ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਅੱਜ ਬਰਿਸੂ ਕੰਨੜ ਦਿਮ ਦਿਮਾਵਾ ਸੱਭਿਆਚਾਰਕ ਉਤਸਵ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਪ੍ਰਗਦਰਸ਼ਨੀ ਦਾ ਅਵਲੋਕਨ ਵੀ ਕੀਤਾ । ਇਹ ਉਤਸਵ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਰਪ੍ਰਸਤੀ ਵਿੱਚ ਆਜੋਜਿਤ ਕੀਤਾ ਗਿਆ ਅਤੇ ਕਰਨਾਟਕ ਦੀ ਸੰਸਕ੍ਰਿਤੀ , ਪਰੰਪਰਾਵਾਂ ਅਤੇ ਇਤਿਹਾਸ ਦਾ ਉਤਸਵ ਮਨਾਇਆ ।
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ – ਕਰਨਾਟਕ ਸੰਘ ਗੌਰਵਸ਼ਾਲੀ ਵਿਰਾਸਤ ਨੂੰ ਅੱਗੇ ਵਧਾ ਰਿਹਾ ਹੈ । ਉਨ੍ਹਾਂ ਨੇ ਟਿੱਪਣੀ ਕੀਤੀ ਕਿ ਦਿੱਲੀ ਕਰਨਾਟਕ ਸੰਘ ਦਾ 75ਵੀਂ ਵਰ੍ਹੇਗੰਢ ਸਮਾਰੋਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਦੇਸ਼ ਆਜ਼ਾਦੀ ਦੇ 75 ਸਾਲ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਅਸੀਂ 75 ਸਾਲ ਪਹਿਲਾਂ ਦੀਆਂ ਪਰਿਸਥਿਤੀਆਂ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਭਾਰਤ ਦੀ ਅਮਰ ਆਤਮਾ ਦੇ ਦਰਸ਼ਨ ਹੁੰਦੇ ਹਨ । ਉਨ੍ਹਾਂ ਨੇ ਕਿਹਾ “ਕਰਨਾਟਕ ਸੰਘ ਦੀ ਸਥਾਪਨਾ”, ਲੋਕਾਂ ਦਾ ਪਹਿਲਾਂ ਕੁਝ ਵਰ੍ਹਿਆਂ ਦੇ ਦੌਰਾਨ ਅਤੇ ਅੱਜ ਅੰਮ੍ਰਿਤ ਕਾਲ ਦੇ ਅਰੰਭ ਵਿੱਚ ਦੇਸ਼ ਨੂੰ ਮਜਬੂਤ ਕਰਨ ਲਈ ਲੋਕਾਂ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ ਕਿ ਸਮਰਪਣ ਅਤੇ ਊਰਜਾ ਇੱਕ ਹੀ ਮਾਤਰਾ ਵਿੱਚ ਦਿਖਾਈ ਦੇ ਰਹੀ ਹੈ। ਅੰਮ੍ਰਿਤ ਕਾਲ ਦੀ ਸ਼ੁਰੂਆਤ ਕਿ ਸਮਰਪਣ ਅਤੇ ਊਰਜਾ ਇੱਕ ਹੀ ਮਾਤਰਾ ਵਿੱਚ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਉਨ੍ਹਾਂ ਸਭ ਦੀ ਸਰਾਹਨਾ ਕੀਤੀ ਜੋ ਕਰਨਾਟਕ ਸੰਘ ਦੀ ਇਸ 75 ਸਾਲ ਦੀ ਯਾਤਰਾ ਦਾ ਹਿੱਸਾ ਹਨ ।
ਪ੍ਰਧਾਨ ਮੰਤਰੀ ਨੇ ਕਿਹਾ, “ਕਰਨਾਟਕ ਦੇ ਯੋਗਦਾਨ ਦੇ ਬਿਨਾ ਭਾਰਤ ਦੀ ਪਹਿਚਾਣ , ਪਰੰਪਰਾਵਾਂ ਅਤੇ ਪ੍ਰੇਰਣਾਵਾਂ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਪ੍ਰਾਚੀਨ ਕਾਲ ਤੋਂ , ਹਨੂੰਮਾਨ ਦੀ ਭੂਮਿਕਾ ਦੀ ਤੁਲਨਾ ਦੇ ਵੱਲ ਧਿਆਨ ਦਿਵਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਰਨਾਟਕ ਨੇ ਵੀ ਭਾਰਤ ਲਈ ਇਸੇ ਤਰ੍ਹਾਂ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਭਲੇ ਹੀ ਯੁੱਗ ਪਰਿਵਰਤਨ ਦਾ ਕੋਈ ਮਿਸ਼ਨ ਜੇਕਰ ਅਯੁੱਧਿਆ ਤੋ ਸ਼ੁਰੂ ਹੋ ਕੇ ਰਾਮੇਸ਼ਵਰਮ ਜਾਂਦਾ ਹੈ ਤਾਂ ਉਸ ਨੂੰ ਤਾਕਤ ਸਿਰਫ ਕਰਨਾਟਕ ਵਿੱਚ ਹੀ ਮਿਲਦੀ ਹੈ ।
