Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਅਨੇਕ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਤਿਰੂਚਿਰਾਪੱਲੀ ਵਿੱਚ 20,000 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਰਾਸ਼ਟਰ ਨੂੰ ਸਮਰਪਿਤ ਅਤੇ ਨੀਂਹ ਪੱਥਰ ਰੱਖਿਆ। ਵਿਕਾਸ ਪ੍ਰੋਜਕੈਟਾਂ ਵਿੱਚ ਤਮਿਲ ਨਾਡੂ ਵਿੱਚ ਰੇਲ, ਸੜਕ, ਤੇਲ ਅਤੇ ਗੈਸ ਤੇ ਸ਼ਿਪਿੰਗ ਜਿਹੇ ਖੇਤਰ ਸ਼ਾਮਲ ਹਨ।

 

ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਾਰਿਆਂ ਦੇ ਲਈ ਇੱਕ ਸਾਰਥਕ ਅਤੇ ਸਮ੍ਰਿੱਧ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵਿਅਕਤ ਕੀਤੀਆਂ ਅਤੇ ਇਸ ਗੱਲ ‘ਤੇ ਪ੍ਰਸੰਨਤਾ ਵਿਅਕਤ ਕੀਤੀ ਕਿ 2024 ਵਿੱਚ ਉਨ੍ਹਾਂ ਦਾ ਪਹਿਲਾ ਜਨਤਕ ਪ੍ਰੋਗਰਾਮ ਤਮਿਲ ਨਾਡੂ ਵਿੱਚ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ 20,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਤਮਿਲ ਨਾਡੂ ਦੀ ਪ੍ਰਗਤੀ ਨੂੰ ਮਜ਼ਬੂਤ ਬਣਾਉਣਗੇ। ਉਨ੍ਹਾਂ ਨੇ ਸੜਕ, ਰੇਲ, ਬੰਦਰਗਾਹਾਂ, ਹਵਾਈ ਅੱਡਿਆਂ, ਊਰਜਾ ਅਤੇ ਪੈਟਰੋਲੀਅਮ ਪਾਈਪਲਾਈਨਾਂ ਦੇ ਖੇਤਰਾਂ ਵਿੱਚ ਫੈਲੇ ਪ੍ਰੋਜੈਕਟਾਂ ਦੇ ਲਈ ਰਾਜ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਅਨੇਕ ਪ੍ਰੋਜੈਕਟ ਆਵਾਜਾਈ ਨੂੰ ਉਤਸ਼ਾਹਿਤ ਕਰਨਗੇ ਅਤੇ ਰਾਜ ਵਿੱਚ ਰੋਜ਼ਗਾਰ ਦੇ ਹਜ਼ਾਰਾਂ ਅਵਸਰ ਵੀ ਪੈਦਾ ਕਰਨਗੇ।

 

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਲਈ ਗੁਜਰੇ ਪਿਛਲੇ ਤਿੰਨ ਕਠਿਨ ਹਫ਼ਤਿਆਂ ਦੀ ਚਰਚਾ ਕੀਤੀ ਜਦੋਂ ਭਾਰੀ ਮੀਂਹ ਕਾਰਨ ਕਈ ਲੋਕਾਂ ਦੀ ਜਾਨ ਗਈ ਅਤੇ ਸੰਪੱਤੀ ਦਾ ਵੀ ਬਹੁਤ ਨੁਕਸਾਨ ਹੋਇਆ ਸੀ। ਪ੍ਰਧਾਨ ਮੰਤਰੀ ਨੇ ਆਪਣੀ ਸੰਵੇਦਨਾ ਵਿਅਕਤ ਕੀਤੀ ਅਤੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਤਮਿਲ ਨਾਡੂ ਦੇ ਲੋਕਾਂ ਦੇ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ- “ਅਸੀਂ ਰਾਜ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇ ਰਹੇ ਹਾਂ।”

 

ਪ੍ਰਧਾਨ ਮੰਤਰੀ ਮੋਦੀ ਨੇ ਹਾਲ ਵਿੱਚ ਦਿਵੰਗਤ ਹੋਏ ਥਿਰੂ ਵਿਜੈਕਾਂਥ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ – “ਉਹ ਨਾ ਸਿਰਫ ਸਿਨੇਮਾ ਦੇ ਖੇਤਰ ਵਿੱਚ ਬਲਕਿ ਰਾਜਨੀਤੀ ਵਿੱਚ ਵੀ ਇੱਕ ‘ਕੈਪਟਨ’ ਸਨ। ਉਨ੍ਹਾਂ ਨੇ ਆਪਣੇ ਕੰਮ ਅਤੇ ਫਿਲਮਾਂ ਦੇ ਮਾਧਿਅਮ ਨਾਲ ਲੋਕਾਂ ਦਾ ਦਿਲ ਜਿੱਤਿਆ ਅਤੇ ਰਾਸ਼ਟਰੀ ਹਿਤ ਨੂੰ ਸਾਰੀਆਂ ਗੱਲਾਂ ਤੋਂ ਉੱਪਰ ਰੱਖਿਆ।” ਉਨ੍ਹਾਂ ਨੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਡਾ. ਐੱਮ ਐੱਸ ਸਵਾਮੀਨਾਥਨ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਅਤੇ ਦਿਵੰਗਤ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ।

 

ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਅਗਲੇ 25 ਵਰ੍ਹਿਆਂ ਦੇ ਲਈ ਆਜ਼ਾਦੀ ਕਾ ਅੰਮ੍ਰਿਤ ਕਾਲ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ। ਉਨ੍ਹਾਂ ਨੇ ਵਿਕਸਿਤ ਭਾਰਤ ਦੇ ਆਰਥਿਕ ਅਤੇ ਸੱਭਿਆਚਾਰਕ ਦੋਵੇਂ ਪਹਿਲੂਆਂ ਦਾ ਜ਼ਿਕਰ ਕੀਤਾ ਅਤੇ ਰੇਖਾਂਕਿਤ ਕੀਤਾ ਕਿ ਤਮਿਲ ਨਾਡੂ ਭਾਰਤ ਦੀ ਸਮ੍ਰਿੱਧੀ ਅਤੇ ਸੰਸਕ੍ਰਿਤੀ ਦਾ ਪ੍ਰਤੀਬਿੰਬ ਹੈ। ਪ੍ਰਧਾਨ ਮੰਤਰੀ ਨੇ ਸੰਤ ਥਿਰੂਵੱਲੁਵਰ ਅਤੇ ਸੁਬ੍ਰਮਣਯਮ ਭਾਰਤੀ ਸਹਿਤ ਹੋਰ ਵਿਸ਼ੇਸ਼ ਸਾਹਿਤ ਰਚਨਾਕਾਰਾਂ ਦੀ ਚਰਚਾ ਕਰਦੇ ਹੋਏ ਕਿਹਾ- “ਤਮਿਲ ਨਾਡੂ ਪ੍ਰਾਚੀਨ ਤਮਿਲ ਭਾਸ਼ਾ ਦਾ ਨਿਵਾਸ ਹੈ ਅਤੇ ਇਹ ਸੰਸਕ੍ਰਿਤਿਕ ਵਿਰਾਸਤ ਦਾ ਖਜ਼ਾਨਾ ਹੈ।” ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਸੀ ਵੀ ਰਮਨ ਅਤੇ ਹੋਰ ਵਿਗਿਆਨਿਕਾਂ ਦੇ ਵਿਗਿਆਨਿਕ ਅਤੇ ਟੈਕਨੋਲੋਜੀਕਲ ਬ੍ਰੇਨ ਦਾ ਨਿਵਾਸ ਹੈ, ਜੋ ਰਾਜ ਦੇ ਉਨ੍ਹਾਂ ਦੇ ਹਰ ਦੌਰੇ ਵਿੱਚ ਨਵੀਂ ਊਰਜਾ ਭਰਦਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਤਿਰੂਚਿਰਾਪੱਲੀ ਦੀ ਸਮ੍ਰਿੱਧ ਵਿਰਾਸਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਥੇ ਸਾਨੂੰ ਪੱਲਵ, ਚੋਲ, ਪਾਂਡਯ ਅਤੇ ਨਾਇਕ ਜਿਹੇ ਰਾਜਵੰਸ਼ਾਂ ਦੇ ਸੁਸ਼ਾਸਨ ਮਾਡਲ ਦੇ ਅਵਸ਼ੇਸ਼ ਮਿਲਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਵਿਦੇਸ਼ ਯਾਤਰਾ ਦੇ ਦੌਰਾਨ ਕਿਸੇ ਵੀ ਅਵਸਰ ‘ਤੇ ਤਮਿਲ ਸੰਸਕ੍ਰਿਤੀ ਦਾ ਜ਼ਿਕਰ ਕਰਦੇ ਹਨ। ਉਨ੍ਹਾਂ ਨੇ ਕਿਹਾ- “ਮੈਂ ਦੇਸ਼ ਦੇ ਵਿਕਾਸ ਅਤੇ ਵਿਰਾਸਤ ਵਿੱਚ ਤਮਿਲ ਸੰਸਕ੍ਰਿਤਿਕ ਪ੍ਰੇਰਣਾ ਦੇ ਯੋਗਦਾਨ ਦੇ ਨਿਰੰਤਰ ਵਿਸਤਾਰ ਵਿੱਚ ਵਿਸ਼ਵਾਸ ਕਰਦਾ ਹਾਂ।” ਉਨ੍ਹਾਂ ਨੇ ਨਵੇਂ ਸੰਸਦ ਭਵਨ ਵਿੱਚ ਪਵਿੱਤਰ ਸੇਂਗੋਲ ਦੀ ਸਥਾਪਨਾ, ਕਾਸ਼ੀ ਤਮਿਲ ਅਤੇ ਕਾਸ਼ੀ ਸੌਰਾਸ਼ਟਰ ਸੰਗਮਮ ਨੂੰ ਪੂਰੇ ਦੇਸ਼ ਵਿੱਚ ਤਮਿਲ ਸੰਸਕ੍ਰਿਤੀ ਦੇ ਪ੍ਰਤੀ ਉਤਸ਼ਾਹ ਵਧਾਉਣ ਦਾ ਪ੍ਰਯਾਸ ਦੱਸਿਆ।

 

ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਸੜਕ ਮਾਰਗ, ਰੇਲ, ਬੰਦਰਗਾਹਾਂ, ਹਵਾਈ ਅੱਡਿਆਂ, ਗ਼ਰੀਬਾਂ ਦੇ ਲਈ ਘਰ ਅਤੇ ਹਸਪਤਾਲ ਜਿਹੇ ਖੇਤਰਾਂ ਵਿੱਚ ਭਾਰਤ ਦੁਆਰਾ ਕੀਤੇ ਗਏ ਭਾਰੀ ਨਿਵੇਸ਼ ਦੀ ਜਾਣਕਾਰੀ ਦਿੱਤੀ ਅਤੇ ਫਿਜ਼ੀਕਲ ਇਨਫ੍ਰਾਸਟ੍ਰਕਚਰ ‘ਤੇ ਸਰਕਾਰ ਦੇ ਬਲ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ ਵਿਸ਼ਵ ਦੀ ਟੋਪ 5 ਅਰਥਵਿਵਸਥਾਵਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਇਹ ਵਿਸ਼ਵ ਦੇ ਲਈ ਆਸ਼ਾ ਦੀ ਕਿਰਣ ਬਣ ਗਿਆ ਹੈ। ਭਾਰਤ ਵਿੱਚ ਵਿਸ਼ਵ ਭਰ ਤੋਂ ਆਉਣ ਵਾਲੇ ਭਾਰੀ ਨਿਵੇਸ਼ ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਸਿੱਧਾ ਲਾਭ ਤਮਿਲ ਨਾਡੂ ਅਤੇ ਉਸ ਦੇ ਲੋਕਾਂ ਦੁਆਰਾ ਉਠਾਇਆ ਜਾ ਰਿਹਾ ਹੈ ਕਿਉਂਕਿ ਮੇਕ ਇਨ ਇੰਡੀਆ ਦੇ ਲਈ ਇੱਕ ਪ੍ਰਮੁੱਖ ਬ੍ਰਾਂਡ ਐਂਬੇਸਡਰ ਬਣ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦੋਹਰਾਇਆ ਜਿਸ ਵਿੱਚ ਰਾਜ ਦਾ ਵਿਕਾਸ ਰਾਸ਼ਟਰ ਦੇ ਵਿਕਾਸ ਵਿੱਚ ਪਰਿਲਕਸ਼ਿਤ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ 40 ਤੋਂ ਵੱਧ ਮੰਤਰੀਆਂ ਨੇ ਪਿਛਲੇ ਇੱਕ ਵਰ੍ਹੇ ਵਿੱਚ 400 ਤੋਂ ਵੱਧ ਵਾਰ ਤਮਿਲ ਨਾਡੂ ਦਾ ਦੌਰਾ ਕੀਤਾ ਹੈ। “ਭਾਰਤ ਤਮਿਲ ਨਾਡੂ ਦੀ ਪ੍ਰਗਤੀ ਦੇ ਨਾਲ ਪ੍ਰਗਤੀ ਕਰੇਗਾ,” ਸ਼੍ਰੀ ਮੋਦੀ ਨੇ ਕਿਹਾ ਕਿ ਕਨੈਕਟੀਵਿਟੀ ਵਿਕਾਸ ਦਾ ਮਾਧਿਅਮ ਹੈ ਜੋ ਕਾਰੋਬਾਰਾਂ ਨੂੰ ਹੁਲਾਰਾ ਦਿੰਦਾ ਹੈ ਅਤੇ ਲੋਕਾਂ ਦੇ ਜੀਵਨ ਨੂੰ ਵੀ ਸਹਿਜ ਬਣਾਉਂਦਾ ਹੈ। ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਜੈਕਟਾਂ ਦੀ ਚਰਚਾ ਕਰਦੇ ਹੋਏ ਤਿਰੂਚਿਰਾਪੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਬਿਲਡਿੰਗ ਦਾ ਜ਼ਿਕਰ ਕੀਤਾ ਜੋ ਸਮਰੱਥਾ ਨੂੰ ਤਿੰਨ ਗੁਣਾ ਵਧਾ ਦੇਵੇਗਾ ਅਤੇ ਪੂਰਬੀ ਏਸ਼ੀਆ, ਮੱਧ ਪੂਰਬ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਦੇ ਲਈ ਕਨੈਕਟੀਵਿਟੀ ਨੂੰ ਮਜ਼ਬੂਤ ਬਣਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੇਂ ਟਰਮੀਨਲ ਬਿਲਡਿੰਗ ਦੇ ਉਦਘਾਟਨ ਨਾਲ ਨਿਵੇਸ਼, ਬਿਜ਼ਨਸ, ਸਿੱਖਿਆ, ਸਿਹਤ ਅਤੇ ਟੂਰਿਜ਼ਮ ਦੇ ਲਈ ਨਵੇਂ ਅਵਸਰ ਪੈਦਾ ਹੋਣਗੇ। ਉਨ੍ਹਾਂ ਨੇ ਐਲੀਵੇਟਿਡ ਰੋਡ ਦੇ ਮਾਧਿਅਮ ਨਾਲ ਹਵਾਈ ਅੱਡੇ ਦੀ ਰਾਸ਼ਟਰੀ ਰਾਜਮਾਰਗਾਂ ਨਾਲ ਵਧਦੀ ਕਨੈਕਟੀਵਿਟੀ ਦਾ ਵੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਸੰਤੋਸ਼ ਵਿਅਕਤ ਕੀਤਾ ਕਿ ਤ੍ਰਿਚੀ ਹਵਾਈ ਅੱਡਾ ਆਪਣੇ ਇਨਫ੍ਰਾਸਟ੍ਰਕਚਰ ਦੇ ਨਾਲ ਵਿਸ਼ਵ ਨੂੰ ਤਮਿਲ ਸੰਸਕ੍ਰਿਤੀ ਅਤੇ ਵਿਰਾਸਤ ਨਾਲ ਜਾਣੂ ਕਰਾਵੇਗਾ।

