Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤਿੰਨ ਏਆਈ ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ) ਦੀ ਸਥਾਪਨਾ ਦੀ ਸ਼ਲਾਘਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹੈਲਥ ਕੇਅਰ, ਖੇਤੀਬਾੜੀ ਅਤੇ ਦੀਰਘਕਾਲੀ ਸ਼ਹਿਰਾਂ ‘ਤੇ ਕੇਂਦ੍ਰਿਤ ਤਿੰਨ ਏਆਈ ਉਤਕ੍ਰਿਸ਼ਟਤਾ ਕੇਂਦਰਾਂ (ਸੀਓਈ) ਦੀ ਸਥਾਪਨਾ ਦੀ ਸ਼ਲਾਘਾ ਕੀਤੀ ਹੈ।

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੁਆਰਾ ਐਕਸ ‘ਤੇ ਕੀਤੀ ਗਈ ਪੋਸਟ ‘ਤੇ ਪ੍ਰਤੀਕ੍ਰਿਆ ਵਿਅਕਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ:

“ਟੈਕਨੋਲੋਜੀ, ਇਨੋਵੇਸ਼ਨ ਅਤੇ ਏਆਈ ਵਿੱਚ ਮੋਹਰੀ ਬਣਨ ਦੇ ਭਾਰਤ ਦੇ ਪ੍ਰਯਾਸ ਵਿੱਚ ਇਹ ਇੱਕ ਬਹੁਤ ਹੀ ਮਹੱਤਵਪੂਰਨ ਪਹਿਲ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸੀਓਈ ਸਾਡੀ ਯੁਵਾ ਸ਼ਕਤੀ ਨੂੰ ਲਾਭਵੰਦ ਕਰਨਗੇ ਅਤੇ ਭਾਰਤ ਨੂੰ ਭਵਿੱਖ ਦੇ ਵਿਕਾਸ ਦਾ ਕੇਂਦਰ ਬਣਾਉਣ ਵਿੱਚ ਯੋਗਦਾਨ ਦੇਣਗੇ।”

 

*********

ਐੱਮਜੇਪੀਐੱਸ/ਟੀਐੱਸ