Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਡਿੰਡੀਗੁਲ ਵਿੱਚ ਗਾਂਧੀਗ੍ਰਾਮ ਗ੍ਰਾਮੀਣ ਸੰਸਥਾ ਦੀ 36ਵੀਂ ਕਨਵੋਕੇਸ਼ਨ ‘ਚ ਹਿੱਸਾ ਲਿਆ

ਪ੍ਰਧਾਨ ਮੰਤਰੀ ਨੇ ਤਮਿਲ ਨਾਡੂ ਦੇ ਡਿੰਡੀਗੁਲ ਵਿੱਚ ਗਾਂਧੀਗ੍ਰਾਮ ਗ੍ਰਾਮੀਣ ਸੰਸਥਾ ਦੀ 36ਵੀਂ ਕਨਵੋਕੇਸ਼ਨ ‘ਚ ਹਿੱਸਾ ਲਿਆ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਡਿੰਡੀਗੁਲ ਵਿੱਚ ਗਾਂਧੀਗ੍ਰਾਮ ਗ੍ਰਾਮੀਣ ਸੰਸਥਾਨ ਦੀ 36ਵੀਂ ਕਨਵੋਕੇਸ਼ਨ ਚ ਹਿੱਸਾ ਲਿਆ। ਇਸ ਕਨਵੋਕੇਸ਼ਨ ਵਿੱਚ 2018-19 ਅਤੇ 2019-20 ਬੈਚ ਦੇ 2300 ਤੋਂ ਵੱਧ ਵਿਦਿਆਰਥੀਆਂ ਨੇ ਡਿਗਰੀਆਂ ਪ੍ਰਾਪਤ ਕੀਤੀਆਂ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਜੇਤੂਆਂ ਨੂੰ ਗੋਲਡ ਮੈਡਲ ਅਤੇ ਯੋਗ ਉਮੀਦਵਾਰਾਂ ਨੂੰ ਆਨਰੇਰੀ ਪੁਰਸਕਾਰ ਪ੍ਰਦਾਨ ਕੀਤੇ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀਗ੍ਰਾਮ ਦਾ ਦੌਰਾ ਕਰਨਾ ਉਨ੍ਹਾਂ ਲਈ ਬਹੁਤ ਪ੍ਰੇਰਣਾਦਾਇਕ ਅਨੁਭਵ ਰਿਹਾ ਹੈ ਅਤੇ ਉਨ੍ਹਾਂ ਨੇ ਯਾਦ ਕੀਤਾ ਕਿ ਇਸ ਸੰਸਥਾ ਦਾ ਉਦਘਾਟਨ ਮਹਾਤਮਾ ਗਾਂਧੀ ਨੇ ਕੀਤਾ ਸੀ। ਉਨ੍ਹਾਂ ਟਿੱਪਣੀ ਕੀਤੀ ਕਿ ਮੈਂ ਇਸ ਸੰਸਥਾ ਵਿੱਚ ਮਹਾਤਮਾ ਦੇ ਆਦਰਸ਼ਾਂ ਅਤੇ ਗ੍ਰਾਮੀਣ ਵਿਕਾਸ ਦੇ ਵਿਚਾਰਾਂ ਦੀ ਭਾਵਨਾ ਦੇਖ ਸਕਦਾ ਹਾਂ। ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਮਹਾਤਮਾ ਗਾਂਧੀ ਦੇ ਆਦਰਸ਼ ਅੱਜ ਦੇ ਦਿਨ ਅਤੇ ਯੁੱਗ ਵਿੱਚ ਬੇਹੱਦ ਪ੍ਰਾਸੰਗਿਕ ਹੋ ਗਏ ਹਨਚਾਹੇ ਉਹ ਟਕਰਾਅ ਨੂੰ ਖਤਮ ਕਰਨ ਦੀ ਗੱਲ ਹੋਵੇ ਜਾਂ ਜਲਵਾਯੂ ਸੰਕਟ ਦੀ ਅਤੇ ਉਨ੍ਹਾਂ ਦੇ ਵਿਚਾਰਾਂ ਵਿੱਚ ਅਜਿਹੀਆਂ ਕਈ ਸਾਰੀਆਂ ਚੁਣੌਤੀਆਂ ਅਤੇ ਭਖਦੇ ਮੁੱਦਿਆਂ ਦੇ ਜਵਾਬ ਮੌਜੂਦ ਹਨਜਿਨ੍ਹਾਂ ਦਾ ਅੱਜ ਦੁਨੀਆ ਸਾਹਮਣਾ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਗਾਂਧੀਵਾਦੀ ਜੀਵਨ ਸ਼ੈਲੀ ਦੇ ਵਿਦਿਆਰਥੀਆਂ ਕੋਲ ਵੱਡਾ ਪ੍ਰਭਾਵ ਪਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ ਅਤੇ ਕਿਹਾ ਕਿ ਮਹਾਤਮਾ ਗਾਂਧੀ ਨੂੰ ਸਭ ਤੋਂ ਵਧੀਆ ਸ਼ਰਧਾਂਜਲੀ ਉਨ੍ਹਾਂ ਵਿਚਾਰਾਂ ਤੇ ਅਮਲ ਕਰਨਾ ਹੈਜੋ ਉਨ੍ਹਾਂ ਦੇ ਦਿਲ ਦੇ ਨੇੜੇ ਹਨ। ਪ੍ਰਧਾਨ ਮੰਤਰੀ ਨੇ ਰਾਸ਼ਟਰ ਲਈ ਖਾਦੀਫੈਸ਼ਨ ਲਈ ਖਾਦੀ‘ ਦੀ ਉਦਾਹਰਣ ਦਿੱਤੀਜਿਸ ਨੇ ਲੰਬੇ ਸਮੇਂ ਬਾਅਦ ਇਸ ਅਣਗੌਲੇ ਅਤੇ ਭੁੱਲੇ ਹੋਏ ਕੱਪੜੇ ਨੂੰ ਮੁੜ ਸੁਰਜੀਤ ਕੀਤਾ। ਉਨ੍ਹਾਂ ਦੱਸਿਆ ਕਿ ਖਾਦੀ ਸੈਕਟਰ ਦੀ ਵਿਕਰੀ ਵਿੱਚ ਪਿਛਲੇ 8 ਸਾਲਾਂ ਵਿੱਚ 300% ਤੋਂ ਵੱਧ ਦਾ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ, “ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਨੇ ਪਿਛਲੇ ਸਾਲ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਰਿਕਾਰਡ ਕਾਰੋਬਾਰ ਕੀਤਾ ਸੀ।” ਉਨ੍ਹਾਂ ਅੱਗੇ ਕਿਹਾ, “ਹੁਣ ਤਾਂ ਗਲੋਬਲ ਫੈਸ਼ਨ ਬ੍ਰਾਂਡ ਵੀ ਖਾਦੀ ਨੂੰ ਇਸ ਦੀਆਂ ਵਾਤਾਵਰਣ-ਅਨੁਕੂਲ ਵਿਸ਼ੇਸ਼ਤਾਵਾਂ ਦੇ ਕਾਰਨ ਅਪਣਾ ਰਹੇ ਹਨ। ਇਹ ਵੱਡੇ ਪੱਧਰ ਤੇ ਉਤਪਾਦਨ ਦੀ ਕ੍ਰਾਂਤੀ ਨਹੀਂ ਹੈਬਲਕਿ ਵੱਡੇ ਪੱਧਰ ਤੇ ਲੋਕਾਂ ਵਲੋਂ ਉਤਪਾਦਨ ਦੀ ਕ੍ਰਾਂਤੀ ਹੈ।” ਮਹਾਤਮਾ ਗਾਂਧੀ ਨੇ ਪਿੰਡਾਂ ਵਿੱਚ ਖਾਦੀ ਨੂੰ ਕਿਵੇਂ ਉਨ੍ਹਾਂ ਨੇ ਆਤਮਨਿਰਭਰਤਾ ਦੇ ਇੱਕ ਸਾਧਨ ਵਜੋਂ ਦੇਖਿਆ ਸੀਇਸ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਉਨ੍ਹਾਂ ਤੋਂ ਪ੍ਰੇਰਿਤ ਹੈਕਿਉਂਕਿ ਅਸੀਂ ਇੱਕ ਆਤਮਨਿਰਭਰ ਭਾਰਤ ਲਈ ਕੰਮ ਕਰ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ, “ਤਮਿਲ ਨਾਡੂ ਸਵਦੇਸ਼ੀ ਅੰਦੋਲਨ ਦਾ ਇੱਕ ਵੱਡਾ ਕੇਂਦਰ ਸੀ। ਇਹ ਇੱਕ ਵਾਰੀ ਫੇਰ ਆਤਮਨਿਰਭਰ ਭਾਰਤ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।”

