Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਆਦਿਲਾਬਾਦ ਵਿੱਚ 56,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਆਦਿਲਾਬਾਦ ਵਿੱਚ 56,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੇਲੰਗਾਨਾ ਦੇ ਆਦਿਲਾਬਾਦ ਵਿੱਚ 56,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਪਾਵਰ, ਰੇਲ ਅਤੇ ਰੋਡ ਖੇਤਰਾਂ ਨਾਲ ਸਬੰਧਿਤ ਕਈ ਵਿਕਾਸਾਤਮਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਦਿਲਾਬਾਦ ਦੀ ਭੂਮੀ ਨਾ ਕੇਵਲ ਤੇਲੰਗਾਨਾ ਬਲਕਿ ਪੂਰੇ ਦੇਸ਼ ਨਾਲ ਸਬੰਧਿਤ ਵਿਕਾਸ ਪ੍ਰੋਜੈਕਟਾਂ ਦੀ ਸਾਖੀ ਬਣ ਰਹੀ ਹੈ ਕਿਉਂਕਿ 56,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ 30 ਤੋਂ ਅਧਿਕ ਵਿਕਾਸ ਪ੍ਰੋਜੈਕਟ ਜਾਂ ਤਾਂ ਰਾਸ਼ਟਰ ਨੂੰ ਸਮਰਪਿਤ ਕੀਤੇ ਜਾ ਰਹੇ ਹਨ ਜਾਂ ਅੱਜ ਉਨ੍ਹਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਇਨ੍ਹਾਂ ਪ੍ਰੋਜੈਕਟਾਂ ਵਿੱਚ ਜ਼ਿਆਦਾਤਰ ਪ੍ਰੋਜੈਕਟ ਐਨਰਜੀ, ਇਨਵਾਇਰਨਮੈਂਟ ਸਸਟੇਨੇਬਿਲਿਟੀ ਅਤੇ ਰੋਡ ਕਨੈਕਟਿਵਿਟੀ ਨਾਲ ਸਬੰਧਿਤ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਤੇਲੰਗਾਨਾ ਰਾਜ ਦੋਨਾਂ ਨੇ ਆਪਣੇ ਕਾਰਜਕਾਲ ਦੇ ਲਗਭਗ 10 ਵਰ੍ਹੇ ਪੂਰੇ ਕਰ ਲਏ ਹਨ। ਕੇਂਦਰ ਸਰਕਾਰ ਆਪਣੇ ਨਾਗਰਿਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਰਾਜ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਭੀ 800 ਮੈਗਾਵਾਟ ਸਮਰੱਥਾ ਵਾਲੀ ਐੱਨਟੀਪੀਸੀ ਯੂਨਿਟ 2 (NTPC Unit 2) ਦਾ  ਉਦਘਾਟਨ ਕੀਤਾ ਗਿਆ ਹੈ, ਜਿਸ ਨਾਲ ਤੇਲੰਗਾਨਾ ਦੀ  ਇਲੈਕਟ੍ਰਿਸਿਟੀ ਜੈਨਰੇਸ਼ਨ ਕਪੈਸਟੀ ਨੂੰ ਹੋਰ ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਨੇ ਅੰਬਾਰੀ-ਆਦਿਲਾਬਾਦ-ਪਿੰਪਲਖੁਟੀ (Ambari – Adilabad – Pimpalkhuti) ਰੇਲ ਲਾਇਨਾਂ ਦੇ ਇਲੈਕਟ੍ਰਿਫਿਕੇਸ਼ਨ ਦੇ ਪੂਰਾ ਹੋਣ ਅਤੇ ਆਦਿਲਾਬਾਦ ਵਿੱਚ, ਬੇਲਾ ਅਤੇ ਮੁਲੁਗੁ (Bela and Mulugu) ਦੋ ਪ੍ਰਮੁੱਖ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਦਾ ਭੀ ਉਲੇਖ ਕੀਤਾ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅੱਜ ਦੇ ਇਹ ਆਧੁਨਿਕ ਰੇਲ ਅਤੇ ਰੋਡ ਪ੍ਰੋਜੈਕਟ ਹਨ। ਇਹ ਤੇਲੰਗਾਨਾ ਦੇ ਨਾਲ-ਨਾਲ ਪੂਰੇ ਖੇਤਰ ਦੇ ਵਿਕਾਸ ਦੀ ਗਤੀ ਨੂੰ ਹੁਲਾਰਾ ਦੇਣਗੇ। ਇਸ ਦੇ ਨਾਲ ਹੀ ਇਹ ਯਾਤਰਾ ਦੇ ਸਮੇਂ ਨੂੰ ਘੱਟ ਕਰਨਗੇ, ਟੂਰਿਜ਼ਮ ਨੂੰ ਪ੍ਰੋਤਸਾਹਿਤ ਕਰਨਗੇ ਤੇ ਰੋਜ਼ਗਾਰ ਦੇ ਅਣਗਿਣਤ ਅਵਸਰ ਜੁਟਾਉਣ ਵਿੱਚ ਮਦਦ ਕਰਨਗੇ।

