Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਰੀਪਬਲਿਕ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਰੀਪਬਲਿਕ ਸੰਮੇਲਨ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਤਾਜ ਪੈਲੇਸ ਹੋਟਲ ਵਿੱਚ ਰੀਪਬਲਿਕ ਸੰਮੇਲਨ ਨੂੰ ਸੰਬੋਧਨ ਕੀਤਾ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰੀਪਬਲਿਕ ਸੰਮੇਲਨ ਦਾ ਹਿੱਸਾ ਬਣਨ ਲਈ ਧੰਨਵਾਦ ਪ੍ਰਗਟਾਇਆ ਅਤੇ ਅਗਲੇ ਮਹੀਨੇ 6 ਸਾਲ ਪੂਰੇ ਹੋਣ ‘ਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਸਾਲ 2019 ਵਿੱਚ ‘ਇੰਡਿਆਜ਼ ਮੂਮੈਂਟ’ ਥੀਮ ਦੇ ਨਾਲ ਰੀਪਬਲਿਕ ਸੰਮੇਲਨ ਵਿੱਚ ਆਪਣੀ ਭਾਗੀਦਾਰੀ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਿੱਚ ਲੋਕਾਂ ਦੇ ਫਤਵੇ ਦਾ ਪਿਛੋਕੜ ਸੀ, ਜਦੋਂ ਨਾਗਰਿਕਾਂ ਨੇ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਅਤੇ ਸਥਿਰਤਾ ਨਾਲ ਸਰਕਾਰ ਚੁਣੀ ਸੀ। ਪ੍ਰਧਾਨ ਮੰਤਰੀ ਨੇ ਕਿਹਾ, ”ਦੇਸ਼ ਨੇ ਮਹਿਸੂਸ ਕੀਤਾ ਕਿ ਭਾਰਤ ਦਾ ਪਲ ਹੁਣ ਆ ਗਿਆ ਹੈ। ਇਸ ਸਾਲ ਦੇ ਥੀਮ ‘ਟਾਇਮ ਆਵ੍ ਟ੍ਰਾਂਸਫਾਰਮੇਸ਼ਨ’ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਗਰਿਕ ਹੁਣ ਜ਼ਮੀਨੀ ਪੱਧਰ ‘ਤੇ ਉਸ ਬਦਲਾਅ ਨੂੰ ਦੇਖ ਸਕਦੇ ਹਨ, ਜਿਸ ਦੀ ਕਲਪਨਾ 4 ਸਾਲ ਪਹਿਲਾਂ ਕੀਤੀ ਗਈ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਦਿਸ਼ਾ ਨੂੰ ਮਾਪਣ ਦਾ ਮਾਪਦੰਡ ਉਸ ਦੇ ਵਿਕਾਸ ਦੀ ਗਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਅਰਥਵਿਵਸਥਾ ਨੂੰ 1 ਟ੍ਰਿਲੀਅਨ ਦੇ ਅੰਕੜੇ ‘ਤੇ ਪਹੁੰਚਣ ਲਈ 60 ਸਾਲ ਦਾ ਸਮਾਂ ਲੱਗਾ ਅਤੇ ਅਸੀਂ 2014 ‘ਚ ਬੜੀ ਮੁਸ਼ਕਿਲ ਨਾਲ 2 ਟ੍ਰਿਲੀਅਨ ਅਰਥਾਤ 7 ਦਹਾਕਿਆਂ ‘ਚ 2 ਟ੍ਰਿਲੀਅਨ ਦੀ ਅਰਥਵਿਵਸਥਾ ‘ਤੇ ਪਹੁੰਚ ਗਏ ਸੀ ਅਤੇ ਅੱਜ ਸਿਰਫ 9 ਸਾਲਾਂ ਬਾਅਦ ਭਾਰਤ ਲਗਭਗ ਸਾਢੇ ਤਿੰਨ ਟ੍ਰਿਲੀਅਨ ਦੀ ਆਰਥਿਕਤਾ ‘ਤੇ ਪਹੁੰਚ ਗਿਆ ਹੈ।  ਉਨ੍ਹਾਂ ਕਿਹਾ, “ਇੱਕ ਸਦੀ ਵਿੱਚ ਇੱਕ ਵਾਰ ਆਈ ਮਹਾਮਾਰੀ ਦੇ ਬਾਵਜੂਦ ਭਾਰਤ ਨੇ ਪਿਛਲੇ 9 ਸਾਲਾਂ ਵਿੱਚ 10ਵੇਂ ਦਰਜੇ ਤੋਂ 5ਵੇਂ ਦਰਜੇ ‘ਤੇ ਛਾਲ ਮਾਰੀ ਹੈ। ਉਨ੍ਹਾਂ ਅੱਗੇ ਕਿਹਾ, “ਜਦੋਂ ਹੋਰ ਅਰਥਵਿਵਸਥਾਵਾਂ ਸੰਘਰਸ਼ ਕਰ ਰਹੀਆਂ ਹਨ, ਭਾਰਤ ਨੇ ਨਾ ਸਿਰਫ਼ ਸੰਕਟ ‘ਤੇ ਕਾਬੂ ਪਾਇਆ, ਸਗੋਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।”

