Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਝਾਰਖੰਡ ਦੇ ਲੋਕਾਂ ਨੂੰ ਰਾਜ ਦੇ ਸਥਾਪਨਾ ਦਿਵਸ ‘ਤੇ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਸਥਾਪਨਾ ਦਿਵਸ ਦੇ ਅਵਸਰ ‘ਤੇ ਝਾਰਖੰਡ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਪ੍ਰਦੇਸ਼ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

ਸ਼੍ਰੀ ਮੋਦੀ ਨੇ ਕਿਹਾ ਕਿ ਝਾਰਖੰਡ ਆਪਣੇ ਖਣਿਜ ਸੰਸਾਧਨਾਂ ਦੇ ਨਾਲ-ਨਾਲ ਆਦਿਵਾਸੀ ਸਮਾਜ ਦੇ ਸਾਹਸ, ਸ਼ੌਰਯ ਅਤੇ ਸਵੈਮਾਣ ਦੇ ਲਈ ਵੀ ਪ੍ਰਸਿੱਧ ਰਿਹਾ ਹੈ। ਦੇਸ਼ ਦੀ ਪ੍ਰਗਤੀ ਵਿੱਚ ਝਾਰਖੰਡ ਦੇ ਲੋਕਾਂ ਦਾ ਅਹਿਮ ਯੋਗਦਾਨ ਹੈ।

ਇੱਕ ਐਕਸ (X) ਪੋਸਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਝਾਰਖੰਡ ਆਪਣੀਆਂ ਖਣਿਜ ਸੰਪਦਾਵਾਂ ਦੇ ਨਾਲ-ਨਾਲ ਜਨਜਾਤੀਯ ਸਮਾਜ ਦੇ ਸਾਹਸ, ਸ਼ੌਰਯ ਅਤੇ ਸਵੈਮਾਣ ਦੇ ਲਈ ਪ੍ਰਸਿੱਧ ਰਿਹਾ ਹੈ। ਇੱਥੋਂ ਦੇ ਮੇਰੇ ਪਰਿਵਾਰਜਨਾਂ ਨੇ ਦੇਸ਼ ਦੀ ਉੱਨਤੀ ਵਿੱਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਰਾਜ ਦੇ ਸਥਾਪਨਾ ਦਿਵਸ ‘ਤੇ ਮੈਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ, ਨਾਲ ਹੀ ਪ੍ਰਦੇਸ਼ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਾ ਹਾਂ।”

 

*******

ਧੀਰਜ ਸਿੰਘ/ਸਿਧਾਂਤ ਤਿਵਾਰੀ