Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਆਸ਼ਾ, ਏਐੱਨਐੱਮ ਅਤੇ ਆਂਗਨਵਾੜੀ ਵਰਕਰਾਂ ਨਾਲ ਵੀਡੀਓ ਬਰਿੱਜ ਰਾਹੀਂ ਸੰਵਾਦ ਕੀਤਾ


 

ਪ੍ਰਧਾਨ  ਮੰਤਰੀ ਨੇ ਦੇਸ਼ ਭਰ ਦੇ ਆਸ਼ਾ ਵਰਕਰ, ਆਂਗਨਵਾੜੀ  ਵਰਕਰ ਅਤੇ ਏਐੱਨਐੱਮ (ਸਹਾਇਕ ਨਰਸ ਦਾਈ) ਤਿੰਨ ਏਜ਼ (three as) ਦੀ ਟੀਮ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੰਵਾਦ ਕੀਤਾ। ਉਨ੍ਹਾਂ ਨੇ  ਮਿਲਜੁਲ ਕੇ ਕੰਮ ਕਰਨ ਦੇ ਉਨ੍ਹਾਂ ਦੇ ਪ੍ਰਯਤਨਾਂ, ਇਨੋਵੇਟਿਵ ਸਾਧਨਾਂ ਅਤੇ ਟੈਕਨੋਲੋਜੀ ਦੀ ਵਰਤੋਂ, ਸਿਹਤ ਤੇ ਪੋਸ਼ਣ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਉਣ ਅਤੇ ਦੇਸ਼ ਵਿੱਚੋਂ ਕੁਪੋਸ਼ਣ ਘਟਾਉਣ ਦੇ ਪੋਸ਼ਣ ਅਭਿਆਨ ਦਾ ਟੀਚਾ ਹਾਸਲ ਕਰਨ ਲਈ ਜ਼ਮੀਨੀ ਪੱਧਰ ’ਤੇ ਵਾਸਤੇ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਹੈਲਥ ਵਰਕਰਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਅਤੇ ਇੱਕ ਮਜ਼ਬੂਤ ਅਤੇ ਤੰਦਰੁਸਤ ਰਾਸ਼ਟਰ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਪ੍ਰਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਹ ਸੰਵਾਦ ਇਸ ਮਹੀਨੇ ਮਨਾਏ ਜਾ ਰਹੇ ਪੋਸ਼ਣ ਮਾਹ ਦੇ ਇੱਕ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਪੋਸ਼ਣ ਸੰਦੇਸ਼ ਨੂੰ ਹਰ ਘਰ ਤੱਕ ਲੈਕੇ ਜਾਣਾ ਹੈ।

ਰਾਸ਼ਟਰੀ ਪੋਸ਼ਣ ਅਭਿਆਨ ਦਾ ਉਲੇਖ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਝੁਨਝੁਨੂ, ਰਾਜਸਥਾਨ ਤੋਂ ਸ਼ੁਰੂ ਕੀਤੇ ਗਏ ਪੋਸ਼ਣ ਅਭਿਆਨ ਦਾ ਨਿਸ਼ਾਨਾ ਸਟੰਟਿੰਗ, ਅਨੀਮੀਆ ਕੁਪੋਸ਼ਣ ਅਤੇ ਜਨਮ ਸਮੇਂ ਘੱਟ ਵਜਨ ਦੀਆਂ ਘਟਨਾਵਾਂ ਵਿੱਚ ਕਮੀ ਲਿਆਉਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵੱਧ ਤੋਂ ਵੱਧ ਔਰਤਾਂ ਅਤੇ ਬੱਚਿਆਂ ਨੂੰ ਇਸ ਅਭਿਆਨ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੋਸ਼ਣ ਅਤੇ ਗੁਣਵੱਤਾ ਭਰਪੂਰ ਸਿਹਤ ਸੰਭਾਲ ਤੇ ਧਿਆਨ ਕੇਂਦਰਿਤ ਕੀਤਾ ਹੈ। ਟੀਕਾਕਰਨ ਪ੍ਰਯਤਨ ਤੇਜ਼ੀ ਨਾਲ ਵਧ ਰਹੇ ਹਨ ਅਤੇ ਵਿਸ਼ੇਸ਼ ਕਰਕੇ ਔਰਤਾਂ ਤੇ ਬੱਚਿਆਂ ਦੀ ਮਦਦ ਕਰ ਰਹੇ ਹਨ।

 