 

ਪ੍ਰਧਾਨ ਮੰਤਰੀ ਮੋਦੀ ਨੇ ਪੰਜ ਨਵੇਂ ਰੇਲ ਪ੍ਰੋਜੈਕਟਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਉਦਯੋਗ ਅਤੇ ਬਿਜਲੀ ਉਤਪਾਦਨ ਨੂੰ ਉਤਸ਼ਾਹਿਤ ਕਰਨਗੇ। ਨਵੇਂ ਸੜਕ ਪ੍ਰੋਜੈਕਟ ਸ਼੍ਰੀਰੰਗਮ, ਚਿਦੰਬਰਮ, ਰਾਮੇਸ਼ਵਰਮ ਅਤੇ ਵੇੱਲੋਰ ਜਿਹੇ ਆਸਥਾ ਅਤੇ ਟੂਰਿਜ਼ਮ ਦੇ ਮਹੱਤਵਪੂਰਨ ਕੇਂਦਰਾਂ ਨੂੰ ਜੋੜਣਗੇ।

ਪ੍ਰਧਾਨ ਮੰਤਰੀ ਨੇ ਪਿਛਲੇ 10 ਵਰ੍ਹਿਆਂ ਵਿੱਚ ਬੰਦਰਗਾਹ ਅਧਾਰਿਤ ਵਿਕਾਸ ‘ਤੇ ਕੇਂਦਰ ਸਰਕਾਰ ਦੇ ਫੋਕਸ ਦੀ ਚਰਚਾ ਕਰਦੇ ਹੋਏ ਪ੍ਰੋਜੈਕਟਾਂ ਨੂੰ ਤਟੀ ਖੇਤਰਾਂ ਅਤੇ ਮਛੇਰਿਆਂ ਦੇ ਜੀਵਨ ਨੂੰ ਬਦਲਣ ਵਾਲਾ ਦੱਸਿਆ। ਉਨ੍ਹਾਂ ਨੇ ਮੱਛੀ ਪਾਲਣ ਦੇ ਲਈ ਇੱਕ ਅਲੱਗ ਮੰਤਰਾਲਾ ਅਤੇ ਬਜਟ, ਮੁਛੇਰਿਆਂ ਦੇ ਲਈ ਕਿਸਾਨ ਕ੍ਰੈਡਿਟ ਕਾਰਡ, ਡੂੰਘੇ ਸਮੁੰਦਰ ਵਿੱਚ ਮੱਛੀ ਪਕੜਣ ਦੇ ਲਈ ਕਿਸ਼ਤੀ ਨੂੰ ਆਧੁਨਿਕ ਬਣਾਉਣ ਦੇ ਲਈ ਸਹਾਇਤਾ ਤੇ ਪੀਐੱਮ ਮਤਸਯ ਸੰਪਦਾ ਯੋਜਨਾ ਦੀ ਜਾਣਕਾਰੀ ਦਿੱਤੀ।

 

ਪ੍ਰਧਾਨ ਮੰਤਰੀ ਨੇ ਸਾਗਰਮਾਲਾ ਯੋਜਨਾ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਦੇਸ਼ ਦੇ ਬੰਦਰਗਾਹਾਂ ਨੂੰ ਬਿਹਤਰ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੰਦਰਗਾਹਾਂ ਦੀ ਸਮਰੱਥਾ ਅਤੇ ਜਹਾਜ਼ਾਂ ਦੇ ਟਰਨ-ਅਰਾਉਂਡ ਟਾਈਮ ਵਿੱਚ ਬਹੁਤ ਸੁਧਾਰ ਹੋਇਆ ਹੈ। ਉਨ੍ਹਾਂ ਨੇ ਕਾਮਰਾਜਾਰ ਬੰਦਰਗਾਹ ਦਾ ਜ਼ਿਕਰ ਕੀਤਾ ਜਿਸ ਦੀ ਸਮਰੱਥਾ ਦੁੱਗਣੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਾਮਰਾਜਾਰ ਬੰਦਰਗਾਹ ਦੇ ਜਨਰਲ ਕਾਰਗੋ ਬਰਥ-2 ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ, ਜੋ ਤਮਿਲ ਨਾਡੂ ਦੇ ਆਯਾਤ ਅਤੇ ਨਿਰਯਾਤ, ਖਾਸ ਤੌਰ ‘ਤੇ ਆਟੋਮੋਬਾਈਲ ਖੇਤਰ ਨੂੰ ਮਜ਼ਬੂਤ ਬਣਾਵੇਗਾ। ਉਨ੍ਹਾਂ ਨੇ ਪਰਮਾਣੂ ਰਿਐਕਟਰ ਅਤੇ ਗੈਸ ਪਾਈਪਲਾਈਨਾਂ ਦਾ ਵੀ ਜ਼ਿਕਰ ਕੀਤਾ ਜੋ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਣਗੇ।

