ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਹੂ, ਪੁਣੇ ਵਿੱਚ ਜਗਦਗੁਰੂ ਸ਼੍ਰੀਸੰਤ ਤੁਕਾਰਾਮ ਮਹਾਰਾਜ ਮੰਦਿਰ ਦਾ ਉਦਘਾਟਨ ਕੀਤਾ।
ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੇਹੂ ਦੀ ਪਵਿੱਤਰ ਧਰਤੀ ‘ਤੇ ਮੌਜੂਦ ਹੋਣ ‘ਤੇ ਖੁਸ਼ੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਸਾਡੇ ਧਰਮ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੰਤਾਂ ਦਾ ਸਤਿਸੰਗ ਮਨੁੱਖਾ ਜਨਮ ਦਾ ਸਭ ਤੋਂ ਦੁਰਲੱਭ ਸਨਮਾਨ ਹੈ। ਜੇ ਸਾਧੂ-ਸੰਤਾਂ ਦੀ ਮਿਹਰ ਹੋਵੇ, ਤਾਂ ਪਰਮਾਤਮਾ ਦਾ ਅਨੁਭਵ ਆਪਣੇ ਆਪ ਹੋ ਜਾਂਦਾ ਹੈ।” ਉਨ੍ਹਾਂ ਕਿਹਾ, “ਅੱਜ ਦੇਹੂ ਦੀ ਇਸ ਪਵਿੱਤਰ ਤੀਰਥ-ਭੂਮੀ ‘ਤੇ ਆ ਕੇ, ਮੈਂ ਵੀ ਅਜਿਹਾ ਹੀ ਮਹਿਸੂਸ ਕਰ ਰਿਹਾ ਹਾਂ“। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਦੇਹੂ ਦਾ ਸ਼ਿਲਾ ਮੰਦਰ ਨਾ ਸਿਰਫ਼ ਭਗਤੀ ਦੀ ਸ਼ਕਤੀ ਦਾ ਕੇਂਦਰ ਹੈ, ਸਗੋਂ ਭਾਰਤ ਦੇ ਸੱਭਿਆਚਾਰਕ ਭਵਿੱਖ ਲਈ ਵੀ ਰਾਹ ਪੱਧਰਾ ਕਰਦਾ ਹੈ। ਮੈਂ ਇਸ ਪਵਿੱਤਰ ਸਥਾਨ ਨੂੰ ਦੁਬਾਰਾ ਬਣਾਉਣ ਲਈ ਮੰਦਰ ਟਰੱਸਟ ਅਤੇ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕਰਦਾ ਹਾਂ।
ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਪਾਲਕੀ ਮਾਰਗ ‘ਤੇ ਦੋ ਕੌਮੀ ਮਾਰਗਾਂ ਨੂੰ ਚਾਰ-ਮਾਰਗੀ ਕਰਨ ਦਾ ਨੀਂਹ ਪੱਥਰ ਰੱਖਣ ਦੇ ਸਨਮਾਨ ਨੂੰ ਵੀ ਯਾਦ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਸੰਤ ਗਿਆਨੇਸ਼ਵਰ ਮਹਾਰਾਜ ਪਾਲਕੀ ਮਾਰਗ ਨੂੰ ਪੰਜ ਪੜਾਵਾਂ ਵਿੱਚ ਅਤੇ ਸੰਤ ਤੁਕਾਰਾਮ ਮਹਾਰਾਜ ਪਾਲਕੀ ਮਾਰਗ ਨੂੰ ਤਿੰਨ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ। ਇਨ੍ਹਾਂ ਪੜਾਵਾਂ ਤਹਿਤ 11,000 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ 350 ਕਿਲੋਮੀਟਰ ਤੋਂ ਵੱਧ ਲੰਬੇ ਹਾਈਵੇਅ ਬਣਾਏ ਜਾਣਗੇ।
ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਜੀਵਿਤ ਸੱਭਿਅਤਾਵਾਂ ਵਿੱਚੋਂ ਇੱਕ ਹੋਣ ਦੇ ਮਾਣ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ, “ਜੇਕਰ ਇਸ ਦਾ ਸਿਹਰਾ ਕਿਸੇ ਨੂੰ ਜਾਂਦਾ ਹੈ, ਤਾਂ ਇਹ ਭਾਰਤ ਦੀ ਸੰਤ ਪ੍ਰੰਪਰਾ ਅਤੇ ਰਿਸ਼ੀਆਂ-ਮੁਨੀਆਂ ਨੂੰ ਜਾਂਦਾ ਹੈ”। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਭਾਰਤ ਸਦੀਵੀ ਹੈ ਕਿਉਂਕਿ ਭਾਰਤ ਸੰਤਾਂ ਦੀ ਧਰਤੀ ਹੈ। ਹਰ ਯੁੱਗ ਵਿੱਚ ਸਾਡੇ ਦੇਸ਼ ਅਤੇ ਸਮਾਜ ਨੂੰ ਦਿਸ਼ਾ ਦੇਣ ਲਈ ਕੋਈ ਨਾ ਕੋਈ ਮਹਾਨ ਆਤਮਾ ਉਤਰਦੀ ਰਹੀ ਹੈ। ਅੱਜ ਦੇਸ਼ ਭਰ ਵਿੱਚ ਸੰਤ ਕਬੀਰਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਸ਼੍ਰੀ ਸੰਤ ਗਿਆਨੇਸ਼ਵਰ ਮਹਾਰਾਜ, ਸੰਤ ਨਿਵਰਤੀਨਾਥ, ਸੰਤ ਸੋਪਨਦੇਵ ਅਤੇ ਆਦਿ-ਸ਼ਕਤੀ ਮੁਕਤਾ ਬਾਈ ਜੀ ਵਰਗੇ ਸੰਤਾਂ ਦੀਆਂ ਪ੍ਰਮੁੱਖ ਜਯੰਤੀਆਂ ਨੂੰ ਵੀ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਤ ਤੁਕਾਰਾਮ ਜੀ ਦੀ ਦਿਆਲਤਾ, ਰਹਿਮਦਿਲੀ ਅਤੇ ਸੇਵਾ ਉਨ੍ਹਾਂ ਦੇ ‘ਅਭੰਗ‘ ਦੇ ਰੂਪ ਵਿੱਚ ਅੱਜ ਵੀ ਸਾਡੇ ਨਾਲ ਹੈ। ਇਨ੍ਹਾਂ ‘ਅਭੰਗਾਂ’ ਨੇ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਵਿਸਤ੍ਰਿਤ ਕੀਤਾ, “ਜੋ ਭੰਗ ਨਹੀਂ ਹੁੰਦਾ ਉਹ ਸਦੀਵੀ ਅਤੇ ਸਮੇਂ ਦੇ ਨਾਲ ਪ੍ਰਸੰਗਿਕ ਰਹਿੰਦਾ ਹੈ, ਇਹ ਉਹ ਹੈ ਜੋ ‘ਅਭੰਗ‘ ਹੈ। ਪ੍ਰਧਾਨ ਮੰਤਰੀ ਨੇ ਨੋਟ ਕੀਤਾ, ਅੱਜ ਵੀ, ਜਦੋਂ ਦੇਸ਼ ਆਪਣੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਨਾਲ ਤਾਲਮੇਲ ਬਣਾ ਕੇ ਅੱਗੇ ਵੱਧ ਰਿਹਾ ਹੈ, ਸੰਤ ਤੁਕਾਰਾਮ ਦੇ ਅਭੰਗ ਸਾਨੂੰ ਊਰਜਾ ਪ੍ਰਦਾਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਪ੍ਰੰਪਰਾ ਦੇ ਪ੍ਰਸਿੱਧ ਸੰਤਾਂ ‘ਅਭੰਗ‘ ਦੀਆਂ ਸ਼ਾਨਦਾਰ ਪ੍ਰੰਪਰਾਵਾਂ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਉਨ੍ਹਾਂ ਸਿੱਖਿਆਵਾਂ ਨੂੰ ਉਜਾਗਰ ਕੀਤਾ ਜੋ ਮਨੁੱਖਾਂ ਵਿਚਕਾਰ ਵਿਤਕਰੇ ਵਿਰੁੱਧ ਪ੍ਰਚਾਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਉਪਦੇਸ਼ ਦੇਸ਼ ਅਤੇ ਸਮਾਜ ਦੀ ਭਗਤੀ ਲਈ ਵੀ ਓਨੇ ਹੀ ਸਾਰਥਕ ਹਨ, ਜਿੰਨਾ ਅਧਿਆਤਮਿਕ ਭਗਤੀ ਲਈ ਹਨ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਵਾਰਕਰੀ ਸ਼ਰਧਾਲੂਆਂ ਦੀ ਸਾਲਾਨਾ ਪੰਢਰਪੁਰ ਯਾਤਰਾ ਨੂੰ ਰੇਖਾਂਕਿਤ ਕਰਦਾ ਹੈ। ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ ਦੀ ਭਾਵਨਾ ਅਜਿਹੀਆਂ ਮਹਾਨ ਪ੍ਰੰਪਰਾਵਾਂ ਤੋਂ ਪ੍ਰੇਰਿਤ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਲਿੰਗ ਸਮਾਨਤਾ ਦੀ ਭਾਵਨਾ ਅਤੇ ਵਾਰਕਰੀ ਪ੍ਰੰਪਰਾ ਵਿੱਚ ਅੰਤੋਦਿਆ ਭਾਵਨਾ ਨੂੰ ਇੱਕ ਪ੍ਰੇਰਣਾ ਵਜੋਂ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, ”ਦਲਿਤ, ਵਾਂਝੇ, ਪਛੜੇ, ਆਦਿਵਾਸੀਆਂ, ਮਜ਼ਦੂਰਾਂ ਦੀ ਭਲਾਈ ਦੇਸ਼ ਦੀ ਪਹਿਲੀ ਤਰਜੀਹ ਹੈ।
ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਵਰਗੇ ਰਾਸ਼ਟਰੀ ਨਾਇਕਾਂ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਤੁਕਾਰਾਮ ਵਰਗੇ ਸੰਤਾਂ ਨੂੰ ਸਿਹਰਾ ਦਿੱਤਾ। ਜਦੋਂ ਵੀਰ ਸਾਵਰਕਰ ਨੂੰ ਸੁਤੰਤਰਤਾ ਸੰਗਰਾਮ ਵਿੱਚ ਸਜ਼ਾ ਹੋਈ ਤਾਂ ਪ੍ਰਧਾਨ ਮੰਤਰੀ ਨੇ ਯਾਦ ਕੀਤਾ, ਉਹ ਜੇਲ੍ਹ ਵਿੱਚ ਚਿਪਲੀ ਵਾਂਗ ਹਥਕੜੀਆਂ ਵਜਾਉਂਦੇ ਹੋਏ ਤੁਕਾਰਾਮ ਜੀ ਦੇ ਅਭੰਗ ਗਾਉਂਦੇ ਸਨ। ਉਨ੍ਹਾਂ ਕਿਹਾ ਕਿ ਸੰਤ ਤੁਕਾਰਾਮ ਨੇ ਵੱਖ-ਵੱਖ ਸਮਿਆਂ ‘ਤੇ ਦੇਸ਼ ਵਿੱਚ ਆਤਮਾ ਅਤੇ ਊਰਜਾ ਦਾ ਸੰਚਾਰ ਕੀਤਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੰਢਰਪੁਰ, ਜਗਨਨਾਥ, ਮਥੁਰਾ ਵਿੱਚ ਬ੍ਰਿਜ ਪਰਿਕਰਮਾ ਜਾਂ ਕਾਸ਼ੀ ਪੰਚਕੋਸੀ ਪਰਿਕਰਮਾ, ਚਾਰ ਧਾਮ ਜਾਂ ਅਮਰਨਾਥ ਯਾਤਰਾ ਵਰਗੀਆਂ ‘ਯਾਤਰਾਵਾਂ’ ਨੇ ਸਾਡੇ ਰਾਸ਼ਟਰ ਦੀ ਵਿਭਿੰਨਤਾ ਨੂੰ ਇਕਜੁੱਟ ਕੀਤਾ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ ਦੀ ਭਾਵਨਾ ਪੈਦਾ ਕੀਤੀ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਡੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਨ ਲਈ ਆਪਣੀ ਪ੍ਰਾਚੀਨ ਪਛਾਣ ਅਤੇ ਪ੍ਰੰਪਰਾਵਾਂ ਨੂੰ ਜਿਉਂਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ, “ਇਸ ਲਈ, “ਅੱਜ ਜਦੋਂ ਆਧੁਨਿਕ ਟੈਕਨਾਲੋਜੀ ਅਤੇ ਬੁਨਿਆਦੀ ਢਾਂਚਾ ਭਾਰਤ ਦੇ ਵਿਕਾਸ ਦੇ ਸਮਾਨਾਰਥੀ ਬਣ ਰਹੇ ਹਨ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਵਿਕਾਸ ਅਤੇ ਵਿਰਾਸਤ ਦੋਵੇਂ ਇਕੱਠੇ ਅੱਗੇ ਵਧਣ“। ਉਨ੍ਹਾਂ ਆਪਣੀ ਗੱਲ ਨੂੰ ਦਰਸਾਉਣ ਲਈ ਪਾਲਕੀ ਯਾਤਰਾ ਦੇ ਆਧੁਨਿਕੀਕਰਨ, ਚਾਰਧਾਮ ਯਾਤਰਾ ਲਈ ਨਵੇਂ ਹਾਈਵੇਅ, ਅਯੁੱਧਿਆ ਵਿੱਚ ਵਿਸ਼ਾਲ ਰਾਮ ਮੰਦਰ, ਕਾਸ਼ੀ ਵਿਸ਼ਵਨਾਥ ਧਾਮ ਦੇ ਨਵੀਨੀਕਰਨ ਅਤੇ ਸੋਮਨਾਥ ਵਿੱਚ ਵਿਕਾਸ ਕਾਰਜਾਂ ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਸਾਦ ਸਕੀਮ ਤਹਿਤ ਤੀਰਥ ਅਸਥਾਨਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਮਾਇਣ ਸਰਕਟ ਅਤੇ ਬਾਬਾ ਸਾਹਿਬ ਦੇ ਪੰਚ ਤੀਰਥ ਦਾ ਵਿਕਾਸ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਾਰਿਆਂ ਦੀ ਕੋਸ਼ਿਸ਼ ਸਹੀ ਦਿਸ਼ਾ ‘ਚ ਹੋਵੇ, ਤਾਂ ਸਭ ਤੋਂ ਮੁਸ਼ਕਲ ਸਮੱਸਿਆਵਾਂ ਨੂੰ ਵੀ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਅੱਜ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਲੋਕ ਭਲਾਈ ਸਕੀਮਾਂ ਦੇ ਸੰਤੁਲਨ ਸਦਕਾ ਦੇਸ਼ 100 ਫੀਸਦੀ ਸਸ਼ਕਤੀਕਰਨ ਵੱਲ ਵਧ ਰਿਹਾ ਹੈ। ਇਨ੍ਹਾਂ ਸਕੀਮਾਂ ਰਾਹੀਂ ਗਰੀਬਾਂ ਨੂੰ ਬੁਨਿਆਦੀ ਲੋੜਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਸਵੱਛ ਭਾਰਤ ਮੁਹਿੰਮ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਜੀਵਨ ਦੇ ਹਰ ਖੇਤਰ ਵਿੱਚ ਸਵੱਛਤਾ ਰੱਖਣ ਦਾ ਪ੍ਰਣ ਲਿਆ। ਉਨ੍ਹਾਂ ਨੇ ਇਨ੍ਹਾਂ ਰਾਸ਼ਟਰੀ ਵਚਨਾਂ ਨੂੰ ਆਪਣੇ ਅਧਿਆਤਮਕ ਵਚਨ ਦਾ ਹਿੱਸਾ ਬਣਾਉਣ ਲਈ ਵੀ ਕਿਹਾ। ਉਨ੍ਹਾਂ ਨੇ ਕੁਦਰਤੀ ਖੇਤੀ ਅਤੇ ਯੋਗ ਨੂੰ ਹਰਮਨ ਪਿਆਰਾ ਬਣਾਉਣ ਅਤੇ ਯੋਗ ਦਿਵਸ ਮਨਾਉਣ ‘ਤੇ ਵੀ ਜ਼ੋਰ ਦਿੱਤਾ।
ਸੰਤ ਤੁਕਾਰਾਮ ਇੱਕ ਵਰਕਾਰੀ ਸੰਤ ਅਤੇ ਕਵੀ ਸਨ, ਜੋ ਕਿ ਕੀਰਤਨ ਵਜੋਂ ਜਾਣੇ ਜਾਂਦੇ ਅਧਿਆਤਮਿਕ ਗੀਤਾਂ ਦੁਆਰਾ ਅਭੰਗ ਭਗਤੀ ਕਵਿਤਾ ਅਤੇ ਸਮਾਜ-ਮੁਖੀ ਪੂਜਾ ਲਈ ਪ੍ਰਸਿੱਧ ਸਨ। ਉਹ ਦੇਹੂ ਵਿੱਚ ਰਹਿੰਦੇ ਸਨ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇੱਕ ਸ਼ਿਲਾ ਮੰਦਰ ਬਣਾਇਆ ਗਿਆ। ਪਰ ਇਸ ਨੂੰ ਰਸਮੀ ਤੌਰ ‘ਤੇ ਮੰਦਰ ਵਜੋਂ ਨਹੀਂ ਬਣਾਇਆ ਗਿਆ ਸੀ। ਇਸ ਨੂੰ 36 ਚੋਟੀਆਂ ਦੇ ਨਾਲ ਪੱਥਰ ਦੀ ਚਿਣਾਈ ਨਾਲ ਦੁਬਾਰਾ ਬਣਾਇਆ ਗਿਆ ਹੈ ਅਤੇ ਇਸ ਵਿੱਚ ਸੰਤ ਤੁਕਾਰਾਮ ਦੀ ਮੂਰਤੀ ਸਥਾਪਿਤ ਹੈ।
Blessed to inaugurate Jagatguru Shrisant Tukaram Maharaj Temple in Dehu, Pune. His teachings inspire all of us. https://t.co/RT1PGpihCf
— Narendra Modi (@narendramodi) June 14, 2022
हमारे शास्त्रों में कहा गया है कि मनुष्य जन्म में सबसे दुर्लभ संतों का सत्संग है।
संतों की कृपा अनुभूति हो गई, तो ईश्वर की अनुभूति अपने आप हो जाती है।
आज देहू की इस पवित्र तीर्थ-भूमि पर आकर मुझे ऐसी ही अनुभूति हो रही है: PM @narendramodi
— PMO India (@PMOIndia) June 14, 2022