ਦੇਸ਼ ਭਰ  ਦੇ ਸਿਹਤ ਵਰਕਰਾਂ ਅਤੇ ਲਾਭਾਰਥੀਆਂ ਨੇ ਪ੍ਰਧਾਨ ਮੰਤਰੀ  ਦੇ ਨਾਲ ਆਪਣੇ ਅਨੁਭਵ ਸਾਂਝੇ ਕੀਤੇਪ੍ਰਧਾਨ ਮੰਤਰੀ ਨੇ ਮਿਸ਼ਨ ਇੰਦਰਧਨੁਸ਼ ਨੂੰ ਕਾਰਗਰ ਤਰੀਕੇ ਨਾਲ ਲਾਗੂ ਕਰਨ ਅਤੇ ਤਿੰਨ ਲੱਖ ਗਰਭਵਤੀ ਔਰਤਾਂ ਅਤੇ 85 ਕਰੋੜ ਤੋਂ ਅਧਿਕ ਬੱਚਿਆਂ  ਨੂੰ ਟੀਕਾ ਕਵਚ ਪ੍ਰਦਾਨ ਕਰਨ ਵਿੱਚ ਟੀਮ ਥ੍ਰੀ ਏ’ – ਆਸ਼ਾਏਐੱਨਐੱਮਆਂਗਨਵਾੜੀ ਵਰਕਰਾਂ   ਦੀਆਂ ਕੋਸ਼ਿਸ਼ਾਂ ਅਤੇ ਸਮਰਪਣ ਦੀ ਸ਼ਲਾਘਾ ਕੀਤੀ ।

 

ਪ੍ਰਧਾਨ ਮੰਤਰੀ ਨੇ ਸੰਵਾਦ ਦੇ ਦੌਰਾਨ ਸੁਰਕਸ਼ਿਤ ਮਾਤਰਤਵ ਅਭਿਆਨ ਬਾਰੇ ਹੋਰ ਅਧਿਕ ਸੂਚਨਾ ਪ੍ਰਸਾਰਿਤ ਕਰਨ ਦੀ ਤਾਕੀਦ ਕੀਤੀ

ਪ੍ਰਧਾਨ ਮੰਤਰੀ ਨੇ ਨਵਜਾਤ ਦੇਖ ਭਾਲ (ਨਿਊ ਬੌਰਨ ਕੇਅਰ)ਸਫ਼ਲਤਾ ਦੀ ਪ੍ਰਸ਼ੰਸਾ ਕੀਤੀ।  ਇਸ ਨਾਲ ਹਰ ਸਾਲ, ਦੇਸ਼  ਦੇ 1 . 25 ਮਿ‍ਲੀਅਨ ਬੱਚਿਆਂ ਨੂੰ ਲਾਭ ਹੁੰਦਾ ਹੈ।  ਹੁਣ ਇਸ ਦਾ ਨਾਮ ਹੋਮ ਬੇਸਡ ਚਾਈਲਡ ਕੇਅਰ (Home based child care) ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਆਸ਼ਾ ਵਰਕਰ ਜਨਮ  ਤੋਂ ਬਾਅਦ ਪਹਿਲੇ 15 ਮਹੀਨਿਆਂ ਵਿੱਚ 11 ਵਾਰ ਘਰ ਜਾਣਗੀਆਂ ਜਦੋਂ ਕਿ ਪਹਿਲਾ ਉਹ ਜਨਮ ਦੇ ਪਹਿਲੇ 42 ਦਿਨਾ ਵਿੱਚ 6 ਵਾਰ ਜਾਦੀਆਂ ਸਨ

ਪ੍ਰਧਾਨ ਮੰਤਰੀ ਨੇ ਸਿਹਤ ਅਤੇ ਦੇਸ਼  ਦੇ ਵਿਕਾਸ ਦਰਮਿਆਨ ਲਿੰਕ ਦੀ ਚਰਚਾ ਕਰਦਿਆਂ ਕਿਹਾ ਕਿ ਜੇਕਰ ਦੇਸ਼  ਦੇ ਬੱਚੇ ਕਮਜੋਰ ਹਨ ਤਾਂ ਦੇਸ਼ ਦਾ ਵਿਕਾਸ ਧੀਮਾ ਰਹੇਗਾ। ਕਿਸੇ ਵੀ ਨਵਜਾਤ ਲਈ ਜੀਵਨ ਦੇ ਪਹਿਲੇ ਇੱਕ ਹਜਾਰ ਦਿਨ ਬਹੁਤ ਗੰਭੀਰ  ਹੁੰਦੇ ਹਨ। ਇਸ ਦੌਰਾਨ ਪੋਸ਼ਟਿਕ ਖਾਨ-ਪਾਨ ਅਤੇ ਖਾਣੇ ਨਾਲ ਸਬੰਧਤ ਆਦਤਾਂ ਇਹ ਤੈਅ ਕਰਦੀਆਂ ਹਨ ਕਿ ਸਰੀਰ ਕਿਹੋ ਜਿਹਾ ਹੋਵੇਗਾਇਹ ਪੜ੍ਹਨ ਲਿਖਣ ਵਿੱਚ ਕਿਹੋ ਜਿਹਾ ਹੋਵੇਗਾ ਅਤੇ ਮਾਨਸਿਕ ਤੌਰ ‘ਤੇ ਕਿੰਨਾ ਮਜ਼ਬੂਤ ਹੋਵੇਗਾ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਦੇਸ਼ ਦਾ ਨਾਗਰਿਕ ਤੰਦਰੁਸਤ ਹੈ ਤਾਂ ਦੇਸ਼ ਦਾ ਵਿਕਾਸ ਕੋਈ ਨਹੀਂ ਰੋਕ ਸਕਦਾ ।  ਇਸ ਲਈ ਸ਼ੁਰੂਆਤੀ ਇੱਕ ਹਜ਼ਾਰ ਦਿਨਾ ਵਿੱਚ ਦੇਸ਼ ਦਾ ਭਵਿੱਖ ਸੁਰੱਖਿਅਤ ਰੱਖਣ ਲਈ ਇੱਕ ਮਜ਼ਬੂਤ ਵਿਵਸਥਾ ਵਿਕਸਿਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ

ਇਹ ਮਹੱਤਵਪੂਰਨ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਸਵੱਛ ਭਾਰਤ ਅਭਿਆਨ ਤਹਿਤ, ਪਖਾਨਿਆਂ ਦੀ ਵਰਤੋਂ  ਨਾਲ 3 ਲੱਖ ਮਾਸੂਮਾਂ ਦੀ ਜਿੰਦਗੀ ਬਚਾਈ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੇ ਇੱਕ ਵਾਰ ਫਿਰ ਸਵੱਛਤਾ ਪ੍ਰਤੀ ਸਮਰਪਣ ਲਈ ਦੇਸ਼ ਵਾਸ਼ੀਆਂ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਦੇ ਪਹਿਲੀ ਲਾਭਾਰਥੀ ਬੇਬੀ ਕਰਿਸ਼ਮਾ ਦੀ ਚਰਚਾ ਕੀਤੀ ਅਤੇ ਕਿਹਾ ਕਿ ਬੇਬੀ ਕਰਿਸ਼ਮਾ ਆਯੁਸ਼ਮਾਨ ਬੇਬੀ ਵਜੋਂ ਪ੍ਰਸਿੱਧ ਹੈ।  ਉਨ੍ਹਾਂ ਕਿਹਾ ਕਿ ਬੇਬੀ ਕਰਿਸ਼ਮਾ ਉਂਜ 10 ਕਰੋੜ ਤੋਂ ਅਧਿਕ ਲੋਕਾਂ ਦੀ ਆਸ ਦੀ ਪ੍ਰਤੀਕ ਬਣ ਗਈ ਹੈ ਜਿਨ੍ਹਾਂ ਨੂੰ ਇਸ ਮਹੀਨੇ ਦੀ 30 ਤਰੀਕ ਨੂੰ ਰਾਂਚੀ ਵਿੱਚ ਲਾਂਚ ਕੀਤੇ ਜਾਣ ਵਾਲੇ ਆਯੁਸ਼ਮਾਨ  ਭਾਰਤ ਪ੍ਰੋਗਰਾਮ ਤੋਂ ਲਾਭ ਮਿਲੇਗਾ

ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਦਿੱਤੀ ਜਾਣ ਵਾਲੀ ਨਿਯਮਿਤ ਪ੍ਰੋਤਸਾਹਨ ਰਾਸ਼ੀ ਦੁੱਗਣੀ ਕਰਨ ਦਾ ਐਲਾਨ ਕੀਤਾਇਸ ਦੇ ਇਲਾਵਾ ਸਾਰੇ ਆਸ਼ਾ ਵਰਕਰਾਂ ਅਤੇ ਉਨ੍ਹਾਂ  ਦੇ  ਸਹਾਇਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜਯੋਤੀ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ  ਤਹਿਤ ਮੁਫਤ ਬੀਮਾ ਕਵਰ ਪ੍ਰਦਾਨ ਕੀਤਾ ਜਾਵੇਗਾ ।

ਪ੍ਰਧਾਨ ਮੰਤਰੀ ਨੇ ਆਂਗਨਵਾੜੀ ਵਰਕਰਾਂ ਨੂੰ ਦਿੱਤੀ ਜਾਣ ਵਾਲੀ ਮਾਨਦੇਅ (honorarium )ਰਾਸ਼ੀ ਵਿੱਚ ਵਾਧੇ ਦਾ ਵੀ ਐਲਾਨ ਕੀਤਾ।  ਹੁਣ ਜਿਨ੍ਹਾਂ ਨੂੰ ਤਿੰਨ ਹਜ਼ਾਰ ਰੁਪਏ ਮਿਲ ਰਿਹਾ ਹੈ ਉਨ੍ਹਾਂ ਨੂੰ  4500 ਰੁਪਏ ਮਿਲਣਗੇ। ਇਸੇ ਤਰ੍ਹਾਂ 2200 ਰੁਪਏ ਪ੍ਰਾਪਤ ਕਰਨ ਵਾਲੇ ਲੋਕ ਹੁਣ 3500 ਰੁਪਏ ਪ੍ਰਾਪਤ ਕਰਨਗੇ ।  ਆਂਗਨਵਾੜੀ ਸਹਾਇਕਾਂ ਲਈ ਮਾਨਦੇਅ (honorarium )ਰਾਸ਼ੀ 1500 ਰੁਪਏ ਤੋਂ ਵਧਾਕੇ 2250 ਰੁਪਏ ਕਰ ਦਿੱਤੀ ਗਈ ਹੈ ।

*****

ਏਕੇਟੀ/ਐੱਸਐੱਚ/ਬੀਐੱਮ