Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਨਵਸਾਰੀ ਵਿੱਚ ਏ ਐੱਮ ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਨਵਸਾਰੀ ਵਿੱਚ ਏ ਐੱਮ ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਨਵਸਾਰੀ ਵਿੱਚ ਏ ਐੱਮ ਨਾਇਕ ਹੈਲਥਕੇਅਰ ਕੰਪਲੈਕਸ ਅਤੇ ਨਿਰਾਲੀ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਵਰਚੁਅਲੀ ਖਰੇਲ ਸਿੱਖਿਆ ਕੰਪਲੈਕਸ ਦਾ ਉਦਘਾਟਨ ਵੀ ਕੀਤਾ। ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਵੀ ਇਸ ਮੌਕੇ ਹਾਜ਼ਰ ਸਨ।

ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਵਸਾਰੀ ਨੂੰ ਬਹੁਤ ਸਾਰੇ ਪ੍ਰੋਜੈਕਟ ਪ੍ਰਾਪਤ ਹੋਏ ਹਨਜੋ ਖੇਤਰ ਦੇ ਲੋਕਾਂ ਦੇ ਜੀਵਨ ਵਿੱਚ ਸੁਧਾਰ ਕਰਨਗੇ। ਉਨ੍ਹਾਂ ਨੇ ਨਿਰਾਲੀ ਟਰੱਸਟ ਅਤੇ ਸ਼੍ਰੀ ਏ ਐੱਮ ਨਾਇਕ ਦੇ ਜਜ਼ਬੇ ਦੀ ਵੀ ਸ਼ਲਾਘਾ ਕੀਤੀਜਿਨ੍ਹਾਂ ਨੇ ਇੱਕ ਨਿੱਜੀ ਦੁਖਾਂਤ ਨੂੰ ਇੱਕ ਮੌਕੇ ਵਿੱਚ ਬਦਲ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਹੋਰ ਪਰਿਵਾਰ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਵਸਾਰੀ ਦੇ ਲੋਕਾਂ ਨੂੰ ਆਧੁਨਿਕ ਸਿਹਤ ਕੰਪਲੈਕਸ ਅਤੇ ਮਲਟੀ ਸਪੈਸ਼ਲਿਟੀ ਹਸਪਤਾਲ ਲਈ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਸੰਭਾਲ ਸਹੂਲਤਾਂ ਦਾ ਆਧੁਨਿਕੀਕਰਨ ਅਤੇ ਪਹੁੰਚਯੋਗਤਾ ਗ਼ਰੀਬਾਂ ਦੇ ਸਸ਼ਕਤੀਕਰਨ ਅਤੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ, “ਅਸੀਂ ਦੇਸ਼ ਦੇ ਸਿਹਤ ਖੇਤਰ ਵਿੱਚ ਸੁਧਾਰ ਲਈ ਪਿਛਲੇ 8 ਸਾਲਾਂ ਦੌਰਾਨ ਇੱਕ ਸੰਪੂਰਨ ਪਹੁੰਚ ਤੇ ਧਿਆਨ ਕੇਂਦਰਿਤ ਕੀਤਾ ਹੈ”। ਉਨ੍ਹਾਂ ਦੱਸਿਆ ਕਿ ਇਲਾਜ ਸੁਵਿਧਾਵਾਂ ਦੇ ਆਧੁਨਿਕੀਕਰਨ ਦੇ ਨਾਲ-ਨਾਲ ਪੋਸ਼ਣ ਅਤੇ ਸਾਫ਼-ਸੁਥਰੀ ਜੀਵਨ ਸ਼ੈਲੀ ਵਿੱਚ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਸਾਡਾ ਟੀਚਾ ਗ਼ਰੀਬ ਅਤੇ ਮੱਧ ਵਰਗ ਨੂੰ ਬਿਮਾਰੀ ਤੋਂ ਬਚਾਉਣਾ ਹੈ ਅਤੇ ਬਿਮਾਰੀ ਦੀ ਸਥਿਤੀ ਵਿੱਚਸਾਡਾ ਉਦੇਸ਼ ਖਰਚਿਆਂ ਨੂੰ ਘਟਾਉਣਾ ਹੈ। ਉਨ੍ਹਾਂ ਗੁਜਰਾਤ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਅਤੇ ਸਿਹਤ ਸੰਭਾਲ ਸੂਚਕਾਂ ਵਿੱਚ ਸੁਧਾਰ ਨੂੰ ਨੋਟ ਕੀਤਾਜਦਕਿ ਗੁਜਰਾਤ ਨੀਤੀ ਆਯੋਗ ਦੇ ਸਸਟੇਨੇਬਲ ਡਿਵੈਲਪਮੈਂਟ ਗੋਲ ਸੂਚਕਾਂਕ ਵਿੱਚ ਸਿਖਰ ਤੇ ਹੈ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਆਪਣੇ ਦਿਨਾਂ ਨੂੰ ਯਾਦ ਕੀਤਾ ਜਦੋਂ ਉਨ੍ਹਾਂ ਨੇ ਸਵਸਥ ਗੁਜਰਾਤਉੱਜਵਲ ਗੁਜਰਾਤਮੁੱਖ ਮੰਤਰੀ ਅੰਮ੍ਰਿਤਮ ਯੋਜਨਾ ਵਰਗੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਤਜਰਬਾ ਪੂਰੇ ਦੇਸ਼ ਦੇ ਗ਼ਰੀਬਾਂ ਦੀ ਸੇਵਾ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਤਹਿਤ ਗੁਜਰਾਤ ਵਿੱਚ 41 ਲੱਖ ਮਰੀਜ਼ਾਂ ਨੇ ਮੁਫ਼ਤ ਇਲਾਜ ਦਾ ਲਾਭ ਲਿਆ ਹੈਜਿਨ੍ਹਾਂ ਵਿੱਚੋਂ ਬਹੁਤ ਸਾਰੀਆਂ ਔਰਤਾਂਵਾਂਝੇ ਅਤੇ ਆਦਿਵਾਸੀ ਲੋਕ ਸਨ। ਇਸ ਯੋਜਨਾ ਨਾਲ ਮਰੀਜ਼ਾਂ ਦੇ 7 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਈ ਹੈ। ਗੁਜਰਾਤ ਨੂੰ 7.5 ਹਜ਼ਾਰ ਤੋਂ ਵੱਧ ਸਿਹਤ ਅਤੇ ਤੰਦਰੁਸਤੀ ਕੇਂਦਰ ਅਤੇ 600 ‘ਦੀਨਦਿਆਲ ਔਸ਼ਧਿਆਲਾ’ ਪ੍ਰਾਪਤ ਹੋਏ ਹਨ। ਗੁਜਰਾਤ ਦੇ ਸਰਕਾਰੀ ਹਸਪਤਾਲ ਕੈਂਸਰ ਵਰਗੀਆਂ ਬਿਮਾਰੀਆਂ ਦੇ ਉੱਨਤ ਇਲਾਜ ਨਾਲ ਨਜਿੱਠਣ ਲਈ ਲੈਸ ਹਨ। ਭਾਵਨਗਰਜਾਮਨਗਰਰਾਜਕੋਟ ਆਦਿ ਕਈ ਸ਼ਹਿਰਾਂ ਵਿੱਚ ਕੈਂਸਰ ਦੇ ਇਲਾਜ ਦੀਆਂ ਸੁਵਿਧਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਰਾਜ ਵਿੱਚ ਗੁਰਦਿਆਂ ਦੇ ਇਲਾਜ ਦੇ ਸਬੰਧ ਵਿੱਚ ਬੁਨਿਆਦੀ ਢਾਂਚੇ ਦਾ ਵੀ ਉਹੀ ਵਿਸਤਾਰ ਦਿਖਾਈ ਦੇ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਔਰਤਾਂ ਅਤੇ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਦੇ ਮਾਪਦੰਡਾਂ ਵਿੱਚ ਸੁਧਾਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਨੇ ਸੰਸਥਾਗਤ ਜਣੇਪੇ ਲਈ ਚਿਰੰਜੀਵੀ ਯੋਜਨਾ ਦਾ ਜ਼ਿਕਰ ਕੀਤਾਜਿਸ ਨਾਲ 14 ਲੱਖ ਮਾਵਾਂ ਨੂੰ ਲਾਭ ਹੋਇਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਗੁਜਰਾਤ ਦੀਆਂ ਚਿਰੰਜੀਵੀ ਅਤੇ ਖਿਖਿਲਾਹਤ ਯੋਜਨਾਵਾਂ ਦਾ ਰਾਸ਼ਟਰੀ ਪੱਧਰ ਤੇ ਮਿਸ਼ਨ ਇੰਦਰਧਨੁਸ਼ ਅਤੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਵਿੱਚ ਵਿਸਤਾਰ ਕੀਤਾ ਗਿਆ ਹੈ। ਰਾਜਕੋਟ ਵਿੱਚ ਏਮਜ਼ ਬਣ ਰਿਹਾ ਹੈਰਾਜ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ ਅਤੇ ਐੱਮਬੀਬੀਐੱਸ ਦੀਆਂ ਸੀਟਾਂ 1100 ਤੋਂ ਵੱਧ ਕੇ 5700 ਹੋ ਗਈਆਂ ਹਨ ਅਤੇ ਪੀਜੀ ਦੀਆਂ ਸੀਟਾਂ ਸਿਰਫ 800 ਤੋਂ ਵੱਧ ਕੇ 2000 ਤੋਂ ਵੱਧ ਹੋ ਗਈਆਂ ਹਨ।

