Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਾਗਰਿਕਾਂ ਨੂੰ 21 ਜੂਨ ਨੂੰ ਆਯੋਜਿਤ ਹੋਣ ਵਾਲੇ 9ਵੇਂ ਅੰਤਰਰਾਸਟਰੀ ਯੋਗ ਦਿਵਸ ਦੀ ਯਾਦ ਦਿਵਾਈ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਨਾਗਰਿਕਾਂ ਨੂੰ 21 ਜੂਨ ਨੂੰ ਹੋਣ ਵਾਲੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਯਾਦ ਦਿਵਾਈ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਓ ਅਸੀਂ ਸਭ ਆਪਣੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਵਧਾਉਣ ਵਾਲੀ ਇਸ ਪ੍ਰਾਚੀਨ ਪਿਰਤ ਦਾ ਉਤਸਵ ਮਨਾਈਏ।

ਆਯੁਸ਼ ਮੰਤਰਾਲੇ ਦੇ ਇੱਕ ਟਵੀਟ ’ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ, ਪ੍ਰਧਾਨ ਮੰਤਰੀ ਨ ਕਿਹਾ;

“ਅੰਤਰਰਾਸ਼ਟਰੀ ਯੋਗ ਦਿਵਸ ਦੇ ਆਯੋਜਨ ਦੇ ਲਈ ਹੁਣ ਕੇਵਲ ਤਿੰਨ ਹਫ਼ਤੇ ਰਹਿ ਗਏ ਹਨ!

ਆਓ ਅਸੀਂ ਸਭ ਮਿਲ ਕੇ ਇਸ ਪ੍ਰਾਚੀਨ ਪਿਰਤ ਨੂੰ ਅੱਗੇ ਵਧਾਈਏ ਅਤੇ ਇਸ ਦਾ ਉਤਸਵ ਮਨਾਈਏ, ਜੋ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਿਹਤਰ ਬਣਾਉਂਦੀ ਹੈ। ਆਓ ਅਸੀਂ ਇੱਕ ਵਧੇਰੇ ਤੰਦਰੁਸਤ ਅਤੇ ਖੁਸ਼ਹਾਲ ਸਮਾਜ ਦਾ ਨਿਰਮਾਣ ਕਰੀਏ।”

 

***

ਡੀਐੱਸ/ਐੱਸਐੱਚ