ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਰਾਈਜ਼ਿੰਗ ਹਿਮਾਚਲ : ਗਲੋਬਲ ਇਨਵੈੱਸਟਰਸ ਮੀਟ 2019 ਦਾ ਉਦਘਾਟਨ ਕੀਤਾ । ਉਨ੍ਹਾਂ ਨੇ ਇਸ ਆਯੋਜਨ ਲਈ ਰਾਜ ਦੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ ।
ਪ੍ਰਧਾਨ ਮੰਤਰੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੰਮੇਲਨ ਵਿੱਚ ਅਜਿਹੇ ਲੋਕਾਂ ਦਾ ਸੁਆਗਤ ਕਰਦਿਆਂ ਪ੍ਰਸੰਨਤਾ ਹੋ ਰਹੀ ਹੈ ਜੋ ਸੰਪੰਨਤਾ ਦਾ ਮਾਧਿਅਮ ਹਨ । ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅਕਸਰ ਅਜਿਹਾ ਹੁੰਦਾ ਸੀ ਜਦੋਂ ਰਾਜ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਵੱਲੋਂ ਕਈ ਤਰ੍ਹਾਂ ਦੀਆਂ ਰਿਆਇਤਾਂ ਦਾ ਐਲਾਨ ਕਰਦੇ ਸਨ ਅਤੇ ਨਿਵੇਸ਼ਕ ਇਸ ਗੱਲ ਦਾ ਇੰਤਜ਼ਾਰ ਕਰਦੇ ਸਨ ਕਿ ਕਿਹੜਾ ਰਾਜ ਜ਼ਿਆਦਾ ਰਿਆਇਤਾਂ ਅਤੇ ਛੋਟ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਲੇਕਿਨ ਪਿਛਲੇ ਕੁਝ ਸਾਲਾਂ ਵਿੱਚ ਰਾਜ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਦਯੋਗ ਲਗਾਉਣ ਵਾਲਿਆਂ ਨੂੰ ਛੋਟ ਅਤੇ ਰਿਆਇਤਾਂ ਦੇਣ ਦੀ ਇਹ ਹੋੜ੍ਹ ਕਿਸੇ ਲਈ ਫਾਏਦੇਮੰਦ ਨਹੀਂ ਹੈ, ਇਸ ਤੋਂ ਨਾ ਰਾਜ ਦਾ ਭਲਾ ਹੁੰਦਾ ਹੈ ਅਤੇ ਨਾ ਹੀ ਉਦਯੋਗਾਂ ਦਾ ।
ਸ਼੍ਰੀ ਮੋਦੀ ਨੇ ਕਿਹਾ ਕਿ ਨਿਵੇਸ਼ਕਾਂ ਲਈ ਰਾਜ ਵਿੱਚ ਨਿਵੇਸ਼ ਲਈ ਅਜਿਹਾ ਅਨੁਕੂਲ ਮਾਹੌਲ ਹੋਣਾ ਜ਼ਰੂਰੀ ਹੈ ਜੋ ਇੰਸਪੈਕਟਰ ਰਾਜ ਤੋਂ ਮੁਕਤ ਹੋਵੇ ਅਤੇ ਜਿੱਥੇ ਹਰ ਕਦਮ ’ਤੇ ਪਰਮਿਟ ਲੈਣ ਦੀ ਜ਼ਰੂਰਤ ਨਾ ਪਏ। ਉਨ੍ਹਾਂ ਨੇ ਕਿਹਾ ਕਿ ਨਿਵੇਸ਼ਕਾਂ ਨੂੰ ਅਜਿਹਾ ਮਾਹੌਲ ਉਪਲੱਬਧ ਕਰਾਉਣ ਲਈ ਰਾਜਾਂ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਵਰ੍ਹਿਆਂ ਦੌਰਾਨ ਇਸ ਦਿਸ਼ਾ ਵਿੱਚ ਕਈ ਸੁਧਾਰ ਕੀਤੇ ਗਏ ਹਨ ਜਿਨ੍ਹਾਂ ਵਿੱਚ ਕਾਰੋਬਾਰ ਨੂੰ ਸੁਗਮ ਬਣਾਉਣ ਅਤੇ ਗ਼ੈਰ ਜ਼ਰੂਰੀ ਨਿਯਮਾਂ ਨੂੰ ਸਮਾਪਤ ਕਰਨ ਜਿਹੇ ਕਦਮ ਸ਼ਾਮਲ ਹਨ ।
