Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਟੇਰੀ ਦੇ ਵਿਸ਼ਵ ਟਿਕਾਊ ਵਿਕਾਸ ਸਮਿਟ ਵਿੱਚ ਉਦਘਾਟਨੀ ਭਾਸ਼ਣ ਦਿੱਤਾ

ਪ੍ਰਧਾਨ ਮੰਤਰੀ ਨੇ ਟੇਰੀ ਦੇ ਵਿਸ਼ਵ ਟਿਕਾਊ ਵਿਕਾਸ ਸਮਿਟ ਵਿੱਚ ਉਦਘਾਟਨੀ ਭਾਸ਼ਣ ਦਿੱਤਾ


ਪ੍ਰਧਾਨ ਮਤੰਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਜ਼ਰੀਏ ਊਰਜਾ ਅਤੇ ਸੰਸਾਧਨ ਸੰਸਥਾਨ (ਟੇਰੀ) ਦੇ “ਵਿਸ਼ਵ ਟਿਕਾਊ ਵਿਕਾਸ ਸਿਖਰ ਸੰਮੇਲਨ” ਵਿੱਚ ਉਦਘਾਟਨੀ ਭਾਸ਼ਣ ਦਿੱਤਾ। ਇਸ ਅਵਸਰ ’ਤੇ ਡੋਮੀਨਿਕਨ ਗਣਰਾਜ ਦੇ ਰਾਸ਼ਟਰਪਤੀ ਸ਼੍ਰੀ ਲੁਈਸ ਅਬਿਨਾਦਰ, ਗੁਯਾਨਾ ਦੇ ਸਹਿਕਾਰੀ ਗਣਰਾਜ ਦੇ ਰਾਸ਼ਟਰਪਤੀ ਡਾ. ਮੋਹੰਮਦ ਇਰਫਾਨ ਅਲੀ, ਸੰਯੁਕਤ ਰਾਸ਼ਟਰ ਦੀ ਡਿਪਟੀ ਸਕੱਤਰ ਜਨਰਲ ਸੁਸ਼੍ਰੀ ਅਮੀਨਾ ਜੋ ਮੋਹੰਮਦ ਅਤੇ ਕੇਂਦਰੀ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਵੀ ਮੌਜੂਦ ਸਨ।

ਪ੍ਰਧਾਨ ਮੰਤਰੀ ਨੇ ਯਾਦ ਕਰਦੇ ਹੋਏ ਕਿਹਾ, “ਪਹਿਲਾਂ ਗੁਜਰਾਤ ਵਿੱਚ ਹੁਣ ਰਾਸ਼ਟਰੀ ਪੱਧਰ ’ਤੇ ਆਪਣੇ ਪੂਰੇ 20 ਸਾਲ ਦੇ ਕਾਰਜਕਾਲ ਦੇ ਦੌਰਾਨ ਵਾਤਾਵਰਣ ਅਤੇ ਟਿਕਾਊ ਵਿਕਾਸ ਮੇਰੇ ਲਈ ਪ੍ਰਮੁੱਖ ਫੋਕਸ ਖੇਤਰ ਰਹੇ ਹਨ।” ਉਨ੍ਹਾਂ ਨੇ ਕਿਹਾ ਕਿ ਧਰਾ ਕਮਜ਼ੋਰ ਨਹੀਂ ਹੈ, ਬਲਕਿ ਧਰਾ ਅਤੇ ਕੁਦਰਤ ਦੇ ਲਈ ਪ੍ਰਤੀਬੱਧਤਾਵਾਂ ਕਮਜ਼ੋਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਾਲ 1972 ਵਿੱਚ ਆਯੋਜਿਤ ਸਟੌਕਹੋਮ ਸੰਮੇਲਨ ਤੋਂ ਹੀ ਨਿਰੰਤਰ ਪਿਛਲੇ 50 ਸਾਲਾਂ ਵਿੱਚ ਬਹੁਤ ਕੁਝ ਕਹੇ ਜਾਣ ਦੇ ਬਾਵਜੂਦ ਹੁਣ ਤੱਕ ਇਸ ਦਿਸ਼ਾ ਵਿੱਚ ਬਹੁਤ ਘੱਟ ਕੰਮ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੇਕਿਨ ਭਾਰਤ ਵਿੱਚ ਅਸੀਂ ਜੋ ਕਿਹਾ ਉਹ ਕਰਕੇ ਦਿਖਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਗ਼ਰੀਬਾਂ ਤੱਕ ਊਰਜਾ ਦੀ ਸਮਾਨ ਪਹੁੰਚ ਸਾਡੀ ਵਾਤਾਵਰਣ ਨੀਤੀ ਦੀ ਨੀਂਹ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉੱਜਵਲਾ ਯੋਜਨਾ ਦੇ ਤਹਿਤ 90 ਮਿਲੀਅਨ ਪਰਿਵਾਰਾਂ ਨੂੰ ਸਵੱਛ ਰਸੋਈ ਗੈਸ ਉਪਲਬਧ ਕਰਵਾਉਣ ਅਤੇ ਪੀਐੱਮ-ਕੁਸੁਮ ਯੋਜਨਾ, ਜਿਸ ਦੇ ਤਹਿਤ ਕਿਸਾਨਾਂ ਨੂੰ ਸੌਰ ਪੈਨਲ ਸਥਾਪਿਤ ਕਰਨ, ਇਸ ਦਾ ਉਪਯੋਗ ਕਰਨ ਅਤੇ ਫਿਰ ਗ੍ਰਿੱਡ ਨੂੰ ਸਰਪਲੱਸ ਪਾਵਰ (ਬਿਜਲੀ) ਵੇਚਣ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਦੇ ਤਹਿਤ ਕਿਸਾਨਾਂ ਦੇ ਲਈ ਅਖੁੱਟ ਊਰਜਾ ਜਿਹੇ ਕਦਮਾਂ ਨਾਲ ਨਿਰੰਤਰਤਾ ਅਤੇ ਸਮਾਨਤਾ ਨੂੰ ਹੁਲਾਰਾ ਮਿਲੇਗਾ।

ਪ੍ਰਧਾਨ ਮੰਤਰੀ ਨੇ LED ਬਲਬ ਡਿਸਟ੍ਰੀਬਿਊਸ਼ਨ ਸਕੀਮ ਬਾਰੇ ਸੂਚਿਤ ਕੀਤਾ ਜਿਹੜੀ ਸੱਤ ਸਾਲਾਂ ਤੋਂ ਅਧਿਕ ਸਮੇਂ ਤੋਂ ਚਲ ਰਹੀ , ਜਿਸ ਨਾਲ 20 ਬਿਲੀਅਨ ਯੂਨਿਟ ਤੋਂ ਅਧਿਕ ਬਿਜਲੀ ਬਚਾਉਣ ਵਿੱਚ ਅਤੇ ਪ੍ਰਤੀ ਸਾਲ 180 ਬਿਲੀਅਨ ਟਨ ਕਾਰਬਨ ਡਾਈਅਕਸਾਈਡ ਨਿਕਾਸੀ ਘੱਟ ਕਰਨ ਵਿੱਚ ਮਦਦ ਮਿਲੀ ਹੈ। ਇਸ ਦੇ ਇਲਾਵਾ, ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਦਾ ਲਕਸ਼ ਹਰਿਤ ਹਾਈਡ੍ਰੋਜਨ ਦਾ ਦੋਹਨ ਕਰਨਾ ਹੈ। ਉਨ੍ਹਾਂ ਨੇ ਟੇਰੀ ਜਿਹੇ ਅਕਾਦਮਿਕ ਅਤੇ ਖੋਜ ਸੰਸਥਾਨਾਂ ਨੂੰ ਹਰਿਤ ਹਾਈਡ੍ਰੋਜਨ ਦੀ ਸਮਰੱਥਾ ਦੀ ਪ੍ਰਾਪਤੀ ਦੇ ਲਈ ਸੰਭਾਵਿਤ ਸਮਾਧਾਨ ਦੇ ਨਾਲ ਅੱਗੇ ਆਉਣ ਦੇ ਲਈ ਪ੍ਰੋਤਸਾਹਿਤ ਕੀਤਾ।

