ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ 90ਵੀਂ ਇੰਟਰਪੋਲ ਮਹਾਸਭਾ (ਜਨਰਲ ਅਸੈਂਬਲੀ) ਨੂੰ ਸੰਬੋਧਨ ਕੀਤਾ।
ਸਭਾ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਦੇ ਮੌਕੇ ‘ਤੇ ਸਾਰੇ ਪਤਵੰਤਿਆਂ ਦਾ ਨਿੱਘਾ ਸੁਆਗਤ ਕੀਤਾ। ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਭਾਰਤ ਆਪਣੀ ਆਜ਼ਾਦੀ ਦੇ 75 ਸਾਲ ਦਾ ਜਸ਼ਨ ਮਨਾ ਰਿਹਾ ਹੈ, ਜੋ ਲੋਕਾਂ ਅਤੇ ਸੱਭਿਆਚਾਰਾਂ ਦਾ ਜਸ਼ਨ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇੰਟਰਪੋਲ ਸਾਲ 2023 ਵਿੱਚ ਆਪਣੀ ਸਥਾਪਨਾ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗੀ। ਉਨ੍ਹਾਂ ਨੇ ਟਿੱਪਣੀ ਕੀਤੀ ਕਿ ਇਹ ਭੂਤਕਾਲ ਤੋਂ ਸਬਕ ਲੈਣ ਅਤੇ ਨਾਲ ਹੀ ਭਵਿੱਖ ਬਾਰੇ ਫੈਸਲਾ ਕਰਨ ਦਾ ਸਮਾਂ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ ਕਿ ਇਹ ਖੁਸ਼ੀ ਮਨਾਉਣ ਅਤੇ ਚਿੰਤਨ, ਨੁਕਸਾਨ ਤੋਂ ਸਿੱਖਣ ਅਤੇ ਉਮੀਦ ਨਾਲ ਭਵਿੱਖ ਵੱਲ ਦੇਖਣ ਦਾ ਵਧੀਆ ਸਮਾਂ ਹੈ।
ਪ੍ਰਧਾਨ ਮੰਤਰੀ ਨੇ ਭਾਰਤੀ ਸੰਸਕ੍ਰਿਤੀ ਨਾਲ ਇੰਟਰਪੋਲ ਦੇ ਫਲਸਫੇ ਦੇ ਸਬੰਧ ਨੂੰ ਉਜਾਗਰ ਕੀਤਾ ਅਤੇ ਇੰਟਰਪੋਲ ਦੇ ‘ਪੁਲਿਸ ਨੂੰ ਇੱਕ ਸੁਰੱਖਿਅਤ ਵਿਸ਼ਵ ਨਾਲ ਜੋੜਨ’ ਦੇ ਉਦੇਸ਼ ਵਿੱਚ ਸਮਾਨਤਾ ਨੂੰ ਰੇਖਾਂਕਿਤ ਕੀਤਾ, ਜਿਸ ਵਿੱਚ ਵੇਦਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ “ਅਨੋ ਭਦ੍ਰ ਕ੍ਰਿਤਵੋ ਯੰਤੁ ਵਿਸ਼ਵਤਹ” (Aano Bhadra Krtavo Yantu Vishwatah) ਭਾਵ ਸਾਰੀਆਂ ਦਿਸ਼ਾਵਾਂ ਤੋਂ ਨੇਕ ਵਿਚਾਰ ਆਉਣ ਦਿਓ, ਜਿਸ ਬਾਰੇ ਉਨ੍ਹਾਂ ਵਿਸਤਾਰ ਨਾਲ ਕਿਹਾ ਕਿ ਇਹ ਵਿਸ਼ਵ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਵਿਸ਼ਵਵਿਆਪੀ ਸਹਿਯੋਗ ਦਾ ਸੱਦਾ ਹੈ। ਭਾਰਤ ਦੇ ਵਿਲੱਖਣ ਵਿਸ਼ਵ ਦ੍ਰਿਸ਼ਟੀਕੋਣ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਭਾਰਤ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਬਹਾਦਰ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਭੇਜਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਿਆਂ ਵਿੱਚੋਂ ਇੱਕ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ਭਾਰਤ ਨੂੰ ਆਜ਼ਾਦੀ ਮਿਲਣ ਤੋਂ ਪਹਿਲਾਂ ਹੀ ਦੁਨੀਆ ਨੂੰ ਇੱਕ ਬਿਹਤਰ ਸਥਾਨ ਬਣਾਉਣ ਲਈ ਕੁਰਬਾਨੀਆਂ ਦਿੱਤੀਆਂ ਹਨ।” ਉਨ੍ਹਾਂ ਅੱਗੇ ਕਿਹਾ ਕਿ ਵਿਸ਼ਵ ਯੁੱਧਾਂ ਵਿੱਚ ਹਜ਼ਾਰਾਂ ਭਾਰਤੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਕੋਵਿਡ ਟੀਕਿਆਂ ਅਤੇ ਜਲਵਾਯੂ ਟੀਚਿਆਂ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਨੇ ਕਿਸੇ ਵੀ ਤਰ੍ਹਾਂ ਦੇ ਸੰਕਟ ਵਿੱਚ ਅਗਵਾਈ ਕਰਨ ਦੀ ਇੱਛਾ ਦਿਖਾਈ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਇੱਕ ਅਜਿਹੇ ਸਮੇਂ ਵਿੱਚ ਜਦੋਂ ਰਾਸ਼ਟਰ ਅਤੇ ਸਮਾਜ ਅੰਤਰਮੁਖੀ ਹੁੰਦੇ ਜਾ ਰਹੇ ਹਨ, ਭਾਰਤ ਹੋਰ ਅੰਤਰਰਾਸ਼ਟਰੀ ਸਹਿਯੋਗ ਦੀ ਮੰਗ ਕਰਦਾ ਹੈ। ਸਥਾਨਕ ਭਲਾਈ ਲਈ ਆਲਮੀ ਸਹਿਯੋਗ ਸਾਡਾ ਸੱਦਾ ਹੈ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੁਨੀਆ ਭਰ ਵਿੱਚ ਪੁਲਿਸ ਬਲ ਨਾ ਸਿਰਫ਼ ਲੋਕਾਂ ਦੀ ਸੁਰੱਖਿਆ ਕਰ ਰਹੇ ਹਨ, ਸਗੋਂ ਸਮਾਜਿਕ ਕਲਿਆਣ ਨੂੰ ਵੀ ਅੱਗੇ ਵਧਾ ਰਹੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਉਹ ਕਿਸੇ ਵੀ ਸੰਕਟ ਲਈ ਸਮਾਜ ਵਲੋਂ ਪ੍ਰਤੀਕਿਰਿਆ ਦੀ ਪਹਿਲੀ ਕਤਾਰ ‘ਤੇ ਹਨ। ਪ੍ਰਧਾਨ ਮੰਤਰੀ ਨੇ ਕੋਵਿਡ ਸੰਕਟ ਦੀ ਉਦਾਹਰਣ ਦਿੱਤੀ ਅਤੇ ਦੱਸਿਆ ਕਿ ਪੁਲਿਸ ਕਰਮਚਾਰੀ ਲੋਕਾਂ ਦੀ ਮਦਦ ਲਈ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਰਹੇ ਹਨ। ਉਨ੍ਹਾਂ ਕਿਹਾ, “ਉਨ੍ਹਾਂ ਵਿੱਚੋਂ ਬਹੁਤਿਆਂ ਨੇ ਲੋਕਾਂ ਦੀ ਸੇਵਾ ਵਿੱਚ ਅੰਤਮ ਕੁਰਬਾਨੀ ਵੀ ਦਿੱਤੀ ਹੈ।”
