Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਿੱਲੀ ਕੈਂਟ ਸਥਿਤ ਆਰਮੀ ਹਸਪਤਾਲ (ਆਰ ਐਂਡ ਆਰ) ਦੇ ਈਐੱਨਟੀ ਵਿਭਾਗ (ENT Department) ਦੁਆਰਾ ਪਿਛਲੇ 18 ਮਹੀਨਿਆਂ ਵਿੱਚ 50 ਮਰੀਜ਼ਾਂ ਦੇ ਦੋਹਾਂ ਕੰਨਾਂ ਵਿੱਚ ਇੱਕੋ ਸਮੇਂ ਕੌਕਲੀਅਰ ਇੰਪਲਾਂਟਸ (cochlear implants) ਦੇ ਬੈਂਚਮਾਰਕ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦਿੱਲੀ ਕੈਂਟ ਸਥਿਤ ਆਰਮੀ ਹਸਪਤਾਲ (ਆਰ ਐਂਡ ਆਰ) ਵਿੱਚ ਕੰਨ, ਨੱਕ ਅਤੇ ਗਲਾ ਵਿਭਾਗ (ENT Department) ਦੁਆਰਾ ਪਿਛਲੇ 18 ਮਹੀਨਿਆਂ ਵਿੱਚ 50 ਮਰੀਜ਼ਾਂ ਦੇ ਦੋਹਾਂ ਕੰਨਾਂ ਵਿੱਚ ਇੱਕੋ ਸਮੇਂ ਕੌਕਲੀਅਰ ਇੰਪਲਾਂਟ ਕਰਨ ਦੇ ਬੈਂਚਮਾਰਕ ਦੀ ਸ਼ਲਾਘਾ ਕੀਤੀ ਹੈ।

ਪੱਤਰ ਸੂਚਨਾ ਦਫ਼ਤਰ (ਪ੍ਰੈੱਸ ਇਨਫਰਮੇਸ਼ਨ ਬਿਊਰੋ) ਦੀ ਐਕਸ (X) ‘ਤੇ ਇੱਕ ਪੋਸਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

“ਕੰਨਾਂ ਵਿੱਚ ਧੁਨੀ ਯੰਤਰ (ਕੌਕਲੀਅਰ ਇੰਪਲਾਂਟਸ-cochlear implants) ਵਿੱਚ ਇੱਕ ਮਹਾਨ ਬੈਂਚਮਾਰਕ ਸਥਾਪਿਤ ਕਰਨ ਦੇ ਲਈ ਵਧਾਈਆਂ। ਇਸ ਤਰ੍ਹਾਂ ਦਾ ਸਮਰਪਣ ਅਤੇ ਮੁਹਾਰਤ ਕਈ ਲੋਕਾਂ ਦੇ ਲਈ ਉੱਜਵਲ ਅਤੇ ਸਵਸਥ ਭਵਿੱਖ (brighter and healthier future) ਸੁਨਿਸ਼ਚਿਤ ਕਰਦੇ ਹਨ। ਇਹ ਉਪਲਬਧੀ ਸਾਡੇ ਚਿਕਿਤਸਾ ਪੇਸ਼ੇਵਰਾਂ ਦੀ ਪ੍ਰਤੀਬੱਧਤਾ (medical professionals’ commitment) ਬਾਰੇ ਭੀ ਬਹੁਤ ਕੁਝ ਦੱਸਦੀ ਹੈ।”

 

 

***

ਡੀਐੱਸ/ਟੀਐੱਸ