ਪ੍ਰਧਾਨ ਮੰਤਰੀ ਨੇ ਗ੍ਰਾਮੀਣ ਵਿਕਾਸ ਬਾਰੇ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਗ੍ਰਾਮੀਣ ਜੀਵਨ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਪਿੰਡ ਤਰੱਕੀ ਕਰਨ। ਸ਼੍ਰੀ ਮੋਦੀ ਨੇ ਕਿਹਾ ਕਿ ਗ੍ਰਾਮੀਣ ਵਿਕਾਸ ਪ੍ਰਤੀ ਸਰਕਾਰ ਦਾ ਦ੍ਰਿਸ਼ਟੀਕੋਣ ਮਹਾਤਮਾ ਗਾਂਧੀ ਦੇ ਆਦਰਸ਼ਾਂ ਤੋਂ ਪ੍ਰੇਰਣਾ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿੱਚ ਅੰਤਰ ਉਦੋਂ ਤੱਕ ਸਵੀਕਾਰਯੋਗ ਹੈਜਦੋਂ ਤੱਕ ਕੋਈ ਅਸਮਾਨਤਾ ਨਹੀਂ ਹੁੰਦੀ। ਪੂਰਨ ਗ੍ਰਾਮੀਣ ਸਵੱਛਤਾ ਕਵਰੇਜ, 6 ਕਰੋੜ ਤੋਂ ਵੱਧ ਘਰਾਂ ਨੂੰ ਟੂਟੀ ਦਾ ਪਾਣੀ, 2.5 ਕਰੋੜ ਬਿਜਲੀ ਕਨੈਕਸ਼ਨ ਅਤੇ ਸੜਕਾਂ ਰਾਹੀਂ ਗ੍ਰਾਮੀਣ ਸੰਪਰਕ ਵਧਣ ਦੀਆਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿਕਾਸ ਨੂੰ ਲੋਕਾਂ ਦੇ ਬੂਹਿਆਂ ਤੱਕ ਲੈ ਕੇ ਜਾ ਰਹੀ ਹੈ ਅਤੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਦਰਮਿਆਨ ਮੌਜੂਦ ਅਸਮਾਨਤਾਵਾਂ ਨੂੰ ਦੂਰ ਕਰ ਰਹੀ ਹੈ।

ਮਹਾਤਮਾ ਗਾਂਧੀ ਨੂੰ ਸਵੱਛਤਾ ਬਹੁਤ ਪਸੰਦ ਸੀਇਸ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਸਵੱਛ ਭਾਰਤ ਦੀ ਮਿਸਾਲ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਸਿਰਫ਼ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਹੀ ਨਹੀਂ ਰੁਕ ਰਹੀਬਲਕਿ ਪਿੰਡਾਂ ਨੂੰ ਆਧੁਨਿਕ ਵਿਗਿਆਨ ਅਤੇ ਟੈਕਨੋਲੋਜੀ ਦੇ ਲਾਭਾਂ ਨਾਲ ਵੀ ਜੋੜ ਰਹੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਲਗਭਗ 2 ਲੱਖ ਗ੍ਰਾਮ ਪੰਚਾਇਤਾਂ ਨੂੰ ਜੋੜਨ ਲਈ 6 ਲੱਖ ਕਿਲੋਮੀਟਰ ਆਪਟਿਕ ਫਾਈਬਰ ਕੇਬਲ ਵਿਛਾਈ ਗਈ ਹੈ।

