Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਦਵਾਰਕਾ ਵਿੱਚ ਵਿਜੈਦਸ਼ਮੀ ਸਮਾਰੋਹ ਨੂੰ ਸੰਬੋਧਿਤ ਕੀਤਾ

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਦਵਾਰਕਾ ਵਿੱਚ ਵਿਜੈਦਸ਼ਮੀ ਸਮਾਰੋਹ ਨੂੰ ਸੰਬੋਧਿਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਦਵਾਰਕਾ ਵਿੱਚ ਰਾਮ ਲੀਲਾ ਦੇਖੀ ਅਤੇ ਰਾਵਣ ਦਹਿਨ ਦੇਖਿਆ।

ਇਸ ਅਵਸਰ ‘ਤੇ ਉਪਸਥਿਤ ਜਨਸਮੂਹ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਜੈਦਸ਼ਮੀ ਅਨਿਆਂ ‘ਤੇ ਨਿਆਂ ਦੀ, ਅਹੰਕਾਰ ‘ਤੇ ਨਿਮਰਤਾ ਦੀ, ਅਤੇ ਗੁੱਸੇ ‘ਤੇ ਸਬਰ ਦੀ ਜਿੱਤ ਦਾ ਪਰਵ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਕਲਪਾਂ ਨੂੰ ਦੋਹਰਾਉਣ ਦਾ ਵੀ ਵਿਸ਼ੇਸ਼ ਸ਼ੁਭ ਦਿਨ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਾਲ ਅਸੀਂ ਚੰਦ੍ਰਯਾਨ ਦੀ ਲੈਂਡਿੰਗ ਦੇ ਠੀਕ ਦੋ ਮਹੀਨੇ ਬਾਅਦ ਵਿਜੈਦਸ਼ਮੀ ਮਨਾ ਰਹੇ ਹਾਂ। ਇਸ ਦਿਨ ਸ਼ਸਤ੍ਰ ਪੂਜਨ ਪਰੰਪਰਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਭਾਰਤ ਦੀ ਧਰਤੀ ‘ਤੇ ਸ਼ਸਤ੍ਰਾਂ ਦੀ ਪੂਜਾ ਕਿਸੇ ਭੂਮੀ ‘ਤੇ ਕਬਜਾ ਨਹੀਂ ਹੈ, ਬਲਕਿ ਉਸ ਦੀ ਰੱਖਿਆ ਦੇ ਲਈ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਕਤੀ ਪੂਜਾ ਦਾ ਅਰਥ ਸੰਪੂਰਨ ਸ੍ਰਿਸ਼ਟੀ ਦੇ ਸੁਖ, ਭਲਾਈ, ਜਿੱਤ ਅਤੇ ਮਾਣ ਦੀ ਕਾਮਨਾ ਕਰਨਾ ਹੈ। ਉਨ੍ਹਾਂ ਨੇ ਭਾਰਤੀ ਦਰਸ਼ਨ ਦੇ ਸ਼ਾਸ਼ਵਤ ਅਤੇ ਆਧੁਨਿਕ ਪਹਿਲੂਆਂ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਸੀਂ ਰਾਮ ਦੀ ਮਰਿਆਦਾ ਵੀ ਜਾਣਦੇ ਹਾਂ ਅਤੇ ਆਪਣੀਆਂ ਸੀਮਾਵਾਂ ਦੀ ਰੱਖਿਆ ਕਰਨਾ ਵੀ ਜਾਣਦੇ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ, “ਭਗਵਾਨ ਰਾਮ ਦੀ ਜਨਮਭੂਮੀ ‘ਤੇ ਬਣ ਰਿਹਾ ਮੰਦਿਰ ਸਦੀਆਂ ਦੀ ਉਮੀਦ ਦੇ ਬਾਅਦ ਸਾਨੂੰ ਭਾਰਤੀਆਂ ਦੇ ਸਬਰ ਨੂੰ ਮਿਲੀ ਜਿੱਤ ਦਾ ਪ੍ਰਤੀਕ ਹੈ।” ਉਨ੍ਹਾਂ ਨੇ ਕਿਹਾ ਕਿ ਅਗਲੀ ਰਾਮਨਵਮੀ ‘ਤੇ ਮੰਦਿਰ ਵਿੱਚ ਪ੍ਰਾਰਥਨਾ ਕਰਨ ਨਾਲ ਪੂਰੀ ਦੁਨੀਆ ਵਿੱਚ ਖੁਸ਼ੀਆਂ ਫੈਲਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ, “ਭਗਵਾਨ ਸ਼੍ਰੀ ਰਾਮ ਬਸ ਆਉਣ ਹੀ ਵਾਲੇ ਹਨ।”

