ਪ੍ਰਧਾਨ ਮੰਤਰੀ ਨੇ ਝਾਕੀਆਂ ਦੇ ਕਲਾਕਾਰਾਂ, ਕਬਾਇਲੀ ਮਹਿਮਾਨਾਂ, ਐੱਨਸੀਸੀ ਕੈਡਿਟਾਂ ਅਤੇ ਐੱਨਐੱਸਐੱਸ ਵਲੰਟੀਅਰਾਂ ਦਾ ਅੱਜ ਲੋਕ ਕਲਿਆਣ ਮਾਰਗ ਵਿਖੇ ਆਪਣੀ ਰਿਹਾਇਸ਼ ‘ਤੇ ਸੁਆਗਤ ਕੀਤਾ।
ਗਣਤੰਤਰ ਦਿਵਸ ਪਰੇਡ ਅਤੇ ਇਸ ਨਾਲ ਸਬੰਧਤ ਸਮਾਰੋਹਾਂ ਵਿੱਚ ਹਿੱਸਾ ਲੈਣ ਵਾਲੇ ਕਲਾਕਾਰਾਂ ਅਤੇ ਪ੍ਰਤੀਭਾਗੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਲਈ ਵਧਾਈ ਦਿੰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਜ਼ਿੰਦਗੀਆਂ ਦਾ ਇੱਕ ਮਹਾਨ ਅਵਸਰ ਹੈ। ਉਨ੍ਹਾਂ ਹੋਰ ਕਿਹਾ ਕਿ ਸਾਰਾ ਦੇਸ਼ ਉਨ੍ਹਾਂ ਤੋਂ ਪ੍ਰੇਰਣਾ ਲੈਂਦਾ ਹੈ।
ਪ੍ਰਧਾਨ ਮੰਤਰੀ ਰੋਜ਼ਾਨਾ ਜ਼ਿੰਦਗੀ ਵਿੱਚ ਅਨੁਸ਼ਾਸ਼ਨ ਦੀ ਮਹੱਤਤਾ ਬਾਰੇ ਬੋਲੇ ਅਤੇ ਕਿਹਾ ਕਿ ਅਨੁਸ਼ਾਸਨ ਐੱਨਸੀਸੀ ਦਾ ਇੱਕ ਅਟੁੱਟ ਹਿੱਸਾ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਹਰ ਸਮੇਂ ਆਪਣੀਆਂ ਨਾਗਰਿਕ ਡਿਊਟੀਆਂ ਬਾਰੇ ਜਾਗਰੂਕ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ, ਲੋਕਾਂ ਦੀਆਂ ਅਕਾਂਖਿਆਵਾਂ ਨਾਲ ਜੁੜਕੇ, ਇਹ ਭਾਰਤ ਨੂੰ ਮਹਾਨ ਉਚਾਈਆਂ ਤੱਕ ਲਿਜਾਵੇਗਾ।
ਇਸ ਮੌਕੇ ‘ਤੇ, ਪ੍ਰਧਾਨ ਮੰਤਰੀ ਨੇ ਕੁਝ ਮਹਿਮਾਨਾਂ ਵੱਲੋਂ ਪੇਸ਼ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ ਵੀ ਦੇਖੀਆਂ ।
*****
ਏਕੇਟੀ/ਕੇਪੀ/ਐੱਸਐੱਚ/ਐੱਸਕੇਐੱਸ
Had an excellent interaction with tableaux artistes, guests from tribal communities, NCC cadets and NSS volunteers at 7, Lok Kalyan Marg today. pic.twitter.com/nVZwrCZCNl
— Narendra Modi (@narendramodi) January 24, 2019