ਪ੍ਰਧਾਨ ਮੰਤਰੀ ਨੇ ਰਾਜਾਂ ਦੇ ਵਿਕਾਸ ਦੇ ਜ਼ਰੀਏ ਰਾਸ਼ਟਰ ਦੇ ਵਿਕਾਸ ਦਾ ਮੰਤਰ ਦੁਹਰਾਇਆ। ਉਨ੍ਹਾਂ ਕਿਹਾ ਕਿ ਬਿਹਤਰ ਅਰਥਵਿਵਸਥਾ ਨਾਲ ਦੇਸ਼ ਵਿੱਚ ਵਿਸ਼ਵਾਸ ਵਧਿਆ ਹੈ ਅਤੇ ਰਾਜਾਂ ਨੂੰ ਭੀ ਨਿਵੇਸ਼ ਮਿਲਣ ਨਾਲ ਇਸ ਦਾ ਲਾਭ ਹੁੰਦਾ ਹੈ। ਉਨ੍ਹਾਂ ਨੇ ਭਾਰਤੀ ਅਰਥਵਿਵਸਥਾ ਦੀ ਉੱਚ ਵਿਕਾਸ ਦਰ ਨੂੰ ਲੈ ਕੇ ਆਲਮੀ ਚਰਚਾ ਦਾ ਉਲੇਖ ਕੀਤਾ ਕਿਉਂਕਿ ਭਾਰਤ ਹੀ ਇੱਕਮਾਤਰ ਅਜਿਹੀ ਪ੍ਰਮੁੱਖ ਅਰਥਵਿਵਸਥਾ ਹੈ ਜੋ ਪਿਛਲੀ ਤਿਮਾਹੀ ਵਿੱਚ 8.4 ਪ੍ਰਤੀਸ਼ਤ ਦੀ ਦਰ ਨਾਲ ਵਧੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਗਤੀ ਦੇ ਨਾਲ ਭਾਰਤ ਦੁਨੀਆ ਦੀ  ਤੀਸਰੀ ਸਭ ਤੋਂ ਬੜੀ  ਅਰਥਵਿਵਸਥਾ ਬਣ ਜਾਵੇਗਾ, ਜਿਸ ਦਾ ਅਰਥ ਤੇਲੰਗਾਨਾ ਦੀ ਅਰਥਵਿਵਸਥਾ ਦੇ ਲਈ ਵੀ ਉੱਚ ਵਿਕਾਸ ਹੋਣਾ ਹੈ।