ਵਿਸ਼ਵ ਦੀ 2.4 ਪ੍ਰਤੀਸ਼ਤ ਭੂਮੀ ‘ਤੇ , ਭਾਰਤ ਵਿੱਚ ਦੁਨੀਆ ਦੀਆਂ ਪ੍ਰਜਾਤੀਆਂ ਦਾ ਲਗਭਗ 8 ਪ੍ਰਤੀਸ਼ਤ ਹਿੱਸਾ ਮੌਜੂਦ ਹੈ। ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਇੱਕ ਅਤਿਅਧਿਕ ਵਿਵਿਧਤਾਪੂਰਨ ਦੇਸ਼ ਹੈ ਅਤੇ ਇਸ ਇਕੌਲੋਜੀ ਦੀ ਰੱਖਿਆ ਕਰਨਾ ਸਾਡਾ ਕਰੱਤਵ ਹੈ।

ਪ੍ਰੋਟੈਕਟਡ ਏਰੀਆ ਨੈੱਟਵਰਕ ਨੂੰ ਮਜ਼ਬੂਤ ਕਰਨ ਦੇ ਪ੍ਰਯਾਸਾਂ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਟਰਨੈਸ਼ਨਲ ਯੂਨੀਅਨ ਫੌਰ ਕੰਜ਼ਰਵੇਸ਼ਨ ਆਵ੍ ਨੇਚਰ (ਆਈਯੂਸੀਐੱਨ) ਦੀ ਮਾਨਤਾ ਨਾਲ ਭਾਰਤ ਦੇ ਪ੍ਰਯਾਸਾਂ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਹੈ। ਜੈਵ ਵਿਵਿਧਤਾ ਦੇ ਪ੍ਰਭਾਵੀ ਸੁਰੱਖਿਆ ਸਥਲ ਦੇ ਰੂਪ ਵਿੱਚ ਹਰਿਆਣਾ ਦੇ ਅਰਾਵਲੀ ਜੈਵ ਵਿਵਿਧਤਾ ਪਾਰਕ ਨੂੰ ਓਈਸੀਐੱਮ ਐਲਾਨਿਆ ਕੀਤਾ ਜਾ ਰਿਹਾ ਹੈ। ਰਾਮਸਰ ਸਥਲਾਂ ਦੇ ਰੂਪ ਵਿੱਚ ਦੋ ਭਾਰਤੀ ਵੈੱਟਲੈਂਡਸ ਦੀ ਮਾਨਤਾ ਦੇ ਨਾਲ, ਭਾਰਤ ਵਿੱਚ ਹੁਣ 49 ਰਾਮਸਰ ਸਥਲ ਹਨ ਜੋ 1 ਮਿਲੀਅਨ ਹੈਕਟੇਅਰ ਤੋਂ ਅਧਿਕ ਵਿੱਚ ਫੈਲੇ ਹੋਏ ਹਨ।