 

ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੁਆਰਾ ਤਮਿਲ ਨਾਡੂ ‘ਤੇ ਰਿਕਾਰਡ ਖਰਚ ਕੀਤੇ ਜਾਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਦੇ ਦਹਾਕੇ ਵਿੱਚ ਰਾਜਾਂ ਨੂੰ 30 ਲੱਖ ਕਰੋੜ ਰੁਪਏ ਦਿੱਤੇ ਗਏ ਸਨ, ਜਦਕਿ ਪਿਛਲੇ 10 ਵਰ੍ਹੇ ਵਿੱਚ ਰਾਜਾਂ ਨੂੰ 120 ਲੱਖ ਕਰੋੜ ਰੁਪਏ ਦਿੱਤੇ ਗਏ। ਤਮਿਲ ਨਾਡੂ ਨੂੰ ਵੀ 2014 ਤੋਂ ਪਹਿਲਾਂ ਦੇ 10 ਵਰ੍ਹਿਆਂ ਦੀ ਤੁਲਨਾ ਵਿੱਚ ਇਸ ਮਿਆਦ ਵਿੱਚ 2.5 ਗੁਣਾ ਅਧਿਕ ਧਨ ਮਿਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਮਾਰਗ ਨਿਰਮਾਣ ਦੇ ਲਈ ਰਾਜ ਵਿੱਚ ਤਿੰਨ ਗੁਣਾ ਤੋਂ ਵੱਧ ਅਤੇ ਰੇਲ ਖੇਤਰ ਵਿੱਚ 2.5 ਗੁਣਾ ਵੱਧ ਧਨ ਖਰਚ ਕੀਤਾ ਗਿਆ। ਰਾਜ ਵਿੱਚ ਲੱਖਾਂ ਪਰਿਵਾਰਾਂ ਨੂੰ ਮੁਫਤ ਰਾਸ਼ਨ, ਮੈਡੀਕਲ ਟ੍ਰੀਟਮੈਂਟ ਅਤੇ ਪੱਕੇ ਘਰ, ਸ਼ੌਚਾਲਯ ਅਤੇ ਪਾਈਪ ਤੋਂ ਪਾਣੀ ਜਿਹੀਆਂ ਸੁਵਿਧਾਵਾਂ ਮਿਲ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਅੰਤ ਵਿੱਚ ਵਿਕਸਿਤ ਭਾਰਤ ਦੇ ਲਕਸ਼ਾਂ ਨੂੰ ਪੂਰਾ ਕਰਨ ਦੇ ਲਈ ‘ਸਬਕਾ ਪ੍ਰਯਾਸ’ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਤਮਿਲ ਨਾਡੂ ਦੇ ਨੌਜਵਾਨਾਂ ਅਤੇ ਲੋਕਾਂ ਦੀ ਸਮਰੱਥਾ ‘ਤੇ ਵਿਸ਼ਵਾਸ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ “ਮੈਂ ਤਮਿਲ ਨਾਡੂ ਦੇ ਨੌਜਵਾਨਾਂ ਵਿੱਚ ਇੱਕ ਨਵੀਂ ਆਸ਼ਾ ਦਾ ਉਦੈ ਦੇਖ ਸਕਦਾ ਹਾਂ। ਇਹ ਆਸ਼ਾ ਵਿਕਸਿਤ ਭਾਰਤ ਦੀ ਊਰਜਾ ਬਣੇਗੀ।”

ਇਸ ਅਵਸਰ ‘ਤੇ ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ, ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਸ਼੍ਰੀ ਐੱਲ ਮੁਰੂਗਨ ਵੀ ਮੌਜੂਦ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਤਿਰੂਚਿਰਾਪੱਲੀ ਵਿੱਚ ਜਨਤਕ ਪ੍ਰੋਗਰਾਮ ਵਿੱਚ ਤਿਰੂਚਿਰਾਪੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਨਵੇਂ ਟਰਮੀਨਲ ਬਿਲਡਿੰਗ ਦਾ ਉਦਘਾਟਨ ਕੀਤਾ। ਇਸ ਨੂੰ 1100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ। ਦੋ-ਪੱਧਰੀ ਨਵਾਂ ਅੰਤਰਰਾਸ਼ਟਰੀ ਟਰਮੀਨਲ ਬਿਲਡਿੰਗ ਸਲਾਨਾ ਤੌਰ ‘ਤੇ 44 ਲੱਖ ਤੋਂ ਵੱਧ ਯਾਤਰੀਆਂ ਅਤੇ ਪੀਕ ਘੰਟਿਆਂ ਵਿੱਚ ਲਗਭਗ 3500 ਯਾਤਰੀਆਂ ਨੂੰ ਸੇਵਾ ਪ੍ਰਦਾਨ ਕਰ ਸਕਦਾ ਹੈ। ਨਵੇਂ ਟਰਮੀਨਲ ਵਿੱਚ ਯਾਤਰੀ ਸੁਵਿਧਾ ਦੇ ਲਈ ਅਤਿਆਧੁਨਿਕ ਸੁਵਿਧਾਵਾਂ ਹਨ।