ਗ੍ਰਾਮੀਣ ਵਿਕਾਸ ਵਿੱਚ ਸਥਿਰਤਾ ਦੀ ਜ਼ਰੂਰਤ ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਖੇਤਰਾਂ ਵਿੱਚ ਨੌਜਵਾਨਾਂ ਨੂੰ ਅਗਵਾਈ ਪ੍ਰਦਾਨ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ “ਸਥਾਈ ਖੇਤੀ ਗ੍ਰਾਮੀਣ ਖੇਤਰਾਂ ਦੇ ਭਵਿੱਖ ਲਈ ਮਹੱਤਵਪੂਰਨ ਹੈ ਅਤੇ ਉਨ੍ਹਾਂ ਨੇ ਕੁਦਰਤੀ ਖੇਤੀ ਪ੍ਰਤੀ ਖਾਸੇ ਉਤਸ਼ਾਹ ਤੇ ਵੀ ਚਾਨਣਾ ਪਾਇਆ। ਸ੍ਰੀ ਮੋਦੀ ਨੇ ਕਿਹਾ, “ਸਾਡੀ ਜੈਵਿਕ ਖੇਤੀ ਯੋਜਨਾ ਖਾਸ ਤੌਰ ਤੇ ਉੱਤਰ ਪੂਰਬ ਵਿੱਚ ਸ਼ਾਨਦਾਰ ਕੰਮ ਕਰ ਰਹੀ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਪਿਛਲੇ ਸਾਲ ਦੇ ਬਜਟ ਵਿੱਚ ਕੁਦਰਤੀ ਖੇਤੀ ਨਾਲ ਸਬੰਧਿਤ ਨੀਤੀ ਲਿਆਂਦੀ ਸੀ। ਉਨ੍ਹਾਂ ਖੇਤੀਬਾੜੀ ਨੂੰ ਮੋਨੋਕਲਚਰ ਤੋਂ ਬਚਾਉਣ ਅਤੇ ਅਨਾਜਬਾਜਰੇ ਅਤੇ ਹੋਰ ਫ਼ਸਲਾਂ ਦੀਆਂ ਦੇਸੀ ਕਿਸਮਾਂ ਨੂੰ ਮੁੜ ਸੁਰਜੀਤ ਕਰਨ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ।

ਆਚਾਰਯ ਵਿਨੋਬਾ ਭਾਵੇ ਦੇ ਵਿਚਾਰਾਂ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ ਕਿ ਪਿੰਡ ਪੱਧਰੀ ਸੰਸਥਾਵਾਂ ਦੀਆਂ ਚੋਣਾਂ ਵੰਡੀਆਂ ਪਾਉਣ ਵਾਲੀਆਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਸ਼ੁਰੂ ਕੀਤੀ ਸਮਰਸ ਗ੍ਰਾਮ ਯੋਜਨਾ‘ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਸਰਬਸੰਮਤੀ ਨਾਲ ਆਗੂ ਚੁਣੇ ਗਏ ਹਨਉਨ੍ਹਾਂ ਨੂੰ ਕੁਝ ਰਿਆਇਤਾਂ ਦਿੱਤੀਆਂ ਗਈਆਂ ਹਨਜਿਸ ਕਾਰਨ ਸਮਾਜਿਕ ਸੰਘਰਸ਼ ਘੱਟ ਹੋਏ ਹਨ।

ਜਦੋਂ ਹਜ਼ਾਰਾਂ ਪਿੰਡ ਵਾਸੀ ਗਾਂਧੀ ਦੇ ਦਰਸ਼ਨਾਂ ਲਈ ਟ੍ਰੇਨ ਤੇ ਆਏ ਸਨਉਸ ਪਲ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਇੱਕ ਅਖੰਡ ਅਤੇ ਆਜ਼ਾਦ ਭਾਰਤ ਲਈ ਲੜਾਈ ਲੜੀ ਸੀ ਅਤੇ ਗਾਂਧੀਗ੍ਰਾਮ ਵੀ ਭਾਰਤ ਦੀ ਏਕਤਾ ਦੀ ਹੀ ਕਹਾਣੀ ਹੈ। ਉਨ੍ਹਾਂ ਨੇ ਕਿਹਾ ਕਿ “ਤਮਿਲ ਨਾਡੂ ਹਮੇਸ਼ਾ ਰਾਸ਼ਟਰੀ ਚੇਤਨਾ ਦਾ ਘਰ ਰਿਹਾ ਹੈ” ਅਤੇ ਯਾਦ ਕੀਤਾ ਕਿ ਸਵਾਮੀ ਵਿਵੇਕਾਨੰਦ ਦੀ ਪੱਛਮ ਤੋਂ ਵਾਪਸੀ ਤੇ ਉਨ੍ਹਾਂ ਦਾ ਇੱਕ ਨਾਇਕ ਜਿਹਾ ਸਵਾਗਤ ਕੀਤਾ ਗਿਆ ਸੀ। ਮਰਹੂਮ ਜਨਰਲ ਬਿਪਿਨ ਰਾਵਤ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਉਨ੍ਹਾਂ ਨੇ ਵੀਰਾ ਵਣਕਮ’ ਦੇ ਨਾਅਰੇ ਸੁਣੇ ਸਨ।

ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਧਿਆਨ ਕਾਸ਼ੀ ਵਿੱਚ ਜਲਦੀ ਹੀ ਆਯੋਜਿਤ ਹੋਣ ਵਾਲੇ ਕਾਸ਼ੀ ਤਮਿਲ ਸੰਗਮਮ ਵੱਲ ਖਿੱਚਿਆ ਅਤੇ ਕਿਹਾ ਕਿ ਇਹ ਕਾਸ਼ੀ ਅਤੇ ਤਮਿਲ ਨਾਡੂ ਵਿਚਕਾਰ ਸਬੰਧਾਂ ਦਾ ਜਸ਼ਨ ਮਨਾਏਗਾ। ਉਨ੍ਹਾਂ ਨੇ ਕਿਹਾ, “ਇਹ ਏਕ ਭਾਰਤ ਸ਼੍ਰੇਸ਼ਠ ਭਾਰਤ ਦੀ ਇੱਕ ਕਾਰਗਰ ਉਦਾਹਰਣ ਹੈ। ਇੱਕ ਦੂਸਰੇ ਲਈ ਇਹ ਪਿਆਰ ਅਤੇ ਸਤਿਕਾਰ ਸਾਡੀ ਏਕਤਾ ਦਾ ਆਧਾਰ ਹੈ।”

