Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦਸੰਬਰ 2022 ਵਿੱਚ 12.8 ਲੱਖ ਕਰੋੜ ਰੁਪਏ ਦੇ 782 ਕਰੋੜ ਯੂਪੀਆਈ ਲੈਣ-ਦੇਣ ਕਰਨ ਦੀ ਮਹੱਤਵਪੂਰਨ ਉਪਲਬਧੀ ਹਾਸਲ ਕਰਨ ’ਤੇ ਯੂਪੀਆਈ ਭੁਗਤਾਨ ਦੀ ਵਧਦੀ ਮਕਬੂਲੀਅਤ ’ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਡਿਜੀਟਲ ਭੁਗਤਾਨ ਨੂੰ ਅਪਣਾਉਣ ਦੇ ਲਈ ਦੇਸ਼ਵਾਸੀਆਂ ਦੀ ਸ਼ਲਾਘਾ ਕੀਤੀ ਹੈ ਕਿਉਂਕਿ ਭਾਰਤ ਨੇ ਦਸੰਬਰ 2022 ਵਿੱਚ 12.8 ਲੱਖ ਕਰੋੜ ਰੁਪਏ ਦੇ 782 ਕਰੋੜ ਯੂਪੀਆਈ ਲੈਣ-ਦੇਣ  ਕਰਨ ਦੀ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ।

ਇੱਕ ਫਿਨਟੈੱਕ ਮਾਹਰ ਦੇ ਟਵੀਟ ਥ੍ਰੈੱਡ ਨੂੰ ਸਾਂਝਾ ਕਰਦੇ ਹੋਏਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 “ਜਿਸ ਤਰ੍ਹਾਂ ਤੁਸੀਂ ਯੂਪੀਆਈ ਦੀ ਮਕਬੂਲੀਅਤ ਵਧਾਈ ਹੈ, ਉਹ ਮੈਨੂੰ ਅੱਛਾ ਲਗਿਆ। ਮੈਂ ਡਿਜੀਟਲ ਭੁਗਤਾਨ ਨੂੰ ਅਪਣਾਉਣ ਦੇ ਲਈ ਆਪਣੇ ਦੇਸ਼ਵਾਸੀਆਂ ਦੀ ਸ਼ਲਾਘਾ ਕਰਦਾ ਹਾਂ! ਉਨ੍ਹਾਂ ਨੇ ਤਕਨੀਕ ਅਤੇ ਇਨੋਵੇਸ਼ਨ ਦੇ ਪ੍ਰਤੀ ਜ਼ਿਕਰਯੋਗ ਅਨੁਕੂਲਤਾ ਦਿਖਾਈ ਹੈ।

 

*****

ਡੀਐੱਸ/ਟੀਐੱਸ