ਪ੍ਰਧਾਨ ਮੰਤਰੀ ਨੇ ਰਾਮਚਰਿਤਮਾਨ ਵਿੱਚ ਵਰਣਿਤ ਪ੍ਰਭੂ ਰਾਮ ਦੇ ਆਗਮਨ ਦੇ ਸੰਕੇਤਾਂ ਨੂੰ ਯਾਦ ਕਰਦੇ ਹੋਏ ਮੌਜੂਦਾ ਸਮੇਂ ਵਿੱਚ ਮਿਲ ਰਹੇ ਅਜਿਹੇ ਹੀ ਸੰਕੇਤਾਂ ਦਾ ਜ਼ਿਕਰ ਕੀਤਾ, ਜਿਵੇਂ ਕਿ ਭਾਰਤੀ ਅਰਥਵਿਵਥਾ ਦਾ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ, ਚੰਦ੍ਰਮਾ ‘ਤੇ ਉਤਰਣਾ, ਨਵੀਨ ਸੰਸਦ ਭਵਨ, ਨਾਰੀ ਸ਼ਕਤੀ ਵੰਦਨ ਅਧਿਨਿਯਮ। ਉਨ੍ਹਾਂ ਨੇ ਕਿਹਾ, “ਭਾਰਤ ਅੱਜ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਨਾਲ-ਨਾਲ ਸਭ ਤੋਂ ਵਿਸ਼ਵਸਤ ਲੋਕਤੰਤਰ ਦੇ ਰੂਪ ਵਿੱਚ ਉਭਰ ਰਿਹਾ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਭੂ ਰਾਮ ਦਾ ਆਗਮਨ ਇਸ ਤਰ੍ਹਾਂ ਦੇ ਸ਼ੁਭ ਸੰਕੇਤਾਂ ਵਿੱਚ ਹੋ ਰਿਹਾ ਹੈ ਕਿ ‘ਇੱਕ ਪ੍ਰਕਾਰ ਨਾਲ ਆਜ਼ਾਦੀ ਦੇ 75 ਸਾਲ ਬਾਅਦ ਹੁਣ ਭਾਰਤ ਦੀ ਕਿਸਮਤ ਦਾ ਉਦੈ ਹੋਣ ਜਾ ਰਿਹਾ ਹੈ।’

ਉਨ੍ਹਾਂ ਨੇ ਸਮਾਜ ਦੇ ਸੌਹਾਰਦ ਨੂੰ ਵਿਗਾੜਣ ਵਾਲੀ ਮਾੜੀ ਮਾਨਸਿਕਤਾ, ਜਾਤੀਵਾਦ, ਖੇਤਰਵਾਦ ਅਤੇ ਭਾਰਤ ਦੇ ਵਿਕਾਸ ਦੀ ਬਜਾਏ ਸੁਆਰਥ ਦੀ ਸੋਚ ਰੱਖਣ ਵਾਲੀਆਂ ਤਾਕਤਾਂ ਤੋਂ ਸਤਰਕ ਰਹਿਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਕਿਹਾ, “ਸਾਨੂੰ ਸਮਾਜ ਵਿੱਚ ਬੁਰਾਈਆਂ ਦੇ, ਭੇਦਭਾਵ ਦੇ ਅੰਤ ਦਾ ਸੰਕਲਪ ਲੈਣਾ ਚਾਹੀਦਾ ਹੈ।”

