Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਪੀਐੱਮ ਸਵਨਿਧੀ ਦੇ ਲਾਭਾਰਥੀਆਂ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਪੀਐੱਮ ਸਵਨਿਧੀ ਦੇ ਲਾਭਾਰਥੀਆਂ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਜੇਐੱਲਐੱਨ ਸਟੇਡੀਅਮ ਵਿੱਚ ਪੀਐੱਮ ਸਵਨਿਧੀ ਯੋਜਨਾ ਦੇ ਲਾਭਾਰਥੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਯੋਜਨਾ ਦੇ ਤਹਿਤ ਦਿੱਲੀ ਦੇ 5,000 ਰੇਹੜੀ ਪਟੜੀ ਵਾਲਿਆਂ ਸਹਿਤ 1 ਲੱਖ ਰੇਹੜੀ ਪਟੜੀ ਵਾਲਿਆਂ ਨੂੰ ਲੋਨ ਪ੍ਰਦਾਨ ਕੀਤੇ। ਉਨ੍ਹਾਂ ਨੇ ਪੰਜ ਲਾਭਾਰਥੀਆਂ ਨੂੰ ਪੀਐੱਮ ਸਵਨਿਧੀ ਲੋਨ ਦੇ ਚੈੱਕ ਸੌਂਪੇ। ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਫੇਜ਼ 4 ਦੇ ਦੋ ਅਤਿਰਿਕਤ ਗਲਿਆਰਿਆਂ (ਕੌਰੀਡੋਰਾਂ) ਦਾ ਨੀਂਹ ਪੱਥਰ ਭੀ ਰੱਖਿਆ।

 ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ 100 ਸ਼ਹਿਰਾਂ ਤੋਂ ਇਸ ਆਯੋਜਨ ਨਾਲ ਜੁੜੇ ਲੱਖਾਂ ਰੇਹੜੀ ਪਟੜੀ ਵਾਲਿਆਂ ਦੇ ਪ੍ਰਤੀ ਆਭਾਰ ਪ੍ਰਗਟ ਕੀਤਾ। ਮਹਾਮਾਰੀ ਦੇ ਦੌਰਾਨ ਰੇਹੜੀ-ਪਟੜੀ ਵਾਲਿਆਂ ਦੀ ਤਾਕਤ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਮਹਾਮਾਰੀ ਦੇ ਦੌਰਾਨ ਰੇਹੜੀ-ਪਟੜੀ ਵਾਲਿਆਂ ਦੁਆਰਾ ਦਿਖਾਈਆਂ ਗਈਆਂ ਸਮਰੱਥਾਵਾਂ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਰੋਜ਼ਮੱਰਾ ਦੇ ਜੀਵਨ ਵਿੱਚ ਉਨ੍ਹਾਂ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੈਸਾ ਪੂਰੇ ਦੇਸ਼ ਵਿੱਚ 1 ਲੱਖ ਰੇਹੜੀ ਪਟੜੀ ਵਾਲਿਆਂ ਦੇ ਖਾਤੇ ਵਿੱਚ ਸਿੱਧਾ ਟ੍ਰਾਂਸਫਰ ਕੀਤਾ ਗਿਆ ਹੈ। ਨਾਲ ਹੀ, ਉਨ੍ਹਾਂ ਨੇ ਦਿੱਲੀ ਮੈਟਰੋ ਦੇ ਦੋ ਅਤਿਰਿਕਤ ਕੌਰੀਡੋਰ: ਲਾਜਪਤ ਨਗਰ-ਸਾਕੇਤ-ਜੀ ਬਲਾਕ ਅਤੇ ਇੰਦਰਲੋਕ-ਇੰਦਰਪ੍ਰਸਥ ਦਾ ਭੀ ਅੱਜ ਸ਼ੁਭਅਰੰਭ ਕੀਤਾ।