ਪ੍ਰਧਾਨ ਮੰਤਰੀ ਨੇ ਭਾਰਤ ਦੀ ਭੂਗੋਲਿਕ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਰੇਖਾਂਕਿਤ ਕੀਤਾ ਅਤੇ ਭਾਰਤ ਦੇ ਆਕਾਰ ਅਤੇ ਵਿਸ਼ਾਲਤਾ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ, “ਭਾਰਤੀ ਪੁਲਿਸ” ਸੰਘੀ ਅਤੇ ਰਾਜ ਪੱਧਰ ‘ਤੇ 900 ਤੋਂ ਵੱਧ ਰਾਸ਼ਟਰੀ ਅਤੇ ਲਗਭਗ 10 ਹਜ਼ਾਰ ਰਾਜ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਹਿਯੋਗ ਕਰ ਰਹੀ ਹੈ।” “ਸਾਡੇ ਪੁਲਿਸ ਬਲ ਸੰਵਿਧਾਨ ਦੁਆਰਾ ਦਿੱਤੇ ਗਏ ਵਿਭਿੰਨਤਾ ਅਤੇ ਲੋਕਾਂ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਕੰਮ ਕਰਦੇ ਹਨ। ਉਨ੍ਹਾਂ ਕਿਹਾ, “ਉਹ ਨਾ ਸਿਰਫ਼ ਲੋਕਾਂ ਦੀ ਰੱਖਿਆ ਕਰਦੇ ਹਨ, ਸਗੋਂ ਸਾਡੇ ਲੋਕਤੰਤਰ ਦੀ ਸੇਵਾ ਵੀ ਕਰਦੇ ਹਨ।” ਇੰਟਰਪੋਲ ਦੀਆਂ ਪ੍ਰਾਪਤੀਆਂ ਬਾਰੇ ਬੋਲਦਿਆਂ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇੰਟਰਪੋਲ ਨੇ ਪਿਛਲੇ 99 ਸਾਲਾਂ ਤੋਂ ਵਿਸ਼ਵ ਪੱਧਰ ‘ਤੇ 195 ਦੇਸ਼ਾਂ ਦੇ ਪੁਲਿਸ ਸੰਗਠਨਾਂ ਨੂੰ ਜੋੜਿਆ ਹੈ ਅਤੇ ਇਸ ਸ਼ਾਨਦਾਰ ਮੌਕੇ ਨੂੰ ਮਨਾਉਣ ਲਈ ਭਾਰਤ ਸਰਕਾਰ ਇੱਕ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰ ਰਹੀ ਹੈ।
ਪ੍ਰਧਾਨ ਮੰਤਰੀ ਨੇ ਬਹੁਤ ਸਾਰੇ ਉਭਰ ਰਹੇ ਹਾਨੀਕਾਰਕ ਵਿਸ਼ਵੀਕਰਨ ਖਤਰਿਆਂ ਜਿਵੇਂ ਕਿ ਅੱਤਵਾਦ, ਭ੍ਰਿਸ਼ਟਾਚਾਰ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਸ਼ਿਕਾਰ ਅਤੇ ਸੰਗਠਿਤ ਅਪਰਾਧ ਬਾਰੇ ਯਾਦ ਦਿਵਾਇਆ, ਜਿਨ੍ਹਾਂ ਦਾ ਵਿਸ਼ਵ ਸਾਹਮਣਾ ਕਰ ਰਿਹਾ ਹੈ।“ਇਨ੍ਹਾਂ ਖ਼ਤਰਿਆਂ ਦੇ ਬਦਲਣ ਦੀ ਰਫ਼ਤਾਰ ਪਹਿਲਾਂ ਨਾਲੋਂ ਤੇਜ਼ ਹੈ। ਉਨ੍ਹਾਂ ਕਿਹਾ, “ਜਦੋਂ ਖ਼ਤਰੇ ਆਲਮੀ ਹੁੰਦੇ ਹਨ, ਤਾਂ ਪ੍ਰਤੀਕਿਰਿਆ ਕੇਵਲ ਸਥਾਨਕ ਨਹੀਂ ਹੋ ਸਕਦੀ! ਹੁਣ ਸਮਾਂ ਆ ਗਿਆ ਹੈ ਕਿ ਵਿਸ਼ਵ ਇਨ੍ਹਾਂ ਖਤਰਿਆਂ ਨੂੰ ਹਰਾਉਣ ਲਈ ਇੱਕਮੁੱਠ ਹੋਵੇ।”
