Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤੇਜ਼ੂ ਹਵਾਈ ਅੱਡੇ ਦੇ ਅਪਗ੍ਰੇਡੇਸ਼ਨ ਦਾ ਸੁਆਗਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤੇਜ਼ੂ ਹਵਾਈ ਅੱਡੇ ‘ਤੇ ਨਵੇਂ ਵਿਕਸਿਤ ਕੀਤੇ ਗਏ ਬੁਨਿਆਦੀ ਢਾਂਚੇ ਦਾ ਸੁਆਗਤ ਕੀਤਾ ਹੈ ਜਿਸ ਦਾ ਉਦਘਾਟਨ ਅੱਜ ਕੇਂਦਰੀ ਮੰਤਰੀ ਸ਼੍ਰੀ ਜਯੋਤਿਰਾਦਿਤਿਆ ਐੱਮ ਸਿੰਧੀਆ ਨੇ ਕੀਤਾ।

ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪੇਮਾ ਖਾਂਡੂ ਨੇ ਇੱਕ ਐਕਸ (X) ਪੋਸਟ ਵਿੱਚ ਕਿਹਾ, “ਨਵੰਬਰ 2022 ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ  @narendramodiਜੀ ਦੁਆਰਾ ਡੋਨੀ ਪੋਲੋ ਹਵਾਈ ਅੱਡੇ ਦੇ ਉਦਘਾਟਨ ਤੋਂ ਬਾਅਦ, ਅਪਗ੍ਰੇਡ ਕੀਤੇ ਗਏ ਤੇਜ਼ੂ ਹਵਾਈ ਅੱਡੇ ਦਾ ਜੁੜਨਾ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਜੋ ਸਾਡੇ ਰਾਜ ਨਾਲ ਕਨੈਕਟੀਵਿਟੀ ਵਿੱਚ ਬਹੁਤ ਵਾਧਾ ਕਰੇਗਾ।”

ਪ੍ਰਧਾਨ ਮੰਤਰੀ ਮੋਦੀ ਨੇ ਐਕਸ (X) ‘ਤੇ ਜਵਾਬ ਵਿੱਚ ਕਿਹਾ

“ਅਰੁਣਾਚਲ ਪ੍ਰਦੇਸ਼ ਅਤੇ ਪੂਰੇ ਉੱਤਰ ਪੂਰਬ ਵਿੱਚ ਕਨੈਕਟੀਵਿਟੀ ਲਈ ਚੰਗੀ ਖ਼ਬਰ ਹੈ।”

 

 *******

 

ਡੀਐੱਸ