ਪ੍ਰਧਾਨ ਮੰਤਰੀ ਨੇ ਮੱਧ ਕਾਲ ਦਾ ਵੀ ਉਲੇਖ ਕੀਤਾ ਜਦੋਂ ਹਮਲਾਕਾਰੀ ਦੇਸ਼ ਨੂੰ ਤਬਾਹ ਕਰ ਰਹੇ ਸਨ ਅਤੇ ਸੋਮਨਾਥ ਵਰਗੇ ਸ਼ਿਵਲਿੰਗੋਂ ਨੂੰ ਨਸ਼ਟ ਕਰ ਰਹੇ ਸਨ, ਉਸ ਸਮੇਂ ਦੇਵਰਾ ਦਾਸਿਮਇਯਾ, ਮਦਾਰਾ ਚੇਂਨਈਯਾਹ, ਦੋਹਰਾ ਕੱਕੈਯਾ ਅਤੇ ਭਗਵਾਨ ਬਸਵੇਸ਼ਵਰ ਵਰਗੇ ਸੰਤਾਂ ਨੇ ਲੋਕਾਂ ਨੂੰ ਆਪਣੀ ਆਸਥਾ ਨਾਲ ਜੋੜਿਆ। ਇਸ ਪ੍ਰਕਾਰ ਰਾਣੀ ਅਬਬਾਕਦਾ, ਓਨਾਕੇ ਓਬਵਾ, ਰਾਣੀ ਚੇਂਨੰਮਾ , ਕ੍ਰਾਂਤੀਵੀਰ ਸੰਗੋਲੀ ਰਾਯੰਨਾ ਵਰਗੇ ਯੋਧਿਆਂ ਨੇ ਵਿਦੇਸ਼ੀ ਸ਼ਕਤੀਆਂ ਦਾ ਸਾਹਮਣਾ ਕੀਤਾ । ਸੁਤੰਤਰਤਾ ਦੇ ਬਾਅਦ, ਪ੍ਰਧਾਨ ਮੰਤਰੀ ਨੇ ਕਿਹਾ, ਕਰਨਾਟਕ ਦੇ ਮੰਨੇ-ਪ੍ਰਮੰਨੇ ਵਿਅਕਤੀ ਨੇ ਭਾਰਤ ਨੂੰ ਪ੍ਰੇਰਿਤ ਕਰਨਾ ਜਾਰੀ ਰੱਖਿਆ ।
ਪ੍ਰਧਾਨ ਮੰਤਰੀ ਨੇ ਏਕ ਭਾਰਤ ਸ੍ਰੇਸ਼ਠ ਭਾਰਤ ਦੇ ਮੰਤਰ ਨੂੰ ਜੀਉਣ ਦੇ ਲਈ ਕਰਨਾਟਕ ਦੇ ਲੋਕਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਵੀ ਕੁਵੇੰਪੁ ਦੁਆਰਾ ‘ਨਾਦ ਗੀਤੇ’ ਬਾਰੇ ਗੱਲ ਕੀਤੀ ਅਤੇ ਸ਼ਰਧਾ ਗੀਤ ਵਿੱਚ ਖੂਬਸੂਰਤੀ ਨਾਲ ਵਿਅਕਤ ਕੀਤੀਆਂ ਗਈਆਂ ਰਾਸ਼ਟਰੀ ਭਾਵਨਾਵਾਂ ਦੀ ਪ੍ਰਸ਼ੰਸਾ ਕੀਤੀ। “ਇਸ ਗੀਤ ਵਿੱਚ, ਭਾਰਤ ਦੀ ਸੱਭਿਅਤਾ ਨੂੰ ਚਿਤਰਤ ਕੀਤਾ ਗਿਆ ਹੈ ਅਤੇ ਕਰਨਾਟਕ ਦੀ ਭੂਮਿਕਾ ਅਤੇ ਮਹੱਤਵ ਦਾ ਵਰਣਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ, ਜਦੋਂ ਅਸੀਂ ਇਸ ਗੀਤ ਦੀ ਭਾਵਨਾ ਨੂੰ ਸਮਝਦੇ ਹਾਂ, ਤਾਂ ਸਾਨੂੰ ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਸਾਰ ਵੀ ਮਿਲਦਾ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਅੱਜ ਜਦੋਂ ਭਾਰਤ ਜੀ-20 ਵਰਗੇ ਆਲਮੀ ਸਮੂਹ ਦੀ ਪ੍ਰਧਾਨਗੀ ਕਰਦਾ ਹੈ ਤਾਂ ਲੋਕਤੰਤਰ ਦੀ ਜਨਨੀ ਦੇ ਰੂਪ ਵਿੱਚ ਸਾਡੇ ਆਦਰਸ਼ ਸਾਡਾ ਮਾਰਗਦਰਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ‘ਅਨੁਭਵ ਮੰਟਪਾ’ ਦੇ ਮਾਧਿਅਮ ਰਾਹੀਂ ਭਗਵਾਨ ਬਸਵੇਸ਼ਵਰਾ ਦੇ ਵਚਨ, ਉਨ੍ਹਾਂ ਦੇ ਲੋਕਤਾਂਤ੍ਰਿਕ ਉਪਦੇਸ਼ ਭਾਰਤ ਲਈ ਇੱਕ ਪ੍ਰਕਾਸ਼ ਦੀਆਂ ਕਿਰਣ ਦੀ ਤਰ੍ਹਾਂ ਹਨ। ਪ੍ਰਧਾਨ ਮੰਤਰੀ ਨੇ ਲੰਦਨ ਵਿੱਚ ਕਈ ਭਾਸ਼ਾਵਾਂ ਵਿੱਚ ਆਪਣੀਆਂ ਪ੍ਰਤਿਗਿਆਵਾਂ ਦੇ ਸੰਕਲਨ ਦੇ ਨਾਲ – ਨਾਲ ਭਗਵਾਨ ਬਸਵੇਸ਼ਵਰ ਦੀ ਮੂਰਤੀ ਦਾ ਉਦਘਾਟਨ ਕਰਨ ਦਾ ਅਵਸਰ ਮਿਲਣ ਉੱਤੇ ਪ੍ਰਸੰਨਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ , “ਇਹ ਕਰਨਾਟਕ ਦੀ ਵਿਚਾਰਧਾਰਾ ਅਤੇ ਉਸ ਦੇ ਪ੍ਰਭਾਵਾਂ ਦੀ ਅਮਰਤਾ ਦਾ ਪ੍ਰਮਾਣ ਹੈ।”
ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, ਕਰਨਾਟਕ ਪਰੰਪਰਾਵਾਂ ਅਤੇ ਟੈਕਨੋਲੋਜੀ ਦੀ ਭੂਮੀ ਹੈ। ਇਸ ਵਿੱਚ ਇਤਿਹਾਸਿਕ ਸੰਸਕ੍ਰਿਤੀ ਦੇ ਨਾਲ – ਨਾਲ ਆਧੁਨਿਕ ਆਰਟਫੀਸ਼ੀਅਲ ਇਨਟੈਲੀਜੈਂਸ ਵੀ ਹੈ।” ਪ੍ਰਧਾਨ ਮੰਤਰੀ ਨੇ ਜਰਮਨ ਚਾਂਸਲਰ ਸ਼੍ਰੀ ਓਲਾਫ ਸਕੋਲਜ ਨਾਲ ਦਿਨ ਵਿੱਚ ਹੋਈ ਮੁਲਾਕਾਤ ਨੂੰ ਯਾਦ ਕੀਤਾ ਅਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਉਨ੍ਹਾਂ ਦਾ ਅਗਲਾ ਪ੍ਰੋਗਰਾਮ ਕੱਲ੍ਹ ਬੰਗਲੁਰੂ ਵਿੱਚ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜੀ-20 ਦੀ ਇੱਕ ਮਹੱਤਵਪੂਰਣ ਬੈਠਕ ਵੀ ਬੰਗਲੁਰੂ ਵਿੱਚ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਕਿਸੇ ਵੀ ਅੰਤਰਰਾਸ਼ਟਰੀ ਪ੍ਰਤਿਨਿਧੀ ਨਾਲ ਮਿਲਣ ਉੱਤੇ ਉਸ ਨੂੰ ਭਾਰਤ ਦੇ ਪ੍ਰਾਚੀਨ ਅਤੇ ਆਧੁਨਿਕ ਦੋਨਾਂ ਪੱਖਾਂ ਨੂੰ ਦਿਖਾਉਣ ਦਾ ਪ੍ਰਯਾਸ ਕਰਦੇ ਹਨ। ਉਨ੍ਹਾਂ ਨੇ ਦੁਹਰਾਇਆ ਕਿ ਪਰੰਪਰਾ ਅਤੇ ਟੈਕਨੋਲੋਜੀ ਨਵੇਂ ਭਾਰਤ ਦੀ ਪ੍ਰਵਿਰਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਕਾਸ ਅਤੇ ਵਿਰਾਸਤ, ਪ੍ਰਗਤੀ ਅਤੇ ਪਰੰਪਰਾਵਾਂ ਦੇ ਨਾਲ ਅੱਗੇ ਵੱਧ ਰਿਹਾ ਹੈ । ਉਨ੍ਹਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇੱਕ ਪਾਸੇ ਭਾਰਤ ਆਪਣੇ ਪ੍ਰਾਚੀਨ ਮੰਦਿਰਾਂ ਅਤੇ ਸੱਭਿਆਚਾਰਕ ਕੇਂਦਰਾਂ ਨੂੰ ਪੁਨਰਜੀਵਿਤ ਕਰ ਰਿਹਾ ਹੈ , ਉੱਥੇ ਹੀ ਦੂਜੇ ਪਾਸੇ ਇਹ ਵੀ ਹੈ ਡਿਜੀਟਲ ਭੁਗਤਾਨ ਵਿੱਚ ਵਿਸ਼ਵ ਵਿੱਚ ਮੋਹਰੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਦਾ ਭਾਰਤ ਸਦੀਆਂ ਪੁਰਾਣੀਆਂ ਚੋਰੀ ਹੋਈਆਂ ਮੂਰਤੀਆਂ ਅਤੇ ਕਲਾਕ੍ਰਿਤੀਆਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆ ਰਿਹਾ ਹੈ, ਜਦੋਂ ਕਿ ਇਹ ਰਿਕਾਰਡ ਐੱਫਡੀਆਈ ਵੀ ਲਿਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਹ ਨਵੇਂ ਭਾਰਤ ਦਾ ਵਿਕਾਸ ਪਥ ਹੈ ਜੋ ਸਾਨੂੰ ਇੱਕ ਵਿਕਸਿਤ ਰਾਸ਼ਟਰ ਦੇ ਲਕਸ਼ ਤੱਕ ਲੈ ਜਾਵੇਗਾ।”
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ “ਅੱਜ ਕਰਨਾਟਕ ਦਾ ਵਿਕਾਸ ਦੇਸ਼ ਅਤੇ ਕਰਨਾਟਕ ਸਰਕਾਰ ਲਈ ਸਰਬਉੱਚ ਪ੍ਰਾਥਮਿਕਤਾ ਹੈ । ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ 2009-2014 ਦੇ ਦਰਮਿਆਨ 11 ਹਜ਼ਾਰ ਕਰੋੜ ਰੁਪਏ ਕਰਨਾਟਕ ਨੂੰ ਦਿੱਤੇ, ਜਦੋਂ ਕਿ 2019-2023 ਤੋਂ ਹੁਣ ਤੱਕ 30 ਹਜ਼ਾਰ ਕਰੋੜ ਰੁਪਏ ਭੇਜੇ ਜਾ ਚੁੱਕੇ ਹਨ। ਕਰਨਾਟਕ ਨੂੰ 2009-2014 ਦੇ ਦਰਮਿਆਨ ਰੇਲਵੇ ਪ੍ਰੋਜੈਕਟਾਂ ਲਈ 4 ਹਜ਼ਾਰ ਕਰੋੜ ਮਿਲੇ ਸਨ ਜਦੋਂ ਕਿ ਕੇਵਲ ਇਸ ਸਾਲ ਦੇ ਬਜਟ ਵਿੱਚ ਕਰਨਾਟਕ ਨੂੰ ਰੇਲ ਬੁਨਿਆਦੀ ਢਾਂਚੇ ਲਈ 7 ਹਜ਼ਾਰ ਕਰੋੜ ਰੁਪਏ ਐਲੋਕੇਟ ਕੀਤੇ ਗਏ ਹਨ। ਕਰਨਾਟਕ ਵਿੱਚ ਰਾਸ਼ਟਰੀ ਰਾਜਮਾਰਗਾਂ ਨੂੰ ਉਨ੍ਹਾਂ 5 ਵਰ੍ਹਿਆਂ ਦੇ ਦੌਰਾਨ 6 ਹਜ਼ਾਰ ਕਰੋੜ ਰੁਪਏ ਪ੍ਰਾਪਤ ਹੋਏ, ਜਦੋਂ ਕਿ ਪਿਛਲੇ 9 ਵਰ੍ਹਿਆਂ ਵਿੱਚ, ਕਰਨਾਟਕ ਨੂੰ ਆਪਣੇ ਰਾਜਮਾਰਗਾਂ ਲਈ ਹਰ ਸਾਲ 5 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਹੋਇਆ । ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਤਮਾਨ ਸਰਕਾਰ ਭਦ੍ਰਾ ਪ੍ਰੋਜੈਕਟ ਦੇ ਲੰਬੇ ਸਮੇਂ ਤੋਂ ਲੰਬਿਤ ਮੰਗ ਨੂੰ ਪੂਰਾ ਕਰ ਰਿਹਾ ਹੈ ਅਤੇ ਇਹ ਸਭ ਵਿਕਾਸ ਕਰਨਾਟਕ ਦੀ ਤਸਵੀਰ ਨੂੰ ਤੇਜ਼ੀ ਨਾਲ ਬਦਲ ਰਿਹਾ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ-ਕਰਨਾਟਕ ਸੰਘ ਦੇ 75 ਵਰ੍ਹਿਆਂ ਨੇ ਵਿਕਾਸ, ਉਪਲਬਧੀ ਅਤੇ ਗਿਆਨ ਦੇ ਕਈ ਮਹੱਤਵਪੂਰਨ ਪਲ ਸਾਹਮਣੇ ਲਿਆਏ ਹਨ । ਪ੍ਰਧਾਨ ਮੰਤਰੀ ਨੇ ਅਗਲੇ 25 ਵਰ੍ਹਿਆਂ ਦੇ ਮਹੱਤਵ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਮਹੱਤਵਪੂਰਣ ਕਦਮਾਂ ਉੱਤੇ ਚਾਨਣਾ ਪਾਇਆ ਜੋ ਅੰਮ੍ਰਿਤ ਕਾਲ ਵਿੱਚ ਅਤੇ ਦਿੱਲੀ-ਕਰਨਾਟਕ ਸੰਘ ਦੇ ਅਗਲੇ 25 ਵਰ੍ਹਿਆਂ ਵਿੱਚ ਉਠਾਏ ਜਾ ਸਕਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਗਿਆਨ ਅਤੇ ਕਲਾ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਕੰਨੜ ਭਾਸ਼ਾ ਅਤੇ ਉਸ ਦੇ ਸਮ੍ਰਿੱਧ ਸਾਹਿਤ ਦੀ ਸੁੰਦਰਤਾ ਉੱਤੇ ਚਾਨਣਾ ਪਾਇਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੰਨੜ ਭਾਸ਼ਾ ਦੇ ਪਾਠਕਾਂ ਦੀ ਸੰਖਿਆ ਬਹੁਤ ਉੱਚ ਅਤੇ ਪ੍ਰਕਾਸ਼ਕਾਂ ਨੂੰ ਇਸ ਦੇ ਪ੍ਰਕਾਸ਼ਨ ਦੇ ਕੁਝ ਹਫ਼ਤਿਆਂ ਦੇ ਅੰਦਰ ਇੱਕ ਚੰਗੀ ਕਿਤਾਬ ਦਾ ਪੁਨਰਮੁਦ੍ਰਣ ਕਰਨਾ ਪੈਂਦਾ ਹੈ।
