ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼, 7 ਲੋਕ ਕਲਿਆਣ ਮਾਰਗ ਵਿਖੇ ਸਿੱਖਾਂ ਦੇ ਇੱਕ ਵਫ਼ਦ ਦੀ ਮੇਜ਼ਬਾਨੀ ਕੀਤੀ। ਇਸ ਗਰੁੱਪ ਵਿੱਚ ਵੱਖੋ-ਵੱਖ ਵਰਗਾਂ ਦੇ ਲੋਕ ਸ਼ਾਮਲ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਕੇਂਦਰੀ ਮੰਤਰੀ ਸ੍ਰੀ ਹਰਦੀਪ ਸਿੰਘ ਪੁਰੀ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਿੱਖ ਭਾਈਚਾਰੇ ਨਾਲ ਆਪਣੇ ਲੰਬੇ ਸਬੰਧਾਂ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ “ਗੁਰਦੁਆਰਿਆਂ ਵਿਚ ਜਾਣਾ, ਸੇਵਾ ਵਿੱਚ ਸਮਾਂ ਬਿਤਾਉਣਾ, ਲੰਗਰ ਛਕਣਾ, ਸਿੱਖ ਪਰਿਵਾਰਾਂ ਦੇ ਘਰਾਂ ਵਿੱਚ ਰਹਿਣਾ ਮੇਰੇ ਜੀਵਨ ਦਾ ਹਿੱਸਾ ਰਿਹਾ ਹੈ। ਇੱਥੇ ਪ੍ਰਧਾਨ ਮੰਤਰੀ ਨਿਵਾਸ ਵਿੱਚ ਸਿੱਖ ਸੰਤਾਂ ਦੇ ਚਰਨ ਸਮੇਂ-ਸਮੇਂ ‘ਤੇ ਪੈਂਦੇ ਰਹਿੰਦੇ ਹਨ। ਮੈਨੂੰ ਉਨ੍ਹਾਂ ਦੀ ਸੰਗਤ ਦਾ ਸੁਭਾਗ ਮਿਲਦਾ ਰਹਿੰਦਾ ਹੈ।” ਪ੍ਰਧਾਨ ਮੰਤਰੀ ਨੇ ਆਪਣੇ ਵਿਦੇਸ਼ ਦੌਰਿਆਂ ਦੌਰਾਨ ਦੁਨੀਆ ਭਰ ਦੇ ਸਿੱਖ ਵਿਰਾਸਤੀ ਸਥਾਨਾਂ ਦੀਆਂ ਯਾਤਰਾਵਾਂ ਨੂੰ ਵੀ ਯਾਦ ਕੀਤਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ, “ਸਾਡੇ ਗੁਰੂਆਂ ਨੇ ਸਾਨੂੰ ਹਿੰਮਤ ਅਤੇ ਸੇਵਾ ਸਿਖਾਈ ਹੈ। ਭਾਰਤ ਦੇ ਲੋਕ ਬਿਨਾਂ ਕਿਸੇ ਸੰਸਾਧਨਾਂ ਦੇ ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਗਏ ਹਨ ਅਤੇ ਆਪਣੀ ਮਿਹਨਤ ਨਾਲ ਸਫ਼ਲਤਾ ਪ੍ਰਾਪਤ ਕੀਤੀ ਹੈ।” ਉਨ੍ਹਾਂ ਕਿਹਾ “ਅੱਜ ਦੇ ਨਵੇਂ ਭਾਰਤ ਦੀ ਵੀ ਇਹੀ ਭਾਵਨਾ ਹੈ।”
ਨਵੇਂ ਭਾਰਤ ਦੇ ਮੂਡ ਲਈ ਆਪਣੀ ਪ੍ਰਸ਼ੰਸਾ ਨੂੰ ਦੁਹਰਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵਾਂ ਭਾਰਤ ਨਵੇਂ ਆਯਾਮਾਂ ਨੂੰ ਪਾਰ ਕਰ ਰਿਹਾ ਹੈ ਅਤੇ ਪੂਰੀ ਦੁਨੀਆ ‘ਤੇ ਆਪਣੀ ਛਾਪ ਛੱਡ ਰਿਹਾ ਹੈ। ਕੋਰੋਨਾ ਮਹਾਮਾਰੀ ਦਾ ਦੌਰ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਮਹਾਮਾਰੀ ਦੀ ਸ਼ੁਰੂਆਤ ਵਿੱਚ, ਪੁਰਾਣੀ ਮਾਨਸਿਕਤਾ ਵਾਲੇ ਲੋਕ ਭਾਰਤ ਬਾਰੇ ਚਿੰਤਾ ਪ੍ਰਗਟ ਕਰ ਰਹੇ ਸਨ। ਪਰ ਹੁਣ, ਲੋਕ ਮਹਾਮਾਰੀ ਨਾਲ ਨਜਿੱਠਣ ਲਈ ਭਾਰਤ ਦੀ ਉਦਾਹਰਣ ਦੇ ਰਹੇ ਹਨ। ਪਹਿਲਾਂ ਭਾਰਤ ਦੀ ਆਬਾਦੀ ਦੀ ਵਿਸ਼ਾਲਤਾ ਨੂੰ ਲੈ ਕੇ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ ਅਤੇ ਬਹੁਤ ਸਾਰੇ ਲੋਕ ਭਾਰਤੀਆਂ ਲਈ ਵੈਕਸੀਨ ਬਾਰੇ ਸ਼ੰਕੇ ਵਿੱਚ ਸਨ। ਪਰੰਤੂ ਅੱਜ ਭਾਰਤ ਸਭ ਤੋਂ ਵੱਡਾ ਟੀਕਾ ਨਿਰਮਾਤਾ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ “ਤੁਹਾਨੂੰ ਇਹ ਸੁਣ ਕੇ ਵੀ ਮਾਣ ਹੋਵੇਗਾ ਕਿ 99 ਪ੍ਰਤੀਸ਼ਤ ਟੀਕਾਕਰਣ ਸਾਡੇ ਆਪਣੇ ਮੇਡ ਇਨ ਇੰਡੀਆ ਵੈਕਸੀਨ ਦੁਆਰਾ ਕੀਤਾ ਗਿਆ ਹੈ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਠਿਨ ਸਮੇਂ ਵਿੱਚ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਸਟਾਰਟ ਅੱਪ ਈਕੋਸਿਸਟਮ ਵਿੱਚੋਂ ਇੱਕ ਵਜੋਂ ਉੱਭਰਿਆ ਹੈ। ਉਨ੍ਹਾਂ ਅੱਗੇ ਕਿਹਾ “ਸਾਡੇ ਯੂਨੀਕੋਰਨਾਂ ਦੀ ਸੰਖਿਆ ਲਗਾਤਾਰ ਵਧ ਰਹੀ ਹੈ। ਭਾਰਤ ਦਾ ਇਹ ਵਧਦਾ ਕੱਦ ਅਤੇ ਭਰੋਸੇਯੋਗਤਾ ਸਾਡੇ ਡਾਇਸਪੋਰਾ ਨੂੰ ਵੱਧ ਤੋਂ ਵੱਧ ਸੰਤੁਸ਼ਟੀ ਅਤੇ ਮਾਣ ਪ੍ਰਦਾਨ ਕਰਦਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਮੈਂ ਹਮੇਸ਼ਾ ਆਪਣੇ ਭਾਰਤੀ ਡਾਇਸਪੋਰਾ ਨੂੰ ਭਾਰਤ ਦਾ ਰਾਸ਼ਟਰਦੂਤ ਮੰਨਿਆ ਹੈ। ਤੁਸੀਂ ਸਾਰੇ ਵਿਦੇਸ਼ਾਂ ਵਿੱਚ ਮਾਂ ਭਾਰਤੀ ਦੀ ਮਜ਼ਬੂਤ ਆਵਾਜ਼ ਅਤੇ ਬੁਲੰਦ ਪਹਿਚਾਣ ਹੋ।” ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਦੀ ਪ੍ਰਗਤੀ ‘ਤੇ ਪ੍ਰਵਾਸੀ ਵੀ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੁਨੀਆ ਵਿੱਚ ਜਿੱਥੇ ਵੀ ਹੋਈਏ, ‘ਇੰਡੀਆ ਫਸਟ’ ਸਾਡਾ ਮੁੱਢਲਾ ਵਿਸ਼ਵਾਸ ਹੋਣਾ ਚਾਹੀਦਾ ਹੈ।
ਗੁਰੂ ਸਾਹਿਬਾਨ ਦੇ ਮਹਾਨ ਯੋਗਦਾਨ ਅਤੇ ਬਲੀਦਾਨਾਂ ਨੂੰ ਪ੍ਰਣਾਮ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਕੌਮ ਦੀ ਚੇਤਨਾ ਜਗਾਈ ਅਤੇ ਕੌਮ ਨੂੰ ਹਨੇਰੇ ਵਿੱਚੋਂ ਕੱਢ ਕੇ ਚਾਨਣ ਦੇ ਰਾਹ ’ਤੇ ਲਿਆਂਦਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਅਤੇ ਹਰ ਜਗ੍ਹਾ ਉਨ੍ਹਾਂ ਦੀਆਂ ਨਿਸ਼ਾਨੀਆਂ ਅਤੇ ਪ੍ਰੇਰਨਾਵਾਂ ਮੌਜੂਦ ਹਨ। ਉਹ ਪੂਜਣਯੋਗ ਹਨ ਅਤੇ ਹਰ ਥਾਂ ਉਨ੍ਹਾਂ ਵਿੱਚ ਆਸਥਾ ਰੱਖੀ ਜਾਂਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਰੂਆਂ ਦੇ ਚਰਨਾਂ ਨੇ ਇਸ ਮਹਾਨ ਧਰਤੀ ਨੂੰ ਪਵਿੱਤਰ ਕੀਤਾ ਅਤੇ ਇਸ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਪਰੰਪਰਾ ‘ਏਕ ਭਾਰਤ ਸ੍ਰੇਸ਼ਠ ਭਾਰਤ’ ਦੀ ਜਿਉਂਦੀ ਜਾਗਦੀ ਪਰੰਪਰਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਜ਼ਾਦੀ ਸੰਗਰਾਮ ਦੌਰਾਨ ਅਤੇ ਆਜ਼ਾਦੀ ਤੋਂ ਬਾਅਦ ਸਿੱਖ ਭਾਈਚਾਰੇ ਦੇ ਯੋਗਦਾਨ ਲਈ ਦੇਸ਼ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ‘ਸਿੱਖ ਕੌਮ ਦੇਸ਼ ਦੀ ਹਿੰਮਤ, ਬਹਾਦਰੀ ਅਤੇ ਮਿਹਨਤ ਦਾ ਸਮਾਨਾਰਥੀ ਹੈ’।
ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਭਾਰਤ ਦੇ ਸੁਤੰਤਰਤਾ ਸੰਗਰਾਮ ਦੇ ਆਪਣੇ ਦ੍ਰਿਸ਼ਟੀਕੋਣ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਕਿਸੇ ਸੀਮਿਤ ਕਾਲ ਤੱਕ ਸੀਮਿਤ ਨਹੀਂ ਹੈ, ਬਲਕਿ ਹਜ਼ਾਰਾਂ ਵਰ੍ਹਿਆਂ ਦੀ ਚੇਤਨਾ, ਆਦਰਸ਼ਾਂ, ਅਧਿਆਤਮਿਕ ਕਦਰਾਂ-ਕੀਮਤਾਂ ਅਤੇ ‘ਤਪਸਿਆ’ ਦਾ ਪ੍ਰਗਟਾਵਾ ਹੈ।
ਪ੍ਰਧਾਨ ਮੰਤਰੀ ਨੇ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ, ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਜਿਹੇ ਇਤਿਹਾਸਕ ਸਮਾਗਮਾਂ ਨਾਲ ਜੁੜੇ ਹੋਣ ਦੇ ਚੰਗੇ ਭਾਗਾਂ ‘ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਰਕਾਰ ਦੇ ਕਾਰਜਕਾਲ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ, ਲੰਗਰਾਂ ਨੂੰ ਟੈਕਸ ਮੁਕਤ ਬਣਾਉਣ, ਹਰਿਮੰਦਰ ਸਾਹਿਬ ਲਈ ਐੱਫਸੀਆਰਏ ਦੀ ਮਨਜ਼ੂਰੀ ਅਤੇ ਗੁਰਦੁਆਰਿਆਂ ਦੇ ਆਸ-ਪਾਸ ਬੁਨਿਆਦੀ ਢਾਂਚੇ ਅਤੇ ਸਾਫ਼-ਸਫ਼ਾਈ ਵਿੱਚ ਸੁਧਾਰ ਜਿਹੇ ਕਾਰਜ ਹੋਏ ਹਨ।
ਪ੍ਰਧਾਨ ਮੰਤਰੀ ਨੇ ਕਰਤੱਵ ਉੱਤੇ ਗੁਰੂਆਂ ਦੇ ਜ਼ੋਰ ਦਾ ਹਵਾਲਾ ਦਿੱਤਾ ਅਤੇ ਇਸ ਨੂੰ ਅੰਮ੍ਰਿਤ ਕਾਲ ਵਿੱਚ ਕਰਤੱਵ ਦੀ ਭਾਵਨਾ ‘ਤੇ ਬਰਾਬਰ ਜ਼ੋਰ ਦੇ ਨਾਲ ਜੋੜਿਆ ਅਤੇ ਕਿਹਾ ਕਿ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦਾ ਮੰਤਰ ਇਸੇ ਭਾਵਨਾ ਦੀ ਉਪਜ ਹੈ। ਉਨ੍ਹਾਂ ਕਿਹਾ ਕਿ ਇਹ ਕਰਤੱਵ ਦੀ ਭਾਵਨਾ ਨਾ ਸਿਰਫ਼ ਵਰਤਮਾਨ ਲਈ ਬਲਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਜ਼ਰੂਰੀ ਹੈ। ਉਨ੍ਹਾਂ ਵਾਤਾਵਰਣ, ਪੋਸ਼ਣ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਰਾਖੀ ਲਈ ਹਮੇਸ਼ਾ ਸਰਗਰਮ ਰਹਿਣ ਲਈ ਸਿੱਖ ਭਾਈਚਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸੰਗਤਾਂ ਨੂੰ ਅੰਮ੍ਰਿਤ ਸਰੋਵਰਾਂ ਲਈ ਹਾਲ ਹੀ ਵਿੱਚ ਸ਼ੁਰੂ ਕੀਤੀ ਮੁਹਿੰਮ ਵਿੱਚ ਯੋਗਦਾਨ ਪਾਉਣ ਦੀ ਬੇਨਤੀ ਕਰਦਿਆਂ ਸਮਾਪਤੀ ਕੀਤੀ।
https://twitter.com/narendramodi/status/1520013826506199041
