ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਤਿਰੂਪੁਰ ਦੀ ਯਾਤਰਾ ਕੀਤੀ ਅਤੇ ਉੱਥੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਨੇ ਤਿਰੂਪੁਰ ਦੇ ਪੇਰੂਮੰਨਲੂਰ ਪਿੰਡ ਵਿੱਚ ਕਈ ਵਿਕਾਸ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ, ਸ਼੍ਰੀ ਮੋਦੀ ਨੇ ਤਿਰੂਪੁਰ ਵਿੱਚ ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਦੇ ਮਲਟੀ ਸ਼ਪੈਸ਼ਲਿਟੀ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਆਧੁਨਿਕ ਸੁਵਿਧਾਵਾਂ ਨਾਲ ਯੁਕਤ 100 ਬਿਸਤਰਿਆਂ ਵਾਲਾ ਇਹ ਹਸਪਤਾਲ ਤਿਰੂਪੁਰ ਅਤੇ ਉਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿਣ ਵਾਲੇ ਇੱਕ ਲੱਖ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਚਿਕਿਤਸਾ ਜ਼ਰੂਰਤਾਂ ਨੂੰ ਪੂਰਾ ਕਰੇਗਾ। ਪਹਿਲਾਂ ਇਨ੍ਹਾਂ ਕਰਮਚਾਰੀਆਂ ਨੂੰ ਸ਼ਹਿਰ ਦੇ ਦੋ ਈਐੱਸਆਈਸੀ ਪ੍ਰਾਥਮਿਕ ਸਿਹਤ ਕੇਂਦਰਾਂ ‘ਤੇ ਨਿਰਭਰ ਰਹਿਣਾ ਪੈਂਦਾ ਸੀ ਅਤੇ ਵਿਸ਼ੇਸ਼ ਚਿਕਿਤਸਾ ਸੁਵਿਧਾਵਾਂ ਲਈ 50 ਕਿਲੋਮੀਟਰ ਦੂਰ ਈਐੱਸਆਈਸੀ ਹਸਪਤਾਲ , ਕੋਇੰਬਟੂਰ ਜਾਣਾ ਪੈਂਦਾ ਸੀ
ਪ੍ਰਧਾਨ ਮੰਤਰੀ ਨੇ ਚੇਨਈ ਵਿੱਚ ਈਐੱਸਆਈਸੀ ਹਸਪਤਾਲ ਲੋਕਅਰਪਣ ਕੀਤਾ। 470 ਬਿਸਤਰਿਆਂ ਵਾਲੇ ਇਸ ਅਧੁਨਿਕ ਹਸਪਤਾਲ ਵਿੱਚ ਸਭ ਪ੍ਰਕਾਰ ਦੀਆਂ ਚਿਤਿਕਸਾ ਸੁਵਿਧਾਵਾਂ ਉਪਲੱਬਧ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਤ੍ਰਿਚੀ ਹਵਾਈ ਅੱਡੇ ਵਿੱਚ ਨਵੇਂ ਏਕੀਕ੍ਰਿਤ ਭਵਨ ਅਤੇ ਚੇਨਈ ਹਵਾਈ ਅੱਡੇ ਦੇ ਆਧੁਨਿਕੀਕਰਣ ਦਾ ਨੀਂਹ ਪੱਥਰ ਰੱਖਿਆ।
