Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ “ਟਾਈਮਲੈੱਸ ਲਕਸ਼ਮਣ” ਨਾਮੀਪੁਸਤਕਜਾਰੀ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿੱਚ ਮੰਨੇ-ਪ੍ਰਮੰਨੇ ਕਾਰਟੂਨਿਸਟ ਆਰ.ਕੇ. ਲਕਸ਼ਮਣ ‘ਤੇ ਅਧਾਰਤ ਕੌਫੀ ਟੇਬਲ ਬੁੱਕ “ਟਾਈਮਲੈੱਸ ਲਕਸ਼ਮਣ” ਜਾਰੀ ਕੀਤੀ ।

ਇਸ ਮੌਕੇ ‘ਤੇ ਉਨ੍ਹਾਂਕਿਹਾ ਕਿ ਕਾਲ-ਅਤੀਤ (Timeless) ਯਾਤਰਾ ਦਾ ਹਿੱਸਾ ਬਣ ਕੇ ਉਨ੍ਹਾਂਨੂੰ ਖੁਸ਼ੀ ਹੋਈ ਹੈ । ਉਨ੍ਹਾਂ ਕਿਹਾ ਕਿ ਇਹ ਪੁਸਤਕ ਲਕਸ਼ਮਣ ਦੀਆਂ ਰਚਨਾਵਾਂ ਦੇ ਸੰਸਾਰ ਨੂੰ ਸਮਝਣ ਵਿੱਚ ਮਦਦ ਕਰੇਗੀ।

ਉਨ੍ਹਾਂ ਕਿਹਾ ਕਿ ਲਕਸ਼ਮਣ ਦੇ ਕਾਰਜਾਂ ਦਾ ਅਧਿਐਨ- ਵਰਤਮਾਨ ਸਮਾਜਸ਼ਾਸਤਰ ਅਤੇ ਸਮਾਜਕ ਪਰਿਵੇਸ਼ ਨੂੰ ਸਮਝਣ ਦਾ ਬਿਹਤਰ ਤਰੀਕਾ ਹੈ ।

ਉਨ੍ਹਾਂ ਕਿਹਾ ਕਿ ਇਹ ਪੁਸਤਕ ਲਕਸ਼ਮਣ ਲਈ ਜਾਂ ਉਨ੍ਹਾਂ ਦੀ ਯਾਦਹੀ ਨਹੀਂ ਹੈ , ਬਲਕਿ ਉਨ੍ਹਾਂ ਕਰੋੜਾਂ ਲੋਕਾਂ ਲਈ ਹੈ , ਜਿਨ੍ਹਾਂ ਦੇ ਮਨ – ਮਸਤਕ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਲਕਸ਼ਮਣ ਮੌਜੂਦ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲਕਸ਼ਮਣ ਦਾ ਆਮ- ਜਨ ਸਮੇਂ ਤੋਂ ਪਰ੍ਹੇ (Timeless)ਅਤੇ ਸਰਬਭਾਰਤੀ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਰੇ ਭਾਰਤੀ ਅਤੇ ਲੋਕਾਂ ਦੀਆਂ ਸਾਰੀਆਂ ਪੀੜ੍ਹੀਆਂਸ ਉਨ੍ਹਾਂ ਵਿੱਚ ਦ੍ਰਿਸ਼ਟੀਮਾਨ ਹੁੰਦੀਆਂ ਹਨ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਵਿਅਕਤੀ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਸ ਤਰ੍ਹਾਂ ਪਦਮ ਪੁਰਸਕਾਰਾਂ ਦੀ ਪ੍ਰਕਿਰਿਆ ਵਿੱਚ ਬਦਲਾਅ ਲਿਆਂਦਾ ਗਿਆ ।

***

ਏਕੇਟੀ/ਐੱਸਐੱਚ