ਰਾਜਾਂ ਦਰਮਿਆਨ ਸਿਹਤ ਮੁਕਾਬਲੇ ਨਾਲ ਗਲੋਬਲ ਪੱਧਰ ’ਤੇ ਦੇਸ਼ ਦੇ ਉਦਯੋਗ ਹੋਰ ਅਧਿਕ ਮੁਕਾਬਲੇ ਦੇ ਯੋਗ ਬਣ ਸਕਣਗੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਲਾਭ ਰਾਜਾਂ, ਸਥਾਨਕ ਲੋਕਾਂ ਅਤੇ ਕੁੱਲ ਮਿਲਾ ਕੇ ਪੂਰੇ ਦੇਸ਼ ਨੂੰ ਹੋਵੇਗਾ ਅਤੇ ਭਾਰਤ ਤੇਜ਼ ਗਤੀ ਨਾਲ ਪ੍ਰਗਤੀ ਕਰੇਗਾ । ਉਨ੍ਹਾਂ ਨੇ ਕਿਹਾ ਕਿ ਉਦਯੋਗ ਵੀ ਇੱਕ ਸਾਫ਼ ਸੁਥਰੀ ਅਤੇ ਪਾਰਦਰਸ਼ੀ ਵਿਵਸਥਾ ਚਾਹੁੰਦੇ ਹਨ। ਗ਼ੈਰ ਜ਼ਰੂਰੀ ਨਿਯਮ ਅਤੇ ਸਰਕਾਰੀ ਦਖ਼ਲਅੰਦਾਜ਼ੀ ਉਦਯੋਗਾਂ ਦੇ ਵਿਕਾਸ ਵਿੱਚ ਰੁਕਾਵਟ ਬਣਨ ਦਾ ਕੰਮ ਕਰਦੇ ਹਨ। ਇਨ੍ਹਾਂ ਵਿੱਚ ਬਦਲਾਅ ਦੀ ਵਜ੍ਹਾ ਨਾਲ ਅੱਜ ਭਾਰਤ ਕਾਰੋਬਾਰ ਲਈ ਇੱਕ ਅਨੁਕੂਲ ਡੈਸਟੀਨੇਸ਼ਨ ਬਣ ਚੁੱਕਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਵਿਕਾਸ, ਨਵੀਂ ਸੋਚ ਅਤੇ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਸਮਾਜ, ਨਿਊ ਇੰਡੀਆ ਨੂੰ ਹੁਲਾਰਾ ਦੇਣ ਵਾਲੀ ਸਰਕਾਰ, ਸਾਹਸੀ ਉਦਯੋਗ ਅਤੇ ਸਾਂਝੇਦਾਰੀ ਦੀ ਭਾਵਨਾ ਵਾਲੇ ਗਿਆਨ ਦੇ ਚਾਰ ਪਹੀਆਂ ’ਤੇ ਅੱਗੇ ਵੱਧ ਰਿਹਾ ਹੈ।
ਸ਼੍ਰੀ ਮੋਦੀ ਨੇ ਕਿਹਾ ਕਿ ਕਾਰੋਬਾਰੀ ਸੁਗਮਤਾ ਦੇ ਮਾਮਲੇ ਵਿੱਚ 2014 ਤੋਂ 2019 ਦਰਮਿਆਨ ਭਾਰਤ ਨੇ ਆਪਣੀ ਸਥਿਤੀ ਵਿੱਚ ਕਾਫ਼ੀ ਸੁਧਾਰ ਕੀਤਾ ਹੈ ਅਤੇ ਇਹ 79 ਪਾਏਦਾਨ ਚੜ੍ਹਿਆ ਹੈ। ਉਨ੍ਹਾਂ ਨੇ ਕਿਹਾ ‘ਹਰ ਸਾਲ ਹਰੇਕ ਮਿਆਰ ’ਤੇ ਅਸੀਂ ਆਪਣੀ ਸਥਿਤੀ ਸੁਧਾਰ ਰਹੇ ਹਾਂ । ਕਾਰੋਬਾਰੀ ਸੁਗਮਤਾ ਦੇ ਮਾਮਲੇ ਵਿੱਚ ਬਿਹਤਰ ਪ੍ਰਦਰਸ਼ਨ ਦਾ ਅਰਥ ਇਹ ਹੈ ਕਿ ਸਾਡੀ ਸਰਕਾਰ ਉਦਯੋਗਾਂ ਦੀਆਂ ਜ਼ਮੀਨੀ ਪੱਧਰ ਦੀਆਂ ਜ਼ਰੂਰਤਾਂ ਨੂੰ ਭਲੀ-ਭਾਂਤੀ ਸਮਝਦੇ ਹੋਏ ਸਹੀ ਫੈਸਲਾ ਲੈ ਰਹੀ ਹੈ।