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਲੋਕਾਂ ਦੀ ਸੇਵਾ ਭਾਵਨਾ ਨੂੰ ਸਲਾਮ ਕਰਦੇ ਹੋਏ ਸਮਾਪਤੀ ਕੀਤੀ। ਉਨ੍ਹਾਂ ਕਿਹਾ, ”ਗੁਜਰਾਤ ਦੇ ਲੋਕਾਂ ਲਈ ਸਿਹਤ ਅਤੇ ਸੇਵਾ ਜੀਵਨ ਦਾ ਟੀਚਾ ਹੈ। ਸਾਡੇ ਕੋਲ ਬਾਪੂ ਵਰਗੇ ਮਹਾਪੁਰਖਾਂ ਦੀ ਪ੍ਰੇਰਨਾ ਹੈਜਿਨ੍ਹਾਂ ਨੇ ਸੇਵਾ ਨੂੰ ਦੇਸ਼ ਦੀ ਤਾਕਤ ਬਣਾਇਆ। ਗੁਜਰਾਤ ਦੀ ਇਹ ਭਾਵਨਾ ਅਜੇ ਵੀ ਊਰਜਾ ਨਾਲ ਭਰੀ ਹੋਈ ਹੈ। ਇੱਥੇ ਸਭ ਤੋਂ ਸਫਲ ਵਿਅਕਤੀ ਵੀ ਕਿਸੇ ਨਾ ਕਿਸੇ ਸੇਵਾ ਕਾਰਜ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਸਮਾਪਤੀ ਕੀਤੀ ਕਿ ਗੁਜਰਾਤ ਦੀ ਸੇਵਾ ਭਾਵਨਾ ਇਸ ਦੀ ਸਮਰੱਥਾ ਵਿੱਚ ਵਾਧੇ ਦੇ ਨਾਲ –ਨਾਲ ਵਧੇਗੀ।

https://twitter.com/narendramodi/status/1535168324510040066

https://twitter.com/PMOIndia/status/1535170285737213952

https://twitter.com/PMOIndia/status/1535170823312797696

https://twitter.com/PMOIndia/status/1535171665625509889

https://twitter.com/PMOIndia/status/1535172240383574017

***********

ਡੀਐੱਸ