ਰਾਜਨੀਤੀ ਦੇ ਪ੍ਰਭਾਵ ਦੀ ਗਤੀਸ਼ੀਲਤਾ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਆਦੇਸ਼ ਦਾ ਪ੍ਰਭਾਵ ਕਿਸੇ ਵੀ ਨੀਤੀ ਦਾ ਪਹਿਲਾ ਟੀਚਾ ਹੁੰਦਾ ਹੈ ਅਤੇ ਇਹ ਬਹੁਤ ਘੱਟ ਸਮੇਂ ਵਿੱਚ ਦਿਖਾਈ ਦਿੰਦਾ ਹੈ। ਹਾਲਾਂਕਿ, ਹਰ ਨੀਤੀ ਦਾ ਦੂਜਾ ਜਾਂ ਤੀਜਾ ਪ੍ਰਭਾਵ ਵੀ ਹੁੰਦਾ ਹੈ, ਜੋ ਡੂੰਘਾ ਹੁੰਦਾ ਹੈ ਪਰ ਦਿਖਾਈ ਦੇਣ ਵਿੱਚ ਸਮਾਂ ਲੈਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਅਪਣਾਈਆਂ ਗਈਆਂ ਨੀਤੀਆਂ ਨੇ ਅਜਿਹੀ ਸਥਿਤੀ ਪੈਦਾ ਕੀਤੀ, ਜਿੱਥੇ ਸਰਕਾਰ ਕੰਟਰੋਲਰ ਬਣ ਗਈ ਅਤੇ ਮੁਕਾਬਲੇਬਾਜ਼ੀ ਨੂੰ ਖ਼ਤਮ ਕੀਤਾ ਗਿਆ ਅਤੇ ਨਿੱਜੀ ਉਦਯੋਗ ਅਤੇ ਐੱਮਐੱਸਐੱਮਈ ਨੂੰ ਵਧਣ ਨਹੀਂ ਦਿੱਤਾ ਗਿਆ। ਇਨ੍ਹਾਂ ਨੀਤੀਆਂ ਦਾ ਪਹਿਲਾ ਕ੍ਰਮ ਪ੍ਰਭਾਵ ਬਹੁਤ ਜ਼ਿਆਦਾ ਪਿਛੜੇਪਣ ਵਾਲਾ ਸੀ ਅਤੇ ਦੂਜਾ ਕ੍ਰਮ ਪ੍ਰਭਾਵ ਹੋਰ ਵੀ ਨੁਕਸਾਨਦੇਹ ਸੀ ਭਾਵ ਭਾਰਤ ਦੀ ਖਪਤ ਪ੍ਰਗਤੀ ਵਿਸ਼ਵ ਦੇ ਮੁਕਾਬਲੇ ਸੰਕੁਚਿਤ ਸੀ। ਨਿਰਮਾਣ ਖੇਤਰ ਕਮਜ਼ੋਰ ਹੋਇਆ ਅਤੇ ਅਸੀਂ ਨਿਵੇਸ਼ ਦੇ ਕਈ ਮੌਕੇ ਗੁਆ ਦਿੱਤੇ। ਸ਼੍ਰੀ ਮੋਦੀ ਨੇ ਜਾਰੀ ਰੱਖਦਿਆਂ ਕਿਹਾ ਕਿ ਇਨ੍ਹਾਂ ਦਾ ਤੀਜਾ ਕ੍ਰਮ ਪ੍ਰਭਾਵ, ਭਾਰਤ ਵਿੱਚ ਨਵੀਨਤਾਕਾਰੀ ਈਕੋਸਿਸਟਮ ਦੀ ਅਣਹੋਂਦ ਸੀ, ਜਿਸ ਨਾਲ ਘੱਟ ਨਵੀਨਤਾਕਾਰੀ ਉੱਦਮ ਅਤੇ ਘੱਟ ਨੌਕਰੀਆਂ ਸਨ। ਨੌਜਵਾਨ ਇਕੱਲੇ ਸਰਕਾਰੀ ਨੌਕਰੀਆਂ ‘ਤੇ ਨਿਰਭਰ ਰਹੇ ਅਤੇ ਬ੍ਰੇਨ ਡ੍ਰੇਨ ਹੋਇਆ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਵਲੋਂ 2014 ਤੋਂ ਬਾਅਦ ਬਣਾਈਆਂ ਗਈਆਂ ਨੀਤੀਆਂ ਨੇ ਸ਼ੁਰੂਆਤੀ ਲਾਭਾਂ ਤੋਂ ਇਲਾਵਾ ਦੂਜੇ ਅਤੇ ਤੀਜੇ ਕ੍ਰਮ ਦੇ ਪ੍ਰਭਾਵਾਂ ਵੱਲ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲੋਕਾਂ ਨੂੰ ਦਿੱਤੇ ਗਏ ਘਰਾਂ ਦੀ ਗਿਣਤੀ ਪਿਛਲੇ 4 ਸਾਲਾਂ ਵਿੱਚ 1.5 ਕਰੋੜ ਤੋਂ ਵੱਧ ਕੇ 3.75 ਕਰੋੜ ਹੋ ਗਈ ਹੈ, ਜਿੱਥੇ ਇਨ੍ਹਾਂ ਘਰਾਂ ਦੀ ਮਾਲਕੀ ਮਹਿਲਾਵਾਂ ਦੀ ਹੈ। ਉਨ੍ਹਾਂ ਤਸੱਲੀ ਪ੍ਰਗਟਾਈ ਕਿ ਕਰੋੜਾਂ ਗ਼ਰੀਬ ਮਹਿਲਾਵਾਂ ਹੁਣ ‘ਲਖਪਤੀ ਦੀਦੀ’ ਬਣ ਚੁੱਕੀਆਂ ਹਨ, ਕਿਉਂਕਿ ਮਕਾਨਾਂ ਦੀ ਉਸਾਰੀ ’ਤੇ ਕਈ ਲੱਖ ਰੁਪਏ ਖਰਚ ਆਉਂਦੇ ਹਨ। ਪ੍ਰਧਾਨ ਮੰਤਰੀ ਨੇ ਇਸ ਤੱਥ ਵੱਲ ਵੀ ਧਿਆਨ ਦਿਵਾਇਆ ਕਿ ਇਸ ਯੋਜਨਾ ਨੇ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਗ਼ਰੀਬਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ਦੇ ਆਤਮ-ਵਿਸ਼ਵਾਸ ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ ਹੈ।”

