Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਸਲੇਮ ਰੇਲਵੇ ਜੰਕਸ਼ਨ ‘ਤੇ ਵੰਦੇ ਭਾਰਤ ਦੇ ਸ਼ਾਨਦਾਰ ਸੁਆਗਤ ‘ਤੇ ਖੁਸ਼ੀ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਸਲੇਮ ਰੇਲਵੇ ਜੰਕਸ਼ਨ ਪਹੁੰਚਣ ‘ਤੇ ਉੱਥੇ ਦੇ ਲੋਕਾਂ ਦੁਆਰਾ ਵੰਦੇ ਭਾਰਤ ਦਾ ਸ਼ਾਨਦਾਰ ਸੁਆਗਤ ਕੀਤੇ ਜਾਣ ‘ਤੇ ਖੁਸ਼ੀ ਵਿਅਕਤ ਕੀਤੀ ਹੈ।

ਵੰਦੇ ਭਾਰਤ ਦੀ ਅਗਵਾਈ ਕਰਦੇ ਹੋਏ ਲੋਕਾਂ ਨੇ ਬਹੁਤ ਉਤਸ਼ਾਹ ਦੇ ਨਾਲ ਸਲੇਮ ਰੇਲਵੇ ਜੰਕਸ਼ਨ ‘ਤੇ ਟ੍ਰੇਨ ‘ਤੇ ਫੁੱਲਾਂ ਦੀ ਵਰਖਾ ਕੀਤੀ।

 

ਤਮਿਲ ਨਾਡੂ ਵਿੱਚ ਪੱਤਰ ਸੂਚਨਾ ਦਫ਼ਤਰ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਸਲੇਮ ਵਿੱਚ ਸ਼ਾਨਦਾਰ ਸੁਆਗਤ!

ਜਦੋਂ ਵੰਦੇ ਭਾਰਤ ਵੱਖ-ਵੱਖ ਸਥਾਨਾਂ ‘ਤੇ ਪਹੁੰਚਦੀ ਹੈ, ਤਾਂ ਲੋਕਾਂ ਵਿੱਚ ਅਜਿਹਾ ਹੀ ਉਤਸ਼ਾਹ ਦਿਖਾਈ ਦਿੰਦਾ ਹੈ, ਜੋ ਭਾਰਤਵਾਸੀਆਂ ਦੇ ਮਾਣ ਦਾ ਪ੍ਰਤੀਕ ਹੈ।”

 

ਸ਼੍ਰੀ ਮੋਦੀ ਨੇ ਸ਼੍ਰੀਮਤੀ ਵਨਾਥੀ ਸ੍ਰੀਨਿਵਾਸਨ ਦੇ ਵੰਦੇ ਭਾਰਤ ਐਕਸਪ੍ਰੈੱਸ ਵਿੱਚ ਸਫਰ ਦੇ ਦੌਰਾਨ ਹੋਣ ਵਾਲੇ ਸੁਖਦ ਅਨੁਭਵ ‘ਤੇ ਟਵੀਟ ਦਾ ਵੀ ਜਵਾਬ ਦਿੱਤਾ ਅਤੇ ਕਿਹਾ:

“ਸ਼ਾਨਦਾਰ!”

 

*****

ਡੀਐੱਸ/ਐੱਸਟੀ