 

ਪ੍ਰਧਾਨ ਮੰਤਰੀ ਨੇ ਅਨੇਕ ਰੇਲ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਵਿੱਚ 41.4 ਕਿਲੋਮੀਟਰ ਲੰਬੇ ਸਲੇਮ-ਮੈਗਨੇਸਾਈਟ ਜੰਕਸ਼ਨ-ਓਮਾਲੂਰ-ਮੇਟੂਰ ਡੈਮ ਸੈਕਸ਼ਨ ਦੋਹਰੀਕਰਣ ਪ੍ਰੋਜੈਕਟ, ਮਦੁਰੈ-ਤੂਤੀਕੋਰਿਨ ਤੱਕ 160 ਕਿਲੋਮੀਟਰ ਦੇ ਰੇਲ ਲਾਈਨ ਸੈਕਸ਼ਨ ਦੇ ਦੋਹਰੀਕਰਣ ਦਾ ਪ੍ਰੋਜੈਕਟ ਅਤੇ ਰੇਲ ਲਾਈਨ ਬਿਜਲੀਕਰਣ ਦੇ ਲਈ ਤਿੰਨ ਪ੍ਰੋਜੈਕਟ ਅਰਥਾਤ ਤਿਰੂਚਿਰਾਪੱਲੀ-ਮਨਮਦੁਰੈ-ਵਿਰੁਧਨਗਰ; ਵਿਰੁਧਨਗਰ- ਤੇਨਕਾਸ਼ੀ ਜੰਕਸ਼ਨ; ਸੇਨਗੋੱਟਾਈ – ਤੇਨਕਾਸ਼ੀ ਜੰਕਸ਼ਨ – ਤਿਰੂਨੇਲਵੇਲੀ- ਤਿਰੂਚੇਂਦੁਰ ਸ਼ਾਮਲ ਹਨ। ਰੇਲ ਪ੍ਰੋਜੈਕਟ ਮਾਲ ਅਤੇ ਯਾਤਰੀਆਂ ਨੂੰ ਲੈ ਜਾਣ ਦੇ ਲਈ ਰੇਲ ਸਮਰੱਥਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨਗੇ ਅਤੇ ਤਮਿਲ ਨਾਡੂ ਵਿੱਚ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਵਿੱਚ ਯੋਗਦਾਨ ਦੇਣਗੇ।

 

ਪ੍ਰਧਾਨ ਮੰਤਰੀ ਨੇ ਸੜਕ ਖੇਤਰ ਦੇ ਪੰਜ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰਾਸ਼ਟਰੀ ਰਾਜਮਾਰਗ-81 ਦੇ ਤ੍ਰਿਚੀ-ਕੱਲਾਗਾਮ ਸੈਕਸ਼ਨ ਦੇ ਲਈ 39 ਕਿਲੋਮੀਟਰ ਚਾਰ ਲੇਨ ਦੀ ਸੜਕ, ਰਾਸ਼ਟਰੀ ਰਾਜਮਾਰਗ-81 ਦੇ ਕੱਲਾਗਾਮ-ਮੀਨਸੁਰੂੱਟੀ ਸੈਕਸ਼ਨ ਨੂੰ 60 ਕਿਲੋਮੀਟਰ ਲੰਬੀ 4/2 ਲੇਨ ਦਾ ਬਣਾਉਣਾ, ਰਾਸ਼ਟਰੀ ਰਾਜਮਾਰਗ-785 ਦੇ ਚੇੱਟੀਕੁਲਮ-ਨਾਥਮ ਸੈਕਸ਼ਨ ਦੀ 29 ਕਿਲੋਮੀਟਰ ਚਾਰ ਲੇਨ ਦੀ ਸੜਕ, ਰਾਸ਼ਟਰੀ ਰਾਜਮਾਰਗ-536 ਦੇ ਕਰਾਈਕੁਡੀ-ਰਾਮਨਾਥਪੁਰਮ ਸੈਕਸ਼ਨ ਦੇ ਪੇਵਡ ਸ਼ੋਲਡਰ ਦੇ ਨਾਲ 80 ਕਿਲੋਮੀਟਰ ਲੰਬੀ ਦੋ ਲੇਨ; ਰਾਸ਼ਟਰੀ ਰਾਜਮਾਰਗ-179ਏ ਦੇ ਸਲੇਮ-ਤਿਰੂਪਤੀ-ਵਨਿਆਮਬਡੀ ਰੋਡ ਦੇ 44 ਕਿਲੋਮੀਟਰ ਲੰਬੇ ਸੈਕਸ਼ਨ ਨੂੰ ਚਾਰ ਲੇਨ ਦਾ ਬਣਾਉਣਾ ਸ਼ਾਮਲ ਹੈ। ਸੜਕ ਪ੍ਰੋਜੈਕਟਾਂ ਨਾਲ ਖੇਤਰ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਤੇਜ਼ ਯਾਤਰਾ ਦੀ ਸੁਵਿਧਾ ਮਿਲੇਗੀ ਅਤੇ ਤ੍ਰਿਚੀ, ਸ਼੍ਰੀਰੰਗਮ, ਚਿਦੰਬਰਮ, ਰਾਮੇਸ਼ਵਰਮ, ਧਨੁਸ਼ਕੋਡੀ, ਇਥਿਰਾਕੋਸਾਮਗਈ, ਦੇਵੀਪੱਟਿਨਮ, ਏਰਵਾਡੀ, ਮਦੁਰੈ ਜਿਹੇ ਉਦਯੋਗਿਕ ਅਤੇ ਵਣਜਕ ਕੇਂਦਰਾਂ ਦੀ ਕਨੈਕਟੀਵਿਟੀ ਵਿੱਚ ਸੁਧਾਰ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੇ ਦੌਰਾਨ ਮਹੱਤਵਪੂਰਨ ਸੜਕ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਵਿੱਚ ਐੱਨਐੱਚ 332ਏ ਦੇ ਮੁਗੈਯੂਰ ਨਾਲ ਮਰੱਕਾਨਮ ਤੱਕ 31 ਕਿਲੋਮੀਟਰ ਲੰਬੀ ਫੋਰ ਲੇਨ ਸੜਕ ਦਾ ਨਿਰਮਾਣ ਸ਼ਾਮਲ ਹੈ। ਇਹ ਸੜਕ ਤਮਿਲ ਨਾਡੂ ਦੇ ਪੂਰਬੀ ਤਟ ‘ਤੇ ਬੰਦਰਗਾਹਾਂ ਨੂੰ ਜੋੜੇਗੀ, ਵਿਸ਼ਵ ਧਰੋਹ ਸਥਲ – ਮਾਮੱਲਾਪੁਰਮ ਨਾਲ ਸੜਕ ਸੰਪਰਕ ਵਧਾਵੇਗੀ ਅਤੇ ਕਲਪੱਕਮ ਪਰਮਾਣੂ ਊਰਜਾ ਪਲਾਂਟ ਨੂੰ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰੇਗੀ।