ਪ੍ਰਧਾਨ ਮੰਤਰੀ ਨੇ ਕਲਾ ਦੇ ਖੇਤਰ ਵਿੱਚ ਕਰਨਾਟਕ ਦੀਆਂ ਆਸਧਾਰਣ ਉਪਲੱਬਧੀਆਂ ਉੱਤੇ ਧਿਆਨ ਦਿੱਤਾ ਅਤੇ ਕਿਹਾ ਕਿ ਕਰਨਾਟਕ ਸੰਗੀਤ ਦੀ ਕੰਸਲੇ ਤੋਂ ਲੈ ਕੇ ਕਰਨਾਟਕ ਸੰਗੀਤ ਸ਼ੈਲੀ ਅਤੇ ਭਰਤਨਾਟ੍ਯਮ ਤੋਂ ਲੈ ਕੇ ਯਕਸ਼ਗਾਨ ਤੱਕ ਸ਼ਾਸਤਰੀ ਅਤੇ ਲੋਕਾਂ ਨੂੰ ਪਿਆਰਾ ਦੋਨਾਂ ਕਲਾਵਾਂ ਵਿੱਚ ਸਮ੍ਰਿੱਧ ਹੈ। ਇਨ੍ਹਾਂ ਕਲਾ ਰੂਪਾਂ ਨੂੰ ਮਕਬੂਲ ਬਣਾਉਣ ਲਈ ਕਰਨਾਟਕ ਸੰਘ ਦੇ ਪ੍ਰਯਾਸਾਂ ਦੀ ਪ੍ਰਸ਼ੰਸਾ ਕਰਦੇ ਹੋਏ , ਪ੍ਰਧਾਨ ਮੰਤਰੀ ਨੇ ਇਨ੍ਹਾਂ ਪ੍ਰਯਾਸਾਂ ਨੂੰ ਅਗਲੇ ਪੱਧਰ ਉੱਤੇ ਲੈ ਜਾਣ ਦੀ ਜ਼ਰੂਰਤ ਉੱਤੇ ਬਲ ਦਿੱਤਾ ਅਤੇ ਦਿੱਲੀ ਕੰਨਡਿਗਾ ਪਰਿਵਾਰਾਂ ਨੂੰ ਕਿਹਾ ਕਿ ਉਹ ਗ਼ੈਰ-ਕੰਨਡਿਗਾ ਪਰਿਵਾਰਾਂ ਨੂੰ ਅਜਿਹੇ ਆਯੋਜਨਾਂ ਵਿੱਚ ਲਿਆਉਣ ਦੀ ਪ੍ਰਯਾਸ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੰਨੜ ਸੰਸਕ੍ਰਿਤੀ ਨੂੰ ਦਰਸਾਉਣ ਵਾਲੀਆਂ ਕੁਝ ਫਿਲਮਾਂ ਗ਼ੈਰ-ਕੰਨੜ ਭਾਸ਼ੀ ਦਰਸ਼ਕਾਂ ਦੇ ਦਰਮਿਆਨ ਬਹੁਤ ਮਕਬੂਲ ਹੋਈਆਂ ਅਤੇ ਇਨ੍ਹਾਂ ਫਿਲਮਾਂ ਨੇ ਕਰਨਾਟਕ ਬਾਰੇ ਅਤੇ ਜਾਣਨ ਦੀ ਇੱਛਾ ਪੈਦਾ ਕੀਤੀ। ਉਨ੍ਹਾਂ ਨੇ ਕਿਹਾ , “ਇਸ ਇੱਛਾ ਦਾ ਲਾਭ ਉਠਾਉਣ ਦੀ ਜ਼ਰੂਰਤ ਹੈ। ਪ੍ਰਧਾਨ ਮੰਤਰੀ ਨੇ ਕਲਾਕਾਰਾਂ ਅਤੇ ਵਿਦਵਾਨਾਂ ਨੂੰ ਰਾਸ਼ਟਰੀ ਯੁੱਧ ਸਮਾਰਕ, ਪ੍ਰਧਾਨ ਮੰਤਰੀ ਅਜਾਇਬ-ਘਰ ਅਤੇ ਕਰਤਵਯ ਪਥ ਜਾਣ ਦਾ ਅਨੁਰੋਧ ਕੀਤਾ।
ਪ੍ਰਧਾਨ ਮੰਤਰੀ ਨੇ ਦੁਨੀਆ ਭਰ ਵਿੱਚ ਮਨਾਏ ਜਾ ਰਹੇ “ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ’ ਦਾ ਵੀ ਉਲੇਖ ਕੀਤਾ ਅਤੇ ਕਿਹਾ ਕਿ ਕਰਨਾਟਕ ਭਾਰਤੀ ਮੋਟੇ ਅਨਾਜ ਯਾਨੀ ‘ਸ਼੍ਰੀ ਧਨਯ’ ਦਾ ਮੁੱਖ ਕੇਂਦਰ ਰਿਹਾ ਹੈ । ਯੇਦੀਯੁਰੱਪਾ ਜੀ ਦੇ ਸਮੇਂ ਤੋਂ ਕਰਨਾਟਕ ਵਿੱਚ ‘ਸ਼੍ਰੀ ਧਨਯ’ ਦੇ ਪ੍ਰਚਾਰ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮਾਂ ਉੱਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ , “ਸ਼੍ਰੀ ਅੰਨ ਰਾਗੀ ਕਰਨਾਟਕ ਦੀ ਸੰਸਕ੍ਰਿਤੀ ਅਤੇ ਸਾਮਾਜਕ ਪਹਿਚਾਣ ਦਾ ਇੱਕ ਹਿੱਸਾ ਹਨ।” ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਕੰਨਡਿਗਿਆਂ ਦੇ ਰਸਤੇ ਉੱਤੇ ਚੱਲ ਰਿਹਾ ਹੈ ਅਤੇ ਮੋਟੇ ਅਨਾਜ ਨੂੰ ਸ਼੍ਰੀ ਅੰਨ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਹ ਦੇਖਦੇ ਹੋਏ ਕਿ ਪੂਰੀ ਦੁਨੀਆ ਸ਼੍ਰੀ ਅਨਾਜ ਦੇ ਲਾਭਾਂ ਨੂੰ ਪਹਿਚਾਣ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੀ ਮੰਗ ਵਧਣ ਵਾਲੀ ਹੈ, ਜਿਸ ਦੇ ਨਾਲ ਕਰਨਾਟਕ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ।
