Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਡਾ. ਆਰ. ਬਾਲਾਸੁਬਰਾਮਣੀਅਮ ਦੀ ਪੁਸਤਕ ‘ਪਾਵਰ ਵਿਦਿਨ: ਦ ਲੀਡਰਸ਼ਿਪ ਲਿਗੇਸੀ ਆਵ੍ ਨਰੇਂਦਰ ਮੋਦੀ’ ਦੀ ਕਾਪੀ ‘ਤੇ ਹਸਤਾਖਰ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਡਾ. ਆਰ. ਬਾਲਾਸੁਬਰਾਮਣੀਅਮ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਪੁਸਤਕ ‘ਪਾਵਰ ਵਿਦਿਨ: ਦ ਲੀਡਰਸ਼ਿਪ ਲਿਗੇਸੀ ਆਵ੍ ਨਰੇਂਦਰ ਮੋਦੀ’ (‘Power Within: The Leadership Legacy of Narendra Modi’) ਦੀ ਇੱਕ ਕਾਪੀ ‘ਤੇ ਹਸਤਾਖਰ ਕੀਤੇ। ਇਸ ਪੁਸਤਕ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਦੇ ਸਫ਼ਰ ਦਾ ਵਰਣਨ ਕੀਤਾ ਗਿਆ ਹੈ ਅਤੇ ਇਸ ਦੀ ਪੱਛਮੀ ਅਤੇ ਭਾਰਤੀਅਤਾ ਦੇ ਦ੍ਰਿਸ਼ਟੀਕੋਣ (Western and Indic lenses) ਦੇ ਜ਼ਰੀਏ ਵਿਆਖਿਆ ਕੀਤੀ ਗਈ ਹੈ। ਨਾਲ ਹੀ ਇਨ੍ਹਾਂ ਦੋਨਾਂ ਨੂੰ ਮਿਲਾ ਕੇ ਉਨ੍ਹਾਂ ਲੋਕਾਂ ਦੇ ਲਈ ਇੱਕ ਰੋਡਮੈਪ ਪ੍ਰਦਾਨ ਕੀਤਾ ਗਿਆ ਹੈ ਜੋ ਜਨਤਕ ਸੇਵਾ ਦੇ ਜੀਵਨ ਦੀ ਆਕਾਂਖਿਆ ਰੱਖਦੇ ਹਨ।

ਡਾ.ਆਰ.ਬਾਲਾਸੁਬਰਾਮਣੀਅਮ ਦੁਆਰਾ ਐਕਸ (X) ‘ਤੇ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ:

“ਅੱਜ ਸੁਬ੍ਹਾ ਡਾ. ਆਰ. ਬਾਲਾਸੁਬਰਾਮਣੀਅਮ ਨੂੰ ਮਿਲ ਕੇ  ਬਹੁਤ ਖੁਸ਼ੀ ਹੋਈ। ਉਨ੍ਹਾਂ ਦੀ ਪੁਸਤਕ ਦੀ ਇੱਕ ਕਾਪੀ ‘ਤੇ ਹਸਤਾਖਰ ਭੀ ਕੀਤੇ। ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਾਨਾਵਾਂ।”

 

 *****

ਡੀਐੱਸ/ਟੀਐੱਸ