ਇਹ ਕੇਵਲ ਕਾਰੋਬਾਰੀ ਸੁਗਮਤਾ ਦੀ ਸਥਿਤੀ ਵਿੱਚ ਸੁਧਾਰ ਦੀ ਗੱਲ ਨਹੀਂ ਹੈ ਬਲਕਿ ਭਾਰਤ ਵਿੱਚ ਕਾਰੋਬਾਰ ਕਰਨ ਦੇ ਤਰੀਕਿਆਂ ਵਿੱਚ ਇੱਕ ਕ੍ਰਾਂਤੀਕਾਰੀ ਪਰਿਵਰਤਨ ਵੀ ਹੈ। ਮੌਜੂਦਾ ਗਲੋਬਲ ਪਰਿਦ੍ਰਿਸ਼ ਵਿੱਚ ਭਾਰਤ ਇਸ ਲਈ ਮਜ਼ਬੂਤੀ ਨਾਲ ਖੜ੍ਹਾ ਹੈ ਕਿਉਂਕਿ ਅਸੀਂ ਆਪਣੀ ਅਰਥਵਿਵਸਥਾ ਦੇ ਬੁਨਿਆਦੀ ਤੱਤਾਂ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉਦਯੋਗਾਂ ਨੂੰ ‘ਸ਼ੋਧਨ ਸਮਰੱਥਾ ਅਤੇ ਦਿਵਾਲੀਆ ਸੰਹਿਤਾ’ ਦੇ ਜ਼ਰੀਏ ਕਠਿਨ ਸਥਿਤੀ ਤੋਂ ਨਿਕਲਣ ਦਾ ਰਸਤਾ ਉਪਲੱਬਧ ਕਰਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਰੁਕੇ ਹੋਏ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਫੈਸਲਾ ਲੈ ਕੇ ਮੱਧ ਵਰਗ ਦੀ ਭਲਾਈ ਲਈ ਇੱਕ ਵੱਡਾ ਕਦਮ ਉਠਾਇਆ ਹੈ। ਇਸ ਨਾਲ 4.58 ਅਜਿਹੇ ਪਰਿਵਾਰਾਂ ਨੂੰ ਆਪਣਾ ਘਰ ਮਿਲ ਸਕੇਗਾ ਜਿਨ੍ਹਾਂ ਨੇ ਅਜਿਹੇ ਪ੍ਰੋਜੈਕਟਾਂ ਵਿੱਚ ਆਪਣਾ ਪੈਸਾ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਵੀਆਂ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ ਵਿੱਚ 15% ਦੀ ਕਟੌਤੀ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਉਦਯੋਗਾਂ ਅਤੇ ਗਲੋਬਲ ਪ੍ਰਤੀਨਿਧੀਆਂ ਨੂੰ ਭਾਰਤ ਨੂੰ ਇੱਕ ਬਿਹਤਰੀਨ ਡੈਸਟੀਨੇਸ਼ਨ ਵਜੋਂ ਦੇਖਣ ਦੀ ਤਾਕੀਦ ਕੀਤੀ । ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਵਿਕਾਸ ਲਈ 100 ਲੱਖ ਕਰੋੜ ਰੁਪਏ ਦੇ ਨਿਵੇਸ਼ ਦੇ ਫੈਸਲੇ ਤੋਂ ਹਿਮਾਚਲ ਪ੍ਰਦੇਸ਼ ਨੂੰ ਵੀ ਲਾਭ ਹੋਵੇਗਾ। ਉਨ੍ਹਾਂ ਨੇ ਰਾਜ ਵਿੱਚ ਨਿਵੇਸ਼ ਅਨੁਕੂਲ ਮਾਹੌਲ ਬਣਾਉਣ ਦੀ ਦਿਸ਼ਾ ਵਿੱਚ ਕਈ ਇਤਿਹਾਸਿਕ ਕਦਮ ਚੁੱਕਣ ਲਈ ਹਿਮਾਚਲ ਪ੍ਰਦੇਸ਼ ਦੀ ਸ਼ਲਾਘਾ ਕੀਤੀ ।
ਉਨ੍ਹਾਂ ਨੇ ਇਸ ਸੰਦਰਭ ਵਿੱਚ ਰਾਜ ਸਰਕਾਰ ਵੱਲੋਂ ਸਿੰਗਲ ਵਿੰਡੋ ਦੀ ਵਿਵਸਥਾ ਕਰਨ, ਖੇਤਰ ਵਿਸ਼ੇਸ਼ ਨੀਤੀਆਂ ਬਣਾਉਣ, ਭੂਮੀ ਅਲਾਟ ਕਰਨ ਦੀ ਪ੍ਰਕਿਰਿਆ ਪਾਰਦਰਸ਼ੀ ਬਣਾਉਣ ਆਦਿ ਜਿਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਹਿਮਾਚਲ ਪ੍ਰਦੇਸ਼ ਨੂੰ ਅੱਜ ਨਿਵੇਸ਼ ਦਾ ਆਕਰਸ਼ਕ ਸਥਲ ਬਣਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਸੰਮੇਲਨ ਆਯੋਜਿਤ ਕਰਨ ਨਾਲ ਜੁੜੀਆਂ, ਸੈਰ-ਸਪਾਟਾ ਗਤੀਵਿਧੀਆਂ ਦੀਆਂ ਅਪਾਰ ਸੰਭਾਵਨਾਵਾਂ ਹਨ । ਪ੍ਰਧਾਨ ਮੰਤਰੀ ਨੇ ਸੰਮੇਲਨ ਵਿੱਚ ਇਸ ਵਿਸ਼ੇ ਨਾਲ ਸਬੰਧਿਤ ਇੱਕ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ।
https://twitter.com/PMOIndia/status/1192345725398441986
https://twitter.com/PMOIndia/status/1192346151569084416
https://twitter.com/PMOIndia/status/1192347224023240704
https://twitter.com/PMOIndia/status/1192347829211000833
https://twitter.com/PMOIndia/status/1192348708043517952
https://twitter.com/PMOIndia/status/1192353046149222400
https://twitter.com/PMOIndia/status/1192353580855902208
*********
ਵੀਆਰਆਰਕੇ/ਕੇਪੀ
धर्मशाला में ग्लोबल इन्वेस्टर समिट !