ਅੰਤਰਰਾਸ਼ਟਰੀ ਅੱਤਵਾਦ ਦੀਆਂ ਬੁਰਾਈਆਂ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਸ ਤੋਂ ਪਹਿਲਾਂ ਕਿ ਦੁਨੀਆ ਇਸ ਨੂੰ ਮਾਨਤਾ ਦੇਵੇ, ਭਾਰਤ ਕਈ ਦਹਾਕਿਆਂ ਤੋਂ ਇਸ ਨਾਲ ਲੜ ਰਿਹਾ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਸਾਨੂੰ ਸੁਰੱਖਿਆ ਅਤੇ ਰੱਖਿਆ ਦੀ ਕੀਮਤ ਪਤਾ ਸੀ। ਸਾਡੇ ਹਜ਼ਾਰਾਂ ਲੋਕਾਂ ਨੇ ਇਸ ਲੜਾਈ ਵਿੱਚ ਆਖਰੀ ਕੁਰਬਾਨੀ ਦਿੱਤੀ। ਪ੍ਰਧਾਨ ਮੰਤਰੀ ਨੇ ਵਿਸਥਾਰ ਵਿੱਚ ਕਿਹਾ ਕਿ ਅੱਤਵਾਦ ਹੁਣ ਸਿਰਫ ਭੌਤਿਕ ਖੇਤਰ ਵਿੱਚ ਨਹੀਂ ਲੜਿਆ ਜਾਂਦਾ, ਬਲਕਿ ਆਨਲਾਈਨ ਕੱਟੜਪੰਥੀ ਅਤੇ ਸਾਈਬਰ ਖਤਰਿਆਂ ਰਾਹੀਂ ਤੇਜ਼ੀ ਨਾਲ ਫੈਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਆਖਿਆ ਕੀਤੀ ਕਿ ਸਿਰਫ ਇੱਕ ਬਟਨ ਦੀ ਕਲਿੱਕ ਨਾਲ ਹਮਲੇ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਾਂ ਸਿਸਟਮ ਨੂੰ ਗੋਡਿਆਂ ਭਾਰ ਕੀਤਾ ਜਾ ਸਕਦਾ ਹੈ। ਅੰਤਰਰਾਸ਼ਟਰੀ ਰਣਨੀਤੀਆਂ ਨੂੰ ਹੋਰ ਵਿਕਸਿਤ ਕਰਨ ਦੀ ਜ਼ਰੂਰਤ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਹਰੇਕ ਰਾਸ਼ਟਰ ਇਸ ਵਿਰੁੱਧ ਰਣਨੀਤੀਆਂ ‘ਤੇ ਕੰਮ ਕਰ ਰਿਹਾ ਹੈ। ਪਰ ਜੋ ਅਸੀਂ ਆਪਣੀਆਂ ਸਰਹੱਦਾਂ ਦੇ ਅੰਦਰ ਕਰਦੇ ਹਾਂ ਉਹ ਹੁਣ ਕਾਫ਼ੀ ਨਹੀਂ ਹੈ। ” ਉਨ੍ਹਾਂ ਨੇ ਜਲਦੀ ਪਤਾ ਲਗਾਉਣ ਅਤੇ ਚੇਤਾਵਨੀ ਪ੍ਰਣਾਲੀਆਂ ਦੀ ਸਥਾਪਨਾ, ਆਵਾਜਾਈ ਸੇਵਾਵਾਂ ਦੀ ਸੁਰੱਖਿਆ, ਸੰਚਾਰ ਬੁਨਿਆਦੀ ਢਾਂਚੇ ਦੀ ਸੁਰੱਖਿਆ, ਨਾਜ਼ੁਕ ਬੁਨਿਆਦੀ ਢਾਂਚੇ ਦੀ ਸੁਰੱਖਿਆ, ਤਕਨੀਕੀ ਅਤੇ ਤਕਨੀਕੀ ਸਹਾਇਤਾ, ਖੁਫੀਆ ਜਾਣਕਾਰੀ ਦਾ ਅਦਾਨ-ਪ੍ਰਦਾਨ ਅਤੇ ਹੋਰ ਕਈ ਚੀਜ਼ਾਂ ਨੂੰ ਨਵੇਂ ਪੱਧਰ ‘ਤੇ ਲਿਜਾਣ ਦਾ ਸੁਝਾਅ ਦਿੱਤਾ।
ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਖ਼ਤਰਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਵਿੱਤੀ ਅਪਰਾਧਾਂ ਨੇ ਕਈ ਦੇਸ਼ਾਂ ਦੇ ਨਾਗਰਿਕਾਂ ਦੀ ਭਲਾਈ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਜਾਰੀ ਰੱਖਦਿਆਂ ਕਿਹਾ, “ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਭ੍ਰਿਸ਼ਟ ਲੋਕਾਂ ਵਲੋਂ ਰੱਖੀ ਅਪਰਾਧ ਦੀ ਕਮਾਈ ਨੂੰ ਲੱਭਿਆ ਜਾਵੇ। ਇਹ ਪੈਸਾ ਉਸ ਦੇਸ਼ ਦੇ ਨਾਗਰਿਕਾਂ ਦਾ ਹੈ ਜਿੱਥੋਂ ਇਹ ਲਿਆਂਦਾ ਗਿਆ ਹੈ। ਅਕਸਰ, ਇਹ ਦੁਨੀਆ ਦੇ ਸਭ ਤੋਂ ਗਰੀਬ ਲੋਕਾਂ ਤੋਂ ਲਿਆ ਗਿਆ ਹੁੰਦਾ ਹੈ। ਇਸ ਤੋਂ ਇਲਾਵਾ, ਇਹ ਪੈਸਾ ਬਹੁਤ ਸਾਰੇ ਨੁਕਸਾਨਦੇਹ ਕੰਮਾਂ ਲਈ ਲਗਾਇਆ ਜਾਂਦਾ ਹੈ।”
ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੁਰੱਖਿਅਤ ਪਨਾਹਗਾਹਾਂ ਨੂੰ ਖਤਮ ਕਰਨ ਲਈ ਆਲਮੀ ਭਾਈਚਾਰੇ ਨੂੰ ਹੋਰ ਤੇਜ਼ੀ ਨਾਲ ਕੰਮ ਕਰਨ ਦੀ ਜ਼ਰੂਰਤ ਹੈ। “ਭ੍ਰਿਸ਼ਟਾਚਾਰੀਆਂ, ਅੱਤਵਾਦੀਆਂ, ਨਸ਼ੀਲੇ ਪਦਾਰਥਾਂ ਦੇ ਗਿਰੋਹ, ਸ਼ਿਕਾਰ ਗਰੋਹ ਜਾਂ ਸੰਗਠਿਤ ਅਪਰਾਧ ਲਈ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੋ ਸਕਦੀ। ਇੱਕ ਥਾਂ ‘ਤੇ ਲੋਕਾਂ ਵਿਰੁੱਧ ਅਜਿਹੇ ਅਪਰਾਧ ਹਰ ਕਿਸੇ ਵਿਰੁੱਧ ਅਪਰਾਧ ਹਨ, ਮਨੁੱਖਤਾ ਵਿਰੁੱਧ ਅਪਰਾਧ ਹਨ।” ਪ੍ਰਧਾਨ ਮੰਤਰੀ ਨੇ ਕਿਹਾ, “ਪੁਲਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸਹਿਯੋਗ ਵਧਾਉਣ ਲਈ ਪ੍ਰਕਿਰਿਆਵਾਂ ਅਤੇ ਪ੍ਰੋਟੋਕੋਲ ਤਿਆਰ ਕਰਨ ਦੀ ਜ਼ਰੂਰਤ ਹੈ। ਇੰਟਰਪੋਲ ਭਗੌੜੇ ਅਪਰਾਧੀਆਂ ਲਈ ਰੈੱਡ ਕਾਰਨਰ ਨੋਟਿਸਾਂ ਨੂੰ ਤੇਜ਼ ਕਰਕੇ ਮਦਦ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “ਇੱਕ ਸੁਰੱਖਿਅਤ ਵਿਸ਼ਵ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਜਦੋਂ ਚੰਗੀਆਂ ਤਾਕਤਾਂ ਸਹਿਯੋਗ ਕਰਦੀਆਂ ਹਨ, ਤਾਂ ਅਪਰਾਧ ਦੀਆਂ ਤਾਕਤਾਂ ਕੰਮ ਨਹੀਂ ਕਰ ਸਕਦੀਆਂ।”
ਪ੍ਰਧਾਨ ਮੰਤਰੀ ਨੇ ਸਾਰੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਉਹ ਨਵੀਂ ਦਿੱਲੀ ਵਿੱਚ ਨੈਸ਼ਨਲ ਪੁਲਿਸ ਮੈਮੋਰੀਅਲ ਅਤੇ ਨੈਸ਼ਨਲ ਵਾਰ ਮੈਮੋਰੀਅਲ ਦਾ ਦੌਰਾ ਕਰਨ ਅਤੇ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਜਾਨਾਂ ਦੇਣ ਵਾਲੇ ਨਾਇਕਾਂ ਨੂੰ ਸ਼ਰਧਾਂਜਲੀ ਦੇਣ। ਪ੍ਰਧਾਨ ਮੰਤਰੀ ਨੇ ਇਹ ਵੀ ਉਮੀਦ ਜ਼ਾਹਰ ਕੀਤੀ ਕਿ 90ਵੀਂ ਇੰਟਰਪੋਲ ਮਹਾਸਭਾ ਅਪਰਾਧ, ਭ੍ਰਿਸ਼ਟਾਚਾਰ ਅਤੇ ਅੱਤਵਾਦ ਨਾਲ ਨਜਿੱਠਣ ਲਈ ਇੱਕ ਪ੍ਰਭਾਵਸ਼ਾਲੀ ਅਤੇ ਸਫਲ ਮੰਚ ਸਾਬਤ ਹੋਵੇਗੀ। ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਆਓ ਸੰਚਾਰ, ਸਹਿਯੋਗ ਅਤੇ ਭਾਗੀਦਾਰੀ ਨਾਲ ਅਪਰਾਧ, ਭ੍ਰਿਸ਼ਟਾਚਾਰ ਅਤੇ ਅੱਤਵਾਦ ਨੂੰ ਹਰਾਈਏ”।
ਸਮਾਗਮ ਵਾਲੀ ਥਾਂ ‘ਤੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦੀ ਇੰਟਰਪੋਲ ਪ੍ਰਮੁੱਖ ਵਲੋਂ ਕਾਰਜਕਾਰੀ ਕਮੇਟੀ ਨਾਲ ਜਾਣ-ਪਛਾਣ ਕਰਵਾਈ ਗਈ। ਪ੍ਰਧਾਨ ਮੰਤਰੀ ਨੇ ਫਿਰ ਇੱਕ ਸਮੂਹ ਫੋਟੋ ਖਿਚਵਾਈ ਅਤੇ ਇੰਟਰਪੋਲ ਸ਼ਤਾਬਦੀ ਸਟੈਂਡ ਨੂੰ ਦੇਖਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਿਬਨ ਕੱਟ ਕੇ ਨੈਸ਼ਨਲ ਪੁਲਿਸ ਹੈਰੀਟੇਜ ਡਿਸਪਲੇਅ ਦਾ ਉਦਘਾਟਨ ਕੀਤਾ ਅਤੇ ਇਸ ਸਥਾਨ ਦਾ ਜਾਇਜ਼ਾ ਵੀ ਲਿਆ।
ਮੰਚ ‘ਤੇ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨੇ ਆਈਟੀਬੀਪੀ ਦਲ ਵਲੋਂ ਕੀਤੇ ਗਏ ਮਾਰਚ ਪਾਸਟ ‘ਐਂਟਰੈਂਸ ਆਫ਼ ਦ ਕਲਰਜ਼’ ਨੂੰ ਦੇਖਿਆ। ਇਸ ਤੋਂ ਬਾਅਦ ਭਾਰਤ ਦਾ ਰਾਸ਼ਟਰੀ ਗਾਣ ਅਤੇ ਇੰਟਰਪੋਲ ਗਾਣ ਗਾਇਆ ਗਿਆ। ਪ੍ਰਧਾਨ ਮੰਤਰੀ ਨੂੰ ਇੰਟਰਪੋਲ ਦੇ ਪ੍ਰਮੁੱਖ ਵੱਲੋਂ ਬੋਨਸਾਈ ਪੌਦਾ ਭੇਟ ਕੀਤਾ ਗਿਆ। ਇਸ ਤੋਂ ਬਾਅਦ, ਪ੍ਰਧਾਨ ਮੰਤਰੀ ਨੇ 90ਵੀਂ ਇੰਟਰਪੋਲ ਜਨਰਲ ਅਸੈਂਬਲੀ ਦੇ ਮੌਕੇ ‘ਤੇ ਇੱਕ ਯਾਦਗਾਰੀ ਡਾਕ ਟਿਕਟ ਅਤੇ 100 ਰੁਪਏ ਦਾ ਸਿੱਕਾ ਜਾਰੀ ਕੀਤਾ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ, ਇੰਟਰਪੋਲ ਦੇ ਪ੍ਰਮੁੱਖ ਸ਼੍ਰੀ ਅਹਿਮਦ ਨਾਸੇਰ ਅਲ ਰਾਇਸ, ਇੰਟਰਪੋਲ ਦੇ ਸਕੱਤਰ ਜਨਰਲ ਸ਼੍ਰੀ ਜੁਰਗੇਨ ਸਟਾਕ ਅਤੇ ਸੀਬੀਆਈ ਦੇ ਡਾਇਰੈਕਟਰ ਸ਼੍ਰੀ ਸੁਬੋਧ ਕੁਮਾਰ ਜੈਸਵਾਲ ਹਾਜ਼ਰ ਸਨ।
ਪਿਛੋਕੜ