ਸੰਬੋਧਨ ਨੂੰ ਖਤਮ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਭਾਰਤ 2047 ਵਿੱਚ ਇੱਕ ਵਿਕਸਿਤ ਰਾਸ਼ਟਰ ਦੇ ਰੂਪ ਵਿੱਚ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ ਤਾਂ ਭਾਰਤ ਦੇ ਗੌਰਵਸ਼ਾਲੀ ਅੰਮ੍ਰਿਤ ਕਾਲ ਵਿੱਚ ਦਿੱਲੀ-ਕਰਨਾਟਕ ਸੰਘ ਦੇ ਯੋਗਦਾਨ ਦੀ ਵੀ ਚਰਚਾ ਹੋਵੇਗੀ ਕਿਉਂਕਿ ਇਹ ਆਪਣੇ ਸੌਵੇਂ ਸਾਲ ਵਿੱਚ ਵੀ ਪ੍ਰਵੇਸ਼ ਕਰੇਗਾ ।
ਇਸ ਮੌਕੇ ਉੱਤੇ ਕੇਂਦਰੀ ਮੰਤਰੀ ਪ੍ਰਲਹਾਦ ਜੋਸ਼ੀ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਆਦਿਚੁੰਚਨਗਿਰੀ ਮੱਠ ਦੇ ਸੁਆਮੀਜੀ, ਸ਼੍ਰੀ ਨਿਰਮਲਾਨੰਦਨਾਥ, ਸਮਾਰੋਹ ਕਮੇਟੀ ਦੇ ਪ੍ਰਧਾਨ ਸ਼੍ਰੀ ਸੀ.ਟੀ. ਰਵੀ ਅਤੇ ਦਿੱਲੀ-ਕਰਨਾਟਕ ਸੰਘ ਦੇ ਪ੍ਰਧਾਨ ਸ਼੍ਰੀ ਸੀ. ਐੱਮ. ਨਾਗਰਾਜ ਸਹਿਤ ਹੋਰ ਪਤਵੰਤੇ ਵੀ ਮੌਜੂਦ ਸਨ ।
ਪਿਛੋਕੜ
ਪ੍ਰਧਾਨ ਮੰਤਰੀ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਕਲਪਨਾ ਦੇ ਸਮਾਨ, ਕਰਨਾਟਕ ਦੀ ਸੰਸਕ੍ਰਿਤੀ, ਪਰੰਪਰਾਵਾਂ ਅਤੇ ਇਤਹਾਸ ਦਾ ਉਤਸਵ ਮਨਾਣ ਲਈ ਬਰਿਸੂ ਕੰਨੜ ਦਿਮ ਦਿਮਾਵਾ ਸੱਭਿਆਚਾਰਕ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਉਤਸਵ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਸਰਪ੍ਰਸਤੀ ਵਿੱਚ ਆਜੋਜਿਤ ਕੀਤਾ ਜਾ ਰਿਹਾ ਹੈ ਅਤੇ ਸੈਂਕੜੇ ਕਲਾਕਾਰਾਂ ਨੂੰ ਨਾਚ, ਸੰਗੀਤ, ਡਰਾਮਾ, ਕਵਿਤਾ ਆਦਿ ਦੇ ਮਾਧਿਅਮ ਰਾਹੀਂ ਕਰਨਾਟਕ ਦੀ ਸੱਭਿਆਚਾਰਕ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ ।
Addressing ‘Barisu Kannada Dimdimava’ cultural festival in Delhi. It celebrates the vivid culture of Karnataka. https://t.co/8PipVHg2U1
— Narendra Modi (@narendramodi) February 25, 2023
‘दिल्ली कर्नाटका संघ’ के 75 वर्षों का ये उत्सव ऐसे समय में हो रहा है, जब देश भी आज़ादी के 75 वर्ष का अमृत महोत्सव मना रहा है। pic.twitter.com/mb6Sugi574