ਮੁਦਰਾ ਯੋਜਨਾ ਬਾਰੇ ਬੋਲਦਿਆਂ, ਜੋ ਸੂਖਮ ਅਤੇ ਛੋਟੇ ਉੱਦਮੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਯੋਜਨਾ ਦੇ 8 ਸਾਲ ਕੁਝ ਸਮਾਂ ਪਹਿਲਾਂ ਪੂਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਦਰਾ ਯੋਜਨਾ ਤਹਿਤ 40 ਕਰੋੜ ਤੋਂ ਵੱਧ ਦੇ ਕਰਜ਼ੇ ਵੰਡੇ ਗਏ ਹਨ, ਜਿਸ ਵਿੱਚ 70 ਫੀਸਦੀ ਲਾਭਪਾਤਰੀਆਂ ਮਹਿਲਾਵਾਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਪਹਿਲਾ ਪ੍ਰਭਾਵ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਸੀ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਮਹਿਲਾਵਾਂ ਲਈ ਜਨ-ਧਨ ਖਾਤੇ ਖੋਲ੍ਹ ਕੇ ਜਾਂ ਸਵੈ-ਸਹਾਇਤਾ ਸਮੂਹਾਂ ਨੂੰ ਪ੍ਰੋਤਸਾਹਿਤ ਕਰਕੇ ਜਿੱਥੇ ਪਰਿਵਾਰ ਵਿੱਚ ਮਹਿਲਾਵਾਂ ਦੇ ਫੈਸਲੇ ਲੈਣ ਦੀ ਅਥਾਰਟੀ ਸਥਾਪਤ ਕੀਤੀ ਗਈ ਹੈ, ਉੱਥੇ ਸਮਾਜਕ ਤਬਦੀਲੀ ਨੂੰ ਵੀ ਦੇਖਿਆ ਜਾ ਸਕਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀਆਂ ਮਹਿਲਾਵਾਂ ਰੋਜ਼ਗਾਰ ਸਿਰਜਣਹਾਰ ਬਣ ਕੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਸਵਾਮਿਤਵ ਯੋਜਨਾ ਵਿੱਚ ਪਹਿਲੇ, ਦੂਜੇ ਅਤੇ ਤੀਜੇ ਕ੍ਰਮ ਦੇ ਪ੍ਰਭਾਵ ਬਾਰੇ ਵੀ ਵਿਸਥਾਰ ਨਾਲ ਦੱਸਿਆ। ਟੈਕਨੋਲੋਜੀ ਦੀ ਵਰਤੋਂ ਰਾਹੀਂ ਬਣਾਏ ਗਏ ਪ੍ਰਾਪਰਟੀ ਕਾਰਡਾਂ ਨੇ ਜਾਇਦਾਦ ਦੀ ਸੁਰੱਖਿਆ ਦਾ ਭਰੋਸਾ ਦਿੱਤਾ। ਇੱਕ ਹੋਰ ਪ੍ਰਭਾਵ ਵਧਦੀ ਮੰਗ ਨਾਲ ਡ੍ਰੋਨ ਸੈਕਟਰ ਦਾ ਵਿਸਤਾਰ ਹੈ। ਇਸਦੇ ਨਾਲ ਹੀ, ਪ੍ਰੋਪਰਟੀ ਕਾਰਡਾਂ ਨੇ ਜਾਇਦਾਦ ਦੇ ਝਗੜਿਆਂ ਦੇ ਮਾਮਲੇ ਘਟਾਏ ਹਨ ਅਤੇ ਪੁਲਿਸ ਅਤੇ ਨਿਆਂ ਪ੍ਰਣਾਲੀ ‘ਤੇ ਦਬਾਅ ਘਟਾਇਆ ਹੈ। ਇਸ ਤੋਂ ਇਲਾਵਾ, ਕਾਗਜ਼ਾਂ ਵਾਲੀ ਜਾਇਦਾਦ ਨੇ ਪਿੰਡਾਂ ਵਿੱਚ ਬੈਂਕਾਂ ਦੀ ਮਦਦ ਲਈ ਸਮਰੱਥ ਬਣਾਇਆ ਹੈ।

