Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਪ੍ਰਿਥਵਿੰਦਰ ਮੁਖਰਜੀ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਪ੍ਰਿਥਵਿੰਦਰ ਮੁਖਰਜੀ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਡਾ. ਮੁਖਰਜੀ ਇੱਕ ਬਹੁਮੁਖੀ ਵਿਅਕਤਿਤਵ ਦੇ ਧਨੀ ਸਨ ਅਤੇ ਉਨ੍ਹਾਂ ਦੀ ਸੰਗੀਤ ਅਤੇ ਕਵਿਤਾ ਵਿੱਚ ਭੀ ਗਹਿਰੀ ਰੁਚੀ  ਸੀ।

 

ਐਕਸ (X) ’ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ:

 “ਡਾ. ਪ੍ਰਿਥਵਿੰਦਰ ਮੁਖਰਜੀ (Dr. Prithwindra Mukherjee) ਇੱਕ ਬਹੁਮੁਖੀ ਵਿਅਕਤਿਤਵ ਦੇ ਧਨੀ ਸਨ ਅਤੇ ਉਨ੍ਹਾਂ ਨੇ ਬੌਧਿਕ ਜਗਤ ਵਿੱਚ ਇੱਕ ਮਜ਼ਬੂਤ ਛਾਪ ਛੱਡੀ। ਉਨ੍ਹਾਂ ਦੀ ਸੰਗੀਤ ਅਤੇ ਕਵਿਤਾ ਵਿੱਚ ਭੀ ਗਹਿਰੀ ਰੁਚੀ ਸੀ। ਉਨ੍ਹਾਂ ਦੇ ਕਾਰਜਾਂ ਅਤੇ ਰਚਨਾਵਾਂ ਦੀ ਆਉਣ ਵਾਲੇ ਵਰ੍ਹਿਆਂ ਤੱਕ ਪ੍ਰਸ਼ੰਸਾ ਹੁੰਦੀ ਰਹੇਗੀ। ਭਾਰਤ ਦੇ ਇਤਿਹਾਸ ਨੂੰ ਸੰਭਾਲਣ, ਵਿਸ਼ੇਸ਼ ਕਰਕੇ ਸੁਤੰਤਰਤਾ ਸੰਗ੍ਰਾਮ ਦੇ ਦੌਰਾਨ ਅਤੇ ਭਾਰਤ-ਫਰਾਂਸ ਸਬੰਧਾਂ ਨੂੰ ਗਹਿਰਾ ਬਣਾਉਣ ਦੇ ਉਨ੍ਹਾਂ ਦੇ ਪ੍ਰਯਾਸ ਭੀ ਉਤਨੇ ਹੀ ਜ਼ਿਕਰਯੋਗ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਦੁਖੀ ਹਾਂ। ਉਨ੍ਹਾਂ ਦੇ ਪਰਿਵਾਰ ਅਤੇ ਮਿੱਤਰਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”

 

 

 *** *** *** ***

ਐੱਮਜੇਪੀਐੱਸ/ਐੱਸਆਰ