ਇੰਟਰਪੋਲ ਦੀ 90ਵੀਂ ਜਨਰਲ ਅਸੈਂਬਲੀ 18 ਤੋਂ 21 ਅਕਤੂਬਰ ਤੱਕ ਹੋ ਰਹੀ ਹੈ। ਮੀਟਿੰਗ ਵਿੱਚ 195 ਇੰਟਰਪੋਲ ਮੈਂਬਰ ਦੇਸ਼ਾਂ ਦੇ ਵਫ਼ਦ ਸ਼ਾਮਲ ਹਨ, ਜਿਨ੍ਹਾਂ ਵਿੱਚ ਮੈਂਬਰ ਦੇਸ਼ਾਂ ਦੇ ਮੰਤਰੀ, ਪੁਲਿਸ ਮੁਖੀ, ਰਾਸ਼ਟਰੀ ਕੇਂਦਰੀ ਬਿਊਰੋ ਦੇ ਮੁਖੀ ਅਤੇ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹਨ। ਜਨਰਲ ਅਸੈਂਬਲੀ ਇੰਟਰਪੋਲ ਦੀ ਸਰਵਉੱਚ ਸੰਚਾਲਨ ਸੰਸਥਾ ਹੈ ਅਤੇ ਇਸਦੇ ਕੰਮਕਾਜ ਨਾਲ ਸਬੰਧਤ ਮੁੱਖ ਫੈਸਲੇ ਲੈਣ ਲਈ ਸਾਲ ਵਿੱਚ ਇੱਕ ਵਾਰ ਮੀਟਿੰਗ ਕਰਦੀ ਹੈ।
ਭਾਰਤ ਵਿੱਚ ਇੰਟਰਪੋਲ ਜਨਰਲ ਅਸੈਂਬਲੀ ਦੀ ਮੀਟਿੰਗ ਲਗਭਗ 25 ਸਾਲਾਂ ਦੇ ਵਕਫੇ ਤੋਂ ਬਾਅਦ ਹੋ ਰਹੀ ਹੈ – ਇਹ ਆਖਰੀ ਵਾਰ 1997 ਵਿੱਚ ਆਯੋਜਿਤ ਕੀਤੀ ਗਈ ਸੀ। ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਦੇ ਜਸ਼ਨਾਂ ਦੇ ਨਾਲ-ਨਾਲ ਨਵੀਂ ਦਿੱਲੀ ਵਿੱਚ 2022 ਵਿੱਚ ਇੰਟਰਪੋਲ ਦੀ ਜਨਰਲ ਅਸੈਂਬਲੀ ਦੀ ਮੇਜ਼ਬਾਨੀ ਕਰਨ ਦੇ ਭਾਰਤ ਦੇ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਜਨਰਲ ਅਸੈਂਬਲੀ ਦੁਆਰਾ ਸਵੀਕਾਰ ਕੀਤਾ ਗਿਆ ਸੀ। ਇਹ ਸਮਾਗਮ ਭਾਰਤ ਦੀ ਕਾਨੂੰਨ ਵਿਵਸਥਾ ਵਿੱਚ ਸਭ ਤੋਂ ਵਧੀਆ ਅਭਿਆਸਾਂ ਨੂੰ ਪੂਰੀ ਦੁਨੀਆ ਵਿੱਚ ਦਿਖਾਉਣ ਦਾ ਮੌਕਾ ਪ੍ਰਦਾਨ ਕਰਦਾ ਹੈ।
https://twitter.com/narendramodi/status/1582295555497021441
https://twitter.com/PMOIndia/status/1582296293577486336
https://twitter.com/PMOIndia/status/1582296843043889155
https://twitter.com/PMOIndia/status/1582297452400742400
https://twitter.com/PMOIndia/status/1582298041641750529
https://twitter.com/PMOIndia/status/1582298287419576324
https://twitter.com/PMOIndia/status/1582298757378760704
https://twitter.com/PMOIndia/status/1582299609694875654
https://twitter.com/PMOIndia/status/1582299809280823301
*****
ਡੀਐੱਸ/ਟੀਐੱਸ