ਤੇਲੰਗਾਨਾ ਜਿਹੇ ਖੇਤਰਾਂ ਦੀ ਪਹਿਲੇ ਕੀਤੀ ਗਈ ਉਪੇਖਿਆ ਨੂੰ ਯਾਦ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਸ਼ਾਸਨ ਦੇ ਨਵੇਂ ਤਰੀਕਿਆਂ ‘ਤੇ ਪ੍ਰਕਾਸ਼ ਪਾਇਆ। ਪਿਛਲੇ 10 ਵਰ੍ਹਿਆਂ ਦੇ ਦੌਰਾਨ ਰਾਜ ਦੇ ਵਿਕਾਸ ਦੇ ਲਈ ਅਧਿਕ ਐਲੋਕੇਸ਼ਨ ਦੀ ਤਰਫ਼ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਲਈ ਵਿਕਾਸ ਦਾ ਅਰਥ ਗ਼ਰੀਬ ਤੋਂ ਗ਼ਰੀਬ ਲੋਕਾਂ ਦਾ ਵਿਕਾਸ, ਦਲਿਤ, ਆਦਿਵਾਸੀ, ਪਿਛੜਿਆਂ ਅਤੇ ਵੰਚਿਤਾਂ ਦੇ ਵਿਕਾਸ ਤੋਂ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 25 ਕਰੋੜ ਤੋਂ ਅਧਿਕ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ, ਜਿਸ ਦਾ ਕ੍ਰੈਡਿਟ ਗ਼ਰੀਬਾਂ ਦੇ ਲਈ ਸਰਕਾਰ ਦੀਆਂ ਕਲਿਆਣ ਯੋਜਨਾਵਾਂ ਨੂੰ ਜਾਂਦਾ ਹੈ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਅਗਲੇ 5 ਵਰ੍ਹਿਆਂ ਵਿੱਚ ਐਸੇ ਅਭਿਯਾਨਾਂ ਵਿੱਚ ਵਾਧਾ ਕੀਤਾ ਜਾਵੇਗਾ। 

ਇਸ ਅਵਸਰ ‘ਤੇ, ਤੇਲੰਗਾਨਾ ਦੇ ਰਾਜਪਾਲ, ਡਾ. ਤਮਿਲਿਸਾਈ ਸੌਂਦਰਯਰਾਜਨ, ਤੇਲੰਗਾਨਾ  ਦੇ ਮੁੱਖ ਮੰਤਰੀ, ਸ਼੍ਰੀ ਰੇਵੰਤ ਰੈੱਡੀ, ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਅਤੇ ਹੋਰ ਪਤਵੰਤੇ ਉਪਸਥਿਤ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਪਾਵਰ ਸੈਕਟਰ ਨਾਲ ਸਬੰਧਿਤ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ   ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਤੇਲੰਗਾਨਾ ਦੇ ਪੇੱਦਾਪੱਲੀ ਵਿੱਚ ਐੱਨਟੀਪੀਸੀ ਦੇ 800 ਮੈਗਾਵਾਟ ਦੇ ਤੇਲੰਗਾਨਾ ਸੁਪਰ ਥਰਮਲ ਪਾਵਰ ਪ੍ਰੋਜੈਕਟ ਨੂੰ ਭੀ ਸਮਰਪਿਤ ਕੀਤਾ। ਅਲਟ੍ਰਾ-ਸੁਪਰਕ੍ਰਿਟਿਕਲ ਟੈਕਨੋਲੋਜੀ ‘ਤੇ ਅਧਾਰਿਤ, ਇਹ ਪ੍ਰੋਜੈਕਟ ਤੇਲੰਗਾਨਾ ਨੂੰ 85 ਪ੍ਰਤੀਸ਼ਤ ਪਾਵਰ ਸਪਲਾਈ ਕਰੇਗਾ ਅਤੇ ਭਾਰਤ ਵਿੱਚ ਐੱਨਟੀਪੀਸੀ ਦੇ ਸਾਰੇ ਪਾਵਰ ਸਟੇਸ਼ਨਾਂ ਦੇ ਦਰਮਿਆਨ 42 ਪ੍ਰਤੀਸ਼ਤ ਦੀ ਉੱਚਤਮ ਉਤਪਾਦਨ ਦਕਸ਼ਤਾ (highest power generation efficiency) ਉਪਲਬਧ ਹੋਵੇਗੀ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਪ੍ਰਧਾਨ ਮੰਤਰੀ ਨੇ ਰੱਖਿਆ ਸੀ।

ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਚਤਰਾ ਵਿੱਚ 660 ਮੈਗਾਵਾਟ ਦਾ ਉੱਤਰੀ ਕਰਣਪੁਰਾ ਸੁਪਰ ਥਰਮਲ ਪਾਵਰ ਪ੍ਰੋਜੈਕਟ (ਯੂਨਿਟ-2) ਸਮਰਪਿਤ ਕੀਤਾ। ਇਹ ਦੇਸ਼ ਦਾ ਪਹਿਲਾ ਸੁਪਰਕ੍ਰਿਟਿਕਲ ਥਰਮਲ ਪਾਵਰ ਪ੍ਰੋਜੈਕਟ ਹੈ, ਜਿਸ ਨੂੰ ਇਤਨੇ ਬੜੇ ਆਕਾਰ ਦੇ ਏਅਰ ਕੂਲਡ ਕੰਡੈਂਸਰ (ਏਸੀਸੀ- ACC) ਦੇ ਨਾਲ ਤਿਆਰ ਕੀਤਾ ਗਿਆ ਹੈ। ਇਹ ਪਰੰਪਰਾਗਤ ਵਾਟਰ-ਕੂਲਡ ਕੰਡੈਂਸਰ ਦੀ ਤੁਲਨਾ ਵਿੱਚ ਪਾਣੀ ਦੀ ਖਪਤ ਨੂੰ 1/3 ਤੱਕ ਘੱਟ ਕਰ ਦਿੰਦਾ ਹੈ। ਇਸ ਪ੍ਰੋਜੈਕਟ ਦੇ ਕੰਮ ਦੀ ਸ਼ੁਰੂਆਤ ਨੂੰ ਪ੍ਰਧਾਨ ਮੰਤਰੀ ਨੇ ਹਰੀ ਝੰਡੀ ਦਿਖਾਈ।

ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ ਸੀਪਤ, ਬਿਲਾਸਪੁਰ ਵਿੱਚ ਫਲਾਈ ਐਸ਼ ਅਧਾਰਿਤ ਲਾਇਟ ਵੇਟ ਐਗਰੀਗੇਟ ਪਲਾਂਟ(Fly Ash Based Light Weight Aggregate Plant) ਭੀ ਸਮਰਪਿਤ ਕੀਤਾ। ਇਸ ਦੇ ਇਲਾਵਾ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਐੱਸਟੀਪੀ ਵਾਟਰ (STP Water) ਅਧਾਰਿਤ ਗ੍ਰੀਨ ਹਾਈਡ੍ਰੋਜਨ ਪਲਾਂਟ ਭੀ ਸਮਰਪਿਤ ਕੀਤਾ।

ਇਸ ਦੇ  ਇਲਾਵਾ, ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿੱਚ ਸਿੰਗਰੌਲੀ ਸੁਪਰ ਥਰਮਲ ਪਾਵਰ ਪ੍ਰੋਜੈਕਟ, ਸਟੇਜ-III (2×800 ਮੈਗਾਵਾਟ) ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਛੱਤੀਸਗੜ੍ਹ ਦੇ ਲਾਰਾ, ਰਾਏਗੜ੍ਹ ਵਿੱਚ ਫਲੂ ਗੈਸ ਸੀਓ2 ਤੋਂ 4ਜੀ ਈਥੇਨੌਲ ਪਲਾਂਟ, ਆਂਧਰ ਪ੍ਰਦੇਸ਼ ਵਿੱਚ ਸਿਮਹਾਦ੍ਰਿ, ਵਿਸ਼ਾਖਾਪਟਨਮ ਵਿੱਚ ਸਮੁੰਦਰੀ ਜਲ ਤੋਂ ਗ੍ਰੀਨ ਹਾਈਡ੍ਰੋਜਨ ਪਲਾਂਟ ਅਤੇ ਛੱਤੀਸਗੜ੍ਹ ਦੇ ਕੋਰਬਾ ਵਿੱਚ ਫਲਾਈ ਐਸ਼ ਅਧਾਰਿਤ ਐੱਫਏਐੱਲਜੀ ਐਗ੍ਰੀਗੇਟ ਪਲਾਂਟ(Fly Ash Based FALG Aggregate Plant at Korba) ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ਸੱਤ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਪਾਵਰ  ਗ੍ਰਿੱਡ ਕਾਰਪੋਰੇਸ਼ਨ ਆਵ੍ ਇੰਡੀਆ ਦੇ ਇੱਕ ਪ੍ਰੋਜੈਕਟ ਦਾ ਨੀਂਹ ਪੱਥਰ ਭੀ ਰੱਖਿਆ। ਇਹ ਪ੍ਰੋਜੈਕਟ ਨੈਸ਼ਨਲ ਗ੍ਰਿੱਡ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। 

     ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਜੈਸਲਮੇਰ ਵਿੱਚ ਨੈਸ਼ਨਲ ਹਾਇਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ (NHPC) ਦੇ 380 ਮੈਗਾਵਾਟ ਸੋਲਰ ਪ੍ਰੋਜੈਕਟ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਤੋਂ ਹਰ ਸਾਲ ਲਗਭਗ 792 ਮਿਲੀਅਨ ਯੂਨਿਟ ਗ੍ਰੀਨ ਐਨਰਜੀ ਪੈਦਾ ਹੋਵੇਗੀ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਜਾਲੌਨ ਵਿੱਚ ਬੁੰਦੇਲਖੰਡ ਸੌਰ ਊਰਜਾ ਲਿਮਿਟਿਡ (BSUL)  ਦੇ 120 ਮੈਗਾਵਾਟ ਦੇ ਜਾਲੌਨ ਅਲਟ੍ਰਾ ਮੈਗਾ ਰੀਨਿਊਏਬਲ ਐਨਰਜੀ ਪਾਵਰ ਪਾਰਕ (Jalaun Ultra Mega Renewable Energy Power Park) ਦੀ ਨੀਂਹ ਰੱਖੀ। ਇਹ ਪਾਰਕ ਹਰ ਸਾਲ ਲਗਭਗ 2400 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰੇਗਾ।

   ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਜਾਲੌਨ ਅਤੇ ਕਾਨਪੁਰ ਦੇਹਾਤ ਵਿੱਚ ਸਤਲੁਜ ਜਲ ਵਿਦਯੁਤ ਨਿਗਮ (ਐੱਸਜੇਵੀਐੱਨ) (Satluj Jal Vidyut Nigam (SJVN ) ਦੇ ਤਿੰਨ ਸੋਲਰ ਪਾਵਰ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਸੀ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਸਮਰੱਥਾ 200 ਮੈਗਾਵਾਟ ਹੈ। ਇਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਪ੍ਰਧਾਨ  ਮੰਤਰੀ ਨੇ ਰੱਖਿਆ। ਪ੍ਰਧਾਨ ਮੰਤਰੀ ਨੇ ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਨੈਟਵਾਰ ਮੋਰੀ ਹਾਇਡ੍ਰੋ ਪਾਵਰ ਸਟੇਸ਼ਨ(Naitwar Mori Hydro Power station) ਦੇ ਨਾਲ-ਨਾਲ ਸਬੰਧਿਤ ਟ੍ਰਾਂਸਮਿਸ਼ਨ ਲਾਇਨ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਅਤੇ ਧੁਬਰੀ, ਅਸਾਮ ਵਿੱਚ ਸਤਲੁਜ ਜਲ ਵਿਦਯੁਤ ਨਿਗਮ (ਐੱਸਜੇਵੀਐੱਨ -SJVN) ਦੇ ਦੋ ਸੋਲਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਭੀ ਰੱਖਿਆ ਅਤੇ ਹਿਮਾਚਲ ਪ੍ਰਦੇਸ਼ ਵਿੱਚ 382 ਮੈਗਾਵਾਟ ਸੁੰਨੀ ਡੈਮ ਹਾਇਡ੍ਰੋ ਇਲੈਕਟ੍ਰਿਕ ਪ੍ਰੋਜੈਕਟ (Sunni Dam Hydro Electric Project)  ਦਾ ਭੀ ਨੀਂਹ ਪੱਥਰ ਰੱਖਿਆ। 