ਮਹਾਰਾਣੀ ਵੇਲੂ ਨਚਿਯਾਰ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਜਦੋਂ ਉਹ ਅੰਗਰੇਜ਼ਾਂ ਨਾਲ ਲੜਨ ਦੀ ਤਿਆਰੀ ਕਰ ਰਹੀ ਸੀ ਤਾਂ ਉਹ ਇੱਥੇ ਰਹੇ ਸਨ। ਉਨ੍ਹਾਂ ਨੇ ਕਿਹਾ, ”ਅੱਜ ਮੈਂ ਅਜਿਹੇ ਖੇਤਰ ਚ ਹਾਂਜਿਸਨੇ ਨਾਰੀ ਸ਼ਕਤੀ ਨੂੰ ਦੇਖਿਆ ਹੈ। ਮੈਂ ਇੱਥੋਂ ਗ੍ਰੈਜੂਏਟ ਹੋਣ ਵਾਲੀਆਂ ਮੁਟਿਆਰਾਂ ਨੂੰ ਸਭ ਤੋਂ ਵੱਡੀ ਤਬਦੀਲੀ ਕਰਨ ਵਾਲੀਆਂ ਵਜੋਂ ਦੇਖਦਾ ਹਾਂ। ਤੁਸੀਂ ਗ੍ਰਾਮੀਣ ਮਹਿਲਾਵਾਂ ਨੂੰ ਕਾਮਯਾਬ ਹੋਣ ਵਿੱਚ ਮਦਦ ਕਰੋਗੇ। ਉਨ੍ਹਾਂ ਦੀ ਸਫ਼ਲਤਾ ਦੇਸ਼ ਦੀ ਸਫ਼ਲਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਹੇ ਇਹ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਮੁਹਿੰਮ ਹੋਵੇਸਭ ਤੋਂ ਗ਼ਰੀਬ ਲੋਕਾਂ ਲਈ ਭੋਜਨ ਸੁਰੱਖਿਆ ਹੋਵੇ ਜਾਂ ਵਿਸ਼ਵ ਲਈ ਵਿਕਾਸ ਦਾ ਇੰਜਣਭਾਰਤ ਅਜਿਹੇ ਸਮੇਂ ਵਿੱਚ ਇੱਕ ਰੋਸ਼ਨ ਸਥਾਨ ਰਿਹਾ ਹੈਜਦੋਂ ਵਿਸ਼ਵ ਸਦੀ ਦੇ ਸਭ ਤੋਂ ਭਿਆਨਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, ”ਦੁਨੀਆ ਭਾਰਤ ਤੋਂ ਮਹਾਨ ਕੰਮਾਂ ਦੀ ਉਮੀਦ ਕਰਦੀ ਹੈ। ਕਿਉਂਕਿ ਭਾਰਤ ਦਾ ਭਵਿੱਖ ਅਸੀਂ ਕਰ ਸਕਦੇ ਹਾਂ’ ਦੀ ਸੋਚ ਵਾਲੀ ਨੌਜਵਾਨ ਪੀੜ੍ਹੀ ਦੇ ਹੱਥਾਂ ਵਿੱਚ ਹੈ।” ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਨੌਜਵਾਨ ਜੋ ਨਾ ਸਿਰਫ਼ ਚੁਣੌਤੀਆਂ ਨੂੰ ਸਵੀਕਾਰ ਕਰਦੇ ਹਨਬਲਕਿ ਉਨ੍ਹਾਂ ਦਾ ਆਨੰਦ ਵੀ ਲੈਂਦੇ ਹਨਜੋ ਨਾ ਸਿਰਫ਼ ਸਵਾਲ ਕਰਦੇ ਹਨਬਲਕਿ ਜਵਾਬ ਵੀ ਭਾਲਦੇ ਹਨਜੋ ਨਾ ਸਿਰਫ਼ ਨਿਡਰ ਹਨਬਲਕਿ ਅਣਥੱਕ ਵੀ ਹਨਜੋ ਨਾ ਸਿਰਫ਼ ਇੱਛਾ ਰੱਖਦੇ ਹਨਬਲਕਿ ਪ੍ਰਾਪਤ ਵੀ ਕਰਦੇ ਹਨ।” ਪ੍ਰਧਾਨ ਮੰਤਰੀ ਨੇ ਅੰਤ ਵਿੱਚ ਕਿਹਾ, “ਅੱਜ ਗ੍ਰੈਜੂਏਟ ਹੋ ਰਹੇ ਨੌਜਵਾਨਾਂ ਲਈ ਮੇਰਾ ਸੰਦੇਸ਼ ਹੈ- ਤੁਸੀਂ ਭਾਰਤ ਦੇ ਨਵੇਂ ਨਿਰਮਾਤਾ ਹੋ। ਅੰਮ੍ਰਿਤ ਕਾਲ ਵਿੱਚ ਅਗਲੇ 25 ਸਾਲਾਂ ਲਈ ਭਾਰਤ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੈ।

ਇਸ ਮੌਕੇ ਤੇ ਤਮਿਲ ਨਾਡੂ ਦੇ ਮੁੱਖ ਮੰਤਰੀ ਸ਼੍ਰੀ ਐੱਮ ਕੇ ਸਟਾਲਿਨਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨਚਾਂਸਲਰ ਡਾ. ਕੇ ਐੱਮ ਅੰਨਾਮਲਾਈ ਅਤੇ ਕੁਲਪਤੀ ਪ੍ਰੋ. ਗੁਰਮੀਤ ਸਿੰਘ ਵੀ ਮੌਜੂਦ ਸਨ।

 

https://twitter.com/narendramodi/status/1591024879951745024

https://twitter.com/PMOIndia/status/1591026078751264771

https://twitter.com/PMOIndia/status/1591026429172797440

https://twitter.com/PMOIndia/status/1591027142766522368

https://twitter.com/PMOIndia/status/1591027490394636288

https://twitter.com/PMOIndia/status/1591028074619244545

https://twitter.com/PMOIndia/status/1591028538777702400

https://twitter.com/PMOIndia/status/1591029209220419590?

https://twitter.com/PMOIndia/status/1591029686179885056

https://twitter.com/PMOIndia/status/1591030099478204417

https://youtu.be/cZYD5jmHwiQ

 

 

*****************

ਡੀਐੱਸ/ਟੀਐੱਸ