— PMO India (@PMOIndia) November 7, 2019
ये कल्पना नहीं, सच्चाई है, अभूतपूर्व है, अद्भुत है।ये हिमाचल प्रदेश का एक स्टेटमेंट है, पूरे देश को, पूरी दुनिया को, कि हम भी अब कमर कस चुके हैं।
आज हिमाचल कह रहा है- Yes, We Have Arrived: PM @narendramodi pic.twitter.com/q0IOGSBPPj
पहले इस प्रकार के Investors Summits देश के कुछ ही राज्यों में हुआ करते थे।यहां अनेक ऐसे साथी मौजूद हैं जिन्होंने पहले की स्थितियां देखी हैं।
— PMO India (@PMOIndia) November 7, 2019
लेकिन अब स्थितियां बदल रही हैं और इसकी एक गवाह यहां हिमाचल में हो रही ये समिट भी है: PM @narendramodi pic.twitter.com/16lgtHZpYS
बेवजह के नियम कायदे, सरकार का बहुत ज्यादा दखल कहीं न कहीं उद्योगों के बढ़ने की रफ्तार को रोकता है।मुझे खुशी है कि इसी सोच के साथ हिमाचल प्रदेश सरकार भी काम कर रही है: PM @narendramodi pic.twitter.com/a06UglwpYM
— PMO India (@PMOIndia) November 7, 2019
आज भारत में विकास की गाड़ी नई सोच, नई अप्रोच के साथ 4 Wheels पर चल रही है।एक Wheel सोसायटी का, जो Aspiring है।एक Wheel सरकार का, जो नए भारत के लिए Encouraging है।
— PMO India (@PMOIndia) November 7, 2019
एक Wheel Industry का, जो Daring है।और एक Wheel ज्ञान का, जो Sharing है: PM @narendramodi pic.twitter.com/M8fnsXGCa8
आज के ग्लोबल सीनेरियो में, भारत अगर आज मजबूती से खड़ा है, तो इसलिए, क्योंकि हमने अपनी अर्थव्यवस्था के फंडामेंटल्स को कमजोर नहीं पड़ने दिया है।हमने Macro-economic में अपनी प्रतिबद्धता निरंतर बनाए रखी है और Fiscal Discipline का कड़ाई से पालन किया है: PM @narendramodi pic.twitter.com/Z9OBPADZ68
— PMO India (@PMOIndia) November 7, 2019
कल ही हमने देश के मध्यम वर्ग को ध्यान में रखते हुए एक और बड़ा फैसला लिया है। इस फैसले से साढ़े चार लाख से ज्यादा परिवारों के, अपने घर के सपनों को, उनके बरसों से अधूरे सपनों को पूरा करने में मदद मिलेगी: PM @narendramodi pic.twitter.com/AkFkESKCmM
— PMO India (@PMOIndia) November 7, 2019
हमारे यहां हर राज्य में अनेक संभावनाएं हैं, राज्य के हर जिले में अनेक संभावनाएं हैं, बहुत Potential है।इस Potential का जितना ज्यादा लाभ सरकारें, हमारा उद्योग जगत, हमारे लघु उद्योग, हमारा सर्विस सेक्टर उठाएगा, उतनी ही तेजी से हम आगे बढ़ेंगे: PM @narendramodi pic.twitter.com/Y7EKZ3gW2A
— PMO India (@PMOIndia) November 7, 2019
पहले हिमाचल में एक Gap महसूस होता था।ये Gap था Quality Infrastructure और सरकारी प्रक्रियाओं के सरलीकरण का।केंद्र सरकार ने राज्य सरकार के साथ मिलकर इस Gap को भरने की पूरी कोशिश की है: PM @narendramodi pic.twitter.com/f8fQd8BsjW
— PMO India (@PMOIndia) November 7, 2019
हिमाचल प्रदेश देश के रक्षा क्षेत्र की भी बहुत बड़ी ताकत है। यहां का कोई परिवार ऐसा नहीं है जो सैन्य बल न जुड़ा हो।हमारे रिटायर्ड फौजियों के तौर पर हिमाचल प्रदेश के पास उनका अनुभव, बहुत बड़ा Skill-Set है: PM @narendramodi pic.twitter.com/JLrVcJHbhb
— PMO India (@PMOIndia) November 7, 2019
हिमाचल की Community और यहां का Potential, आपकी Capital, और यहां की Policy में Clarity, बहुत बड़े परिवर्तन का माध्यम बनेगी।और जब आप यहां के युवाओं को अधिक से अधिक अवसर देंगे, उनके Talent का उपयोग करेंगे, तो ये लाभ कई गुना बढ़ जाएगा: PM @narendramodi pic.twitter.com/ybuczWSTa0
— PMO India (@PMOIndia) November 7, 2019