Addressing the INTERPOL General Assembly in New Delhi. https://t.co/JrbpZ9hLq6
— Narendra Modi (@narendramodi) October 18, 2022
Prime Minister @narendramodi begins his address at the INTERPOL General Assembly. pic.twitter.com/V079wrO6uk
— PMO India (@PMOIndia) October 18, 2022
India is one of the top contributors in sending brave men and women to the United Nations Peacekeeping operations. pic.twitter.com/XmZKVs0r8v
— PMO India (@PMOIndia) October 18, 2022
Global cooperation for local welfare – is our call. pic.twitter.com/756ywQ2QJ9
— PMO India (@PMOIndia) October 18, 2022
Police forces across the world are not just protecting people, but are furthering social welfare. pic.twitter.com/mJfvnRKCcx
— PMO India (@PMOIndia) October 18, 2022
PM @narendramodi on the key role of Indian police. pic.twitter.com/npSRx4pf6G
— PMO India (@PMOIndia) October 18, 2022
When threats are global, the response cannot be just local. pic.twitter.com/vleYCSoSMe
— PMO India (@PMOIndia) October 18, 2022
There can be no safe havens for the corrupt, terrorists, drug cartels, poaching gangs, or organised crime. pic.twitter.com/tVkNLVjGvL
— PMO India (@PMOIndia) October 18, 2022
When the forces of good cooperate, the forces of crime cannot operate. pic.twitter.com/WJj87MbepD
— PMO India (@PMOIndia) October 18, 2022