ਪ੍ਰਧਾਨ ਮੰਤਰੀ ਨੇ ਡੀਬੀਟੀ, ਬਿਜਲੀ ਅਤੇ ਪਾਣੀ ਦੀਆਂ ਸਹੂਲਤਾਂ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਕ੍ਰਾਂਤੀ ਲਿਆ ਦਿੱਤੀ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ, “ਦੇਸ਼ ਵਿੱਚ ਇਹ ਪਹਿਲੀ ਵਾਰ ਹੈ ਕਿ ਗ਼ਰੀਬਾਂ ਨੂੰ ਸੁਰੱਖਿਆ ਦੇ ਨਾਲ-ਨਾਲ ਸਨਮਾਨ ਵੀ ਮਿਲਿਆ ਹੈ”। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਜਿਹੜੇ ਲੋਕ ਕਦੇ ਬੋਝ ਸਮਝੇ ਜਾਂਦੇ ਸਨ, ਉਹ ਹੁਣ ਦੇਸ਼ ਦੇ ਵਿਕਾਸ ਦੇ ਰਾਹ ‘ਤੇ ਚੱਲ ਰਹੇ ਹਨ। ਉਨ੍ਹਾਂ ਅੱਗੇ ਕਿਹਾ, “ਇਹ ਸਕੀਮਾਂ ਹੁਣ ਵਿਕਸਤ ਭਾਰਤ ਦਾ ਅਧਾਰ ਬਣ ਗਈਆਂ ਹਨ।”