— PMO India (@PMOIndia) February 25, 2023
भारत की पहचान हो, भारत की परम्पराएँ हों, या भारत की प्रेरणाएं हों, कर्नाटका के बिना हम भारत को परिभाषित नहीं कर सकते। pic.twitter.com/A2blhLOCa2
— PMO India (@PMOIndia) February 25, 2023
आज जब भारत G-20 जैसे बड़े वैश्विक समूह की अध्यक्षता कर रहा है, तो लोकतन्त्र की जननी- Mother of Democracy के रूप में हमारे आदर्श हमारा मार्गदर्शन कर रहे हैं। pic.twitter.com/wfBVGffqBj
— PMO India (@PMOIndia) February 25, 2023
कर्नाटका traditions की धरती भी है, और technology की धरती भी है। pic.twitter.com/SXHh81lfM8
— PMO India (@PMOIndia) February 25, 2023
कर्नाटका traditions की धरती भी है, और technology की धरती भी है। pic.twitter.com/SXHh81lfM8
— PMO India (@PMOIndia) February 25, 2023
विकास की नई रफ्तार, कर्नाटका की तस्वीर को तेजी से बदल रही है। pic.twitter.com/jEgWFUfAnj
— PMO India (@PMOIndia) February 25, 2023
************
ਡੀਐੱਸ/ਟੀਐੱਸ
Addressing ‘Barisu Kannada Dimdimava’ cultural festival in Delhi. It celebrates the vivid culture of Karnataka. https://t.co/8PipVHg2U1
— Narendra Modi (@narendramodi) February 25, 2023
‘दिल्ली कर्नाटका संघ’ के 75 वर्षों का ये उत्सव ऐसे समय में हो रहा है, जब देश भी आज़ादी के 75 वर्ष का अमृत महोत्सव मना रहा है। pic.twitter.com/mb6Sugi574
— PMO India (@PMOIndia) February 25, 2023
भारत की पहचान हो, भारत की परम्पराएँ हों, या भारत की प्रेरणाएं हों, कर्नाटका के बिना हम भारत को परिभाषित नहीं कर सकते। pic.twitter.com/A2blhLOCa2
— PMO India (@PMOIndia) February 25, 2023
आज जब भारत G-20 जैसे बड़े वैश्विक समूह की अध्यक्षता कर रहा है, तो लोकतन्त्र की जननी- Mother of Democracy के रूप में हमारे आदर्श हमारा मार्गदर्शन कर रहे हैं। pic.twitter.com/wfBVGffqBj