ਪ੍ਰਧਾਨ ਮੰਤਰੀ ਨੇ ਭਾਰਤ ਦੇ ਲਈ ਅਗਲੇ 25 ਵਰ੍ਹਿਆਂ ਦੇ ਮਹੱਤਵ ਨੂੰ ਦੋਹਰਾਇਆ। ਉਨ੍ਹਾਂ ਨੇ ਕਿਹਾ, “ਸਾਨੂੰ ਪ੍ਰਭੂ ਰਾਮ ਦੇ ਉਤਕ੍ਰਿਸ਼ਟ ਲਕਸ਼ਾਂ ਵਾਲਾ ਭਾਰਤ ਬਣਾਉਣਾ ਹੈ। ਇੱਕ ਵਿਕਸਿਤ ਭਾਰਤ, ਜੋ ਆਤਮਨਿਰਭਰ ਹੋਵੇ, ਇੱਕ ਵਿਕਸਿਤ ਭਾਰਤ, ਜੋ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦਾ ਹੋਵੇ, ਇੱਕ ਵਿਕਸਿਤ ਭਾਰਤ, ਜਿੱਥੇ ਸਾਰਿਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਬਰਾਬਰ ਅਧਿਕਾਰ ਹੋਵੇ, ਇੱਕ ਵਿਕਸਿਤ ਭਾਰਤ, ਜਿੱਥੇ ਲੋਕਾਂ ਨੂੰ ਸਮ੍ਰਿੱਧੀ ਅਤੇ ਸੰਤੁਸ਼ਟੀ ਦਾ ਅਹਿਸਾਸ ਹੋਵੇ। ਇਹ ਰਾਮ ਰਾਜ ਦੀ ਪਰਿਕਲਪਨਾ ਹੈ।”

 ਇਸੇ ਆਲੋਕ ਵਿੱਚ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਪਾਣੀ ਬਚਾਉਣ, ਡਿਜੀਟਲ ਲੈਣ-ਦੇਣ ਨੂੰ ਹੁਲਾਰਾ ਦੇਣ, ਸਵੱਛਤਾ, ਲੋਕਲ ਦੇ ਲਈ ਵੋਕਲ, ਗੁਣਵੱਤਾਪੂਰਨ ਉਤਪਾਦ ਬਣਾਉਣ, ਪਹਿਲਾਂ ਦੇਸ਼ ਅਤੇ ਫਿਰ ਵਿਦੇਸ਼ ਬਾਰੇ ਸੋਚਣ, ਕੁਦਰਤੀ ਖੇਤੀ ਨੂੰ ਹੁਲਾਰਾ ਦੇਣ, ਮਿਲੇਟਸ ਨੂੰ ਹੁਲਾਰਾ ਦੇਣ ਅਤੇ ਅਪਣਾਉਣ, ਫਿਟਨੈੱਸ ਜਿਹੇ 10 ਸੰਕਲਪ ਲੈਣ ਨੂੰ ਕਿਹਾ। ਅਤੇ ਆਖਿਰ ਵਿੱਚ “ਅਸੀਂ ਘੱਟ ਤੋਂ ਘੱਟ ਇੱਕ ਗ਼ਰੀਬ ਪਰਿਵਾਰ ਦੇ ਘਰ ਦਾ ਮੈਂਬਰ ਬਣ ਕੇ ਉਨ੍ਹਾਂ ਦੀ ਸਮਾਜਿਕ ਹੈਸੀਅਤ ਨੂੰ ਵਧਾਵਾਂਗੇ।” ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਕਿਹਾ, “ਜਦੋਂ ਤੱਕ ਦੇਸ਼ ਵਿੱਚ ਇੱਕ ਵੀ ਗ਼ਰੀਬ ਵਿਅਕਤੀ ਹੈ ਜਿਸ ਦੇ ਕੋਲ ਬੁਨਿਆਦੀ ਸੁਵਿਧਾਵਾਂ ਨਹੀਂ ਹਨ, ਘਰ ਨਹੀਂ ਹੈ, ਗੈਸ ਨਹੀਂ ਹੈ, ਪਾਣੀ ਨਹੀਂ ਹੈ, ਇਲਾਜ ਦੀ ਸੁਵਿਧਾ ਨਹੀਂ ਹੈ, ਅਸੀਂ ਚੈਨ ਨਾਲ ਨਹੀਂ ਬੈਠਾਂਗੇ।”

************

ਡੀਐੱਸ