ਸ਼੍ਰੀ ਮੋਦੀ ਨੇ ਕਿਹਾ ਕਿ ਪਿਛਲੇ 9 ਸਾਲਾਂ ‘ਚ ਦਲਿਤ, ਵੰਚਿਤ, ਆਦਿਵਾਸੀਆਂ, ਮਹਿਲਾਵਾਂ, ਗ਼ਰੀਬ, ਮੱਧ ਵਰਗ ਹਰ ਕੋਈ ਬਦਲਾਅ ਦਾ ਅਨੁਭਵ ਕਰ ਰਿਹਾ ਹੈ। ਦੇਸ਼ ਮਿਸ਼ਨ ਮੋਡ ਵਿੱਚ ਯੋਜਨਾਬੱਧ ਕੰਮ ਦੇਖ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਸੱਤਾ ਦੀ ਮਾਨਸਿਕਤਾ ਨੂੰ ਸੇਵਾ ਦੀ ਮਾਨਸਿਕਤਾ ਵਿੱਚ ਬਦਲ ਦਿੱਤਾ, ਅਸੀਂ ਗ਼ਰੀਬਾਂ ਦੀ ਭਲਾਈ ਨੂੰ ਆਪਣਾ ਮਾਧਿਅਮ ਬਣਾਇਆ। ਅਸੀਂ ‘ਤੁਸ਼ਟੀਕਰਨ’ ਦੀ ਬਜਾਏ ‘ਸੰਤੁਸ਼ਟੀਕਰਨ’ ਨੂੰ ਆਪਣਾ ਆਧਾਰ ਬਣਾਇਆ ਹੈ। ਇਸ ਪਹੁੰਚ ਨੇ ਮੱਧ ਵਰਗ ਲਈ ਇੱਕ ਰੱਖਿਆ ਕਵਚ ਬਣਾਇਆ ਹੈ।” ਉਨ੍ਹਾਂ ਕਰੋੜਾਂ ਪਰਿਵਾਰਾਂ ਲਈ ਆਯੁਸ਼ਮਾਨ ਯੋਜਨਾ, ਸਸਤੀ ਦਵਾਈ, ਮੁਫ਼ਤ ਟੀਕਾਕਰਣ, ਮੁਫ਼ਤ ਡਾਇਲਸਿਸ ਅਤੇ ਦੁਰਘਟਨਾ ਬੀਮਾ ਵਰਗੀਆਂ ਯੋਜਨਾਵਾਂ ਨਾਲ ਹੋਈਆਂ ਬੱਚਤਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨਾ ਯੋਜਨਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇੱਕ ਵੱਡੀ ਆਬਾਦੀ ਲਈ ਇੱਕ ਹੋਰ ਸੁਰੱਖਿਆ ਕਵਚ ਹੈ ਜਿਸ ਨੇ ਕੋਰੋਨਾ ਮਹਾਮਾਰੀ ਦੇ ਪ੍ਰੀਖਿਆ ਸਮੇਂ ਦੌਰਾਨ ਕਿਸੇ ਵੀ ਪਰਿਵਾਰ ਨੂੰ ਖਾਲੀ ਪੇਟ ਸੌਣ ਨਹੀਂ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਇਸ ਅੰਨ ਯੋਜਨਾ ਸਕੀਮ ‘ਤੇ 4 ਲੱਖ ਕਰੋੜ ਰੁਪਏ ਖਰਚ ਕਰ ਰਹੀ ਹੈ, ਚਾਹੇ ਉਹ ‘ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ’ ਜਾਂ ਜੇਏਐੱਮ ਟ੍ਰਿਨਿਟੀ ‘ਤੇ ਹੋਵੇ। ਉਨ੍ਹਾਂ ਕਿਹਾ ਕਿ ਸਮਾਜਕ ਨਿਆਂ ਸਹੀ ਅਰਥਾਂ ਵਿੱਚ ਉਦੋਂ ਹੁੰਦਾ ਹੈ, ਜਦੋਂ ਗ਼ਰੀਬਾਂ ਨੂੰ ਸਰਕਾਰ ਤੋਂ ਉਨ੍ਹਾਂ ਦਾ ਬਣਦਾ ਹਿੱਸਾ ਮਿਲਦਾ ਹੈ। ਆਈਐੱਮਐੱਫ ਦੇ ਇੱਕ ਤਾਜ਼ਾ ਕਾਰਜ ਪੱਤਰ ਦੇ ਅਨੁਸਾਰ, ਪ੍ਰਧਾਨ ਮੰਤਰੀ ਨੇ ਕਿਹਾ, ਅਜਿਹੀਆਂ ਨੀਤੀਆਂ ਦੇ ਕਾਰਨ ਬਹੁਤ ਜ਼ਿਆਦਾ ਗ਼ਰੀਬੀ ਖਤਮ ਹੋਣ ਦੀ ਕਗਾਰ ‘ਤੇ ਹੈ, ਇੱਥੋਂ ਤੱਕ ਕਿ ਕਰੋਨਾ ਦੇ ਦੌਰ ਵਿੱਚ ਵੀ।

ਮਨਰੇਗਾ ਬਾਰੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ 2014 ਤੋਂ ਪਹਿਲਾਂ ਵੱਖ-ਵੱਖ ਬੇਨਿਯਮੀਆਂ ਅਤੇ ਕਿਸੇ ਵੀ ਸਥਾਈ ਸੰਪਤੀ ਵਿਕਾਸ ਦੀ ਅਣਹੋਂਦ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਪੈਸੇ ਸਿੱਧੇ ਖਾਤੇ ਵਿੱਚ ਭੇਜਣ ਅਤੇ ਘਰਾਂ, ਨਹਿਰਾਂ, ਛੱਪੜਾਂ ਵਰਗੇ ਪਿੰਡਾਂ ਵਿੱਚ ਸਰੋਤ ਪੈਦਾ ਕਰਨ ਨਾਲ ਪਾਰਦਰਸਿਤਾ ਆਉਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਭੁਗਤਾਨ ਹੁਣ 15 ਦਿਨਾਂ ਵਿੱਚ ਕਲੀਅਰ ਹੋ ਗਏ ਹਨ ਅਤੇ 90 ਫੀਸਦੀ ਤੋਂ ਵੱਧ ਮਜ਼ਦੂਰਾਂ ਦੇ ਆਧਾਰ ਕਾਰਡ ਲਿੰਕ ਕੀਤੇ ਜਾ ਚੁੱਕੇ ਹਨ, ਜਿਸ ਨਾਲ ਜੌਬ ਕਾਰਡ ਘੁਟਾਲੇ ਵਿੱਚ ਕਮੀ ਆਈ ਹੈ, ਜਿਸ ਨਾਲ ਲਗਭਗ 40 ਹਜ਼ਾਰ ਕਰੋੜ ਰੁਪਏ ਦੀ ਲੁੱਟ ਨੂੰ ਰੋਕਿਆ ਗਿਆ ਹੈ। 