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਲਲਿਤਪੁਰ ਜ਼ਿਲ੍ਹੇ ਵਿੱਚ ਟਸਕੋ ਦੇ (TUSCO’s) 600 ਮੈਗਾਵਾਟ ਦੇ ਲਲਿਤਪੁਰ ਸੋਲਰ ਪਾਵਰ ਪ੍ਰੋਜੈਕਟ (Lalitpur Solar Power Project)ਦੀ ਨੀਂਹ ਰੱਖੀ । ਇਸ ਪ੍ਰੋਜੈਕਟ ਵਿੱਚ ਪ੍ਰਤੀ ਵਰ੍ਹੇ 1200 ਮਿਲੀਅਨ ਯੂਨਿਟ ਗ੍ਰੀਨ ਪਾਵਰ(green power) ਪੈਦਾ ਕਰਨ ਦੀ ਪਰਿਕਲਪਨਾ ਕੀਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਅਖੁੱਟ ਊਰਜਾ ਤੋਂ 2500 ਮੈਗਾਵਾਟ ਬਿਜਲੀ ਨਿਕਾਲਣ(ਕੱਢਣ) ਦੇ ਲਈ ਰਿਨਿਊ‘ਜ ਕੋਪਲ-ਨਰੇਂਦਰ ਟ੍ਰਾਂਸਮਿਸ਼ਨ ਸਕੀਮ (ReNew’s Koppal-Narendra Transmission Scheme) ਦਾ ਉਦਘਾਟਨ ਕੀਤਾ। ਇਹ ਇੰਟਰ -ਸਟੇਟ ਟ੍ਰਾਂਸਮਿਸ਼ਨ  ਸਕੀਮ ਕਰਨਾਟਕ ਦੇ ਕੋਪਲ ਜ਼ਿਲ੍ਹੇ ਵਿੱਚ ਸਥਿਤ ਹੈ। ਦਮੋਦਰ ਘਾਟੀ ਨਿਗਮ ਅਤੇ ਇੰਡੀਗ੍ਰਿੱਡ (Damodar Valley Corporation and IndiGrid)  ਦੇ ਹੋਰ ਪਾਵਰ ਸੈਕਟਰ ਨਾਲ  ਸਬੰਧਿਤ ਪ੍ਰੋਜੈਕਟ ਦਾ ਭੀ ਉਦਘਾਟਨ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਵੇਗਾ। 

ਪ੍ਰਧਾਨ ਮੰਤਰੀ ਨੇ ਯਾਤਰਾ ਦੇ ਦੌਰਾਨ ਪਾਵਰ ਸੈਕਟਰ ਦੇ ਇਲਾਵਾ, ਰੋਡ ਅਤੇ ਰੇਲ ਸੈਕਟਰ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਨਵੀਂ ਇਲੈਕਟ੍ਰਿਫਾਇਡ ਅੰਬਾਰੀ-ਆਦਿਲਾਬਾਦ-ਪਿੰਪਲਖੁਟੀ (Ambari – Adilabad – Pimpalkhuti) ਰੇਲ ਲਾਇਨ ਰਾਸ਼ਟਰ ਨੂੰ ਸਮਰਪਿਤ ਕੀਤੀ। ਉਨ੍ਹਾਂ ਨੇ ਨੈਸ਼ਨਲ ਹਾਈਵੇ -353ਬੀ ਅਤੇ ਨੈਸ਼ਨਲ ਹਾਈਵੇ-163 ਦੇ ਜ਼ਰੀਏ ਤੇਲੰਗਾਨਾ ਨੂੰ ਮਹਾਰਾਸ਼ਟਰ ਅਤੇ ਤੇਲੰਗਾਨਾ ਨੂੰ ਛੱਤੀਸਗੜ੍ਹ ਨਾਲ ਜੋੜਨ ਵਾਲੇ ਦੋ ਪ੍ਰਮੁੱਖ ਨੈਸ਼ਨਲ ਹਾਈਵੇ ਪ੍ਰੋਜੈਕਟਸ ਦਾ ਨੀਂਹ ਪੱਥਰ ਭੀ ਰੱਖਿਆ।

*****

ਡੀਐੱਸ/ਟੀਐੱਸ