ਨਿਰੰਤਰ ਅਣਪਉਜਾਊ ਹੁੰਦੀ ਜਾਂ ਰਹੀ ਭੂਮੀ ਨੂੰ ਫਿਰ ਤੋਂ ਉਪਜਾਊ ਬਣਾਉਣਾ, ਉਨ੍ਹਾਂ ਖੇਤਰਾਂ ਵਿੱਚ ਇੱਕ ਹੈ, ਜਿਨ੍ਹਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ 2015 ਤੋਂ ਹੁਣ ਤੱਕ 11.5 ਮਿਲੀਅਨ ਹੈਕਟੇਅਰ ਤੋਂ ਅਧਿਕ ਖੇਤਰ ਨੂੰ ਫਿਰ ਤੋਂ ਉਪਜਾਊ ਬਣਾਇਆ ਗਿਆ ਹੈ। ਸ਼੍ਰੀ ਮੋਦੀ ਨੇ ਕਿਹਾ, “ਅਸੀਂ ‘ਬੌਨ ਚੈਲੰਜ’ ਦੇ ਤਹਿਤ ਭੂਮੀ ਖੁਰਨ ਤਟਸਥਤਾ ਦੀ ਰਾਸ਼ਟਰੀ ਪ੍ਰਤੀਬੱਧਤਾ ਨੂੰ ਪ੍ਰਾਪਤ ਕਰਨ ਦੇ ਮਾਰਗ ‘ਤੇ ਅੱਗੇ ਵਧ ਰਹੇ ਹਨ। ਅਸੀਂ ਯੂ.ਐੱਨ.ਐੱਫ ਅਤੇ ਟ੍ਰਿਪਲ ਸੀ ਦੇ ਤਹਿਤ ਕੀਤੀਆਂ ਗਈਆਂ ਆਪਣੀ ਸਾਰੀਆਂ ਪ੍ਰਤੀਬਧੱਤਾਵਾਂ ਨੂੰ ਪੂਰਾ ਕਰਨ ਵਿੱਚ ਦ੍ਰਿੜ ਵਿਸ਼ਵਾਸ ਰੱਖਦੇ ਹਾਂ। ਅਸੀਂ ਗਲਾਸਗੋ ਵਿੱਚ ਸੀਓਪੀ-26 ਦੇ ਦੌਰਾਨ ਵੀ ਆਪਣੀਆਂ ਮਹੱਤਵਪੂਰਨ ਆਕਾਂਖਿਆਵਾਂ ਨੂੰ ਦੁਨੀਆ ਦੇ ਸਾਹਮਣੇ ਰੱਖਿਆ ਹੈ।”

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਵਾਤਾਵਰਣਕ ਸਥਿਰਤਾ ਕੇਵਲ ਜਲਵਾਯੂ ਨਿਆਂ ਦੇ ਜ਼ਰੀਏ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੀਆਂ ਊਰਜਾ ਜ਼ਰੂਰਤਾਂ ਅਗਲੇ 20 ਵਰ੍ਹਿਆਂ ਵਿੱਚ ਲਗਭਗ ਦੁੱਗਣੀਆਂ ਹੋ ਜਾਣ ਦੀ ਸੰਭਾਵਨਾ ਹੈ। ਸ਼੍ਰੀ ਮੋਦੀ ਨੇ ਕਿਹਾ, ਇਸ ਊਰਜਾ ਤੋਂ ਵੰਚਿਤ ਰੱਖਣਾ ਲੱਖਾਂ ਨੂੰ ਖ਼ੁਦ ਜੀਵਨ ਤੋਂ ਹੀ ਵੰਚਿਤ ਰੱਖਣ ਜਿਹੇ ਹੋਵੇਗਾ। ਸਫ਼ਲ ਜਲਵਾਯੂ ਕਾਰਜਾਂ ਦੇ ਲਈ ਵੀ ਉਚਿਤ ਵਿੱਤ-ਪੋਸ਼ਣ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਲਈ ਵਿਕਸਿਤ ਦੇਸ਼ਾਂ ਨੂੰ ਵਿੱਤ ਅਤੇ ਟੈਕਨੋਲੋਜੀ ਤਬਾਦਲੇ ਦੀਆਂ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੈ।”

