Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਟੀਮ ਇੰਡੀਆ ਨੂੰ ਕਿਹਾ, “ਅਸੀਂ ਅੱਜ ਭੀ ਅਤੇ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ”


ਪ੍ਰਧਾਨ ਮੰਤਰੀ ਨੇ ਅੱਜ ਵਰਲਡ ਕੱਪ ਕ੍ਰਿਕਟ ਟੂਰਨਾਮੈਂਟ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ।

 ਟੂਰਨਾਮੈਂਟ ਦੇ ਦੌਰਾਨ ਅਜਿੱਤ ਪ੍ਰਦਰਸ਼ਨ ਦੇ ਬਾਅਦ ਜਦੋਂ ਟੀਮ ਵਰਲਡ ਕੱਪ ਦੇ ਫਾਈਨਲ ਵਿੱਚ ਹਾਰ ਗਈ, ਤਾਂ ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

 “ਡੀਅਰ ਟੀਮ ਇੰਡੀਆ,

ਵਰਲਡ ਕੱਪ ਦੇ ਦੌਰਾਨ ਤੁਹਾਡੀ ਪ੍ਰਤਿਭਾ ਅਤੇ ਦ੍ਰਿੜ੍ਹ ਸੰਕਲਪ ਜ਼ਿਕਰਯੋਗ ਰਿਹਾ। ਤੁਸੀਂ ਬਹੁਤ ਚੰਗੀ ਭਾਵਨਾ ਦੇ ਨਾਲ ਕ੍ਰਿਕਟ ਖੇਡਿਆ ਅਤੇ ਦੇਸ਼ ਨੂੰ ਬਹੁਤ ਗੌਰਵ ਅਤੇ ਸਨਮਾਨ ਦਿਵਾਇਆ।

ਅਸੀਂ ਅੱਜ ਭੀ ਅਤੇ ਹਮੇਸ਼ਾ ਤੁਹਾਡੇ ਨਾਲ ਖੜ੍ਹੇ ਹਾਂ।”

 

***

ਧੀਰਜ ਸਿੰਘ/ਅਨਿਲ