 ਪ੍ਰਧਾਨ ਮੰਤਰੀ ਨੇ ਦੇਸ਼ ਦੇ ਉਨ੍ਹਾਂ ਲੱਖਾਂ ਰੇਹੜੀ ਪਟੜੀ ਵਾਲਿਆਂ ਦੀ ਸਰਾਹਨਾ ਕੀਤੀ ਜੋ ਆਪਣੀ ਮਿਹਨਤ ਅਤੇ ਸਵੈਅਭਿਮਾਨ ਦੇ ਨਾਲ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਲੇ ਹੀ ਉਨ੍ਹਾਂ ਦੇ ਠੇਲੇ ਅਤੇ ਦੁਕਾਨਾਂ ਛੋਟੀਆਂ ਹੋਣ, ਲੇਕਿਨ ਉਨ੍ਹਾਂ ਦੇ ਸੁਪਨੇ ਬਹੁਤ ਬੜੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਰੇਹੜੀ ਪਟੜੀ ਵਾਲਿਆਂ ਦੀ ਭਲਾਈ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਉਨ੍ਹਾਂ ਨੂੰ ਅਪਮਾਨ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੀ ਪੈਸੇ ਨਾਲ ਜੁੜੀਆਂ ਜ਼ਰੂਰਤਾਂ ਉੱਚੇ ਵਿਆਜ ਵਾਲੇ ਲੋਨਾਂ ਤੋਂ ਪੂਰੀਆਂ ਹੁੰਦੀਆਂ ਸਨ, ਜਦਕਿ ਸਮੇਂ ‘ਤੇ ਭੁਗਤਾਨ ਨਾ ਕ ਪਾਉਣ ਦੇ ਕਾਰਨ ਹੋਰ ਅਧਿਕ ਅਪਮਾਨਿਤ ਹੋਣਾ ਪੈਂਦਾ ਸੀ ਅਤੇ ਉਨ੍ਹਾਂ ‘ਤੇ ਵਿਆਜ ਦਾ ਬੋਝ ਭੀ ਵਧ ਜਾਂਦਾ ਸੀ। ਉਨ੍ਹਾਂ ਨੇ ਇਹ ਭੀ ਕਿਹਾ ਕਿ ਉਨ੍ਹਾਂ ਦੀ ਬੈਂਕਾਂ ਤੱਕ ਕੋਈ ਪਹੁੰਚ ਨਹੀਂ ਹੋਇਆ ਕਰਦੀ ਸੀ, ਕਿਉਂਕਿ ਉਨ੍ਹਾਂ ਦੇ ਪਾਸ ਕੋਈ ਲੋਨ ਗਰੰਟੀ ਨਹੀਂ ਹੁੰਦੀ ਸੀ। ਐਸੇ ਮਾਮਲਿਆਂ ਵਿੱਚ, ਕੋਈ ਬੈਂਕ ਖਾਤਾ ਨਾ ਹੋਣ ਅਤੇ ਵਪਾਰਕ ਰਿਕਾਰਡ ਦੀ ਕਮੀ ਦੇ ਕਾਰਨ ਬੈਂਕ ਲੋਨ ਪ੍ਰਾਪਤ ਕਰਨਾ ਅਸੰਭਵ ਹੋ ਗਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪਿਛਲੀਆਂ ਸਰਕਾਰਾਂ ਨੇ ਰੇਹੜੀ ਪਟੜੀ ਵਾਲਿਆਂ ਦੀਆਂ ਜ਼ਰੂਰਤਾਂ ‘ਤੇ ਨਾ ਤਾਂ ਧਿਆਨ ਦਿੱਤਾ ਅਤੇ ਨਾ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਨਿਪਟਣ ਦੇ ਲਈ ਕੋਈ ਪ੍ਰਯਾਸ ਕੀਤਾ।”

 ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡਾ ਇਹ ਸੇਵਕ, ਗ਼ਰੀਬੀ ਤੋਂ ਹੀ ਬਾਹਰ ਨਿਕਲਿਆ ਹੈ। ਮੈਂ ਗ਼ਰੀਬੀ ਵਿੱਚ ਜੀਆ ਹਾਂ। ਇਸ ਲਈ ਜਿਨ੍ਹਾਂ ਦੀ ਕਿਸੇ ਨੇ ਪਰਵਾਹ ਨਹੀਂ ਕੀਤੀ, ਉਨ੍ਹਾਂ ਦੀ ਨਾ ਕੇਵਲ ਚਿੰਤਾ ਕੀਤੀ ਗਈ ਬਲਕਿ ਮੋਦੀ ਨੇ ਉਨ੍ਹਾਂ ਦੀ ਪੂਜਾ ਕੀਤੀ ਹੈ।” ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਪਾਸ ਜ਼ਮਾਨਤ ਦੇ ਤੌਰ ‘ਤੇ ਗਰੰਟੀ ਦੇਣ ਦੇ ਲਈ ਕੁਝ ਨਹੀਂ ਸੀ, ਉਨ੍ਹਾਂ ਨੂੰ ਮੋਦੀ ਕੀ ਗਰੰਟੀ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਨੇ ਰੇਹੜੀ ਪਟੜੀ ਵਾਲਿਆਂ ਦੀ ਇਮਾਨਦਾਰੀ ਦੀ ਭੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਰੇਹੜੀ ਪਟੜੀ ਵਾਲਿਆਂ ਨੂੰ ਉਨ੍ਹਾਂ ਦੇ ਰਿਕਾਰਡ ਅਤੇ ਡਿਜੀਟਲ ਲੈਣ-ਦੇਣ ਦੇ ਉਪਯੋਗ ਦੇ ਅਧਾਰ ‘ਤੇ 10, 20 ਅਤੇ 50 ਹਜ਼ਾਰ ਦਾ ਲੋਨ ਉਪਲਬਧ ਕਰਵਾਇਆ ਜਾ ਰਿਹਾ ਹੈ। ਹੁਣ ਤੱਕ 62 ਲੱਖ ਲਾਭਾਰਥੀਆਂ ਨੂੰ 11,000 ਕਰੋੜ ਰੁਪਏ ਦੀ ਮਦਦ ਮਿਲ ਚੁੱਕੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ ਇਨ੍ਹਾਂ ਵਿੱਚ ਅੱਧੇ ਤੋਂ ਅਧਿਕ ਲਾਭਾਰਥੀ ਮਹਿਲਾਵਾਂ ਹਨ।

 ਕੋਵਿਡ ਮਹਾਮਾਰੀ ਦੇ ਦੌਰਾਨ ਪੀਐੱਮ ਸਵਨਿਧੀ ਯੋਜਨਾ ਦੀ ਸ਼ੁਰੂਆਤ ਨੂੰ ਯਾਦ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਹਾਲੀਆ ਸਟਡੀ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਦੱਸਿਆ ਕਿ ਉਸ ਸਟਡੀ ਵਿੱਚ ਰੇਹੜੀ ਪਟੜੀ ਵਾਲਿਆਂ ਦੀ ਆਮਦਨ ਕਈ ਗੁਣਾ ਵਧਣ ਦੀ ਬਾਤ ਕਹੀ ਗਈ ਹੈ ਅਤੇ ਇਸ ਦੇ ਨਾਲ ਹੀ, ਖਰੀਦਦਾਰੀ ਦੇ ਡਿਜੀਟਲ ਰਿਕਾਰਡ ਨਾਲ ਭੀ ਉਨ੍ਹਾਂ ਨੂੰ ਬੈਂਕ ਤੋਂ ਲਾਭ ਉਠਾਉਣ ਵਿੱਚ ਮਦਦ ਮਿਲ ਰਹੀ ਹੈ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਡਿਜੀਟਲ ਲੈਣ-ਦੇਣ ‘ਤੇ ਹਰ ਸਾਲ 1200 ਰੁਪਏ ਦੇ ਕੈਸ਼ਬੈਕ ਨੂੰ ਭੁਨਾਇਆ (ਰਿਡੀਮ ਕੀਤਾ) ਜਾ ਸਕਦਾ ਹੈ।

