Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਸ਼ੰਕਰ ਰਾਓ ਤੱਤਵਵਾਦੀ (Dr. Shankar Rao Tatwawadi) ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਸ਼ੰਕਰ ਰਾਓ ਤੱਤਵਵਾਦੀ ਜੀ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਡਾ. ਸ਼ੰਕਰ ਰਾਓ ਤੱਤਵਵਾਦੀ ਜੀ ਨੂੰ ਰਾਸ਼ਟਰ ਨਿਰਮਾਣ ਅਤੇ ਭਾਰਤ ਦੇ ਸੱਭਿਆਚਾਰਕ ਉਥਾਨ ਵਿੱਚ ਉਨ੍ਹਾਂ ਦੇ ਵਿਆਪਕ ਯੋਗਦਾਨ ਦੇ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਸ਼੍ਰੀ ਮੋਦੀ ਨੇ ਕਿਹਾ, “ਮੈਂ ਖੁਦ ਨੂੰ ਭਾਗਸ਼ਾਲੀ ਮੰਨਦਾ ਹਾਂ ਕਿ ਮੈਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਕਈ ਮੌਕਿਆਂ ‘ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੀ ਵਿਚਾਰਧਾਰਕ ਸਪਸ਼ਟਤਾ ਅਤੇ ਕੁਸ਼ਲ ਕਾਰਜਸ਼ੈਲੀ ਹਮੇਸ਼ਾ ਹੀ ਵਰਣਨਯੋਗ ਰਹੀ।”

ਪ੍ਰਧਾਨ ਮੰਤਰੀ ਨੇ ਐਕਸ ‘ਤੇ ਪੋਸਟ ਕੀਤਾ:

“ਡਾ. ਸ਼ੰਕਰ ਰਾਓ ਤੱਤਵਵਾਦੀ ਜੀ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਅਤੇ ਭਾਰਤ ਦੇ ਸੱਭਿਆਚਾਰਕ ਉਥਾਨ ਵਿੱਚ ਵਿਆਪਕ ਯੋਗਦਾਨ ਦੇ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਖੁਦ ਨੂੰ ਆਰਐੱਸਐੱਸ ਦੇ ਲਈ ਸਮਰਪਿਤ ਕਰ ਦਿੱਤਾ ਅਤੇ ਇਸ ਵਿੱਚ ਆਲਮੀ ਪ੍ਰਸਾਰ ਨੂੰ ਅੱਗੇ ਵਧਾ ਕੇ ਆਪਣੀ ਪਹਿਚਾਣ ਬਣਾਈ। ਉਹ ਇੱਕ ਪ੍ਰਤਿਸ਼ਠਿਤ ਵਿਦਵਾਨ ਵੀ ਸਨ, ਜੋ ਹਮੇਸ਼ਾ ਨੌਜਵਾਨਾਂ ਵਿੱਚ ਉਤਸੁਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਸਨ। ਵਿਦਿਆਰਥੀ ਅਤੇ ਵਿਦਵਾਨ ਬੀਐੱਚਯੂ ਦੇ ਨਾਲ ਉਨ੍ਹਾਂ ਦੇ ਜੁੜਾਅ ਨੂੰ ਪ੍ਰੇਮਪੂਰਵਕ ਯਾਦ ਕਰਦੇ ਹਨ। ਵਿਗਿਆਨ, ਸੰਸਕ੍ਰਿਤ ਅਤੇ ਅਧਿਆਤਮ ਦੇ ਪ੍ਰਤੀ ਉਨ੍ਹਾਂ ਦੀ ਵਿਸ਼ੇਸ਼ ਰੁਚੀ ਸੀ।

ਮੈਂ ਖੁਦ ਨੂੰ ਭਾਗਸ਼ਾਲੀ ਮੰਨਦਾ ਹਾਂ ਕਿ ਮੈਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਕਈ ਮੌਕਿਆਂ ‘ਤੇ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੀ ਵਿਚਾਰਧਾਰਕ ਸਪਸ਼ਟਤਾ ਅਤੇ ਕੁਸ਼ਲ ਕਾਰਜਸ਼ੈਲੀ ਹਮੇਸ਼ਾ ਹੀ ਵਰਣਨਯੋਗ ਰਹੀ।

ਓਮ ਸ਼ਾਂਤੀ

 

***************

ਐੱਮਜੇਪੀਐੱਸ/ਵੀਜੇ