“ਤਬਦੀਲੀ ਦੀ ਇਹ ਯਾਤਰਾ ਓਨੀ ਹੀ ਸਮਕਾਲੀ ਹੈ ਜਿੰਨੀ ਕਿ ਇਹ ਭਵਿੱਖਮੁਖੀ ਹੈ”, ਪ੍ਰਧਾਨ ਮੰਤਰੀ ਨੇ ਇਹ ਟਿੱਪਣੀ ਕਰਦਿਆਂ ਕਿਹਾ ਕਿ ਕਈ ਦਹਾਕਿਆਂ ਤੋਂ ਤਿਆਰੀਆਂ ਪਹਿਲਾਂ ਹੀ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਕੀਤਾ ਜਦੋਂ ਨਵੀਂ ਟੈਕਨੋਲੋਜੀ ਸਾਲਾਂ ਜਾਂ ਦਹਾਕਿਆਂ ਬਾਅਦ ਆਉਂਦੀ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ 9 ਸਾਲਾਂ ਵਿੱਚ ਇਸ ਰੁਝਾਨ ਨੂੰ ਬਦਲਿਆ ਗਿਆ ਹੈ ਅਤੇ ਉਨ੍ਹਾਂ ਇਸ ਨੂੰ ਹਾਸਲ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਰੇਖਾਂਕਿਤ ਕੀਤਾ ਹੈ। ਉਨ੍ਹਾਂ ਨੇ ਟੈਕਨੋਲੋਜੀ ਨਾਲ ਸਬੰਧਤ ਖੇਤਰਾਂ ਨੂੰ ਸਰਕਾਰ ਦੇ ਨਿਯੰਤਰਣ ਤੋਂ ਮੁਕਤ ਕਰਨ, ਦੇਸ਼ ਦੀਆਂ ਲੋੜਾਂ ਅਨੁਸਾਰ ਭਾਰਤ ਵਿੱਚ ਟੈਕਨੋਲੋਜੀ ਵਿਕਸਤ ਕਰਨ ‘ਤੇ ਜ਼ੋਰ ਦੇਣ ਅਤੇ ਅੰਤ ਵਿੱਚ, ਭਵਿੱਖ ਦੀ ਟੈਕਨੋਲੋਜੀ ਲਈ ਖੋਜ ਅਤੇ ਵਿਕਾਸ ਲਈ ਮਿਸ਼ਨ-ਮੋਡ ਪਹੁੰਚ ਅਪਣਾਉਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ 5ਜੀ ਟੈਕਨੋਲੋਜੀ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਭਾਰਤ ਨੇ ਆਪਣੇ ਵਿਕਾਸ ‘ਚ ਜੋ ਗਤੀ ਦਿਖਾਈ ਹੈ, ਉਸ ਦੀ ਦੁਨੀਆ ਭਰ ‘ਚ ਚਰਚਾ ਹੋ ਰਹੀ ਹੈ।

ਪ੍ਰਧਾਨ ਮੰਤਰੀ ਨੇ ਕੋਰੋਨਾ ਮਹਾਮਾਰੀ ਨੂੰ ਯਾਦ ਕੀਤਾ ਅਤੇ ਰੇਖਾਂਕਿਤ ਕੀਤਾ ਕਿ ਭਾਰਤ ਨੇ ਸੰਕਟ ਦੇ ਸਮੇਂ ਵਿੱਚ ਵੀ ‘ਆਤਮਨਿਰਭਰਤਾ’ ਜਾਂ ਸਵੈ-ਨਿਰਭਰਤਾ ਦਾ ਰਾਹ ਚੁਣਿਆ ਹੈ। ਪ੍ਰਧਾਨ ਮੰਤਰੀ ਨੇ ਸਵਦੇਸ਼ੀ ਤੌਰ ‘ਤੇ ਬਣਾਈਆਂ ਪ੍ਰਭਾਵਸ਼ਾਲੀ ਵੈਕਸੀਨਾਂ ਦਾ ਜ਼ਿਕਰ ਕੀਤਾ ਜੋ ਬਹੁਤ ਘੱਟ ਸਮੇਂ ਵਿੱਚ ਤਿਆਰ ਕੀਤੀਆਂ ਗਈਆਂ ਸਨ ਅਤੇ ਦੁਨੀਆ ਦੀ ਸਭ ਤੋਂ ਵੱਡੀ, ਸਭ ਤੋਂ ਸਫਲ ਟੀਕਾ ਮੁਹਿੰਮ ਚਲਾਈ ਗਈ। ਪ੍ਰਧਾਨ ਮੰਤਰੀ ਨੇ ਉਸ ਸਮੇਂ ਨੂੰ ਯਾਦ ਹੋਏ ਕਿਹਾ, “ਉਦੋਂ ਵੀ ਸਮਾਂ ਸੀ, ਜਦੋਂ ਕੁਝ ਲੋਕ ਮੇਡ ਇਨ ਇੰਡੀਆ ਵੈਕਸੀਨ ਨੂੰ ਅਸਵੀਕਾਰ ਕਰ ਰਹੇ ਸਨ ਅਤੇ ਵਿਦੇਸ਼ੀ ਟੀਕਿਆਂ ਦੀ ਦਰਾਮਦ ਦੀ ਵਕਾਲਤ ਕਰ ਰਹੇ ਸਨ।”