 

ਪ੍ਰਧਾਨ ਮੰਤਰੀ ਨੇ ਕਾਮਰਾਜਾਰ ਬੰਦਰਗਾਹ ਦੇ ਜਨਰਲ ਕਾਰਗੋ ਬਰਥ-2 (ਆਟੋਮੋਬਾਈਲ ਨਿਰਯਾਤ/ਆਯਾਤ ਟਰਮੀਨਲ-2 ਅਤੇ ਕੈਪੀਟਲ ਡ੍ਰੇਜਿੰਗ ਫੇਜ਼-V) ਰਾਸ਼ਟਰ ਨੂੰ ਸਮਰਪਿਤ ਕੀਤਾ। ਜਨਰਲ ਕਾਰਗੋ ਬਰਥ-2 ਦਾ ਉਦਘਾਟਨ ਦੇਸ਼ ਦੇ ਵਪਾਰ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੋਵੇਗਾ ਜੋ ਆਰਥਿਕ ਵਿਕਾਸ ਅਤੇ ਰੋਜ਼ਗਾਰ ਸਿਰਜਣ ਨੂੰ ਹੁਲਾਰਾ ਦੇਣ ਵਿੱਚ ਸਹਾਇਤਾ ਕਰੇਗਾ।

 

ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੇ ਦੌਰਾਨ 9000 ਕਰੋੜ ਰੁਪਏ ਤੋਂ ਵੱਧ ਦੇ ਮਹੱਤਵਪੂਰਨ ਪੈਟ੍ਰੋਲੀਅਮ ਅਤੇ ਕੁਦਰਤੀ ਗੈਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਨੀਂਹ ਪੱਥਰ ਰੱਖਿਆ। ਰਾਸ਼ਟਰ ਨੂੰ ਸਮਰਪਿਤ ਦੋ ਪ੍ਰੋਜੈਕਟਾਂ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ (ਆਈਓਸੀਐੱਲ) ਦੀ ਐੱਨੋਰ- ਥਿਰੂਵੱਲੂਰ- ਬੰਗਲੁਰੂ-ਪੁਡੂਚੇਰੀ-ਨਾਗਪੱਟਿਨਮ-ਮਦੁਰੈ-ਤੂਤੀਕੋਰਿਨ ਪਾਈਪਲਾਈਨ ਸੈਕਸ਼ਨ ਦੀ 101 (ਚੇਂਗਲਪੇਟ) ਤੋਂ ਆਈਪੀ 105 (ਸਯਾਲਕੁਡੀ) ਤੱਕ 488 ਕਿਲੋਮੀਟਰ ਲੰਬੀ ਕੁਦਰਤੀ ਗੈਸ ਪਾਈਪਲਾਈਨ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (ਐੱਚਪੀਸੀਐੱਲ) ਦੀ 697 ਕਿਲੋਮੀਟਰ ਲੰਬੀ ਵਿਜੈਵਾੜਾ-ਧਰਮਪੁਰੀ ਮਲਟੀਪ੍ਰੋਡਕਟ (ਪੀਓਐੱਲ) ਪੈਟਰੋਲੀਅਮ ਪਾਈਪਲਾਈਨ (ਵੀਡੀਪੀਐੱਲ) ਹੈ।

 

