ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਮੰਤਰੀ ਸ਼੍ਰੀ ਐੱਲ ਮੁਰੂਗਨ ਦੇ ਆਵਾਸ ਵਿਖੇ ਪੋਂਗਲ ਸਮਾਰੋਹਾਂ ਵਿੱਚ ਭਾਗ ਲਿਆ।
ਇਸ ਅਵਸਰ ‘ਤੇ, ਪ੍ਰਧਾਨ ਮੰਤਰੀ ਨੇ ਪੋਂਗਲ ਦੇ ਮੌਕੇ ‘ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਤਮਿਲ ਨਾਡੂ ਦੇ ਹਰ ਘਰ ਵਿੱਚ ਤਿਉਹਾਰ ਦਾ ਉਤਸ਼ਾਹ ਦੇਖਿਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਸਾਰੇ ਨਾਗਰਿਕਾਂ ਦੇ ਜੀਵਨ ਵਿੱਚ ਸੁੱਖ, ਸਮ੍ਰਿੱਧੀ ਅਤੇ ਸੰਤੋਸ਼ ਦੀ ਧਾਰਾ ਦੇ ਨਿਰੰਤਰ ਪ੍ਰਵਾਹ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕੱਲ੍ਹ ਲੋਹੜੀ ਦੇ ਤਿਉਹਾਰ, ਅੱਜ ਮਕਰ ਉੱਤਰਾਇਣ ਦੇ ਉਤਸਵ, ਕੱਲ੍ਹ ਮਨਾਈ ਜਾਣ ਵਾਲੀ ਮਕਰ ਸੰਕ੍ਰਾਂਤੀ ਅਤੇ ਜਲਦੀ ਹੀ ਮਾਘ ਬਿਹੂ ਦੀ ਸ਼ੁਰੂਆਤ ਦਾ ਵੀ ਜ਼ਿਕਰ ਕੀਤਾ। ਸ਼੍ਰੀ ਮੋਦੀ ਨੇ ਮੌਜੂਦਾ ਤਿਉਹਾਰਾਂ ਲਈ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਮਿਲਦੇ-ਜੁਲਦੇ ਚਿਹਰਿਆਂ ਨੂੰ ਪਹਿਚਾਣਨ ‘ਤੇ ਖੁਸ਼ੀ ਵਿਅਕਤ ਕੀਤੀ ਅਤੇ ਪਿਛਲੇ ਸਾਲ ਤਮਿਲ ਪੁਥਾਂਡੂ ਸਮਾਰੋਹ ਦੌਰਾਨ ਉਨ੍ਹਾਂ ਨਾਲ ਹੋਈ ਮੁਲਾਕਾਤ ਨੂੰ ਯਾਦ ਕੀਤਾ। ਅੱਜ ਦੇ ਮੌਕੇ ‘ਤੇ ਨਿਮੰਤਰਣ ਲਈ ਕੇਂਦਰੀ ਮੰਤਰੀ ਸ਼੍ਰੀ ਐੱਲ ਮੁਰੂਗਨ ਦਾ ਧੰਨਵਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦਾ ਅਨੁਭਵ ਪਰਿਵਾਰ ਅਤੇ ਦੋਸਤਾਂ ਨਾਲ ਜਸ਼ਨ ਮਨਾਉਣ ਦੇ ਸਮਾਨ ਹੈ।
ਮਹਾਨ ਸੰਤ ਤਿਰੂਵੱਲੂਵਰ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਸਿਖਿੱਅਤ ਨਾਗਰਿਕਾਂ, ਇਮਾਨਦਾਰ ਕਾਰੋਬਾਰੀਆਂ ਅਤੇ ਚੰਗੀ ਫ਼ਸਲ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਪੋਂਗਲ ਦੌਰਾਨ, ਤਾਜ਼ੀ ਫ਼ਸਲ ਪ੍ਰਭੂ ਨੂੰ ਅਰਪਿਤ ਕੀਤੀ ਜਾਂਦੀ ਹੈ, ਜੋ ‘ਅੰਨਦਾਤਾ ਕਿਸਾਨਾਂ’ ਨੂੰ ਇਸ ਉਤਸਵ ਦੀ ਪਰੰਪਰਾ ਦੇ ਕੇਂਦਰ ਵਿੱਚ ਰੱਖਦੀ ਹੈ। ਉਨ੍ਹਾਂ ਨੇ ਭਾਰਤ ਦੇ ਹਰ ਤਿਉਹਾਰ ਨੂੰ ਪਿੰਡ, ਫਸਲ ਅਤੇ ਕਿਸਾਨ ਨਾਲ ਸਬੰਧ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਪਿਛਲੀ ਵਾਰ ਉਨ੍ਹਾਂ ਨੇ ਮੋਟੇ ਅਨਾਜ ਅਤੇ ਤਮਿਲ ਪਰੰਪਰਾਵਾਂ ਦਰਮਿਆਨ ਸਬੰਧ ਬਾਰੇ ਗੱਲ ਕੀਤੀ ਸੀ। ਉਨ੍ਹਾਂ ਨੇ ਖੁਸ਼ੀ ਜ਼ਾਹਰ ਕੀਤੀ ਕਿ ਸੁਪਰਫੂਡ ਸ਼੍ਰੀ ਅੰਨ ਬਾਰੇ ਇੱਕ ਨਵੀਂ ਜਾਗਰੂਕਤਾ ਆਈ ਹੈ ਅਤੇ ਕਈ ਨੌਜਵਾਨਾਂ ਨੇ ਮੋਟੇ ਅਨਾਜ – ਸ਼੍ਰੀ ਅੰਨ ‘ਤੇ ਸਟਾਰਟਅੱਪਸ ਉੱਦਮ ਸ਼ੁਰੂ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਮੋਟੇ ਅਨਾਜ ਦੀ ਖੇਤੀ ਕਰਨ ਵਾਲੇ 3 ਕਰੋੜ ਤੋਂ ਵੱਧ ਕਿਸਾਨ ਮੋਟੇ ਅਨਾਜ ਦੀ ਖੇਤੀ ਨੂੰ ਪ੍ਰੋਤਸਾਹਨ ਦੇਣ ਨਾਲ ਸਿੱਧੇ ਤੌਰ ‘ਤੇ ਲਾਭ ਲੈ ਰਹੇ ਹਨ।
ਪੋਂਗਲ ਉਤਸਵ ਦੌਰਾਨ ਤਮਿਲ ਭਾਈਚਾਰੇ ਦੀਆਂ ਮਹਿਲਾਵਾਂ ਵਲੋਂ ਘਰਾਂ ਦੇ ਬਾਹਰ ਕਾਲਮ ਬਣਾਉਣ ਦੀ ਪਰੰਪਰਾ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਪ੍ਰਕਿਰਿਆ ‘ਤੇ ਚਾਨਣਾ ਪਾਇਆ ਅਤੇ ਕਿਹਾ ਕਿ ਆਟੇ ਦੀ ਵਰਤੋਂ ਕਰਕੇ ਜ਼ਮੀਨ ‘ਤੇ ਕਈ ਬਿੰਦੂ ਬਣਾ ਕੇ ਡਿਜ਼ਾਈਨ ਬਣਾਏ ਜਾਂਦੇ ਹਨ, ਹਰੇਕ ਦਾ ਵੱਖਰਾ ਮਹੱਤਵ ਹੁੰਦਾ ਹੈ। ਲੇਕਿਨ ਕਾਲਮ ਦਾ ਅਸਲੀ ਰੂਪ ਉਦੋਂ ਹੋਰ ਵੀ ਸ਼ਾਨਦਾਰ ਬਣ ਜਾਂਦਾ ਹੈ, ਜਦੋਂ ਇਨ੍ਹਾਂ ਸਾਰੇ ਬਿੰਦੂਆਂ ਨੂੰ ਜੋੜ ਕੇ ਇੱਕ ਵੱਡੀ ਕਲਾਕ੍ਰਿਤੀ ਬਣਾਉਣ ਲਈ ਉਨ੍ਹਾਂ ਵਿੱਚ ਰੰਗ ਭਰਿਆ ਜਾਂਦਾ ਹੈ। ਕਾਲਮ ਨਾਲ ਭਾਰਤ ਦੀ ਵਿਭਿੰਨਤਾ ਦੀ ਬਰਾਬਰੀ ਬਾਰੇ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦਾ ਹਰ ਕੋਨਾ ਇੱਕ ਦੂਜੇ ਨਾਲ ਭਾਵਨਾਤਮਕ ਤੌਰ ‘ਤੇ ਜੁੜਦਾ ਹੈ ਤਾਂ ਦੇਸ਼ ਦੀ ਤਾਕਤ ਨਵੇਂ ਰੂਪ ਵਿੱਚ ਦਿਖਾਈ ਦਿੰਦੀ ਹੈ। ਸ਼੍ਰੀ ਮੋਦੀ ਨੇ ਕਿਹਾ, “ਪੋਂਗਲ ਦਾ ਤਿਉਹਾਰ ਏਕ ਭਾਰਤ, ਸ਼੍ਰੇਸ਼ਠ ਭਾਰਤ ਦੀ ਰਾਸ਼ਟਰੀ ਭਾਵਨਾ ਨੂੰ ਦਰਸਾਉਂਦਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਸ਼ੀ-ਤਮਿਲ ਸੰਗਮ ਅਤੇ ਸੌਰਾਸ਼ਟਰ-ਤਮਿਲ ਸੰਗਮ ਦੁਆਰਾ ਸ਼ੁਰੂ ਕੀਤੀ ਗਈ ਪਰੰਪਰਾ ਵਿੱਚ ਵੀ ਇਹੀ ਭਾਵਨਾ ਵੇਖੀ ਜਾ ਸਕਦੀ ਹੈ, ਜਿਸ ਵਿੱਚ ਤਮਿਲ ਭਾਈਚਾਰੇ ਦੇ ਲੋਕਾਂ ਦੀ ਵੱਡੀ ਗਿਣਤੀ ਵਿੱਚ ਉਤਸ਼ਾਹੀ ਭਾਗੀਦਾਰੀ ਦਰਜ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਨੇ ਕਿਹਾ, “ਏਕਤਾ ਦੀ ਇਹ ਭਾਵਨਾ 2047 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਭ ਤੋਂ ਵੱਡੀ ਤਾਕਤ ਹੈ।” ਮੈਂ ਲਾਲ ਕਿਲੇ ਤੋਂ ਜਿਸ ਪੰਚ ਪ੍ਰਣ ਦਾ ਸੱਦਾ ਦਿੱਤਾ ਹੈ, ਉਸ ਦਾ ਮੁੱਖ ਤੱਤ ਦੇਸ਼ ਦੀ ਏਕਤਾ ਨੂੰ ਊਰਜਾ ਦੇਣਾ ਅਤੇ ਏਕਤਾ ਨੂੰ ਮਜ਼ਬੂਤ ਕਰਨਾ ਹੈ।” ਉਨ੍ਹਾਂ ਨੇ ਪੋਂਗਲ ਦੇ ਇਸ ਸ਼ੁਭ ਮੌਕੇ ‘ਤੇ ਰਾਸ਼ਟਰ ਦੀ ਏਕਤਾ ਨੂੰ ਮਜ਼ਬੂਤ ਕਰਨ ਦੇ ਸੰਕਲਪ ਲਈ ਖੁਦ ਨੂੰ ਸਮਰਪਿਤ ਕਰਨ ਦੇ ਸੱਦੇ ਨਾਲ ਸਮਾਪਨ ਕੀਤਾ।
Addressing a programme on Pongal which celebrates the vibrant culture of Tamil Nadu. https://t.co/ZUGb8BF3Vx
— Narendra Modi (@narendramodi) January 14, 2024
*****
ਡੀਐੱਸ/ਟੀਐੱਸ
Addressing a programme on Pongal which celebrates the vibrant culture of Tamil Nadu. https://t.co/ZUGb8BF3Vx
— Narendra Modi (@narendramodi) January 14, 2024