Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡੈਸਟੀਨੇਸ਼ਨ ਉੱਤਰਾਖੰਡ: ਨਿਵੇਸ਼ਕ ਸਿਖਰ ਸੰਮੇਲਨ 2018 ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੇਹਰਾਦੂਨ ਵਿੱਚ ਡੈਸਟੀਨੇਸ਼ਨ ਉੱਤਰਾਖੰਡ: ਨਿਵੇਸ਼ਕ ਸਿਖਰ ਸੰਮੇਲਨ 2018 ਨੂੰ ਸੰਬੋਧਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਭਾਰਤ ਤੇਜ਼ ਬਦਲਾਅ ਦੇ ਸਮੇਂ ਤੋਂ ਗੁਜਰ ਰਿਹਾ ਹੈ । ਉਨ੍ਹਾਂ ਕਿਹਾ ਕਿ ਇਹ ਵਿਆਪਕ ਰੂਪ ਨਾਲ ਸਵੀਕਾਰ ਕਰ ਲਿਆ ਗਿਆ ਹੈ ਕਿ ਭਾਰਤ ਅੱਗੇ ਆਉਣ ਵਾਲੇ ਦਹਾਕਿਆਂ ਵਿੱਚ ਵਿਸ਼ਵ ਵਿਕਾਸ ਦਾ ਇੱਕ ਪ੍ਰਮੱਖ ਵਾਹਕ ਬਣੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਰਥਕ ਸੁਧਾਰਾਂ ਦੀ ਗਤੀ ਅਤੇ ਪੈਮਾਨਾ ਬੇਮਿਸਾਲ ਹਨ। ਇਸ ਸੰਦਰਭ ਵਿੱਚ, ਉਨ੍ਹਾਂ ਜ਼ਿਕਰ ਕੀਤਾ ਕਿ ਭਾਰਤ ਦੀ ਕਾਰੋਬਾਰ ਕਰਨ ਦੀ ਸਰਲਤਾ ਰੈਕਿੰਗ ਵਿੱਚ 42 ਅੰਕਾਂ ਦਾ ਸੁਧਾਰ ਆਇਆ ਹੈ। ਪ੍ਰਧਾਨ ਮੰਤਰੀ ਨੇ ਟੈਕਸੇਸ਼ਨ ਵਿੱਚ ਸ਼ੁਰੂ ਕੀਤੇ ਗਏ ਸੁਧਾਰਾਂ ਦੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਦਿਵਾਲਾ ਅਤੇ ਦਿਵਾਲੀਆਪਨ ਕੋਡ ਨੇ ਕਾਰੋਬਾਰ ਕਰਨ ਨੂੰ ਹੋਰ ਅਸਾਨ ਬਣਾ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਐੱਸਟੀ ਦਾ ਲਾਗੂਕਰਨ ਸੁਤੰਤਰਤਾ ਦੇ ਬਾਅਦ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੈ। ਉਨ੍ਹਾਂ ਕਿਹਾ ਕਿ ਇਸ ਨੇ ਦੇਸ਼ ਨੂੰ ਸਿੰਗਲ ਮਾਰਕੀਟ ਵਿੱਚ ਬਦਲ ਦਿੱਤਾ ਹੈ ਅਤੇ ਟੈਕਸ ਅਧਾਰ ਵਧਾਉਣ ਵਿੱਚ ਸਹਾਇਤਾ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚਾ ਖੇਤਰ ਦੀ ਤੇਜ਼ ਗਤੀ ਨਾਲ ਪ੍ਰਗਤੀ ਹੋ ਰਹੀ ਹੈ। ਉਨ੍ਹਾਂ ਨੇ ਸੜਕ ਨਿਰਮਾਣ, ਰੇਲ ਲਾਈਨ ਨਿਰਮਾਣ, ਨਵੇਂ ਮੈਟਰੋ ਪ੍ਰਣਾਲੀਆਂ, ਉੱਚ ਗਤੀ ਰੇਲ ਪ੍ਰੋਜੈਕਟ ਅਤੇ ਸਮਰਪਿਤ ਮਾਲਵਾਹਕ ਕੌਰੀਡੋਰ ਦੀ ਤੇਜ਼ ਗਤੀ ਬਾਰੇ ਦੱਸਿਆ। ਪ੍ਰਧਾਨ ਮੰਤਰੀ ਨੇ ਹਵਾਬਾਜ਼ੀ ਖੇਤਰ ਅਤੇ ਆਵਾਸ, ਬਿਜਲੀ, ਸਵੱਛ ਊਰਜਾ, ਸਿਹਤ ਅਤੇ ਲੋਕਾਂ ਲਈ ਬੈਂਕਿੰਗ ਸੇਵਾਵਾਂ ਦੇ ਖੇਤਰ ਵਿੱਚ ਕੀਤੀ ਗਈ ਪ੍ਰਗਤੀ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਸ਼੍ਰੇਣੀ-2 ਅਤੇ ਸ਼੍ਰੇਣੀ-3 ਦੇ ਨਗਰਾਂ ਵਿੱਚ ਚਿਕਿਤਸਾ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦੇਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਨ ਭਾਰਤ ਨਿਵੇਸ਼ ਲਈ ਇੱਕ ਮਹਾਨ ਮੰਜ਼ਿਲ ਹੈ ਅਤੇ “ਡੈਸਟੀਨੇਸ਼ਨ ਉੱਤਰਾਖੰਡ” ਇਸ ਭਾਵਨਾ ਦੀ ਪ੍ਰਤੀਨਿੱਧਤਾ ਕਰਦਾ ਹੈ। ਉਨ੍ਹਾਂ ਰਾਜ ਵਿੱਚ ਨਿਵੇਸ਼ਕਾਂ ਨੂੰ ਸੁਵਿਧਾ ਦੇਣ ਲਈ ਕੀਤੇ ਗਏ ਉਪਰਾਲਿਆਂ ਦੀ ਚਰਚਾ ਕੀਤੀ। ਉਨ੍ਹਾਂ ਹਰ ਮੌਸਮ ਲਈ ਅਨੁਕੂਲ ਚਾਰਧਾਮ ਸੜਕ ਪ੍ਰੋਜੈਕਟ ਅਤੇ ਰਿਸ਼ੀਕੇਸ਼- ਕਰਣਪ੍ਰਯਾਗ ਰੇਲ ਲਾਈਨ ਪ੍ਰੋਜੈਕਟ ਸਹਿਤ ਰਾਜ ਵਿੱਚ ਸੰਪਰਕ ਵਿੱਚ ਸੁਧਾਰ ਲਿਆਉਣ ਲਈ ਕੀਤੇ ਗਏ ਉਪਰਾਲਿਆਂ ਦੀ ਪ੍ਰਗਤੀ ਬਾਰੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਸੈਰ-ਸਪਾਟਾ ਖੇਤਰ ਵਿੱਚ ਰਾਜ ਦੀ ਭਰਪੂਰ ਸਮਰੱਥਾ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਨੇ ਫੂਡ ਪ੍ਰੋਸੈੱਸਿੰਗ ਅਤੇ ਅਖੁੱਟ ਊਰਜਾ ਖੇਤਰਾਂ ਵਿੱਚ ਉਠਾਏ ਗਏ ਕਦਮਾਂ ਦੀ ਚਰਚਾ ਕੀਤੀ। ਉਨ੍ਹਾਂ ਨੇ “ਮੇਕ ਇੰਨ ਇੰਡੀਆ” ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ।

***

ਏਕੇਟੀ/ਏਪੀ