ਇਸ ਦੇ ਇਲਾਵਾ ਜਿਨ੍ਹਾਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਉਨ੍ਹਾਂ ਵਿੱਚ ਭਾਰਤੀ ਗੈਸ ਅਥਾਰਿਟੀ ਲਿਮਿਟੇਡ (ਗੇਲ) ਦੁਆਰਾ ਕੋਚਿ-ਕੋੱਟਾਨਾਡ-ਬੰਗਲੋਰ-ਮੰਗਲੌਰ ਗੈਸ ਪਾਈਪਲਾਈਨ II (ਕੇਕੇਬੀਐੱਮਪੀਐੱਲ II) ਦੇ ਕ੍ਰਿਸ਼ਣਾਗਿਰੀ ਤੋਂ ਕੋਯੰਬਟੂਰ ਸੈਕਸ਼ਨ ਤੱਕ 323 ਕਿਲੋਮੀਟਰ ਕੁਦਰਤੀ ਗੈਸ ਪਾਈਪਲਾਈਨ ਦਾ ਵਿਕਾਸ ਅਤੇ ਵੱਲੂਰ, ਚੇਨੱਈ ਵਿੱਚ ਪ੍ਰਸਤਾਵਿਤ ਗ੍ਰਾਸ ਰੂਟ ਟਰਮੀਨਲ ਦੇ ਲਈ ਕੌਮਨ ਕੌਰੀਡੋਰ ਵਿੱਚ ਪੀਓਐੱਲ ਪਾਈਪਲਾਈਨ ਵਿਛਾਉਣਾ ਸ਼ਾਮਲ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਖੇਤਰ ਦੇ ਇਹ ਪ੍ਰੋਜੈਕਟ ਖੇਤਰ ਵਿੱਚ ਊਰਜਾ ਦੀ ਉਦਯੋਗਿਕ, ਘਰੇਲੂ ਅਤੇ ਵਣਜਕ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਕਦਮ ਹੋਣਗੇ। ਇਨ੍ਹਾਂ ਨਾਲ ਖੇਤਰ ਵਿੱਚ ਰੋਜ਼ਗਾਰ ਸਿਰਜਣ ਵੀ ਹੋਵੇਗਾ ਅਤੇ ਰੋਜ਼ਗਾਰ ਸਿਰਜਣ ਵਿੱਚ ਯੋਗਦਾਨ ਮਿਲੇਗਾ।

 

ਪ੍ਰਧਾਨ ਮੰਤਰੀ ਨੇ ਕਲਪੱਕਮ ਸਥਿਤ ਇੰਦਿਰਾ ਗਾਂਧੀ ਫਾਰ ਐਟੋਮਿਕ ਰਿਸਰਚ (ਆਈਜੀਸੀਏਆਰ) ਵਿੱਚ ਡਿਮੋਨਸਟ੍ਰੇਸ਼ਨ ਫਾਸਟ ਰਿਐਕਟਰ ਫਿਊਲ ਰਿਪ੍ਰੋਸੈਸਿੰਗ ਪਲਾਂਟ (ਡੀਐੱਫਆਰਪੀ) ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। 400 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਡੀਐੱਫਆਰਪੀ ਵਿਲੱਖਣ ਡਿਜ਼ਾਈਨ ਲਾ ਲੈਸ ਹੈ, ਜੋ ਵਿਸ਼ਵ ਵਿੱਚ ਆਪਣੀ ਤਰ੍ਹਾਂ ਦਾ ਇਕੱਲਾ ਹੈ ਅਤੇ ਫਾਸਟ ਰਿਐਕਟਰਾਂ ਤੋਂ ਛੱਡੇ ਗਏ ਕਾਰਬਾਈਡ ਅਤੇ ਔਕਸਾਈਡ ਈਂਧਣ ਦੋਨਾਂ ਨੂੰ ਫਿਰ ਤੋਂ ਸੰਸਾਧਿਤ ਕਰਨ ਵਿੱਚ ਸਮਰੱਥ ਹੈ। ਇਹ ਪੂਰੀ ਤਰ੍ਹਾਂ ਨਾਲ ਭਾਰਤੀ ਵਿਗਿਆਨਿਕਾਂ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਅਤੇ ਵੱਡੇ ਵਣਜਕ ਪੈਮਾਨੇ ‘ਤੇ ਫਾਸਟ ਰਿਐਕਟਰ ਈਂਧਣ ਰਿਪ੍ਰੋਸੈਸਿੰਗ ਪਲਾਂਟਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਕ ਹੈ।

 

ਪ੍ਰਧਾਨ ਮੰਤਰੀ ਨੇ ਹਰ ਪ੍ਰੋਜੈਕਟਾਂ ਵਿੱਚ ਨੈਸ਼ਨਲ ਇੰਸਟੀਟਿਊਟ ਆਵ੍ ਟੈਕਨੋਲੋਜੀ (ਐੱਨਆਈਟੀ) ਤਿਰੂਚਿਰਾਪੱਲੀ ਦੇ 500 ਬੈੱਡਾਂ ਵਾਲੇ ਮੁੰਡਿਆਂ ਦੇ ਹੋਸਟਲ ‘ਏਮੇਥਿਸਟ’ (AMETHYST) ਦਾ ਉਦਘਾਟਨ ਕੀਤਾ।

*****

ਡੀਐੱਸ/ਟੀਐੱਸ