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਥਿਰਤਾ ਦੇ ਲਈ ਆਲਮੀ ਸਾਧਾਰਣ ਸਥਿਤੀ ਦੇ ਲਈ ਤਾਲਮੇਲੀ ਕਾਰਵਾਈ ਦੀ ਜ਼ਰੂਰਤ ਹੈ। “ਸਾਡੇ ਪ੍ਰਯਾਸਾਂ ਨੇ ਇੱਕ ਦੂਸਰੇ ‘ਤੇ ਨਿਰਭਰਤਾ ਨੂੰ ਮਾਨਤਾ ਦਿੱਤੀ ਹੈ। ਅੰਤਰਰਾਸ਼ਟਰੀ ਸੌਰ ਸੰਗਠਨ ਦੇ ਜ਼ਰੀਏ ਸਾਡਾ ਉਦੇਸ਼ “ਵੰਨ ਸਨ, ਵੰਨ ਵਰਲਡ, ਵੰਨ ਗ੍ਰਿੱਡ” ਯਾਨੀ ਇੱਕ ਸੂਰਜ, ਇੱਕ ਵਿਸ਼ਵ, ਇੱਕ ਗ੍ਰਿੱਡ ਹੈ। ਸਾਨੂੰ ਹਰ ਸਮੇਂ ਹਰ ਜਗ੍ਹਾ ਵਿਸ਼ਵਵਿਆਪੀ ਗ੍ਰਿਡ ਨਾਲ ਸਵੱਛ ਊਰਜਾ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਵਿਸਤਾਰ ਨਾਲ ਦੱਸਿਆ ਕਿ ਇਹ ਭਾਰਤ ਦੀ ਕਦਰਾਂ-ਕੀਮਤਾਂ ਦੇ ਅਨੁਸਾਰ “ਸੰਪੂਰਨ ਵਿਸ਼ਵ” ਦਾ ਦ੍ਰਿਸ਼ਟੀਕੋਣ ਹੈ।

ਉਨ੍ਹਾਂ ਨੇ ਕਿਹਾ ਕਿ ਆਪਦਾ ਸੰਭਾਵਿਤ ਖੇਤਰਾਂ ਦੀਆਂ ਚਿੰਤਾਵਾਂ ਨੂੰ ਆਪਦਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਦੇ ਲਈ ਗਠਬੰਧਨ (ਸੀ.ਡੀ.ਆਰ.ਆਈ.) ਅਤੇ “ਲਚੀਲੇ ਟਾਪੂ ਰਾਜਾਂ ਦੇ ਲਈ ਬੁਨਿਆਦੀ ਢਾਂਚੇ” ਦੀਆਂ ਪਹਿਲਾਂ ਨਾਲ ਸਮਾਧਾਨ ਹੋਇਆ ਹੈ। ਦ੍ਵੀਪ ਵਿਕਾਸਸ਼ੀਲ ਰਾਜ ਸਭ ਤੋਂ ਕਮਜ਼ੋਰ ਹਨ ਅਤੇ ਇਸ ਲਈ ਉਨ੍ਹਾਂ ਨੂੰ ਤਤਕਾਲ ਸੁਰੱਖਿਆ ਦੀ ਜ਼ਰੂਰਤ ਹੈ।

ਪ੍ਰਧਾਨ ਮੰਤਰੀ ਨੇ ਐੱਲਆਈਐੱਫਈ ਯਾਨੀ ਜੀਵਨ (ਲਾਇਫ) ਦੀਆਂ ਦੋ ਪਹਿਲਾਂ- ਵਾਤਾਵਰਣ ਦੇ ਲਈ ਜੀਵਨ ਸ਼ੈਲੀ ਅਤੇ ਗ੍ਰਹਿ ਸਮਰਥਕ ਲੋਕਾਂ ਪ੍ਰੋ-ਪੀਪਲ ਪਲੈਨੇਟ (3 -ਪੇਜ਼ ) ਨੂੰ ਦੁਹਰਾਇਆ। ਉਨ੍ਹਾਂ ਨੇ ਕਿਹਾ ਕਿ ਇਹ ਆਲਮੀ ਗਠਬੰਧਨ ਆਲਮੀ ਸਾਧਾਰਣ ਸਥਿਤੀ ਵਿੱਚ ਸੁਧਾਰ ਦੇ ਲਈ ਸਾਡੇ ਵਾਤਾਵਰਣ ਪ੍ਰਯਾਸਾਂ ਦੀ ਨੀਂਹ ਤਿਆਰ ਕਰਨਗੇ।

 

*****

ਡੀਐੱਸ