 ਪ੍ਰਧਾਨ ਮੰਤਰੀ ਨੇ ਰੇਹੜੀ ਪਟੜੀ ਵਾਲਿਆਂ ਦੇ ਦੈਨਿਕ ਜੀਵਨ ਵਿੱਚ ਆਉਣ ਵਾਲੀਆਂ ਕਠਿਨਾਈਆਂ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਵਿੱਚੋਂ ਕਈ ਲੋਕ ਆਜੀਵਿਕਾ ਕਮਾਉਣ ਦੇ ਲਈ ਪਿੰਡਾਂ ਤੋਂ ਸ਼ਹਿਰਾਂ ਦੇ ਵੱਲ ਪਲਾਯਨ ਕਰਦੇ ਹਨ। ਮੁਫ਼ਤ ਰਾਸ਼ਨ, ਮੁਫ਼ਤ ਇਲਾਜ ਅਤੇ ਮੁਫ਼ਤ ਗੈਸ ਕਨੈਕਸ਼ਨ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਪੀਐੱਮ ਸਵਨਿਧੀ ਨਾ ਕੇਵਲ ਲਾਭਾਰਥੀਆਂ ਨੂੰ ਬੈਂਕ ਨਾਲ ਜੋੜਦੀ ਹੈ ਬਲਕਿ ਉਨ੍ਹਾਂ ਦੇ ਲਈ ਹੋਰ ਸਰਕਾਰੀ ਲਾਭਾਂ ਦੇ ਦਰਵਾਜ਼ੇ ਭੀ ਖੋਲਦੀ ਹੈ।” ਉਨ੍ਹਾਂ ਨੇ ‘ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ’ (ਏਕ ਰਾਸ਼ਟਰ, ਏਕ ਰਾਸ਼ਨ ਕਾਰਡ) ਯੋਜਨਾ ਦੇ ਪਰਿਵਰਤਨਕਾਰੀ ਦ੍ਰਿਸ਼ਟੀਕੋਣ ‘ਤੇ ਭੀ ਪ੍ਰਕਾਸ਼ ਪਾਇਆ ਜਿਸ ਨਾਲ ਪੂਰੇ ਦੇਸ਼ ਵਿੱਚ ਕਿਤੋਂ ਭੀ ਮੁਫ਼ਤ ਰਾਸ਼ਨ ਪ੍ਰਾਪਤ ਕਰਨਾ ਸੰਭਵ ਹੁੰਦਾ ਹੈ।

 ਪ੍ਰਧਾਨ ਮੰਤਰੀ ਨੇ ਕਿਹਾ ਕਿ 4 ਕਰੋੜ ਪੱਕੇ ਘਰਾਂ ਵਿੱਚੋਂ 1 ਕਰੋੜ ਸ਼ਹਿਰੀ ਗ਼ਰੀਬਾਂ ਨੂੰ ਪ੍ਰਦਾਨ ਕੀਤੇ ਗਏ ਹਨ। ਝੁੱਗੀਆਂ ਦੀ ਜਗ੍ਹਾ ਪੱਕੇ ਘਰ ਉਪਲਬਧ ਕਰਵਾਉਣ ਦੇ ਵਿਆਪਕ ਅਭਿਯਾਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਹੁਣ ਤੱਕ 3000 ਘਰ ਬਣ ਚੁੱਕੇ ਹਨ ਅਤੇ 3500 ਘਰ ਪੂਰੇ ਹੋਣ ਵਾਲੇ ਹਨ। ਉਨ੍ਹਾਂ ਨੇ ਅਣਅਧਿਕ੍ਰਿਤਵਾਰ ਕਲੋਨੀਆਂ ਦੇ ਤੇਜ਼ੀ ਨਾਲ ਨਿਯਮਤੀਕਰਣ ਅਤੇ 75,000 ਰੁਪਏ ਦੀ ਵੰਡੇ ਦੇ ਨਾਲ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ ਦਾ ਭੀ ਉਲੇਖ ਕੀਤਾ।

 ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਦਿੱਲੀ ਵਿੱਚ ਗ਼ਰੀਬਾਂ ਅਤੇ ਮੱਧ ਵਰਗ ਦੇ ਜੀਵਨ ਨੂੰ ਅਸਾਨ ਬਣਾਉਣ ਦੇ ਲਈ ਕੇਂਦਰ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ।” ਉਨ੍ਹਾਂ ਨੇ ਮੱਧ ਵਰਗ ਦੇ ਨਾਲ-ਨਾਲ ਸ਼ਹਿਰੀ ਗ਼ਰੀਬਾਂ ਦੇ ਲਈ ਪੱਕੇ ਘਰ ਬਣਾਉਣ ਦਾ ਉਦਾਹਰਣ ਦਿੱਤਾ ਅਤੇ ਦੱਸਿਆ ਕਿ ਘਰਾਂ ਦੇ ਨਿਰਮਾਣ ਦੇ ਲਈ 50,000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦਰਜਨਾਂ ਸ਼ਹਿਰਾਂ ਵਿੱਚ ਮੈਟਰੋ ਸੇਵਾਵਾਂ ‘ਤੇ ਤੇਜ਼ੀ ਨਾਲ ਹੋ ਰਹੇ ਕੰਮ ਅਤੇ ਪ੍ਰਦੂਸ਼ਣ ਤੇ ਟ੍ਰੈਫਿਕ ਜਾਮ ਹੋਣ ਦੀ ਦੀ ਸਮੱਸਿਆ ਨਾਲ ਨਿਪਟਣ ਦੇ ਲਈ ਇਲੈਕਟ੍ਰਿਕ ਬੱਸਾਂ ਚਲਾਉਣ ਦਾ ਉਲੇਖ ਕੀਤਾ।

 ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਵਿਆਪਕ ਨੈੱਟਵਰਕ ਦੇ ਦੁਨੀਆ ਦੇ ਕੁਝ ਚੁਣੇ ਹੋਏ ਸ਼ਹਿਰਾਂ ਵਿੱਚੋਂ ਇੱਕ ਹੋਣ ਦਾ ਉਲੇਖ ਕਰਦੇ ਹੋਏ ਕਿਹ ਕਿ, “ਪਿਛਲੇ 10 ਵਰ੍ਹਿਆਂ ਵਿੱਚ ਦਿੱਲੀ ਮੈਟਰੋ ਨੈੱਟਵਰਕ ਦਾ ਦੋ ਗੁਣਾ ਵਿਸਤਾਰ ਹੋ ਚੁੱਕਿਆ ਹੈ।” ਉਨ੍ਹਾਂ ਨੇ ਦਿੱਲੀ ਐੱਨਸੀਆਰ ਖੇਤਰ ਦੇ ਲਈ ਨਮੋ ਭਾਰਤ ਰੈਪਿਡ ਰੇਲ ਸੰਪਰਕ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ, “ਸ਼ਹਿਰ ਵਿੱਚ ਪ੍ਰਦੂਸ਼ਣ ‘ਤੇ ਅੰਕੁਸ਼ ਲਗਾਉਣ ਦੇ ਲਈ ਕੇਂਦਰ ਸਰਕਾਰ ਦਿੱਲੀ ਵਿੱਚ 1000 ਤੋਂ ਅਧਿਕ ਇਲੈਕਟ੍ਰਿਕ ਬੱਸਾਂ ਚਲਾ ਰਹੀ ਹੈ।” ਉਨ੍ਹਾਂ ਨੇ ਇਹ ਭੀ ਕਿਹਾ ਕਿ ਪ੍ਰਦੂਸ਼ਣ ਅਤੇ ਟ੍ਰੈਫਿਕ ਦੀ ਭੀੜ ਨੂੰ ਘੱਟ ਕਰਨ ਦੇ ਲਈ ਦਿੱਲੀ ਦੇ ਚਾਰੋਂ ਤਰਫ਼ ਕਈ ਐਕਸਪ੍ਰੈੱਸਵੇ ਬਣਾਏ ਗਏ ਹਨ। ਇਸ ਅਵਸਰ ‘ਤੇ ਉਨ੍ਹਾਂ ਨੇ ਸਪਤਾਹ ਦੀ ਸ਼ੁਰੂਆ ਵਿੱਚ ਦਵਾਰਕਾ ਐਕਸਪ੍ਰੈੱਸਵੇ ਦੇ ਉਦਘਾਟਨ ਦਾ ਉਲੇਖ ਕੀਤਾ।

 ਨੌਜਵਾਨਾਂ ਦਰਮਿਆਨ ਖੇਡਾਂ ਨੂੰ ਹੁਲਾਰਾ ਦੇਣ ਦੀ ਪਹਿਲ ਬਾਰੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਖੇਲੋ ਇੰਡੀਆ’ ਦਾ ਉਲੇਖ ਕੀਤਾ, ਜਿਸ ਨਾਲ ਸਾਧਾਰਣ ਪਰਿਵਾਰਾਂ ਦੇ ਨੌਜਵਾਨਾਂ ਨੂੰ ਅਭੂਤਪੂਰਵ ਅਵਸਰ ਮਿਲ ਰਹੇ ਹਨ। ਇਸ ਨਾਲ ਸੁਵਿਧਾਵਾਂ ਤੱਕ ਪਹੁੰਚ ਵਧ ਰਹੀ ਹੈ ਅਤੇ ਨਾਲ ਹੀ, ਐਥਲੀਟਾਂ ਦੇ ਲਈ ਗੁਣਵੱਤਾਪੂਰਨ ਟ੍ਰੇਨਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।

 ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਮੋਦੀ ਗ਼ਰੀਬਾਂ ਅਤੇ ਮੱਧ ਵਰਗ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਹਨ। ਮੋਦੀ ਦੀ ਸੋਚ ‘ਜਨਤਾ ਦੇ ਕਲਿਆਣ ਦੁਆਰਾ ਰਾਸ਼ਟਰ ਦਾ ਕਲਿਆਣ’, ਭ੍ਰਿਸ਼ਟਾਚਾਰ ਅਤੇ ਤੁਸ਼ਤੀਕਰਣ ਨੂੰ ਜੜ੍ਹ ਤੋਂ ਖ਼ਤਮ ਕਰਕੇ ਭਾਰਤ ਨੂੰ ਦੁਨੀਆ ਦੀ ਤੀਸਰੀ ਸਭ ਤੋਂ ਬੜੀ ਅਰਥਵਿਵਸਥਾ ਬਣਾਉਣਾ ਹੈ।”

ਪ੍ਰਧਾਨ ਮੰਤਰੀ ਨੇ ਕਿਹਾ, “ਆਮ ਨਾਗਰਿਕਾਂ ਦੇ ਸੁਪਨਿਆਂ ਅਤੇ ਮੋਦੀ ਦੇ ਸੰਕਲਪ ਦੀ ਸਾਂਝੇਦਾਰੀ ਹੀ ਉੱਜਵਲ ਭਵਿੱਖ ਦੀ ਗਰੰਟੀ ਹੈ।”

ਇਸ ਅਵਸਰ ‘ਤੇ ਦਿੱਲੀ ਦੇ ਉਪ ਰਾਜਪਾਲ, ਸ਼੍ਰੀ ਵਿਨੈ ਕੁਮਾਰ ਸਕਸੈਨਾ, ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ, ਸ਼੍ਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਵਿੱਤ ਰਾਜ ਮੰਤਰੀ, ਸ਼੍ਰੀ ਭਾਗਵਤ ਕਿਸ਼ਨਰਾਓ ਕਰਾਡ ਉਪਸਥਿਤ ਰਹੇ।

 ਪਿਛੋਕੜ

ਹਾਸ਼ੀਏ ‘ਤੇ ਰਹਿਣ ਵਾਲੇ ਵਰਗਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਹੋ ਕੇ, ਮਹਾਮਾਰੀ ਦੇ ਕਾਰਨ ਪੈਦਾ ਹੋਏ ਆਲਮੀ ਆਰਥਿਕ ਸੰਕਟ ਦੇ ਵਿੱਚ 1 ਜੂਨ, 2020 ਨੂੰ ਪੀਐੱਮ ਸਵਨਿਧੀ ਲਾਂਚ ਕੀਤੀ ਗਈ ਸੀ। ਇਹ ਰੇਹੜੀ ਪਟੜੀ ਵਾਲੇ ਜੈਸੇ ਹਾਸ਼ੀਏ ‘ਤੇ ਰਹਿਣ ਵਾਲੇ ਭਾਈਚਾਰਿਆਂ ਦੇ ਲਈ ਪਰਿਵਰਤਨਕਾਰੀ ਸਾਬਿਤ ਹੋਈ ਹੈ। ਹੁਣ ਤੱਕ ਦੇਸ਼ ਭਰ ਵਿੱਚ 62 ਲੱਖ ਤੋਂ ਅਧਿਕ ਰੇਹੜੀ ਪਟੜੀ ਵਾਲਿਆਂ ਨੂੰ 10,978 ਕਰੋੜ ਰੁਪਏ ਤੋਂ ਅਧਿਕ ਦੇ 82 ਲੱਖ ਤੋਂ ਅਧਿਕ ਲੋਨ ਪ੍ਰਦਾਨ ਕੀਤੇ ਜਾ ਚੁੱਕੇ ਹਨ। ਇਕੱਲੇ ਦਿੱਲੀ ਵਿੱਚ 232 ਕਰੋੜ ਰੁਪਏ ਦੇ ਲਗਭਗ 2 ਲੱਖ ਲੋਨ ਪ੍ਰਦਾਨ ਕੀਤੇ ਗਏ ਹਨ। ਇਹ ਯੋਜਨਾ ਉਨ੍ਹਾਂ ਲੋਕਾਂ ਦੇ ਲਈ ਵਿੱਤੀ ਸਮਾਵੇਸ਼ਨ ਅਤੇ ਸੰਪੂਰਨ ਕਲਿਆਣ ਦੀ ਪ੍ਰਤੀਕ ਬਣੀ ਹੋਈ ਹੈ ਜੋ ਲੰਬੇ ਸਮੇਂ ਤੋਂ ਵੰਚਿਤ ਰਹੇ ਹਨ।

 ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਦਿੱਲੀ ਮੈਟਰੋ ਦੇ ਦੋ ਅਤਿਰਿਕਟ ਕੌਰੀਡੋਰਸ : ਲਾਜਪਤ ਨਗਰ-ਸਾਕੇਤ-ਜੀ ਬਲਾਕ ਅਤੇ ਇੰਦਰਲੋਕ-ਇੰਦਰਪ੍ਰਸਥ (two additional corridors of Delhi Metro: Lajpat Nagar – Saket-G Block and Inderlok – Indraprastha) ਦਾ ਨੀਂਹ ਪੱਥਰ ਭੀ ਰੱਖਿਆ। ਇਨ੍ਹਾਂ ਦੋਨਾਂ ਕੌਰੀਡੋਰਸ ਕੁੱਲ ਲੰਬਾਈ 20 ਕਿਲੋਮੀਟਰ ਤੋਂ ਭੀ ਅਧਿਕ ਹੋਵੇਗੀ ਅਤੇ ਇਸ ਨਾਲ ਕਨੈਕਟਿਵਿਟੀ ਨੂੰ ਬਿਹਤਰ ਬਣਾਉਣ ਅਤੇ ਟ੍ਰੈਫਿਕ ਦੀ ਭੀੜ ਨੂੰ ਹੋਰ ਭੀ ਘੱਟ ਕਰਨ ਵਿੱਚ ਕਾਫੀ ਮਦਦ ਕਰਨਗੇ।

 ਲਾਜਪਤ ਨਗਰ ਤੋਂ ਸਾਕੇਤ ਜੀ-ਬਲਾਕ ਕੌਰੀਡੋਰ ਦੇ ਸਟੇਸ਼ਨਾਂ ਵਿੱਚ ਲਾਜਪਤ ਨਗਰ, ਐਂਡ੍ਰਿਊਜ਼ ਗੰਜ, ਗ੍ਰੇਟਰ ਕੈਲਾਸ਼-1, ਚਿਰਾਗ ਦਿੱਲੀ, ਪੁਸ਼ਪਾ ਭਵਨ, ਸਾਕੇਤ ਜ਼ਿਲ੍ਹਾ ਕੇਂਦਰ, ਪੁਸ਼ਪ ਵਿਹਾਰ, ਸਾਕੇਤ ਜੀ-ਬਲਾਕ (Lajpat Nagar, Andrews Ganj, Greater Kailash – 1, Chirag Delhi, Pushpa Bhawan, Saket District Centre, Pushp Vihar, Saket G – Block) ਸ਼ਾਮਲ ਹੋਣਗੇ। ਇੰਦਰਲੋਕ-ਇੰਦਰਪ੍ਰਸਥ ਕੌਰੀਡੋਰ(Inderlok – Indraprastha corridor) ਦੇ ਸਟੇਸ਼ਨਾਂ ਵਿੱਚ ਇੰਦਰਲੋਕ, ਦਯਾ ਬਸਤੀ, ਸਰਾਇ ਰੋਹਿੱਲਾ, ਅਜਮਲ ਖਾਨ ਪਾਰਕ, ਨਬੀ ਕਰੀਮ, ਨਵੀਂ ਦਿੱਲੀ, ਐੱਲਐੱਨਜੇਪੀ (LNJP) ਹਸਪਤਾਲ, ਦਿੱਲੀ ਗੇਟ, ਦਿੱਲੀ ਸਚਿਵਾਲਯ, ਇੰਦਰਪ੍ਰਸਥ (Inderlok, Daya Basti, Sarai Rohilla, Ajmal Khan Park, Nabi Karim, New Delhi, LNJP Hospital, Delhi Gate, Delhi Sachivalaya, Indraprastha) ਸ਼ਾਮਲ ਹੋਣਗੇ।

https://twitter.com/narendramodi/status/1768247055376687445

https://twitter.com/PMOIndia/status/1768248366624903184

https://twitter.com/PMOIndia/status/1768249643010334982

https://twitter.com/PMOIndia/status/1768250291239944527

https://twitter.com/PMOIndia/status/1768251886602268727

https://youtu.be/C_x5g0gPq0I

*****

ਡੀਐੱਸ/ਟੀਐੱਸ