Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਧਰਮਸਥਲ ਸਥਿਤ ਸ਼੍ਰੀ ਮੰਜੂਨਾਥ ਸਵਾਮੀ ਮੰਦਰ(Shri Manjunatha Swamy Temple at Dharmasthala) ਵਿਖੇ ਪ੍ਰਾਰਥਨਾ ਕੀਤੀ ; ਉਜੀਰੇ(Ujire) ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਧਰਮਸਥਲ ਸਥਿਤ ਸ਼੍ਰੀ ਮੰਜੂਨਾਥ ਸਵਾਮੀ ਮੰਦਰ(Shri Manjunatha Swamy Temple at Dharmasthala) ਵਿਖੇ ਪ੍ਰਾਰਥਨਾ ਕੀਤੀ ; ਉਜੀਰੇ(Ujire) ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਆਪਣੀ ਕਰਨਾਟਕ ਯਾਤਰਾ ਦੇ ਪਹਿਲੇ ਪੜਾਅ ਦੌਰਾਨ ਮੰਗਲੁਰੂ ਪਹੁੰਚੇ। ਉਹ ਧਰਮਸਥਲ(Dharmasthala) ਗਏ ਜਿੱਥੇ ਉਨ੍ਹਾਂ ਨੇ ਸ਼੍ਰੀ ਮੰਜੂਨਾਥ ਸਵਾਮੀ ਮੰਦਰ(Shri Manjunatha Swamy Temple) ਵਿੱਚ ਪ੍ਰਾਰਥਨਾ ਕੀਤੀ।

ਪ੍ਰਧਾਨ ਮੰਤਰੀ ਨੇ ਉਜੀਰੇ(Ujire) ਵਿਖੇ ਇੱਕ ਜਨ ਸਭਾ ਦੌਰਾਨ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਖਾਤਾਧਾਰਕਾਂ ਨੂੰ “ਰੁਪੇ ਕਾਰਡ” ਦਿੱਤੇ। ਉਨ੍ਹਾਂ ਨੇ “ਪ੍ਰਿਜ਼ਰਵ ਮਦਰ ਅਰਥ, ਐਂਡ ਟ੍ਰਾਂਸਫਰ ਟੂ ਨੈਕਸਟ ਜੈਨਰੇਸ਼ਨ” ਪ੍ਰੋਗਰਾਮ ਨੂੰ ਜਾਰੀ ਕਰਦਿਆਂ ਇੱਕ ਲੋਗੋ ਦਾ ਉਦਘਾਟਨ ਵੀ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਭਗਵਾਨ ਮੰਜੂਨਾਥ ਦੀ ਪ੍ਰਾਰਥਨਾ ਕਰਨ ਦਾ ਮੌਕਾ ਪ੍ਰਾਪਤ ਹੋਣ ‘ਤੇ ਖੁਸ਼ੀ ਜ਼ਾਹਰ ਕੀਤੀ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਦੀ ਹੁਨਰ ਵਿਕਾਸ ਦੀ ਹੈ। ਭਾਰਤ ਨੌਜਵਾਨਾਂ ਨਾਲ ਭਰਪੂਰ ਦੇਸ਼ ਹੈ, ਇਸ ਲਈ ਸਾਨੂੰ ਆਪਣੇ ਜਨਸੰਖਿਅਕ ਲਾਭਅੰਸ਼ ਨੂੰ ਸਹੀ ਤਰੀਕੇ ਨਾਲ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ਸਾਡੇ ਸਾਧੂ-ਸੰਤਾਂ ਨੇ ਮਿਆਰੀ ਸੰਸਥਾਵਾਂ ਦਾ ਨਿਰਮਾਣ ਕੀਤਾ ਜਿਨ੍ਹਾਂ ਨੇ ਸਦੀਆਂ ਤੋਂ ਸਾਡੇ ਸਮਾਜ ਦੀ ਮਦਦ ਕੀਤੀ ਹੈ ।

ਮਹਿਲਾਵਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਰੁਪੇ ਕਾਰਡ ਸੌਂਪਣ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਟ੍ਰਾਂਜੈਕਸ਼ਨਾਂ ਪ੍ਰਤੀ ਉਤਸਾਹ ਦੇਖ ਕੇ ਉਹ ਖੁਸ਼ ਹਨ।

ਉਨ੍ਹਾਂ ਨੇ ਲੋਕਾਂ ਨੂੰ ਭੀਮ ਐਪ ਦੀ ਵਰਤੋਂ ਕਰਨ ਅਤੇ ਨਕਦ ਰਹਿਤ ਲੈਣ-ਦੇਣ ਅਪਣਾਉਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਇਮਾਨਦਾਰੀ ਅਤੇ ਨਿਸ਼ਠਾ ਦਾ ਦੌਰ ਹੈ; ਸਿਸਟਮ ਨਾਲ ਠੱਗੀ ਕਰਨ ਵਾਲਿਆਂ ਲਈ ਇੱਥੇ ਕੋਈ ਥਾਂ ਨਹੀਂ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦਾ ਇੱਕ-ਇੱਕ ਰੁਪਈਆ ਅਤੇ ਸਾਰੇ ਸਰੋਤ ਭਾਰਤੀਆਂ ਦੀ ਭਲਾਈ ਲਈ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਾਸ ਦੇ ਲਾਭ ਭ੍ਰਿਸ਼ਟਾਚਾਰ ਤੋਂ ਬਗ਼ੈਰ ਸਿੱਧੇ ਲਾਭਪਾਤਰੀਆਂ ਤੱਕ ਪੁੱਜਣ।

ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਸ ਸਮੇਂ ਸਾਡੇ ਸਨਮੁੱਖ ਪਾਣੀ ਦੀ ਸੰਭਾਲ ਇੱਕ ਵੱਡੀ ਚੁਣੌਤੀ ਹੈ। ਸਾਨੂੰ ਕੁਦਰਤ ਨਾਲ ਤਾਲਮੇਲ ਰੱਖਣ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਥੋੜ੍ਹੇ ਸਮੇਂ ਦੇ ਲਾਭ ਬਾਰੇ ਨਹੀਂ ਸੋਚਣਾ ਚਾਹੀਦਾ। ਉਨ੍ਹਾਂ ਕਰਨਾਟਕ ਦੇ ਕਿਸਾਨਾਂ ਨੂੰ ਤੁਪਕਾ ਸਿੰਚਾਈ ਵਰਗੀ ਤਕਨੀਕ ਅਪਣਾਉਣ ਲਈ ਕਿਹਾ ਜੋ ਪਾਣੀ ਦੀ ਬੱਚਤ ਕਰਨ ਵਿੱਚ ਸਹਾਈ ਹੈ।

*********

ਏਕੇਟੀ/ਐੱਸਐੱਚ