https://twitter.com/PMOIndia/status/1520014673810432002
https://twitter.com/PMOIndia/status/1520015312825253888
https://twitter.com/pmoindia/status/1520015640182292480
https://twitter.com/pmoindia/status/1520015640182292480
https://twitter.com/PMOIndia/status/1520015836932882437
https://twitter.com/PMOIndia/status/1520016169134358528
https://twitter.com/PMOIndia/status/1520016412571738112
https://twitter.com/PMOIndia/status/1520016704482721793
https://twitter.com/PMOIndia/status/1520017296210919424
https://twitter.com/PMOIndia/status/1520017423768092676
***********
ਡੀਐੱਸ
Sharing highlights from today’s interaction with a Sikh delegation. We had extensive discussions on various subjects and I was glad to receive their insights. pic.twitter.com/CwMCBfAMyh
— Narendra Modi (@narendramodi) April 29, 2022
Elated to host a Sikh delegation at my residence. https://t.co/gYGhd5GI6l
— Narendra Modi (@narendramodi) April 29, 2022
गुरुद्वारों में जाना, सेवा में समय देना, लंगर पाना, सिख परिवारों के घरों पर रहना, ये मेरे जीवन का हिस्सा रहा है।
— PMO India (@PMOIndia) April 29, 2022
यहाँ प्रधानमंत्री आवास में भी समय समय पर सिख संतों के चरण पड़ते रहते हैं। उनकी संगत का सौभाग्य मुझे मिलता रहता है: PM @narendramodi
हमारे गुरुओं ने हमें साहस और सेवा की सीख दी है।
— PMO India (@PMOIndia) April 29, 2022
दुनिया के अलग अलग हिस्सों में बिना किसी संसाधन के हमारे भारत के लोग गए, और अपने श्रम से सफलता के मुकाम हासिल किए।
यही स्पिरिट आज नए भारत की भी है: PM @narendramodi
पहले कहा जा रहा था कि भारत की इतनी बड़ी आबादी, भारत को कहाँ से वैक्सीन मिलेगी, कैसे लोगों का जीवन बचेगा?