देहू का शिला मंदिर न केवल भक्ति की शक्ति का एक केंद्र है बल्कि भारत के सांस्कृतिक भविष्य को भी प्रशस्त करता है।
इस पवित्र स्थान का पुनर्निमाण करने के लिए मैं मंदिर न्यास और सभी भक्तों का आभार व्यक्त करता हूं: PM @narendramodi
— PMO India (@PMOIndia) June 14, 2022
हमें गर्व है कि हम दुनिया की प्राचीनतम जीवित सभ्यताओं में से एक हैं।
इसका श्रेय अगर किसी को जाता है तो वो भारत की संत परंपरा को है, भारत के ऋषियों मनीषियों को है: PM @narendramodi
— PMO India (@PMOIndia) June 14, 2022
भारत शाश्वत है, क्योंकि भारत संतों की धरती है।
हर युग में हमारे यहां, देश और समाज को दिशा देने के लिए कोई न कोई महान आत्मा अवतरित होती रही है।
आज देश संत कबीरदास की जयंती मना रहा है: PM @narendramodi
— PMO India (@PMOIndia) June 14, 2022
संत तुकाराम जी की दया, करुणा और सेवा का वो बोध उनके ‘अभंगों’ के रूप आज भी हमारे पास है।
इन अभंगों ने हमारी पीढ़ियों को प्रेरणा दी है।
जो भंग नहीं होता, जो समय के साथ शाश्वत और प्रासंगिक रहता है, वही तो अभंग है: PM @narendramodi

हमारी राष्ट्रीय एकता को मजबूत करने के लिए आज ये हमारा दायित्व है कि हम अपनी प्राचीन पहचान और परम्पराओं को चैतन्य रखें।
इसलिए, आज जब आधुनिक टेक्नोलॉजी और इनफ्रास्ट्रक्चर भारत के विकास का पर्याय बन रहे हैं तो हम ये सुनिश्चित कर रहे हैं कि विकास और विरासत दोनों एक साथ आगे बढ़ें: PM
— PMO India (@PMOIndia) June 14, 2022
***
ਡੀਐੱਸ/ਏਕੇ

छत्रपति शिवाजी महाराज जैसे राष्ट्रनायक के जीवन में भी तुकाराम जी जैसे संतों ने बड़ी अहम भूमिका निभाई।
— PMO India (@PMOIndia) June 14, 2022
आज़ादी की लड़ाई में वीर सावरकर जी को जब सजा हुई, तब जेल में वो हथकड़ियों को चिपली जैसा बजाते हुए तुकाराम जी के अभंग गाते थे: PM @narendramodi