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਖ-ਵੱਖ ਰੁਕਾਵਟਾਂ ਅਤੇ ਇਸ ਨੂੰ ਪਟੜੀ ਤੋਂ ਉਤਾਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਹਰ ਪਾਸੇ ਡਿਜੀਟਲ ਇੰਡੀਆ ਮੁਹਿੰਮ ਦੀ ਗੱਲ ਹੋ ਰਹੀ ਹੈ। ਉਨ੍ਹਾਂ ਜੇਏਐੱਮ ਟ੍ਰਿਨਿਟੀ ਅਤੇ ਅਖੌਤੀ ਬੁੱਧੀਜੀਵੀਆਂ ਨੂੰ ਡਿਜੀਟਲ ਭੁਗਤਾਨ ਦਾ ਮਜ਼ਾਕ ਉਡਾਉਣ ਤੋਂ ਰੋਕਣ ਦੇ ਯਤਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਸਭ ਤੋਂ ਵੱਧ ਡਿਜੀਟਲ ਭੁਗਤਾਨ ਕਰ ਰਿਹਾ ਹੈ।

ਆਪਣੇ ਆਲੋਚਕਾਂ ਦੀ ਨਾਰਾਜ਼ਗੀ ‘ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸਦੇ ਦੇ ਪਿੱਛੇ ਦਾ ਕਾਰਨ ਇਨ੍ਹਾਂ ਲੋਕਾਂ ਲਈ ਕਾਲੇ ਧਨ ਦੇ ਸਰੋਤਾਂ ਨੂੰ ਸਥਾਈ ਤੌਰ ‘ਤੇ ਬੰਦ ਕਰਨਾ ਹੈ ਅਤੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਵਿੱਚ ਕੋਈ ਘੱਟ ਇਛੁੱਕ, ਵੱਖਰੀ ਪਹੁੰਚ ਨਹੀਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਹੁਣ, ਇੱਕ ਏਕੀਕ੍ਰਿਤ, ਸੰਸਥਾਗਤ ਪਹੁੰਚ ਹੈ। ਇਹ ਸਾਡੀ ਵਚਨਬੱਧਤਾ ਹੈ।” ਉਨ੍ਹਾਂ ਦੱਸਿਆ ਕਿ ਜੇਏਐੱਮ ਟ੍ਰਿਨਿਟੀ ਦੇ ਕਾਰਨ ਸਰਕਾਰੀ ਸਕੀਮਾਂ ਦੇ ਕਰੀਬ 10 ਕਰੋੜ ਜਾਅਲੀ ਲਾਭਪਾਤਰੀਆਂ ਨੂੰ ਹਟਾ ਦਿੱਤਾ ਗਿਆ ਹੈ, ਜੋ ਕਿ ਦਿੱਲੀ, ਪੰਜਾਬ ਅਤੇ ਹਰਿਆਣਾ ਦੀ ਕੁੱਲ ਆਬਾਦੀ ਤੋਂ ਵੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਇਨ੍ਹਾਂ 10 ਕਰੋੜ ਫਰਜ਼ੀ ਨਾਵਾਂ ਨੂੰ ਸਿਸਟਮ ਤੋਂ ਨਾ ਹਟਾਇਆ ਹੁੰਦਾ ਤਾਂ ਸਥਿਤੀ ਹੋਰ ਵੀ ਬਦਤਰ ਹੋ ਸਕਦੀ ਸੀ। ਉਨ੍ਹਾਂ ਨੇ ਇਸ ਨੂੰ ਪ੍ਰਾਪਤ ਕਰਨ ਲਈ ਚੁੱਕੇ ਗਏ ਵੱਖ-ਵੱਖ ਕਦਮਾਂ ਦਾ ਜ਼ਿਕਰ ਕੀਤਾ ਅਤੇ ਆਧਾਰ ਨੂੰ ਸੰਵਿਧਾਨਕ ਦਰਜਾ ਦੇਣ ਅਤੇ 45 ਕਰੋੜ ਤੋਂ ਵੱਧ ਜਨ ਧਨ ਬੈਂਕ ਖਾਤੇ ਖੋਲ੍ਹਣ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਡੀਬੀਟੀ ਰਾਹੀਂ ਕਰੋੜਾਂ ਲਾਭਾਰਥੀਆਂ ਨੂੰ 28 ਲੱਖ ਕਰੋੜ ਰੁਪਏ ਟ੍ਰਾਂਸਫਰ ਕੀਤੇ ਜਾ ਚੁੱਕੇ ਹਨ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਡੀਬੀਟੀ ਦਾ ਮਤਲਬ ਕੋਈ ਕਮਿਸ਼ਨ ਨਹੀਂ, ਕੋਈ ਲੀਕ ਨਹੀਂ। ਇਸ ਇੱਕ ਵਿਵਸਥਾ ਦੇ ਕਾਰਨ ਦਰਜਨਾਂ ਯੋਜਨਾਵਾਂ ਅਤੇ ਪ੍ਰੋਗਰਾਮਾਂ ਵਿੱਚ ਪਾਰਦਰਸ਼ਤਾ ਆਈ ਹੈ।”