— PMO India (@PMOIndia) April 29, 2022
लेकिन आज भारत वैक्सीन का सबसे बड़ा सुरक्षा कवच तैयार करने वाला देश बनकर उभरा है: PM @narendramodi
नया भारत नए आयामों को छू रहा है, पूरी दुनिया पर अपनी छाप छोड़ रहा है।
— PMO India (@PMOIndia) April 29, 2022
कोरोना महामारी का ये कालखंड इसका सबसे बड़ा उदाहरण है।
महामारी की शुरुआत में पुरानी सोच वाले लोग भारत को लेकर चिंताएं जाहिर कर रहे थे।
लेकिन, अब लोग भारत का उदाहरण दे रहे हैं: PM @narendramodi
इसी कालखंड में हम दुनिया के सबसे बड़े स्टार्टअप ecosystems में से एक बनकर उभरे हैं। हमारे unicorns की संख्या लगातार बढ़ रही है।
— PMO India (@PMOIndia) April 29, 2022
भारत का ये बढ़ता हुआ कद, ये बढ़ती हुई साख, इससे सबसे ज्यादा किसी का सिर ऊंचा होता है तो वो हमारा diaspora है: PM @narendramodi
हमारे भारतीय डायस्पोरा को तो मैं हमेशा से भारत का राष्ट्रदूत मानता रहा हूं।
— PMO India (@PMOIndia) April 29, 2022
आप सभी भारत से बाहर, मां भारती की बुलंद आवाज हैं, बुलंद पहचान हैं।
भारत की प्रगति देखकर आपका भी सीना चौड़ा होता है, आपका भी सिर गर्व से ऊंचा होता है: PM @narendramodi
गुरु नानकदेव जी ने पूरे राष्ट्र की चेतना को जगाया था, पूरे राष्ट्र को अंधकार से निकालकर प्रकाश की राह दिखाई थी।
— PMO India (@PMOIndia) April 29, 2022
हमारे गुरुओं ने पूरब से पश्चिम, उत्तर से दक्षिण पूरे भारत की यात्राएं कीं। हर कहीं उनकी निशानियाँ हैं, उनकी प्रेरणाएं हैं, उनके लिए आस्था है: PM @narendramodi
हमारे गुरुओं ने लोगों को प्रेरणा दी, अपनी चरण रज से इस भूमि को पवित्र किया।
— PMO India (@PMOIndia) April 29, 2022
इसलिए, सिख परंपरा वास्तव में ‘एक भारत, श्रेष्ठ भारत’ की जीवंत परंपरा है: PM @narendramodi
इसी कालखंड में करतारपुर साहिब कॉरिडॉर का निर्माण भी हुआ।
— PMO India (@PMOIndia) April 29, 2022
आज लाखों श्रद्धालुओं को वहाँ शीश नवाने का सौभाग्य मिल रहा है: PM @narendramodi
लंगर को टैक्स फ्री करने से लेकर, हरमिंदर साहिब को FCRA की अनुमति तक, गुरुद्वारों के आसपास स्वच्छता बढ़ाने से लेकर उन्हें बेहतर इन्फ्रास्ट्रक्चर से जोड़ने तक, देश आज हर संभव प्रयास कर रहा है: PM @narendramodi
— PMO India (@PMOIndia) April 29, 2022