— PMO India (@PMOIndia) February 25, 2023
कर्नाटका traditions की धरती भी है, और technology की धरती भी है। pic.twitter.com/SXHh81lfM8
— PMO India (@PMOIndia) February 25, 2023
आज देश विकास और विरासत को, प्रोग्रेस और परम्पराओं को एक साथ लेकर आगे बढ़ रहा है। pic.twitter.com/iLkxnETyPf
— PMO India (@PMOIndia) February 25, 2023
विकास की नई रफ्तार, कर्नाटका की तस्वीर को तेजी से बदल रही है। pic.twitter.com/jEgWFUfAnj
— PMO India (@PMOIndia) February 25, 2023
The land of Karnataka is special. It epitomises the spirit of 'Ek Bharat Shreshtha Bharat.' pic.twitter.com/dDPGhZEbss
— Narendra Modi (@narendramodi) February 25, 2023
Karnataka is the land of tradition and technology.
— Narendra Modi (@narendramodi) February 25, 2023
The state has a glorious historical culture and it is also making a mark in modern artificial intelligence. pic.twitter.com/hMQKXjxNas
Two things on which the Delhi Karnataka Sangha can focus on... pic.twitter.com/dm55QWZCDG
— Narendra Modi (@narendramodi) February 25, 2023
The programme organised by the Delhi Karnataka Sangha showcased the glorious culture of Karnataka. pic.twitter.com/079WqiYA6O
— Narendra Modi (@narendramodi) February 25, 2023
ಕರ್ನಾಟಕದ ನೆಲ ವಿಶಿಷ್ಟವಾಗಿದೆ. ಇದು 'ಏಕ್ ಭಾರತ್ ಶ್ರೇಷ್ಠ ಭಾರತ್'ನ ಚೈತನ್ಯವನ್ನು ಸಾರುತ್ತದೆ pic.twitter.com/qAH1codh5j
— Narendra Modi (@narendramodi) February 25, 2023
ದೆಹಲಿ ಕರ್ನಾಟಕ ಸಂಘವು ಗಮನಹರಿಸಬಹುದಾದ ಎರಡು ವಿಷಯಗಳು... pic.twitter.com/B8iTLZses2
— Narendra Modi (@narendramodi) February 25, 2023