ਉਨ੍ਹਾਂ ਅੱਗੇ ਕਿਹਾ, “ਇਸੇ ਤਰ੍ਹਾਂ ਸਰਕਾਰੀ ਖਰੀਦ ਵੀ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਇੱਕ ਵੱਡਾ ਸਰੋਤ ਹੈ। ਹੁਣ ਜੈੱਮ ਪੋਰਟਲ ਨੇ ਇਸ ਨੂੰ ਬਦਲ ਦਿੱਤਾ ਹੈ। ਚਿਹਰਾ ਮੁਕਤ ਕਰ ਪ੍ਰਣਾਲੀ ਅਤੇ ਜੀਐੱਸਟੀ ਨੇ ਭ੍ਰਿਸ਼ਟ ਪ੍ਰਥਾਵਾਂ ਨੂੰ ਰੋਕ ਦਿੱਤਾ ਹੈ। “ਜਦੋਂ ਅਜਿਹੀ ਇਮਾਨਦਾਰੀ ਦਾ ਬੋਲਬਾਲਾ ਹੁੰਦਾ ਹੈ, ਤਾਂ ਭ੍ਰਿਸ਼ਟਾਂ ਨੂੰ ਬੇਚੈਨੀ ਮਹਿਸੂਸ ਹੋਣੀ ਸੁਭਾਵਿਕ ਹੈ ਅਤੇ ਉਹ ਇਮਾਨਦਾਰ ਪ੍ਰਣਾਲੀ ਨੂੰ ਤਬਾਹ ਕਰਨ ਦੀ ਯੋਜਨਾ ਬਣਾਉਂਦੇ ਹਨ। ਜੇ ਇਹ ਇਕੱਲੇ ਮੋਦੀ ਦੇ ਖਿਲਾਫ ਹੁੰਦੇ ਤਾਂ ਸ਼ਾਇਦ ਇਹ ਕਾਮਯਾਬ ਹੋ ਜਾਂਦੇ, ਪਰ ਉਹ ਜਾਣਦੇ ਹਨ ਕਿ ਉਨ੍ਹਾਂ ਨੂੰ ਆਮ ਨਾਗਰਿਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਭ੍ਰਿਸ਼ਟ ਲੋਕ ਭਾਵੇਂ ਕਿੰਨਾ ਵੀ ਵੱਡਾ ਗਠਜੋੜ ਕਿਉਂ ਨਾ ਕਰ ਲੈਣ, ਭ੍ਰਿਸ਼ਟਾਚਾਰ ‘ਤੇ ਹਮਲਾ ਜਾਰੀ ਰਹੇਗਾ।

ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਸਮਾਪਤੀ ਕੀਤੀ, “ਇਹ ਅੰਮ੍ਰਿਤ ਕਾਲ ‘ਸਭ ਕਾ ਪ੍ਰਯਾਸ’ ਦਾ ਹੈ, ਜਦੋਂ ਹਰ ਭਾਰਤੀ ਦੀ ਸਖ਼ਤ ਮਿਹਨਤ ਅਤੇ ਤਾਕਤ ਹੋਵੇਗੀ, ਅਸੀਂ ਜਲਦੀ ਹੀ ‘ਵਿਕਸਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰ ਸਕਾਂਗੇ।

https://twitter.com/narendramodi/status/1651234865365372929

https://twitter.com/PMOIndia/status/1651236539685322753

https://twitter.com/PMOIndia/status/1651237609157414913

https://twitter.com/PMOIndia/status/1651238968015433730

https://twitter.com/PMOIndia/status/1651239580450930691

https://twitter.com/PMOIndia/status/1651240083863883776

https://twitter.com/PMOIndia/status/1651242202155106309

https://twitter.com/PMOIndia/status/1651244814854246402

https://twitter.com/PMOIndia/status/1651245607573438464

https://twitter.com/PMOIndia/status/1651248581267841028

https://youtu.be/iFpk2XO2pe8 

***

ਡੀਐੱਸ/ਟੀਐੱਸ