸਦ ਦੇ ਨਿਰਮਾਣ ਵਿੱਚ ਸ਼ਾਮਲ ਸ਼੍ਰਮਜੀਵੀਆਂ ਦੇ ਨਾਲ ਬਾਤਚੀਤ ਵੀ ਕੀਤੀ।

“ਸੰਸਦ ਦੇ ਨਿਰਮਾਣ ਵਿੱਚ ਸ਼ਾਮਲ ਸ਼੍ਰਮਜੀਵੀਆਂ ਦੇ ਨਾਲ ਮੇਰੀ ਅਦਭੁਤ ਬਾਤਚੀਤ ਹੋਈ। ਸਾਨੂੰ ਉਨ੍ਹਾਂ ਦੇ ਪ੍ਰਯਤਨਾਂ ’ਤੇ ਮਾਣ ਹੈ ਅਤੇ ਅਸੀਂ ਸਾਡੇ ਰਾਸ਼ਟਰ ਦੇ ਲਈ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਾਂਗੇ।”

ਰਾਸ਼ਟਰੀ ਪ੍ਰਤੀਕ ਕਾਂਸੀ ਦਾ ਬਣਿਆ ਹੋਇਆ ਹੈ ਅਤੇ ਇਸ ਦਾ ਕੁੱਲ ਵਜ਼ਨ 9500 ਕਿਲੋਗ੍ਰਾਮ ਹੈ ਅਤੇ ਇਸ ਦੀ ਉਚਾਈ 6.5 ਮੀਟਰ ਹੈ। ਇਸ ਨੂੰ ਨਵੇਂ ਸੰਸਦ ਭਵਨ ਦੇ ਸੈਂਟਰਲ ਫੋਇਰ (Central Foyer) ਦੇ ਸਿਖਰ ’ਤੇ ਬਣਾਇਆ ਗਿਆ ਹੈ। ਪ੍ਰਤੀਕ ਦੇ ਸਮਰਥਨ ਦੇ ਲਈ ਲਗਭਗ 6500 ਕਿਲੋਗ੍ਰਾਮ ਵਜ਼ਨ ਵਾਲੇ ਸਟੀਲ ਦੇ ਇੱਕ ਸਹਾਇਕ ਢਾਂਚੇ ਦਾ ਵੀ ਨਿਰਮਾਣ ਕੀਤਾ ਗਿਆ ਹੈ।

ਨਵੇਂ ਸੰਸਦ ਭਵਨ ਦੀ ਛੱਤ ’ਤੇ ਰਾਸ਼ਟਰੀ ਪ੍ਰਤੀਕ ਦੇ ਨਿਰਮਾਣ ਦੀ ਧਾਰਨਾ ਦਾ ਰੇਖਾਚਿੱਤਰ ਅਤੇ ਪ੍ਰਕਿਰਿਆ ਦਾ ਅੱਠ ਵਿਭਿੰਨ ਪੜਾਵਾਂ ਤੋਂ ਗੁਜੀਰੀ ਹੈ, ਜਿਸ ਵਿੱਚ ਮਿੱਟੀ ਪ੍ਰਾਰੂਪ/ਕੰਪਿਊਟਰ ਗ੍ਰਾਫਿਕ ਤੋਂ ਲੈ ਕੇ ਕਾਂਸੀ ਢੁਲ਼ਾਈ ਅਤੇ ਪਾਲਿਸ਼ ਕਰਨ ਦੀ ਤਿਆਰੀ ਸ਼ਾਮਲ ਹਨ।

************

ਡੀਐੱਸ