ਤ੍ਰਿਚੀ ਹਵਾਈ ਅੱਡੇ ਦੇ ਇਸ ਨਵੇਂ ਏਕੀਕ੍ਰਿਤ ਭਵਨ ਨਾਲ ਪ੍ਰਤੀ ਸਾਲ 3.63 ਲੱਖ ਯਾਤਰੀਆਂ ਨੂੰ ਸੰਭਾਲਿਆ ਜਾ ਸਕਦਾ ਹੈ। ਵਿਅਸਤ ਸਮੇਂ ਵਿੱਚ ਪ੍ਰਤੀ ਘੰਟਾ 2900 ਯਾਤਰੀਆਂ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਇਸ ਵਿੱਚ ਵਿਸਤਾਰ ਦੀ ਵੀ ਸੰਭਾਵਨਾ ਹੈ। ਈ-ਗੇਟ, ਬਾਇਓਮੀਟ੍ਰਿਕ ਅਧਾਰਤ ਯਾਤਰੀ ਪਹਿਚਾਣ ਪ੍ਰਣਾਲੀ ਆਦਿ ਦੇ ਨਾਲ ਚੇਨਈ ਹਵਾਈ ਅੱਡੇ ਦਾ ਆਧੁਨਿਕੀਕਰਣ ਕੀਤਾ ਜਾਵੇਗਾ।
ਇਸ ਮੌਕੇ ‘ਤੇ ਭਾਰਤ ਪੈਟ੍ਰੋਲੀਅਮ ਦੇ ਇਨੋਰ ਤਟੀ ਟਰਮੀਨਲ ਦਾ ਲੋਕਅਰਪਣ ਹੋਇਆ। ਇਹ ਤੋਂਡੀਆਰਪੇਟ ਸੁਵਿਧਾ ਦਾ ਵਿਕਲਪ ਹੋਵੇਗਾ ਅਤੇ ਸਮਰੱਥਾ ਵਿੱਚ ਇਸ ਤੋਂ ਵੱਡਾ ਹੋਵੇਗਾ। ਇਸ ਟਰਮੀਨਲ ਨਾਲ ਉਤਪਾਦਾਂ ਨੂੰ ਕੋਚੀ ਤਟ ਤੋਂ ਭੇਜਿਆ ਜਾ ਸਕੇਗਾ। ਸੜਕ ਮਾਰਗ ਦੀ ਤੁਲਨਾ ਵਿੱਚ ਟ੍ਰਾਂਸਪੋਰਟ ਖਰਚ ਵਿੱਚ ਕਮੀ ਆਵੇਗੀ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਚੇਨਈ ਪੋਰਟ ਤੋਂ ਚੇਨਈ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਡ ਦੀ ਮਨਾਲੀ ਰਿਫਾਈਨਰੀ ਦੀ ਨਵੀਂ ਤੇਲ ਪਾਈਪ ਲਾਈਨ ਦਾ ਉਦਘਾਟਨ ਕੀਤਾ। ਇਸ ਪਾਈਪ ਲਾਈਨ ਵਿੱਚ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਇਹ ਤਮਿਲ ਨਾਡੂ ਅਤੇ ਗੁਆਂਢੀ ਰਾਜਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇਗਾ।
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਚੇਨਈ ਮੈਟਰੋ ਦੀ ਨਵੀਂ ਰੇਲ ਲਾਈਨ ਏਜੀ-ਡੀਐੱਮਐੱਸ ਮੈਟਰੋ ਸਟੇਸ਼ਨ ਅਤੇ ਵਾਸਰਮੈਨਪੇਟ ਮੈਟਰੋ ਸਟੇਸ਼ਨ ਦਾ ਉਦਘਾਟਨ ਕੀਤਾ। 10 ਕਿਲੋਮੀਟਰ ਦਾ ਇਹ ਸੈਕਸ਼ਨ ਚੇਨਈ ਮੈਟਰੋ ਦੇ ਪੜਾਅ – 1 ਦਾ ਹਿੱਸਾ ਹੈ। ਇਸ ਨਵੀਂ ਰੇਲ ਲਾਈਨ ਦੇ ਬਾਅਦ ਪੜਾਅ -1 ਦੀ ਕੁੱਲ 45 ਕਿਲੋਮੀਟਰ ਲਾਈਨ ਦਾ ਸੰਚਾਲਨ ਆਰੰਭ ਹੋ ਗਿਆ ਹੈ।
ਆਪਣੀ ਯਾਤਰਾ ਦੇ ਅੰਤਮ ਪੜਾਅ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅੱਜ ਹੁਬਲੀ ਲਈ ਰਵਾਨਾ ਹੋਏ।
******
ਏਕੇਟੀ/ਏਕੇ